ਰੇਲਵੇ ਸੁਵਿਧਾਵਾਂ ਵਿਚ ਸੁਧਾਰ ਅਤੇ ਰੇਲ ਗੱਡੀਆਂ ਵਿਚ ਭੋਜਨ ਜਿਹੀਆਂ ਸੁਵਿਧਾਵਾਂ ਵਿਚਕਾਰ ਰੇਲ ਮੰਤਰੀ ਮਮਤਾ ਬਨਰਜੀ ਭਲਕੇ ਸੰਸਦ ਵਿਚ 'ਲੋਕ ਪੱਖੀ' ਰੇਲ ਬਜਟ ਪੇਸ਼ ਕਰ ਸਕਦੀ ਹੈ।
ਬਨਰਜੀ ਨੇ ਇਸ ਨੂੰ ਲੋਕ ਪੱਖੀ, ਸਧਾਰਨ ਅਤੇ ਆਮ ਲੋਕਾਂ ਦਾ ਬਜਟ ਕਰਾਰ ਦਿੱਤਾ।ਸੂਤਰਾਂ ਮੁਤਾਬਕ ਬਜਟ ਮਮਤਾ ਦੇ ਰੇਲ ਸੰਬੰਧੀ ਆਗਾਮੀ ਸਾਲਾਂ ਦੇ ਨਜ਼ਰੀਏ ਨੂੰ ਪੇਸ਼ ਕਰੇਗਾ ਅਤੇ ਇਸ ਵਿਚ ਮਹਤੀ ਪਰੀਯੋਜਨਾਵਾਂ ਲਈ ਸੋਮਿਆਂ ਦੀ ਜਾਣਕਾਰੀ ਵੀ ਦਿੱਤੀ ਜਾਵੇਗੀ।
ਉਹਨਾਂ ਦੇ ਅਜੰਡੇ ਵਿਚ ਮੁੱਖ ਰੂਪ ਨਾਲ ਕਸ਼ਮੀਰ ਰੇਲ ਲਿੰਕ ਨੂੰ ਪੂਰਾ ਕਰਨਾ ਅਤੇ ਸਮਰਪਿਤ 'ਮਾਲ ਢੁਲਾਈ ਗਲਿਆਰਾ' ਪਰੀਯੋਜਨਾ ਨੂੰ ਹੱਲ੍ਹਾ ਸ਼ੇਰੀ ਦੇਣਾ ਸ਼ਾਮਲ ਹਨ।
ਜਿਵੇਂ ਕਿ ਮਮਤਾ ਕਹਿੰਦੀ ਰਹੀ ਹੈ ਕਿ ਰੇਲਵੇ ਦਾ ਮਨੁੱਖੀ ਪਹਿਲੂ ਹੋਣਾ ਚਾਹੀਦਾ ਹੈ, ਉਹਨਾਂ ਤੋਂ ਅਪੇਖਿਆ ਹੈ ਕਿ ਯਾਤਰੀ ਕਿਰਾਇਆਂ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਸੁਪਰ ਫਾਸਟ ਚਾਰਜ ਹਟਾਇਆ ਜਾ ਸਕਦਾ ਹੈ ਜਿਸ ਦੀ ਆਲੋਚਨਾ ਕੀਤੀ ਜਾ ਰਹੀ ਹੈ।
ਇਸ ਤੋਂ ਅਲਾਵਾ 'ਤੱਤਕਾਲ ਯੋਜਨਾ' ਨੂੰ ਯਾਤਰੀ ਅਨੁਕੂਲ ਬਨਾਉਣ ਲਈ ਵੀ ਮਮਤਾ ਵੱਲੋਂ ਕੋਈ ਐਲਾਣ ਕੀਤਾ ਜਾ ਸਕਦਾ ਹੈ। |