ਮੁੱਖਪੰਨਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 09 > ਰੇਲ ਬੱਜਟ > ਸੁਰੱਖਿਆ 'ਤੇ ਧਿਆਨ ਹੋਵੇਗਾ ਰੇਲ ਬਜਟ 'ਚ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸੁਰੱਖਿਆ 'ਤੇ ਧਿਆਨ ਹੋਵੇਗਾ ਰੇਲ ਬਜਟ 'ਚ
ਭਾਸ਼ਾ
3 ਜੁਲਾਈ ਨੂੰ ਪੇਸ਼ ਕੀਤੇ ਜਾਣ ਵਾਲੇ ਰੇਲਬਜਟ ਵਿਚ ਰੇਲ ਮੰਤਰੀ ਮਮਤਾ ਬਨਰਜੀ ਵੱਲੋਂ ਸੁਰੱਖਿਆ ਸੰਬੰਧੀ ਕਈ ਉਪਰਾਲੇ ਕਰਨ ਦਾ ਐਲਾਣ ਕੀਤੇ ਜਾਣ ਦੀ ਸੰਭਾਵਨਾ ਹੈ।

ਰੇਲ ਹਾਦਸਿਆਂ ਨੂੰ ਰੋਕਣ ਲਈ ਮਨੁੱਖ ਰਹਿਤ ਰੇਲਵੇ ਫਾਟਕਾਂ 'ਤੇ ਵਾਧੂ ਰੇਲ ਓਵਰਬ੍ਰਿਜ ਅਤੇ ਰੇਲ ਅੰਡਰ ਬ੍ਰਿਜ਼ਾਂ ਦੀ ਉਸਾਰੀ ਤੋਂ ਅਲਾਵਾ ਵੱਡੇ ਰੇਲਵੇ ਸਟੇਸ਼ਨਾਂ ਉੱਪਰ ਸੁਰੱਖਿਆ ਵਿਵਸਥਾ ਮਜ਼ਬੂਤ ਕਰਨ ਲਈ ਏਕੀਕ੍ਰਿਤ ਸੁਰੱਖਿਆ ਪ੍ਰਣਾਲੀ ਦਾ ਵੀ ਐਲਾਣ ਕੀਤਾ ਜਾ ਸਕਦਾ ਹੈ।

ਪ੍ਰਵੇਸ਼ ਕੰਟ੍ਰੋਲ, ਸਮਾਨ ਦੀ ਜਾਂਚ, ਸੀਸੀਟੀਵੀ ਲਗਾਉਣਾ, ਬੰਬ ਪਤਾ ਲਗਾਉਣ ਅਤੇ ਬੰਬ ਰੋਧੀ ਪ੍ਰਣਾਲੀ ਇਸ ਏਕੀਕ੍ਰਿਤ ਪ੍ਰਣਾਲੀ ਦੇ ਮੁੱਖ ਉਪਕਰਨ ਹਨ।

ਇਸ ਤੋਂ ਅਲਾਵਾ ਆਰਪੀਐਫ ਵਿਚ ਖਾਲੀ ਪਈਆਂ ਪੋਸਟਾਂ ਨੂੰ ਵੀ ਭਰਨ ਅਤੇ ਬਲਾਂ ਨੂੰ ਖਾਸ ਸਿਖਲਾਈ ਦੇਣ ਅਤੇ ਉਹਨਾਂ ਦੇ ਆਧੁਨਿਕੀਕਰਨ ਬਾਰੇ ਕਿਸੇ ਯੋਜਨਾ ਦਾ ਵੀ ਬਜਟ ਵਿਚ ਐਲਾਣ ਕੀਤਾ ਜਾ ਸਕਦਾ ਹੈ।

ਬਜਟ ਵਿਚ ਇਹ ਉਪਰਾਲੇ ਭਾਰਤ ਉੱਪਰ ਬੀਤੇ ਕੁੱਝ ਵਰ੍ਹਿਆਂ ਵਿਚ ਹੋਏ ਅੱਤਵਾਦੀ ਹਮਲਿਆਂ ਦੇ ਪਿਛੋਕੜ ਵਿਚ ਕੀਤੇ ਜਾ ਰਹੇ ਹਨ ਅਤੇ ਇਹਨਾਂ ਬਾਰੇ ਐਲਾਣ ਹੋਣ ਅਤੇ ਇਹਨਾਂ ਦੇ ਪੂਰਾ ਹੋਣ ਦੀ ਪੂਰਨ ਸੰਭਾਵਨਾ ਹੈ।
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple, Fast & Free Email Service  Click Here
ਹੋਰ ਵੀ
ਕਈ ਯੋਜਨਾਵਾਂ ਪੇਸ਼ ਕਰ ਸਕਦੀ ਹੈ ਮਮਤਾ