ਨਾਂ ਮਾਤਰ ਦੀ ਕਿਰਾਇਆ ਸੋਧ, ਮਾਲ ਢੁਲਾਈ ਨੂੰ ਹੱਲ੍ਹਾਸ਼ੇਰੀ, ਸੁਰੱਖਿਆ ਲਈ ਵਾਧੂ ਧਨ ਅਤੇ ਵੈਂਡਰਾਂ ਲਈ 20 ਰੁਪਏ ਵਿਚ ਮਾਸਿਕ ਪਾਸ ਸਮੇਤ ਕਈ ਯੋਜਨਾਵਾਂ ਮਮਤਾ 3 ਜੁਲਾਈ ਨੂੰ ਪੇਸ਼ ਕੀਤੇ ਜਾਣ ਵਾਲੇ ਰੇਲ ਬਜਟ ਵਿਚ ਕਾਫੀ ਯੋਜਨਾਵਾਂ ਪੇਸ਼ ਕਰ ਸਕਦੀ ਹੈ।
'ਜਨਤਾ ਭੋਜਨ' ਅਤੇ ਹੋਰ ਜਨਤਾ ਰੇਲ ਗੱਡੀਆਂ ਚਲਾਉਣ ਬਾਰੇ ਐਲਾਣ ਤੋਂ ਅਲਾਵਾ ਰਾਏਬਰੇਲੀ ਵਿਖੇ ਰੇਲ ਕੋਚ ਫੈਕਟਰੀ ਦੀ ਸਥਾਪਨਾ ਅਤੇ ਰੇਲ ਆਵਾਜਾਈ ਕੋਰੀਡੋਰ ਦੇ ਉਸਾਰੀ ਕਾਰਜਾਂ ਵਿਚ ਤੇਜ਼ੀ ਆਵੇਗੀ।
ਰੇਲਵੇ ਸਟੇਸ਼ਨਾਂ ਨੂੰ ਸੰਸਾਰ ਪੱਧਰੀ ਬਨਾਉਣ ਦਾ ਕੰਮ ਜ਼ਾਰੀ ਰਹੇਗਾ ਅਤੇ ਬੰਗਾਲ ਦੇ ਸਿਆਲਦਾਹ ਸਟੇਸ਼ਨ ਨੂੰ ਵੀ ਸਟੇਸ਼ਨ ਆਧੁਨਿਕੀ ਕਰਨ ਸੂਚੀ ਵਿਚ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ।
ਕਸ਼ਮੀਰ ਰੇਲ ਲਿੰਕ ਪ੍ਰੋਜੈਕਟ ਅਧੀਨ ਕਟੜਾ ਅਤੇ ਕਾਜ਼ੀਗੁੰਡ ਰੇਲ ਲਿੰਕ ਜੋੜਨ ਬਾਰੇ ਵੀ ਇਸ ਬਜਟ ਵਿਚ ਐਲਾਣ ਕੀਤਾ ਜਾ ਸਕਦਾ ਹੈ।ਇਸ 70 ਕਿਲੋਮੀਟਰ ਲੰਮੇ ਰੇਲ ਲਿੰਕ ਪ੍ਰੋਜੈਕਟ ਉੱਪਰ ਇੱਕ ਸਮੱਸਿਆ ਆਉਣ ਕਾਰਣ ਕੰਮ ਸਤੰਬਰ ਤੋਂ ਹੀ ਰੋਕ ਦਿੱਤਾ ਗਿਆ ਸੀ।
ਇਸ ਤੋਂ ਅਲਾਵਾ ਲਾਲੂ ਪ੍ਰਸਾਦ ਯਾਦਵ ਦੇ ਕਾਰਜਕਾਲ ਦੌਰਾਨ ਸ਼ੁਰੂ ਕੀਤੀਆਂ ਗਈਆਂ ਗਰੀਬ ਰੱਥ ਰੇਲਗੱਡੀਆਂ ਵੀ ਹੋਰ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ।ਸੂਤਰਾਂ ਨੇ ਦੱਸਿਆ ਕਿ ਹਾਲਾਂਕਿ ਨਵੀਂ ਗੱਡੀਆਂ ਦਾ ਨਾਂ ਗਰੀਬ ਰੱਥ ਨਹੀਂ ਹੋਵੇਗਾ।
ਉਹਨਾਂ ਕਿਹਾ ਕਿ ਅਜਿਹੀਆਂ ਕੁੱਝ ਰੇਲਗੱਡੀ ਪੂਰਬੀ ਖੇਤਰ ਲਈ ਵੀ ਚਲਾਈਆਂ ਜਾ ਸਕਦੀਆਂ ਹਨ।ਉੱਧਰ ਰੇਲ ਮੰਤਰੀ ਮਮਤਾ ਬਨਰਜੀ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਰੇਲ ਬਜਟ ਲੋਕ ਸੁਵਿਧਾ ਮੁਤਾਬਕ ਹੋਵੇਗਾ।
|