ਮੁੱਖਪੰਨਾ » ਵਿਵਿਧ » ਵੈਬਦੁਨੀਆ ਵਿਸ਼ੇਸ਼ 09 » ਅਜ਼ਾਦੀ ਦਿਹਾੜਾ » ਰਾਸ਼ਟਰ ਪ੍ਰੇਮ ਦਾ ਸੰਕਲਪ ਲਉ
 
ਸੁਤੰਤਰਤਾ ਦੇ 62 ਸਾਲ ਬਾਅਦ ਵੀ ਇਹ ਸਾਡੀ ਬਦਕਿਸਮਤੀ ਹੀ ਹੈ ਕਿ ਅੱਜ ਵੀ ਭਾਰਤ ਵਿੱਚ ਰਾਸ਼ਟਰ ਕੀ ਹੈ, ਇਸ ਦੀ ਕਲਪਨਾ ਕੀ ਹੈ, ਇਹ ਇੱਕ ਦਿਸ਼ਾਹੀਣ ਬਹਿਸ ਬਣ ਚੁੱਕੀ ਹੈ। ਜਦੋਂ ਕਿ ਦੇਸ਼ ਕਿਵੇਂ ਬਣਦਾ ਹੈ, ਇਸ ਨੂੰ ਕੌਣ ਬਣਾਉਂਦਾ ਹੈ, ਇਹ ਆਪਣੇ ਆਪ ਵਿੱਚ ਸਪੱਸ਼ਟ ਹੈ, ਪਰਿਭਾਸ਼ਿਤ ਹੈ। ਦੇਸ਼ ਨੂੰ ਸਮਝਣਾ ਹੈ ਤਾਂ ਸਭ ਤੋਂ ਪਹਿਲਾਂ ਉਸਦੀ ਛੋਟੀ ਤੋਂ ਛੋਟੀ ਇਕਾਈ ਨੂੰ ਸਮਝਣਾ ਉਚਿਤ ਹੋਵੇਗਾ। ਇਹ ਇਕਾਈ ਹੈ ਘਰ ਜਾਂ ਪਰਿਵਾਰ।

ਇੱਕ ਘਰ ਜਾਂ ਉਸ ਘਰ ਵਿੱਚ ਰਹਿਣ ਵਾਲਾ ਪਰਿਵਾਰ ਕਿਸ ਪ੍ਰਕਾਰ ਬਣਦਾ ਹੈ? ਉੱਤਰ ਹੈ ਘਰ ਜਾਂ ਪਰਿਵਾਰ ਲਈ ਚਾਹੀਦਾ ਹੈ ਇੱਕ ਨਿਸ਼ਚਿਤ ਚਾਰ-ਦਵਾਰੀ ਨਾਲ ਘਿਰਿਆ ਭੂ-ਭਾਗ। ਫਿਰ ਉਸ ਘਰ ਵਿੱਚ ਰਹਿਣ ਵਾਲੇ ਮੈਂਬਰਾਂ ਵਿਚਕਾਰ ਸਬੰਧ, ਉਸ ਘਰ-ਪਰਿਵਾਰ ਦੀਆਂ ਆਪਣੀਆਂ ਪਰੰਪਰਾਵਾਂ, ਸੰਸਕਾਰ ਅਤੇ ਸੰਸਕ੍ਰਿਤੀ ਅਤੇ ਸਮਾਨ ਮਿੱਤਰ ਅਤੇ ਸਮਾਨ ਦੁਸ਼ਮਣ। ਇਹ ਲੱਛਣ ਜੇਕਰ ਇੱਕ ਘਰ ਜਾਂ ਪਰਿਵਾਰ ਵਿੱਚ ਹਨ, ਤਾਂ ਅਸੀਂ ਉਸ ਨੂੰ ਇੱਕ ਆਦਰਸ਼ ਪਰਿਵਾਰ ਜਾਂ ਆਦਰਸ਼ ਘਰ ਕਹਿੰਦੇ ਹਨ। ਠੀਕ ਇਹੀ ਤੱਥ ਜਾਂ ਲੱਛਣ ਦੇਸ਼ ਤੇ ਲਾਗੂ ਹੁੰਦੇ ਹਨ।

ਕਾਰਨ ਇਹ ਹੈ ਕਿ ਦੇਸ਼ ਕੋਈ ਜਮੀਨ ਦਾ ਟੁਕੜਾ ਨਹੀਂ ਹੈ। ਜੇ ਅਜਿਹਾ ਹੁੰਦਾ ਹੈ ਤਾਂ ਨਾ ਸਿਰਫ ਕਦੇ ਸ਼ਕਤੀ-ਸਪੰਨ ਸੋਵੀਅਤ ਸੰਘ ਦੀ ਵੰਡ ਹੁੰਦੀ ਅਤੇ ਨਾ ਹੀ ਕਦੇ ਦੁਨੀਆਭਰ ਵਿੱਚ ਬਿਖਰੇ ਯਹੂਦੀ ਇਸਰਾਈਲ ਨੂੰ ਵਿਸ਼ਵ ਦੇ ਮਾਨਚਿਤਰ ਵਿੱਚ ਸਥਾਪਿਤ ਕਰ ਸਕਦੇ। ਭਾਰਤ ਵਿੱਚ ਵੀ ਰਾਸ਼ਟਰ ਦੀ ਕਲਪਨਾ ਇੱਕ ਅਤਿਅੰਤ ਪ੍ਰਾਚੀਨ ਕਲਪਨਾ ਹੈ। ਗੰਗੋਤਰੀ ਤੋਂ ਜਲ ਲੈ ਕੇ ਰਾਮੇਸ਼ਵਰਮ ਤੇ ਅਭਿਸ਼ੇਕ ਕਰਨਾ ਚਾਰੇ ਧਾਮਾਂ ਦੀ ਯਾਤਰਾ ਕਰਨ ਦਾ ਸੰਸਕਾਰ ਅਤੇ ਹਿਮਾਚਲ ਪ੍ਰਦੇਸ਼ ਨੂੰ ਇੱਕ ਸੂਤਰ ਵਿੱਚ ਬੰਨ੍ਹਣ ਦੀ ਹੀ ਕਲਪਨਾ ਹੈ। ਇਹ ਕਹਿਣਾ ਗਲਤ ਹੋਵੇਗਾ ਕਿ ਗੁਲਾਮੀ ਤੋਂ ਬਾਅਦ ਜਾਂ ਅੰਗਰੇਜਾਂ ਦੀ ਦੇਣ ਨਾਲ ਭਾਰਤ ਇੱਕ ਰਾਸ਼ਟਰ ਦੇ ਰੂਪ ਵਿੱਚ ਸਥਾਪਿਤ ਹੋਇਆ। ਇਹ ਇਤਿਹਾਸ ਦੇ ਪ੍ਰਤੀ ਸਾਡੀ ਅਗਿਆਨਤਾ ਦਾ ਅਤੇ ਖੁਦ ਦੇ ਪ੍ਰਤੀ ਲਾਪਰਵਾਹੀ ਦਾ ਸੂਚਕ ਹੈ।

ਦੇਸ਼ ਬਣਦਾ ਹੈ ਉਸਦੀ ਸੰਸਕ੍ਰਿਤੀ ਨਾਲ, ਉਸਦੀਆਂ ਪਰੰਪਰਾਵਾਂ ਨਾਲ, ਉੱਥੋਂ ਦੇ ਨਿਵਾਸੀਆਂ ਦੇ ਮਨ ਵਿੱਚ ਦੇਸ਼ ਦੇ ਪ੍ਰਤੀ ਅਸੀਮਿਤ ਸੰਨਮਾਨ ਨਾਲ। ਇਸ ਲਈ ਵਿਵਿਧ ਸੰਸਕ੍ਰਿਤੀਆਂ ਨੂੰ ਸਮਾਉਣ ਵਾਲਾ ਅਮਰੀਕਾ ਦੇਸ਼ ਵੀ ਨਾਗਰਿਕਤਾ ਦੇਣ ਤੋਂ ਪਹਿਲਾਂ ਆਪਣੇ ਨਿਵਾਸੀਆਂ ਤੋਂ ਇੱਕ ਲਿਖਿਤ ਪ੍ਰੀਖਿਆ ਵਿੱਚ ਰਾਸ਼ਟਰ ਪ੍ਰੇਮ ਸਬੰਧੀ ਸਵਾਲ ਪੁੱਛਦਾ ਹੈ। ਅਮਰੀਕਾ ਦੇ ਪੂਰਵਜਾਂ ਨਾਲ, ਅਮਰੀਕਾ ਨੂੰ ਸਥਾਪਿਤ ਕਰਨ ਵਾਲਿਆਂ ਨਾਲ ਜੇਕਰ ਤੁਹਾਡੇ ਸਬੰਧ ਮੇਲ ਖਾਂਦੇ ਹਨ ਤਾਂ ਹੀ ਅਮਰੀਕਾ ਵਿੱਚ ਤੁਹਾਡੇ ਲਈ ਸਥਾਨ ਹੈ।

ਇਹ ਦੇਸ਼ ਦੀ ਬਦਕਿਸਮਤੀ ਹੈ ਕਿ ਗੁਲਾਮੀ ਦੇ ਸਾਢੇ ਪੰਜ ਦਹਾਕਿਆਂ ਤੋਂ ਵੀ ਜਿਆਦਾ ਸਮਾਂ ਬੀਤਣ ਦੇ ਬਾਵਜੂਦ 'ਭਾਰਤ' ਅੱਜ 'ਇੰਡੀਆ' ਹੈ। ਨਾਮ ਦਾ ਅਨੁਵਾਦ ਆਪਣੇ ਆਪ ਵਿੱਚ ਇੱਕ ਬਦਕਿਸਮਤੀ ਦਾ ਉਦਾਹਰਨ ਹੈ। ਇਹ ਦੁੱਖ ਇਸ਼ਾਰਾ ਕਰਦਾ ਹੈ ਕਿ ਦੇਸ਼ ਵਿੱਚ, ਦੇਸ਼ ਦੇ ਅੰਦਰ, ਦੇਸ਼ ਤੋਂ ਅਲੱਗ ਤਾਕਤਾਂ ਨਾ ਸਿਰਫ ਐਕਟਿਵ ਹਨ, ਬਲਕਿ ਖਾਧ-ਪਾਣੀ ਵੀ ਲੈ ਰਹੀਆਂ ਹਨ। ਇਸ ਦੇ ਚੱਲਦੇ 1929 ਵਿੱਚ ਰਾਵੀ ਦੇ ਤੱਟ ਤੇ ਆਜਾਦੀ ਦਾ ਸੰਕਲਪ ਲੈਣ ਦੇ ਬਾਅਦ 1947 ਵਿੱਚ ਰਾਵੀ ਸਾਡੇ ਕੋਲ ਨਹੀਂ ਹੈ। ਕਸ਼ਮੀਰ ਜਲ ਰਿਹਾ ਹੈ। ਪੂਰਬ ਵਿੱਚ ਮਸ਼ੀਨਰੀ ਤਾਕਤਾਂ ਫਲ-ਫੁੱਲ ਰਹੀਆਂ ਹਨ। ਪੰਜਾਬ-ਹਰਿਆਣਾ ਵਿਚਕਾਰ ਪਾਣੀ ਪਿੱਛੇ ਲੜਾਈਆਂ ਚੱਲ ਰਹੀਆਂ ਹਨ।

ਇਸ ਦ੍ਰਿਸ਼ ਨੂੰ ਬਦਲਣਾ ਅੱਜ ਸਮੇਂ ਦੀ ਪਹਿਲੀ ਮੰਗ ਹੈ। ਇਸ ਲਈ ਜਰੂਰੀ ਹੈ ਰਾਸ਼ਟਰੀਅਤਾ ਨਾਲ ਬੰਨ੍ਹੀਆਂ ਤਾਕਤਾਂ ਇੱਕ ਮੰਚ ਤੇ ਇਕੱਠੀਆਂ ਹੋ ਕੇ ਸਵਾਰਥਾਂ ਨੂੰ ਦੂਰ ਕਰਨ ਅਤੇ ਇੱਕ ਖੁਸ਼ਹਾਲ ਭਾਰਤ ਦੀ ਰਚਨਾ ਕਰਨ। ਇਹੀ ਸ਼ੁਭਕਾਮਨਾ ਅਤੇ ਇਹੀ ਸੰਕਲਪ ਹੈ!
ਸਬੰਧਤ ਜਾਣਕਾਰੀ ਲੱਭੋ