ਬ੍ਰਜੇਂਦਰ ਸਿੰਘ ਝਾਲਾ ਸਾਲ 2007 ਰਾਜਨੀਤੀ ਦੇ ਖੇਤਰ ਵਿਚ ਕਈ ਅਹਿਮ ਘਟਨਾਵਾ ਦਾ ਗਵਾਹ ਬਣਿਆ. ਇਸ ਸਾਲ ਕਾਂਗਰਸ ਨੇ ਪੰਜਾਬ , ਝਾਰਖੰਡ ਅਤੇ ਉਤਰਾਖੰਡ ਵਿਚ ਸੱਤਾ ਗੁਆਉਣੀ ਪਈ, ਜਿਸਦਾ ਦਰਦ ਉਹਨਾ ਨੂੰ ਅਗਲੀਆਂ ਵਿਧਾਨ ਸਭਾ ਚੋਣਾ ਤੱਕ ਹੰਢਾਉਣਾ ਪਵੇਗਾ.ਭਾਜਪਾ ਲਈ ਇਹ ਸਾਲ ਜਰੂਰ ਖੁਸ਼ੀਆਂ ਦੇ ਕਈ ਪਲ ਦੇ ਗਿਆ. ਕਿਉਂਕਿ ਤਿੰਨ ਰਾਜਾਂ ਵਿਚ ਉਸਨੂੰ ਮੁੜ ਸੱਤਾ ਵਿਚ ਆਉਣ ਦਾ ਸੁਭਾਗ ਮਿਲਿਆ ਅਤੇ ਗੁਜਰਾਤ ਵਿਚ ਮੋਦੀ ਦੇ ਦਮ 'ਤੇ ਆਪਣੀ ਸੱਤਾ ਬਰਕਾਰ ਰੱਖਣ ਵਿਚ ਸਫਲ ਰਹੀ. ਉਤਰ ਪ੍ਰਦੇਸ਼ ਵਿਚ ਮਾਇਆਵਤੀ ਨੇ ਸ਼ੋਸ਼ਲ ਇੰਜੀਨਿਅਰਗ ਦੇ ਜਰੀਏ 15 ਸਾਲ ਬਾਦ ਰਾਜ ਨੂੰ ਸਥਿਰ ਸਰਕਾਰ ਦਿੱਤੀ. ਗੁਜਰਾਤ ਵਿਚ ਤੀਜੀ ਵਾਰ ਰਾਜ ਤਿਲਕ ਕਰਵਾ ਕੇ ਇਹ ਸਿੱਧ ਕਰ ਦਿਤਾ ਕਿ ਉਹ ਸੱਚਮੁਚ ਹੀ 'ਸੱਤਾ ਦੇ ਸੋਦਾਗਰ' ਹਨ.
ਭਗਵਾ ਬ੍ਰਿਗੇਡ ਦੀ ਧੂਮ: ਸਾਲ 2007 ਭਗਵਾ ਬ੍ਰਿਗੇਡ ਦੀ ਝੰਡਾ ਚੁਕ ਭਾਜਪਾ ਲਈ ਇਹ ਸਾਲ ਖੁਸ਼ੀਆਂ ਭਰਿਆ ਰਿਹਾ. ਉਤਰਾਖੰਡ ਵਿਚ ਕਾਂਗਰਸ ਨੂੰ ਹਰਾ ਕੇ ਸੱਤਾ ਵਿਚ ਵਾਪਸੀ ਕੀਤੀ. ਪਿਛਲੀਆਂ ਚੋਣਾ ਵਿਚ 36 ਸੀਟਾਂ ਜਿੱਤ ਕੇ ਸੱਤਾ ਤੇ ਕਾਬਜ ਹੋਣ ਵਾਲੀ ਕਾਂਗਰਸ ਨੂੰ ਇਸ ਵਾਰ ਸਿਰਫ 21 ਸੀਟਾਂ ਹੀ ਨਸੀਬ ਹੋਈਆਂ. ਰਾਜ ਵਿਚ ਜੇਤੂ ਬਣ ਕੇ ਸਾਹਮਣੇ ਆਈ ਭਾਜਪਾ ਨੇ ਮੁਖ ਮੰਤਰੀ ਦਾ ਅਹੁਦਾ ਸਾਬਕਾ ਜਨਰਲ ਬੀ ਸੀ ਖੰਡੂਰੀ ਨੂੰ ਸੋਪਿਆ. ਭਾਜਪਾ ਨੂੰ ਦੂਸਰੀ ਖੁਸ਼ੀ ਪੰਜਾਬ ਤੋਂ ਪ੍ਰਾਪਤ ਹੋਈ.
ਉਥੇ ਇਸਨੇ ਆਪਣੀ ਸਹਿਯੋਗੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਮਦਦ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਸੱਤਾ ਤੋਂ ਲਾਭੇ ਕੀਤਾ. ਤੇ ਇਸ ਗੱਠਜੋੜ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣਾ ਮੁਖੀ ਚੁਣ ਕੇ ਰਾਜ ਦਾ ਚੋਥੀ ਵਾਰ ਮੁਖ ਮੰਤਰੀ ਬਣਾਇਆ.ਸਾਲ ਦਾ ਅੰਤ ਵੀ ਭਾਜਪਾ ਨੂੰ ਖੁਸ਼ੀਆ ਲੈ ਕੇ ਆਇਆ. ਜਦ ਹਿਮਾਚਲ ਵਿਚ ਕਾਂਗਰਸ ਨੂੰ ਰਾਜ ਸੱਤਾ ਤੋਂ ਬੇਦਖਲ ਕਰ ਕੇ ਕੇਸਰੀਆ ਲਹਰਾ ਦਿੱਤਾ.
ਇਥੇ ਉਸਨੇ 68 ਵਿਚੋ 41 ਸੀਟਾਂ ਜਿੱਤ ਕੇ ਸਪਸ਼ਟ ਬਹੁਮਤ ਪ੍ਰਾਪਤ ਕੀਤਾ. ਤੇ ਦੂਸਰਾ ਉਸਨੇ ਅਪਣੇ ਗੜ੍ਹ ਗੁਜਰਾਤ ਸਬੰਧੀ ਲਗਾਈਆ ਜਾ ਰਹੀਆ ਸਾਰੀਆ ਕਿਆਸ ਅਰਾਈਆ ਉਤੇ ਪਾਣੀ ਫੇਰਦਿਆਂਸੱਤਾ ਉਤੇ ਅਪਣਾ ਕਬਜਾ ਬਰਕਰਾਰ ਰੱਖਿਆ. ਮੀਡੀਆ ਦੀ ਆਲੋਚਨਾ ਅਤੇ ਅਪਣੀ ਹੀ ਪਾਰਟੀ ਦੇ ਬਾਗੀਆਂ ਨੂੰ ਅਣਦੇਖਿਆ ਕਰਦਿਆਂ 182 ਵਿਚੋ 117 ਸੀਟਾਂ ਉਤੇ ਜਿੱਤ ਦਰਜ ਕੀਤੀ. ਇਸ ਦੇ ਨਾਲ ਹੀ ਪਾਰਟੀ ਵਿਚ ਮੋਦੀ ਦਾ ਕੱਦ ਪਹਿਲਾ ਨਾਲੋ ਵੀ ਉਚਾ ਹੋ ਗਿਆ ਤੇ ਉਹ ਪਾਰਟੀ ਵਿਚ ਦੂਜੀ ਕਤਾਰ ਦੇ ਆਗੂਆਂ ਵਿਚ ਸ਼ੂਮਾਰ ਹੋ ਗਏ.
ਵਾਜਪਾਈ ਦੀ ਵਿਦਾਈ : ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਵੱਲੋ ਰਾਜਨੀਤੀ ਤੋਂ ਇਸ ਸਾਲ ਸੰਨਿਆਸ ਲੈ ਲਿਆ ਜੋ ਕਿ ਭਾਜਪਾ ਲਈ ਇਸ ਸਾਲ ਦਾ ਸਭ ਤੋਂ ਵੱਡਾ ਝਟਕਾ ਸੀ. ਵਾਜਪਾਈ ਦਾ ਸੰਨਿਆਸ ਪਾਰਟੀ ਲਈ ਕਈ ਮੁਸ਼ਕਲਾ ਖੜ੍ਹੀਆਂ ਕਰ ਸਕਦਾ ਹੈ ਕਿਉਕਿ ਉਹ ਹੀ ਭਾਜਪਾ ਕੋਲ ਇਕ ਅਜਿਹੇ ਨੇਤਾ ਸਨ ਜਿਨ੍ਹਾ ਦਾ ਸਨਮਾਨ ਭਾਜਪਾ ਦੀਆ ਸਾਰੀਆਂ ਸਹਿਯੋਗੀ ਪਾਰਟੀ ਕਰਦੇ ਸਨ. ਭਾਵੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸੰਭਾਵੀ ਉਮੀਦਵਾਰ ਵੱਜੋ ਲਾਲ ਕ੍ਰਿਸ਼ਨ ਅਡਵਾਨੀ ਦਾ ਨਾਮ ਪੇਸ਼ ਕਰ ਦਿੱਤਾ ਹੈ.
ਲੇਕਿਨ ਅਪਣੀ ਕੱਟੜ ਹਿੰਦੂਵਾਦੀ ਦਿਖ ਕਾਰਨ ਉਹ ਸ਼ਾਇਦ ਹੀ ਵਾਜਪਾਈ ਵਾਂਗ ਸਰਵ ਪ੍ਰਵਾਨਤ ਕਦੇ ਬਣ ਸਕਣ.ਉਨ੍ਹ ਦੇ ਰਾਜਨੀਤਕ ਜੀਵਨ ਨੂੰ ਉਨ੍ਹ ਦੀ ਹੀ ਕਵਿਤਾ ਦੀ ਸਤਰਾਂ' ਹਾਰ ਨਹੀ ਮਾਨੂੰਗਾ ਰਾਰ ਨਹੀ ਠਾਨੂੰਗਾ' ਵਿਚ ਸਮੇਟਿਆ ਜਾ ਸਕਦਾ ਹੈ. ਜਨਸੰਘ ਦੇ ਮੈਬਰ ਤੋਂ ਲੈ ਕੇ ਦੇਸ਼ ਦਾ ਪ੍ਰਧਾਨ ਮੰਤਰੀ ਬਨਣ ਤੱਕ ਉਨ੍ਹ ਨੇ ਕਦੇ ਹੋਸਲਾ ਨਹੀ ਹਾਰਿਆ ਅਤੇ ਪੂਰਾ ਜੀਵਨ ਉਹ ਭਗਵਾ ਝੰਡੇ ਦੇ ਥੱਲੇ ਹੀ ਰਿਹੈ. ਅਤੇ ਸੱਤਾ ਤੋਂ ਦੂਰ ਰਹਿਣ ਦੇ ਬਾਵਜੂਦ ਵੀ ਉਨ੍ਹ ਨੇ ਕਦੇ ਵੀ ਪਾਰਟੀ ਨਹੀ ਬਦਲੀ. ਰਾਜਨੀਤਕ ਵਿਰੋਧ ਕਾਰਨ ਹੋਰ ਦਲਾਂ ਦੇ ਆਗੂਆਂ ਨਾਲ ਬੇਸ਼ੱਕ ਮਤਭੇਦ ਰਹੇ ਹੋਣ ਪ੍ਰੰਤੂ ਉਨ੍ਹਾ ਨੇ ਕਿਸੇ ਪ੍ਰਤੀ ਵੀ ਮਨ ਵਿਚ ਵੈਰ (ਰਾਰ)ਨਹੀ ਰੱਖਿਆ.
ਕਾਂਗਰਸ ਭੁਲਣਾ ਚਾਹੇਗੀ ਸਾਲ 2007 : ਕਾਂਗਰਸ ਲਈ ਇਹ ਸਾਲ ਵਧੀਆ ਨਹੀ ਰਿਹਾ. ਉਤਰਾਖੰਡ , ਪੰਜਾਬ ਅਤੇ ਹਿਮਾਚਲ ਵਿਚ ਇਸ ਸਾਲ ਉਸਨੂੰ ਸੱਤਾ ਗੁਆਉਣੀ ਪਈ. ਇਸ ਤੋਂ ਇਲਾਵਾ ਗੁਜਰਾਤ ਅਤੇ ਉਤਰ ਪ੍ਰਦੇਸ਼ ਵਿਚ ਸਰਕਾਰ ਸਥਾਪਤ ਕਰਨ ਦਾ ਸੁਪਨਾ ਇਸ ਵਾਰ ਹੀ ਸੁਪਨਾ ਹੀ ਰਹਿ ਗਿਆ. ਭਾਵੇ ਪਾਰਟੀ ਸੁਪਰੀਮੋ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਚੋਣ ਰੈਲੀਆਂ ਵਿਚ ਭੀੜ ਤਾਂ ਇਕੱਠੀ ਕਰਨ ਵਿਚ ਸਫਲ ਰਿਹਾ ਪ੍ਰੰਤੂ ਉਨ੍ਹਾ ਨੂੰ ਵੋਟਾਂ ਵਿਚ ਬਦਲਣ ਵਿਚ ਅਸਮਰਥ ਰਿਹਾ. ਕਾਂਗਰਸ ਪਾਰਟੀ ਲਈ ਜੇ ਕਿਤੋਂ ਇਸ ਸਾਲ ਸੁਖਦ ਸੁਨੇਹਾ ਸਿਰਫ ਗੋਆ ਤੋਂ ਹੀ ਆਇਆ ਕਿਉਕਿ ਪਾਰਟੀ ਉਥੇ ਆਪਣੀ ਸਰਕਾਰ ਬਨਾਉਣ ਵਿਚ ਸਫਲ ਰਹੀ.ਤੇ ਦੂਸਰੇ ਪਾਸੇ ਹਰਿਆਣਾ ਵਿਚ ਪਾਰਟੀ ਦੋਫ਼ਾੜ ਹੋ ਗਈ. ਪਾਰਟੀ ਦੇ ਸੀਨੀਅਰ ਆਗੂ ਭਜਨ ਲਾਲ ਨੇ ਇਸ ਸਾਲ ਆਪਣੀ ਅਲੱਗ ਪਾਰਟੀ ਬਣਾ ਲਈ.
ਰਾਹੁਲ ਦਾ ਰਾਜਤਿਲਕ : ਕਾਂਗਰਸ ਦੇ ਨੋਜਵਾਨ ਬ੍ਰਿਗੇਡ ਲਈ ਇਹ ਸਾਲ ਖੁਸ਼ੀ ਭਰਿਆ ਰਿਹਾ ਕਿਉਂਕਿ ਪਿਛਲੀ ਲਾਈਨ ਵਿਚ ਬੈਠਣ ਵਾਲੇ ਰਾਹੁਲ ਗਾਂਧੀ ਨੂੰ ਇਸ ਸਾਲ ਅਧਿਕਾਰਕ ਤੋਰ ਤੇ ਪਾਰਟੀ ਦਾ ਯੁਵਰਾਜ ਐਲਾਨ ਦਿੱਤਾ ਗਿਆ ਇਸ ਤੋਂ ਇਹ ਵੀ ਸੰਕੇਤ ਮਿਲਦਾ ਹੈ ਕਿ ਉਹ ਪਾਰਟੀ ਵੱਲੋ ਅਗਲੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਹੋ ਸਕਦੇ ਹਨ.
ਮਾਇਆਵਤੀ ਦੀ ਮਹਿਮਾ:ਮਾਇਆਵਤੀ ਉਝ ਤਾਂ ਉਤਰ ਪ੍ਰਦੇਸ਼ ਦੀ ਮੁਖ ਮੰਤਰੀ ਰਹਿ ਚੁਕੀ ਹੈ ਪ੍ਰੰਤੂ ਇਸ ਵਾਰ ਉਨ੍ਹਾ ਦਾ "ਸ਼ੋਸ਼ਲ ਇੰਜੀਨਿਅਰਗ" ਦਾ ਕ੍ਰਿਸ਼ਮਾ ਹੀ ਸੀ ਕੀ ਬਹੁਜਨ ਸਮਾਜ ਪਾਰਟੀ (ਬਸਪਾ) ਦੇਸ਼ ਦੇ ਸਭ ਤੋਂ ਵੱਡੇ ਸੂਬੇ ਵਿਚ ਸੱਤਾ ਉਤੇ ਕਾਬਜ ਹੋਣ ਵਿਚ ਸਫਲ ਰਹੀ. ਤੇ ਬਸਪਾ ਦੀ ਇਸ ਜਿੱਤ ਨੇ ਰਾਜ ਵਿਚ ਬੀਤੇ 15 ਸਾਲ ਤੋਂ ਚੱਲ ਰਹੀ ਰਾਜਨੀਤਕ ਅਸਥਿਰਤਾ ਨੂੰ ਖਤਮ ਕਰ ਦਿੱਤਾ. ਸਾਲ 2007 ਕੇਂਦਰ ਦੀ ਮਨਮੋਹਨ ਸਿੰਘ ਲਈ ਵੀ ਕਾਫੀ ਉਤਰਾ ਚੜਾਅ ਭਰਿਆ ਰਿਹਾ. ਪ੍ਰਮਾਣੂ ਸਮਝੋਤੇ ਕਾਰਨ ਪ੍ਰਧਾਨ ਮੰਤਰੀ ਸਾਰਾ ਸਾਲ ਖੱਬੇ ਪੱਖੀਆਂ ਦੀ ਨੁਕਤਾਚੀਨੀ ਦਾ ਸ਼ਿਕਾਰ ਹੋਣਾ ਪਿਆ. ਨੰਦੀਗਰਾਮ ਮਾਮਲੇ ਉਤੇ ਬੰਗਾਲ ਦੀ ਸੱਤਾਧਾਰੀ ਖੱਬੇ ਪੱਖੀ ਸਰਕਾਰ ਨੂੰ ਬਚਾਅ ਦੀ ਸਥਿਤੀ ਵਿਚ ਆਉਣ ਪੈ ਗਿਆ. ਬੰਗਾਲ ਦੀ ਬੁਧਾਦੇਵ ਸਰਕਾਰ ਸਾਰੀਆ ਧਿਰਾਂ ਦੀ ਅਲੋਚਨਾ ਸ਼ਿਕਾਰ ਬਨਣਾ ਪਿਆ. ਰਾਜਸਥਾਨ ਅਤੇ ਮਹਾਰਸ਼ਟਰ ਦੀਆ ਸੱਤਾਧਾਰੀ ਪਾਰਟੀਆਂ ਨੂੰ ਬਾਗੀਆ ਨਾਲ ਦੋ ਚਾਰ ਹੋਣਾ ਪਿਆ.
ਅਗਲਾ ਸਾਲ ਸਾਰੀਆ ਰਾਜਨੀਤਕ ਪਾਰਟੀਆਂ ਲਈ ਕਾਫੀ ਅਹਿਮੀਅਤ ਵਾਲਾ ਹੋਵੇਗਾ ਕਿਉਕਿ ਇਸ ਸਾਲ ਕਈ ਰਾਜ ਵਿਚ ਚੋਣਾ ਹੋਣੀਆ ਹਨ ਤੇ ਇਹ ਚੋਣਾ ਹੀ 2009 ਵਿਚ ਹੋਣ ਵਾਲੀਆ ਆਮ ਚੋਣਾ ਲਈ ਨੀਤੀ ਤੈਅ ਕਰੇਗੀ. ਇਸ ਸਾਲ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਚੋਣਾਂ ਹੋਣਗੀਆਂ. ਇਹਨਾਂ ਰਾਜਾਂ ਦੀ ਸੱਤਾ ਬਚਾਉਣਾ ਉਸਦੇ ਲਈ ਨਹੀਂ ਹੋਵੇਗਾ. ਇਹਨਾਂ ਰਾਜਾਂ ਵਿੱਚ ਉਸਦੇ ਕੋਲ ਮੋਦੀ ਵਰਗਾ ਕੋਈ ਕਰਿਸ਼ਮਾਈ ਪ੍ਰਤੀਨਿਧੀ ਨਹੀਂ ਹੈ. ਕਾਂਗਰਸ ਵੀ ਸੱਤਾ ਵਿੱਚ ਵਾਪਸੀ ਦੇ ਲਈ ਪੂਰੇ ਜੋਰ ਸ਼ੋਰ ਨਾਲ ਯਤਨ ਕਰੇਗੀ.
ਜੰਮੂ-ਕਸ਼ਮੀਰ, ਦਿੱਲੀ, ਕਰਨਾਟਕ, ਮਣੀਪੁਰ, ਤ੍ਰਿਪੁਰਾ ਅਤੇ ਨਾਗਾਲੈਂਡ ਵਿੱਚ ਵੀ ਇਸੇ ਸਾਲ ਚੋਣਾਂ ਹੋਣਗੀਆਂ. ਸਾਰੇ ਪ੍ਰਮੁੱਖ ਦਲਾਂ ਦਾ ਟੀਚਾ ਇਹਨਾਂ ਰਾਜਾਂ ਦੀ ਸੱਤਾ ਪ੍ਰਾਪਤ ਕਰਨਾ ਹੋਵੇਗਾ. ਦਿੱਲੀ ਅਤੇ ਜੰਮੂ ਕਸ਼ਮੀਰ ਵਿੱਚ ਫਿਲਹਾਲ ਕਾਂਗਰਸ ਦਾ ਸਾਸ਼ਨ ਹੈ ਉੱਥੇ ਹੀ ਕਰਨਾਟਕ ਵਿੱਚ ਭਾਜਪਾ- ਜਦਯੂ ਗਠਬੰਧਨ ਟੁੱਟਣ ਤੋਂ ਬਾਅਦ ਰਾਸ਼ਟਰਪਤੀ ਸ਼ਾਸਨ ਲਾਗੂ ਹੈ.
|