ਮੁੱਖਪੰਨਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 07 > ਝਲਕੀਆਂ-07
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਟੀਮ ਇੰਡੀਆ ਨੇ ਦੇਖੇ ਕਈ ਉਤਰਾਅ ਚੜਾਅ
ਹਰਕ੍ਰਿਸ਼ਨ ਸ਼ਰਮਾਂ
ਭਾਰਤੀ ਕ੍ਰਿਕਟ ਵਿੱਚ ਉਤਰਾਅ-ਚੜਾਅ ਤਾਂ ਹਮੇਸ਼ਾ ਹੀ ਆਉਂਦੇ ਰਹੇ ਹਨ,ਪਰ ਅਲਵਿਦਾ ਕਹਿ ਰਿਹਾ ਸਾਲ 2007 ਤਾਂ ਭਾਰਤੀ ਕ੍ਰਿਕਟ 'ਚ ਕਈ ਅਜਿਹੀਆਂ ਯਾਦਾਂ ਦੇ ਚੱਲਿਆ ਹੈ. ਜਿਸ ਨੂੰ ਕ੍ਰਿਕਟ ਪ੍ਰੇਮੀ ਸ਼ਾਇਦ ਕਦੇ ਵੀ ਨਾ ਭੁਲਾ ਸਕਣ.ਸਾਲ ਦੀ ਕ੍ਰਿਕਟ 'ਚ ਕਾਫ਼ੀ ਕੁੱਝ ਅਜਿਹਾ ਵਾਪਰਿਆ, ਜਿਸ ਨਾਲ ਕਾਫ਼ੀ ਖਿਡਾਰੀਆਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ.

ਭਾਰਤੀ ਟੀਮ ਲਈ ਕਈ ਨਵੇਂ ਚਿਹਰੇ ਸਾਹਮਣੇ ਉੱਭਰ ਕੇ ਆਏ, ਜਦੋਂ ਕਿ ਕਈ ਫਿੱਕੇ ਪੈ ਗਏ. ਜੇ ਸਾਲ 'ਚ ਭਾਰਤੀ ਕ੍ਰਿਕਟ ਟੀਮ ਨੇ ਕੁੱਝ ਖੋਇਆ ਤਾਂ ਪ੍ਰਾਪਤ ਵੀ ਬਹੁਤ ਕੁੱਝ ਕੀਤਾ ਹੈ. ਅਲਵਿਦਾ ਕਹਿ ਰਿਹਾ ਸਾਲ ਭਾਰਤੀ ਕ੍ਰਿਕਟ ਟੀਮ 'ਚ ਨੌਜਵਾਨਾਂ ਦੇ ਹੱਥ ਕ੍ਰਿਕਟ ਦੀ ਡੋਰ ਦੇ ਇੱਕ ਨਵੀਂ ਪਹਿਚਾਣ ਦੇ ਕੇ ਅਲਵਿਦਾ ਕਹਿ ਰਿਹਾ ਹੈ.

ਭਾਰਤੀ ਕ੍ਰਿਕਟ 'ਚ ਸਭ ਤੋਂ ਵੱਡਾ ਧੱਕਾ ਖੇਡ ਪ੍ਰੇਮੀਆਂ ਅਤੇ ਕ੍ਰਿਕਟ ਚੌਣ ਕਰਤਾਵਾਂ ਨੂੰ ਉਦੋਂ ਲੱਗਾ, ਜਦੋਂ ਵੈਸਟਇੰਡੀਜ਼ ਵਿੱਚ ਮਾਰਚ 'ਚ ਖੇਡਣ ਗਈ ਵਿਸ਼ਵ ਕੱਪ ਜਿੱਤਣ ਦੀ ਦਾਅਵੇਦਾਰ ਕਹੀ ਜਾਣ ਵਾਲੀ ਭਾਰਤੀ ਟੀਮ ਨੂੰ ਮੂੰਹ ਦੀ ਖਾਣੀ ਪਈ ਅਤੇ ਸੁਪਰਏਟ 'ਚ ਪਹੁੰਚਣ ਤੋਂ ਪਹਿਲਾਂ ਹੀ ਮੂਧੇ ਮੂੰਹ ਦੜੰਮ ਕਰ ਕੇ ਡਿੱਗ ਪਈ. ਸਚਿਨ, ਸਹਿਵਾਗ, ਦ੍ਰਵਿੜ ਵਰਗੇ ਖਿਡਾਰੀਆਂ ਦੀ ਇੱਕ ਨਾ ਚੱਲੀ, ਬੱਸ ਫ਼ਿਰ ਕੀ ਸੀ ਭਾਰਤੀ ਟੀਮ ਨੂੰ ਹਰ ਪਾਸੇ ਝੱਲਣੀ ਪਈ, ਅਲੋਚਨਾ ਹੀ ਅਲੋਚਨਾ. ਅਜਿਹਾ ਲੱਗ ਰਿਹਾ ਸੀ ਕਿ ਭਾਰਤੀ ਕ੍ਰਿਕਟ ਟੀਮ ਹੁਣ ਖਤਮ ਹੋ ਚੁੱਕੀ ਹੈ ਅਤੇ ਆਉਣ ਵਾਲੇ ਭਵਿੱਖ ਵਿੱਚ ਕ੍ਰਿਕਟ ਟੀਮ ਦਾ ਭਵਿੱਖ ਧੁੰਦਲਾ ਹੀ ਧੁੰਦਲਾ ਦਿਖਾਈ ਦੇਣ ਲੱਗਿਆ ਹੈ.

ਸੀਨੀਅਰ ਖਿਡਾਰੀਆਂ ਸਚਿਨ ਅਤੇ ਰਾਹੁਲ ਦ੍ਰਾਵਿੜ ਦੇ ਹੁੰਦਿਆ,ਅਜਿਹੀ ਸ਼ਰਮਾਨਾਕ ਹਾਰ ਮਿਲਣ ਤੋਂ ਬਾਅਦ ਚੌਣ ਕਰਤਾਵਾਂ ਨੇ ਅਜਿਹਾ ਫੈਸਲਾ ਕੀਤਾ ਕਿ ਉਨ੍ਹਾਂ ਨੇ ਸਾਰੇ ਹੀ ਖਿਡਾਰੀਆਂ ਨੂੰ ਬਦਲ ਦਿੱਤਾ.ਸੀਨੀਅਰ ਖਿਡਾਰੀ ਵੀ ਟੀਮ ਤੋਂ ਬਾਹਰ ਬੈਠੇ ਆਪਣੀ ਟੀਮ 'ਚ ਵਾਪਸੀ ਦੀ ਉਡੀਕ ਕਰਨ ਲੱਗੇ.

ਟੀਮ 'ਚ ਸੀਨੀਅਰ ਖਿਡਾਰੀਆਂ ਨੂੰ ਬਾਹਰ ਕਰਨ ਦੇ ਬਾਅਦ ਭਾਰਤੀ ਟੀਮ ਦੀ ਅਜਿਹੀ ਕਾਇਆ ਕਲਪ ਹੋਈ ਕਿ ਵੈਸਟ ਇੰਡੀਜ਼ ਦੇ ਵੱਰਲਡ ਕੱਪ ਦੀ ਹਾਰ ਤੋਂ ਸਬਕ ਲੈਂਦਿਆਂ,ਚੌਣ ਕਰਤਾਵਾਂ ਨੇ ਦੱਖਣੀ ਅਫ਼ਰੀਕਾ 'ਚ ਟਵੰਟੀ-20 ਵਿਸ਼ਵ ਕੱਪ ਲਈ ਰਾਹੁਲ ਦ੍ਰਵਿੜ ਦੀ ਜਗ੍ਹਾ ਨੌਜਵਾਨ ਖਿਡਾਰੀ ਮਹਿੰਦਰ ਸਿੰਘ ਧੋਨੀ ਦੇ ਹੱਥ ਭਾਰਤੀ ਟੀਮ ਦੀ ਵਾਗਡੌਰ ਫੜਾ ਦਿੱਤੀ.

ਯੁਵਰਾਜ ਸਿੰਘ ਨੂੰ ਵਾਈਸ ਕਪਤਾਨ ਅਤੇ ਹੋਰ ਨਵੇਂ ਖਿਡਾਰੀਆਂ ਨੂੰ ਮੌਕਾ ਦਿੱਤਾ ਗਿਆ ਤਾਂ ਕ੍ਰਿਕਟ ਪ੍ਰੇਮੀਆਂ ਨੂੰ ਕੋਈ ਜ਼ਿਆਦਾ ਯਕੀਨ ਨਹੀਂ ਸੀ ਪਰ ਭਾਰਤੀ ਟੀਮ 'ਚ ਇਸੇ ਸਮੇਂ ਹੀ ਸਿਲਸਿਲਾ ਸ਼ੁਰੂ ਹੋਇਆ.ਮਹਿੰਦਰ ਸਿੰਘ ਧੋਨੀ ਅਤੇ ਯੁਵਰਾਜ ਸਿੰਘ ਵਰਗੇ ਖਿਡਾਰੀਆਂ ਦੀ ਕਿਸਮਤ ਦੇ ਪਲਟੀ ਖਾਣ ਦਾ ਕਿਉਂਕਿ ਦੱਖਣੀ ਅਫ਼ਰੀਕਾ 'ਚ ਟਵੰਟੀ-ਟਵੰਟੀ ਖੇਡਣ ਜਾ ਰਹੀ ਟੀਮ 'ਚ ਕਿਸੇ ਵੀ ਸੀਨੀਅਰ ਖਿਡਾਰੀਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ ਤਾਂ ਇੱਥੇ ਇਹ ਆਲੋਚਨਾ ਹੋਣ ਲੱਗੀ ਕਿ ਸੀਨੀਅਰ ਖਿਡਾਰੀਆਂ ਤੋਂ ਬਿਨ੍ਹਾਂ ਕੀ ਭਾਰਤੀ ਟੀਮ ਇਹ ਵਿਸ਼ਵ ਕੱਪ ਜਿੱਤੇਗੀ ਪਰ ਨੌਜਵਾਨਾਂ ਨੇ ਇੱਕਜੁਟ ਹੋ ਕੇ ਜਦੋਂ ਪ੍ਰਦਰਸ਼ਨ ਕੀਤਾ ਤਾਂ ਵਿਸ਼ਵ ਦੀਆਂ ਮੰਨੀਆਂ ਪ੍ਰਮੰਨੀਆਂ ਟੀਮਾਂ ਵੀ ਗੌਡੇ ਟੇਕਣ 'ਤੇ ਮਜ਼ਬੂਰ ਹੋ ਗਈਆਂ ਅਤੇ ਨਵੇਂ ਨੌਜਵਾਨ ਵਰਗ ਦੀ ਟੀਮ ਨੇ ਇਹ ਪਹਿਲਾ ਟਵੰਟੀ-20 ਵਿਸ਼ਵ ਕੱਪ ਭਾਰਤ ਦੀ ਝੋਲੀ ਪਾਇਆ ਤਾਂ ਚੰਗੇ-ਚੰਗੇ ਕ੍ਰਿਕਟ ਆਲੋਚਕ ਦੰਦਾਂ ਹੇਠ ਜੀਭ ਲੈ ਕੇ ਬੈਠ ਗਏ.
1 | 2  >>  
ਹੋਰ ਵੀ
ਸਾਂਤਾ ਕਲਾਜ ਹਾਉਸ
ਭਾਰਤ ਨੂੰ ਪਹਿਲੀ ਮਹਿਲਾ ਰਾਸ਼ਟਰਪਤੀ
2007 ਦੀ ਸੇਹਤ
ਆਫ ਬੀਟ ਸਿਨੇਮੇ ਦਾ ਸਾਲ-2007
ਉਤਾਰ ਚੜ੍ਹਾਅ ਭਰਪੂਰ ਹਾਕੀ ਦਾ ਸਫ਼ਰ
ਟੈਨਿਸ ਵਿੱਚ ਦੋ ਕਦਮ ਅੱਗੇ ਤਾਂ ਦੋ ਕਦਮ ਪਿੱਛੇ