ਮੁੱਖ ਸਫ਼ਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 07 > ਝਲਕੀਆਂ-07
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਭਾਰਤ ਨੂੰ ਪਹਿਲੀ ਮਹਿਲਾ ਰਾਸ਼ਟਰਪਤੀ
ਸਾਲ 2007 ਨੇ ਭਾਰਤ ਨੂੰ ਇੱਕ ਅਜਿਹੀ ਅਨਮੋਲ ਸੌਗਾਤ ਦਿੱਤੀ ਹੈ, ਜੋ ਇਤਿਹਾਸ ਦੇ ਪੰਨਿਆਂ ਵਿੱਚ ਸੁਨਿਹਰੇ ਅੱਖਰ ਬਣਕੇ ਹਮੇਸ਼ਾ ਲਈ ਦਰਜ ਹੋ ਜਾਵੇਗੀ. ਆਜਾਦੀ ਦੀ 60ਵੀਂ ਵਰ੍ਹੇਗੰਡ ਮਨਾ ਰਹੇ ਦੁਨੀਆ ਦੇ ਇਸ ਸਭ ਤੋਂ ਵੱਡੇ ਲੋਕਤੰਤਰ ਵਿੱਚ ਪਹਿਲੀ ਵਾਰ ਇੱਕ ਮਹਿਲਾ ਨੇ ਰਾਸ਼ਟਰਪਤੀ ਅਹੁਦੇ ਦੀ ਕਮਾਨ ਸੰਭਾਲੀ ਹੈ, ਪਰ ਅੱਧੀ ਆਬਾਦੀ ਸੰਸਦ ਅਤੇ ਵਿਧਾਇਕਾਂ ਵਿੱਚ 33 ਫੀਸਦੀ ਰਾਖਵਾਂਕਰਨ ਦੇ ਲਈ ਇਸ ਸਾਲ ਵੀ ਤਰਸਦੀ ਰਹਿ ਗਈ.

PTIPTI
ਪ੍ਰਤਿਭਾ ਪਾਟਿਲ ਨੇ 25 ਜੁਲਾਈ 2007 ਨੂੰ ਭਾਰਤ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਨਣ ਦਾ ਮਾਣ ਹਾਸਲ ਕੀਤਾ ਤਾਂ ਦੇਸ਼ ਦੀਆਂ ਔਰਤਾਂ ਖੁਸ਼ੀ ਨਾਲ ਨੱਚ ਉੱਠੀਆਂ. ਮਹਾਰਾਸ਼ਟਰ ਦੇ ਜਲਗਾਂਵ ਤੋਂ ਪ੍ਰਤਿਭਾ ਪਾਟਿਲ ਦੇ ਰਾਜਨੀਤਕ ਸਫਰ ਦੀ ਸ਼ੁਰੂਆਤ ਹੋਈ ਤਾਂ ਕਈ ਉੱਪਲਬਧੀਆਂ ਉਹਨਾਂ ਦੇ ਖਾਤੇ ਵਿੱਚ ਆਈਆਂ.ਰਾਜਸਥਾਨ ਦੀ ਪਹਿਲੀ ਮਹਿਲਾ ਰਾਜਪਾਲ ਹੋਣ ਦਾ ਮਾਣ ਪ੍ਰਾਪਤ ਕਰ ਚੁੱਕੀ ਪ੍ਰਤਿਭਾ ਨੇ ਰਾਸ਼ਟਰਪਤੀ ਅਹੁਦੇ ਦੇ ਲਈ ਆਪਣੇ ਵਿਰੋਧੀ ਭੈਰੋਂ ਸਿੰਘ ਸ਼ੇਖਾਵਤ ਨੂੰ ਤਿੰਨ ਲੱਖ ਵੋਟਾਂ ਨਾਲ ਹਰਾਇਆ.

PTIPTI
ਅਸਰਦਾਰ ਸੋਨੀਆ: ਨਾ ਚਾਹੁੰਦੇ ਹੋਏ ਰਾਜਨੀਤੀ ਵਿੱਚ ਆਈ ਸੋਨੀਆ ਗਾਂਧੀ ਉਹ ਚਿਹਰਾ ਹੈ ਜਿਸਨੂੰ ਟਾਈਮ ਪੱਤਰਿਕਾ ਨੇ ਸਾਲ 2007 ਵਿੱਚ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ 100 ਵਿਅਕਤੀਆਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ. ਫੋਬਰਸ ਪੱਤਰਿਕਾ ਨੇ ਸੋਨੀਆ ਨੂੰ ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ ਵਿੱਚ ਇਸ ਸਾਲ ਛੇਵਾਂ ਸਥਾਨ ਦਿੱਤਾ.

ਮਹਿਲਾ ਰਾਖਵਾਂਕਰਨ ਵਿਧੇਅਕ ਦੇ ਬਾਰੇ ਵਿੱਚ ਸਰਕਾਰ ਨੇ ਕਿਹਾ ਕਿ ਉਹ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਵਿਰੋਧੀ ਧਿਰ ਨੇ ਆਰੋਪ ਲਗਾਇਆ ਕਿ ਸਰਕਾਰ ਅੰਦਰੂਨੀ ਲੜਾਈ ਦੇ ਕਾਰਨ ਇਹ ਵਿਧੇਅਕ ਨਹੀਂ ਲਿਆਉਣਾ ਚਾਹੁੰਦੀ.

ਗਾਂਧੀਵਾਦੀ ਨਿਰਮਲਾ ਦੇਸ਼ਪਾਂਡੇ ਕਹਿੰਦੀ ਹੈ ਕਿ ਔਰਤਾਂ ਦੇ ਲਈ 33 ਫੀਸਦੀ ਰਾਖਵਾਂਕਰਨ ਬਹੁਤ ਲਾਭਦਾਇਕ ਹੋਵੇਗਾ. ਫਿਲਹਾਲ ਇਸ ਬਾਰੇ ਵਿੱਚ ਕਹਿਣਾ ਮੁਸ਼ਕਿਲ ਹੈ ਕਿ ਵਿਧੇਅਕ ਕਦੋਂ ਤੱਕ ਲਿਆਦਾਂ ਜਾਵੇਗਾ.ਭਾਜਪਾ ਨੇਤਾ ਸੁਸ਼ਮਾ ਸਵਰਾਜ ਦਾ ਕਹਿਣਾ ਹੈ ਅਸੀਂ ਕਿਸੇ ਵੀ ਰੂਪ ਵਿੱਚ ਇਸ ਵਿਧੇਅਕ ਦਾ ਸਮਰਥਨ ਕਰਨ ਲਈ ਤਿਆਰ ਹਾਂ ਬਸ਼ਰਤੇ ਸਰਕਾਰ ਵਿਧੇਅਕ ਲੈ ਆਵੇ.

PTIPTI
ਸਨਸਨੀ ਸਾਨੀਆ: ਬਹਿਰਹਾਲ 33 ਫੀਸਦੀ ਰਾਖਵੇਂਕਰਨ ਦੇ ਸੁਪਨੇ ਵਿੱਚ ਹੀ ਔਰਤਾਂ ਦੀਆਂ ਉੱਪਲਬਧੀਆਂ ਨੂੰ ਹੋਰ ਅੱਗੇ ਵਧਾਇਆ ਟੈਨਿਸ ਦੀ ਸਨਸਨੀ ਸਾਨੀਆ ਮਿਰਜਾ ਨੇ. ਹੈਦਰਾਬਾਦ ਦੀ ਇਹ ਖਿਡਾਰੀ ਕਿਸੇ ਗ੍ਰੈਂਡ ਸਲੈਮ ਟੂਰਨਾਮੈਂਟ ਵਿੱਚ ਜਿੱਤ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ.ਇਹ ਉਪੱਲਬਧੀ ਸਾਨੀਆ ਨੂੰ ਸਾਲ 2007 ਵਿੱਚ ਯੂਐਸ ਓਪਨ ਟੈਨਿਸ ਟੂਰਨਾਮੈਂਟ ਵਿੱਚ ਮਿਲੀ ਜਿਸ ਵਿੱਚ ਉਹ ਅਮਰੀਕਾ ਦੇ ਲਾਰਾ ਗ੍ਰੇਨਵਿਲੇ ਨੂੰ ਹਰਾ ਕੇ ਤੀਜੇ ਦੌਰ ਵਿੱਚ ਪਹੁੰਚੀ ਸੀ.

ਹੁਣ ਘਰ ਘਰ ਦਾ ਪਸੰਦੀਦਾ ਚਿਹਰਾ ਬਣ ਚੁੱਕੀ ਸਾਨੀਆ ਨੂੰ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਨੇ 'ਬੇਟੀ ਬਚਾਉ' ਅਭਿਆਨ ਵਿੱਚ ਆਪਣਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ.
ਹੋਰ ਵੀ
2007 ਦੀ ਸੇਹਤ
ਆਫ ਬੀਟ ਸਿਨੇਮੇ ਦਾ ਸਾਲ-2007
ਉਤਾਰ ਚੜ੍ਹਾਅ ਭਰਪੂਰ ਹਾਕੀ ਦਾ ਸਫ਼ਰ
ਟੈਨਿਸ ਵਿੱਚ ਦੋ ਕਦਮ ਅੱਗੇ ਤਾਂ ਦੋ ਕਦਮ ਪਿੱਛੇ
ਐਸ਼ ਦਾ ਵਿਆਹ,ਕਰੀਨਾ ਦੀ ਕਾਟੋ ਕਲੇਸ਼
ਬੱਚਿਆਂ ਨੂੰ ਕੁਟਾਪੇ ਤੋਂ ਮਿਲੀ ਮੁਕਤੀ