ਮੁੱਖ ਸਫ਼ਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 07 > ਝਲਕੀਆਂ-07
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਟੈਨਿਸ ਵਿੱਚ ਦੋ ਕਦਮ ਅੱਗੇ ਤਾਂ ਦੋ ਕਦਮ ਪਿੱਛੇ
ਭਾਰਤੀ ਟੈਨਿਸ ਬੀਤੇ ਵਰਿਆਂ ਦੀ ਤਰਾਂ ਸਾਲ 2007 ਵਿੱਚ ਵੀ ਸਾਨੀਆ ਮਿਰਜਾ, ਲਿਏਂਡਰ ਪੇਸ ਅਤੇ ਮਹੇਸ਼ ਭੂਪਤੀ ਦੇ ਆਸੇ- ਪਾਸੇ ਹੀ ਘੁੱਮਦਾ ਰਿਹਾ, ਜਿਸ ਵਿੱਚ ਉਹ ਦੋ ਕਦਮ ਅੱਗੇ ਵਧੀਆ ਤਾਂ ਦਿ ਕਦਮ ਪਿੱਛੇ ਵੀ ਆਇਆ.

ਭਾਰਤੀ ਟੈਨਿਸ ਇਸ ਸਾਲ ਦੋ ਕਦਮ ਅੱਗੇ ਵਧਿਆ. ਟੈਨਿਸ ਸਨਸਨੀ ਸਾਨੀਆ ਨੇ ਅਗਸਤ ਵਿੱਚ 27ਵੀਂ ਰੈਂਕਿੰਗ ਹਾਸਿਲ ਕਰ ਇਸ ਮੁਕਾਮ ਤੇ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਟੈਨਿਸ ਖਿਡਾਰਣ ਬਣਨ ਦਾ ਗੌਰਵ ਹਾਸਿਲ ਕੀਤਾ.

ਹਾਲਾਂਕਿ ਸਾਨੀਆ ਨੂੰ ਸਾਲ ਵਿੱਚ 3 ਵਾਰ ਸੱਟ ਵੱਜ ਜਾਣ ਕਾਰਣ ਅਨੇਕ ਟੁਰਨਾਮੈਂਟਾਂ ਤੋਂ ਬਾਹਰ ਰਹਿਣਾ ਪਿਆ ਅਤੇ ਸਾਲ ਦੇ ਅੰਤ ਵਿੱਚ ਏਕਲ ਰੈਕਿੰਗ 31 ਅਤੇ ਯੁਗਲ ਵਿੱਚ 18ਵਾਂ ਸਥਾਨ ਨਾ ਮਿੱਲਣ ਤੇ ਉਹ ਫਿਰ ਦੋ ਕਦਮ ਪਿੱਛੇ ਚੱਲੀ ਗਈ.

ਭਾਰਤ ਦੇ ਦੋ ਹੋਰ ਸਟਾਰ ਟੈਨਿਸ ਖਿਡਾਰੀ ਪੇਸ ਅਤੇ ਭੂਪਤੀ ਨੇ ਦੋ-ਦੋ ਏਟੀਪੀ ਖਿਤਾਬ ਜਿੱਤੇ. ਸਾਲ ਦਾ ਅੰਤ ਇਹਨਾਂ ਲਈ ਵੀ ਵਧੀਆ ਨਾ ਰਿਹਾ. ਭੂਪਤੀ ਹੱਲੇ ਕਮਰ ਦੀ ਸਰਜਰੀ ਦੇ ਕਾਰਣ ਆਰਾਮ ਕਰ ਰਹੇ ਹਨ, ਜਦਕਿ ਪੇਸ ਵੀ ਹਾਲ ਹੀ ਵਿੱਚ ਕੋਈ ਵੱਡਾ ਟੁਰਨਾਮੈਂਟ ਨਹੀਂ ਜਿੱਤ ਸਕੇ ਹਨ.

ਸਾਨੀਆ ਨੇ ਸਾਲ ਵਿੱਚ ਚੰਗੀ ਤੱਰਕੀ ਕੀਤੀ. ਉਹ ਪਿੱਛਲੇ ਸਾਲ ਦੀ ਸਮਾਪਤੀ ਤੇ 66ਵੀਂ ਰੈਕਿੰਗ ਤੇ ਸੀ ਪਰ ਅਗਸਤ ਵਿੱਚ ਅਮਰੀਕੀ ਓਪਨ ਵਿੱਚ ਤੀਜੇ ਐਲ ਗ੍ਰਾਨਵਿਲਾ ਨੂੰ ਹਰਾਕੇ ਤੀਜੇ ਦੌਰ ਵਿੱਚ ਪਹੁੰਚਣ ਵਾਲੀ ਸਾਨੀਆ ਇਹ ਉੱਪਲਬਧੀ ਹਾਸਿਲ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣਨ ਦੇ ਨਾਲ ਹੀ ਟੈਨਿਸ ਕੈਰਿਅਰ ਵਿੱਚ ਪਹਿਲੀ ਵਾਰ 27ਵੀਂ ਰੈਂਕਿੰਗ ਤੇ ਵੀ ਪਹੁੰਚੀ.

ਇਸਦੇ ਬਾਅਦ ਇਸ ਹੈਦਰਾਬਾਦੀ ਕੁੜੀ ਨੂੰ ਜਿਵੇਂ ਨਜ਼ਰ ਲੱਗ ਗਈ ਅਤੇ ਉਸਦਾ ਪ੍ਰਦਰਸ਼ਨ ਲਗਾਤਾਰ ਡਿੱਗਦਾ ਗਿਆ. ਉਸ ਇਸ ਦੌਰਾਨ ਸੱਟਾਂ ਤੋਂ ਵੀ ਪਰੇਸ਼ਾਨ ਰਹੀ ਅਤੇ ਆਖਿਰੀ ਵਾਰ ਅਕਤੁਬਰ ਵਿੱਚ ਉਹਨਾਂ ਨੂੰ ਪੇਟ ਦੀਆਂ ਮਾਂਸਪੇਸ਼ਿਆਂ ਵਿੱਚ ਖਿੱਚ ਦੇ ਕਾਰਣ ਜਾਪਾਨ ਓਪਨ ਦੇ ਕਵਾਟਰ ਫਾਇਨਲ ਵਿੱਚ ਪਹੁੰਚਣ ਦੇ ਬਾਵਜੂਦ ਵਾਪਸ ਆਉਣਾ ਪਿਆ.

ਟੈਨਿਸ ਦੇ ਨਾਲ ਨਾਲ ਗਲੈਮਰ ਦੁਨੀਆ ਦੀ ਵੀ ਚਹੇਤੀ ਸਾਨੀਆ ਕਿਸੇ ਨਾ ਕਿਸੇ ਕਾਰਣ ਪੂਰੇ ਸਾਲ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਬਣੀ ਰਹੀ. ਕਦੇ ਕ੍ਰਿਕਟ ਮੈਚ ਵੇਖਣ ਤਾਂ ਕਦੇ ਬਾਲੀਵੁਡ ਦੇ ਸਿਤਾਰਿਆਂ ਦੇ ਨਾਲ ਦਿੱਸਣ ਜਾਂ ਫਿਰ ਵਿਵਾਦਾਂ ਦੇ ਕਾਰਣ. ਦੇ ਨਾਲ ਤਾਜ਼ਾ ਵਿਵਾਦ ਹੈਦਰਾਬਾਦ ਦੀ ਮੱਕਾ ਮਸਜਿੱਦ ਵਿੱਚ ਇਕ ਇਸ਼ਤਿਆਰ ਦੀ ਸ਼ੂਟਿੰਗ ਨੂੰ ਲੈ ਕੇ ਜੁੜਿਆ.

ਜ਼ੇਕਰ ਕੋਰਟ ਤੇ ਪ੍ਰਦਰਸ਼ਨ ਦੀ ਗੱਲ ਕੀਤੀ ਜਾਵੇ ਤਾਂ ਨੇ ਇਸ ਸਾਲ ਕੁੱਲ 49 ਮੈਚ ਖੇਡੇ, ਜਿਹਨਾਂ ਵਿਚੋਂ ਉਹਨਾਂ ਨੇ 30 ਜਿੱਤੇ ਅਤੇ 19 ਹਾਰੇ. ਯੁਗਲ ਵਿੱਚ ਉਹਨਾਂ ਨੇ 32 ਮੈਚ ਜਿੱਤੇ ਅਤੇ 11 ਹਾਰੇ ਜਦਕਿ ਉਹ ਕੁੱਲ ਮਿਲਾਕੇ ਆਪਣੇ ਡਬਲਯੁਟੀਏ ਕਰਿਅਰ ਵਿੱਚ ਏਕਲ ਵਿੱਚ ਹੁਣ ਤੱਕ 179 ਮੈਚ ਜਿੱਤ ਚੁੱਕੀ ਹੈ ਅਤੇ 83 ਵਿੱਚ ਉਹਨਾਂ ਨੂੰ ਹਾਰ ਮਿੱਲੀ ਹੈ. ਯੁਗਲ ਵਿੱਚ ਉਹਨਾਂ ਨੇ 123 ਮੈਚ ਜਿੱਤੇ ਅਤੇ 58 ਹਾਰੇ.

ਸਾਨੀਆ ਇਸ ਸਾਲ ਗ੍ਰੈਂਡਸਲੈਮ ਟੁਰਨਾਮੈਂਟ ਵਿੱਚ ਆਸਟ੍ਰੇਲਿਆਈ ਓਪਨ ਫ੍ਰੇਂਚ ਓਪਨ ਅਤੇ ਵਿਮਬਲਡਨ ਦੇ ਦੂਜੇ ਦੌਰ ਵਿੱਚ ਜਦਕਿ ਅਮਰੀਕੀ ਓਪਨ ਦੇ ਤੀਜੇ ਦੌਰ ਤੱਕ ਪਹੁੰਚੀ.

ਸਾਨੀਆ ਨੂੰ ਹੁਣੇ ਆਸਟ੍ਰੇਲਿਆ ਵਿੱਚ ਹੋਣ ਵਾਲੇ ਹੋਪਮੈਨ ਕੱਪ ਵਿੱਚ ਰੋਹਨ ਬੋਪੰਨਾ ਦੇ ਨਾਲ ਮਿਸ਼ਰਿਤ ਯੁਗਲ ਵਿੱਚ ਖੇਡਣਾ ਹੈ. ਭਾਰਤ ਦੀ ਇਸ ਜੋੜੀ ਨੂੰ ਉਹਨਾਂ ਦੇ ਪਿੱਛਲੇ ਸਾਲ ਦੇ ਅਧਾਰ ਤੇ ਇਸ ਪ੍ਰਤੀਯੋਗੀਤਾ ਵਿੱਚ ਸਿੱਧੇ ਪ੍ਰਵੇਸ਼ ਦਿੱਤਾ ਗਿਆ ਹੈ.
ਹੋਰ ਵੀ
ਐਸ਼ ਦਾ ਵਿਆਹ,ਕਰੀਨਾ ਦੀ ਕਾਟੋ ਕਲੇਸ਼
ਬੱਚਿਆਂ ਨੂੰ ਕੁਟਾਪੇ ਤੋਂ ਮਿਲੀ ਮੁਕਤੀ
ਭਾਰਤ ਅਮਰੀਕਾ 'ਚ ਛਾਇਆ ਰਿਹਾ ਪ੍ਰਮਾਣੂ ਕਰਾਰ
ਗਠਬੰਧਨ ਰਾਜਨੀਤੀ : ਸ਼ਰਾਪ ਜਾਂ ਵਰਦਾਨ
ਵਿਰੋਧ ਦੇ ਬਾਵਜੂਦ ਜਾਰੀ ਰਿਹਾ ਸੇਜ ਅਭਿਆਨ
ਪੰਜ਼ਾਬ 'ਚ ਬਦਲਾ ਲਊ ਰਾਜਨੀਤੀ ਮੁੜ ਭਾਰੂ