ਇਸ ਸਾਲ ਸੁਨਹਿਰੀ ਪਰਦੇ ਦੇ ਅੱਗੇ ਪਿਛੇ ਕਈ ਮਹੱਤਵ ਪੂਰਣ ਘਟਨਾਵਾ ਵਾਪਰੀਆਂ. ਅਭਿਸ਼ੇਕ ਐਸ਼ਵਰਿਆ ਦੀ ਸ਼ਾਦੀ, ਸ਼ਿਲਪਾ ਸ਼ੈਟੀ ਦੇ ਵਿਰੁਧ ਨਸਲੀ ਟਿੱਪਣੀਆਂ,ਮਾਧੁਰੀ ਦੀ ਦੂਸਰੀ ਪਾਰੀ,ਸੰਜੇ ਦੱਤ ਨੂੰ ਸਜ਼ਾ ਅਤੇ ਕਰੀਨਾ-ਸ਼ਾਹਿਦ ਦੇ ਪਿਆਰ ਸਬੰਧਾ ਵਿਚ ਦਰਾਰ ਦੀਆਂ ਖਬਰਾਂ ਹੀ ਸਾਰਾ ਸਾਲ ਛਾਈਆਂ ਰਹੀਆਂ.
ਐਸ਼-ਅਭਿਸ਼ੇਕ ਦਾ ਵਿਆਹ: ਇਸ ਸਾਲ ਵੀ ਬਚਨ ਪਰਿਵਾਰ ਸੁਰਖੀਆਂ ਵਿਚ ਰਿਹਾ ਅਤੇ ਹੁਸਨ ਦੀ ਮਲਿਕਾ ਐਸ਼ਵਰੀਆ ਨਾਲ ਵਿਆਹ ਅਭਿਸ਼ੇਕ ਬਚਨ ਲਈ ਸਾਲ ਦੀ ਹੀ ਨਹੀ ਬਲਕਿ ਜ਼ਿੰਦਗੀ ਦੀ ਵੱਡੀ ਘਟਨਾ ਰਹੀ. ਗੁਰੂ ਦੀ ਸਫਲਤਾ ਨੇ ਅਭਿਸ਼ੇਕ ਦੀ ਸਫਲ ਫਿਲਮਾਂ ਦੀ ਗਿਣਤੀ ਵਧਾ ਦਿੱਤੀ ਹੈ.
ਇਸ ਸਾਲ ਅਮਿਤਾਭ ਬਚਨ ਵੀ 'ਚੀਨੀ ਕਮ', 'ਏਕਲਵ', ਸ਼ੂਟਾਆਉਟ ਐਟ ਲੋਖੰਡਵਾਲਾ ਅਤੇ ਰਾਮ ਗੋਪਾਲ ਵਰਮਾਂ ਦੀ ਆਗ ਵਰਗੀਆਂ ਕੁਝ ਫਿਲਮਾਂ ਵਿਚ ਨਜਰ ਆਏ. ਪ੍ਰੰਤੂ ਉਨ੍ਹਾ ਦੀਆਂ ਫਿਲਮਾਂ ਕੁਝ ਖਾਸ ਜਲਵਾ ਦਿਖਾਉਣ ਵਿਚ ਅਸਫਲ ਰਹੀਆਂ. ਫਿਰ ਵੀ ਇਸ਼ਤਿਹਾਰ ਵਿਚ ਉਹ ਨੰਬਰ ਇਕ ਹੀ ਰਿਹਾ ਤੇ ਜਾਂਦੇ ਜਾਂਦੇ ਇਹ ਸਾਲ ਉਹਨਾਂ ਨੂੰ ਮਾਂ ਦੀ ਮੌਤ ਦੇ ਰੂਪ ਵਿਚ ਸਦਮਾਂ ਦੇ ਗਿਆ ਉਨ੍ਹਾ ਦੀ 93 ਸਾਲਾ ਮਾਤਾ ਦਾ 21 ਦਿਸੰਬਰ ਨੂੰ ਦਿਹਾਂਤ ਹੋ ਗਿਆ ਸੀ.
ਸੰਜੂ ਲਈ ਰਿਹਾ ਮਿਲਿਆ ਜੁਲਿਆ ਸਾਲ: ਫਿਲਮ ਜਗਤ ਦੇ ਚਹੇਤੇ ਸੰਜੇ ਦੱਤ ਲਈ ਇਹ ਸਾਲ ਕਈ ਤਰ੍ਹਾਂ ਦੇ ਉਤਰਾ ਚੜਾਅ ਨਾਲ ਭਰਪੂਰ ਰਿਹਾ. ਮੁੰਨਾ ਭਾਈ ਨੂੰ ਬੰਬਈ ਬੰਬ ਧਮਾਕੇ ਮਾਮਲੇ ਵਿਚ ਅਤਿਵਾਦ ਵਿਰੋਧੀ ਕਾਨੂੰਨ ਤੋਂ ਤਾਂ ਨਿਯਾਤ ਮਿਲ ਗਈ ਪ੍ਰੰਤੂ ਹਥਿਆਰ ਕਾਨੂੰਨ ਦੇ ਅਧੀਨ ਛੇ ਸਾਲ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ. ਸੰਜੇ ਨੇ ਇਸ ਸਜ਼ਾ ਵਿਰੁਧ ਸੁਪਰੀਮ ਕੌਰਟ ਵਿਚ ਅਪੀਲ ਦਾਇਰ ਕੀਤੀ ਅਤੇ ਉਹਨਾਂ ਦਾ ਜੇਲ ਆਉਣ ਜਾਣ ਲੱਗਿਆ ਰਿਹਾ.
ਸੁਰਖੀਆਂ ਵਿਚ ਸ਼ਿਲਪਾ: ਸਾਲ ਦੇ ਸ਼ੁਰੂ ਵਿਚ ਹੀ ਲੰਦਨ ਵਿਖੇ ਇਕ ਰਿਐਲਟੀ ਸ਼ੋਅ ਦੋਰਾਨ ਸ਼ਿਲਪਾ ਸ਼ੈਟੀ ਵਿਰੁਧ ਜੈਡ ਗੁਡੀ ਨੇ ਨਸਲੀ ਟਿੱਪਣੀਆਂ ਕੀਤੀਆਂ ਜਿਸ ਕਾਰਨ ਪੂਰੇ ਜਗਤ ਵਿਚ ਹੰਗਾਮਾਂ ਹੋ ਗਿਆ. ਸ਼ਿਲਪਾ ਨੇ ਅੱਖਾਂ ਵਿਚ ਹੰਝੂ ਭਰ ਕੇ ਕਿਹਾ ਉਸ ਨਾਲ ਕੋਈ ਮਾੜਾ ਵਿਹਾਰ ਨਹੀਂ ਹੋਇਆ ਪਰ ਲੋਕਾਂ ਨੂੰ ਸ਼ਿਲਪਾ ਦੀ ਇਹ ਅਦਾ ਅਜਿਹੀ ਪਸੰਦ ਆਈ ਕਿ ਉਹ ਇਹ ਮੁਕਾਬਲਾ ਵੀ ਜਿੱਤ ਗਈ ਅਤੇ ਉਸਦੀ ਪ੍ਰਸਿੱਧ ਸੱਤਵੇ ਅਸਮਾਨ ਤੇ ਪਹੁੰਚ ਗਈ. ਇਕ ਹੋਰ ਘਟਨਾ ਨੇ ਵੀ ਸ਼ਿਲਪਾ ਨੂੰ ਸੁਰਖੀਆ ਵਿਚ ਲਿਆਂਦਾ ਜਦੋਂ ਹਾਲੀਵੁਡ ਅਭਿਨੇਤਾ ਰਿਚਰਡ ਗੇਅਰ ਨੇ ਸ਼ਰੇਆਮ ਸ਼ਿਲਪਾ ਦਾ ਚੁਮਣ ਲੈ ਲਿਆ. ਸਮਾਜਿਕ ਕਦਰਾਂ ਕੀਮਤਾਂ ਦੀ ਦੁਹਾਈ ਦੇਣ ਵਾਲੇ ਲੋਕਾਂ ਨੇ ਕਈ ਦਿਨਾਂ ਤੱਕ ਰੋਲਾ ਪਾਈ ਰੱਖਿਆ.
ਖੇਡਾ ਉਤੇ ਬਣੀਆਂ ਫਿਲਮਾਂ ਸਫਲ ਰਹੀਆਂ: ਇਸ ਸਾਲ ਖੇਡਾਂ ਨੂੰ ਮੂਲ ਵਿਸ਼ਾ ਬਣਾ ਕੇ ਕਈ ਫਿਲਮਾਂ ਬਣੀਆਂ ਅਤੇ ਖੁਸ਼ੀ ਦੀ ਗੱਲ ਇਹ ਹੈ ਕਿ ਇਹ ਫਿਲਮਾਂ ਜਿਆਦਾਤਰ ਹਿੱਟ ਹੀ ਰਹੀਆਂ. ਇਨ੍ਹਾ ਵਿਚੋ ਸ਼ਾਹਰੁਖ ਦੀ ਚੱਕ ਦੇ ਇੰਡੀਆ ਨੂੰ ਸਭ ਤੋਂ ਵੱਧ ਹੁੰਗਾਰਾ ਮਿਲਿਆ. ਸਾਬਕਾ ਹਾਕੀ ਖਿਡਾਰੀ ਮੀਰ ਰੰਜਨ ਨੇਗੀ ਦੀ ਜੀਵਨੀ ਉਤੇ ਅਧਾਰਿਤ ਇਸ ਫਿਲਮ ਨੇ ਸਫਲਤਾ ਦੇ ਨਵੇ ਮੀਲ ਪੱਥਰ ਗੱਡੇ ਇਸ ਫਿਲਮ ਨੇ ਭਾਰਤੀ ਖੇਡਾ ਉਤੇ ਮੰਡਰਾਦੇ ਦੁਰਦਸ਼ਾ ਨੂੰ ਕੁਝ ਦੂਰ ਕਰ ਦਿੱਤਾ. ਇਸ ਤੋਂ ਇਲਾਵਾ ਧਰਮਿੰਦਰ,ਸੰਨੀ ਦਿਉਲ ਅਤੇ ਬਾਬੀ ਦਿਉਲ ਦੀ ਅਦਾਕਾਰੀ ਵਾਲੀ ਫਿਲਮ ਅਪਣੇ ਸੈਫ ਅਲੀ ਅਤੇ ਰਾਣੀ ਮੁਖਰਜ਼ੀ ਦੀ ਫਿਲਮ 'ਤਾਰਾ ਰਮ ਪਮ' ਅਤੇ ਅਰਸ਼ਦ ਵਾਰਸੀ ਤੇ ਜਾਨ ਇਬਰਾਹਿਮ ਦੀ 'ਗੋਲ' ਨੂੰ ਖੇਡ ਅਧਾਰਿਤ ਪ੍ਰਮੁਖ ਫਿਲਮਾਂ ਦੀ ਸ਼ੇਣੀ ਵਿਚ ਰੱਖਿਆ ਜਾ ਸਕਦਾ ਹੈ.
ਮਾਧੁਰੀ ਦੀ ਦੂਸਰੀ ਪਾਰੀ ਸ਼ੁਰੂ: ਸੰਜੇ ਲੀਲਾ ਭੰਸਾਲੀ ਦੀ ਫਿਲਮ ਦੇਵਦਾਸ ਵਿਚ ਚੰਦਰਮੁਖੀ ਦਾ ਕਿਰਦਾਰ ਨਿਭਾਉਣ ਤੋਂ ਬਾਦ ਅਪਣਾ ਘਰ ਪਰਿਵਾਰ ਸ਼ੰਭਾਲਣ ਵਿਚ ਜੁਟੀ ਮਾਧੁਰੀ ਦੀਕਿਸ਼ਤ ਨੇ ਇਸ ਸਾਲ 'ਆਜਾ ਨੱਚ ਲੇ' ਨਾਲ ਮੁੜ ਹਿੰਦੀ ਫਿਲਮ ਜਗਤ ਵਿਚ ਵਾਪਸੀ ਕੀਤੀ. ਮਾਧੁਰੀ ਦੇ ਅਭਿਨੇ ਅਤੇ ਨੱਚਣ ਦੀ ਸਮਰੱਥਾ ਉਤੇ ਕਿਸੇ ਨੂੰ ਵੀ ਸ਼ੱਕ ਨਹੀ ਪ੍ਰੰਤੂ ਵੱਧਦੀ ਉਮਰ ਸਮੱਸਿਆ ਬਣਦੀ ਜਾ ਰਹੀ ਹੈ.
ਸ਼ਾਹਿਦ -ਕਰੀਨਾ ਦਾ ਅਲੱਗ ਹੋਣਾ: ਸ਼ਾਹਿਦ ਕਪੂਰ ਅਤੇ ਕਰੀਨਾ ਕਪੂਰ ਦਾ ਅਲੱਗ ਹੋਣਾ ਇਸ ਸਾਲ ਦੀ ਪਰਦੇ ਦੇ ਪਿਛੇ ਦੀ ਸਭ ਤੋਂ ਵੱਡੀਆਂ ਘਟਨਾਵਾ ਵਿਚ ਸ਼ਾਮਿਲ ਹੈ. ਪਿਛਲੇ ਕਈ ਸਾਲ ਤੋਂ ਇਨ੍ਹਾ ਨੂੰ ਅਕਸਰ ਹੀ ਹੱਥਾਂ ਵਿਚ ਹੱਥ ਪਾਈ ਦੇਖਿਆ ਜਾਂਦਾ ਸੀ ਲੇਕਿਨ ਹੁਣ ਕਰੀਨਾ ਨੇ ਸੈਫ ਦਾ ਹੱਥ ਫੜ ਲਿਆ ਹੈ. ਜਦ ਕਿ ਸ਼ਾਹਿਦ ਅੱਜ ਵੀ ਅਪਨੇ ਦਿਲ ਨੂੰ ਫੜੀ ਨਵੇ ਜੋੜੀਦਾਰ ਦੀ ਤਲਾਸ਼ ਕਰ ਰਿਹਾ ਹੈ.ਭਾਂਵੇ ਕਰੀਨਾ ਤੇ ਸ਼ਾਹਿਦ ਦੀ ਆਫ ਸਕਰੀਨ ਕਾਮਿਸਟਰੀ ਭਲੇ ਹੀ ਵਿਗੜ ਗਈ ਹੈ ਪ੍ਰੰਤੂ 'ਜਬ ਵੀ ਮੇਟ' ਵਿਚ ਇਨ੍ਹਾ ਦੀ ਆਨਸਕਰੀਨ ਕਾਮਿਸਟਰੀ ਨੂੰ ਲੋਕਾਂ ਨੇ ਬਹੁਤ ਪਸੰਦ ਕੀਤੀ ਤੇ ਫਿਲਮ ਵੀ ਸਫਲ ਰਹੀ. ਕੱਝ ਲੋਕਾਂ ਦਾ ਕਹਿਣਾ ਹੈ ਕਿ ਸ਼ਾਹਿਦ ਅਤੇ ਕਰੀਨਾ ਨੇ ਫਿਲਮ ਦੀ ਰਿਲੀਜ਼ ਦੇ ਮੌਕੇ ਉਤੇ ਪ੍ਰਚਾਰ ਪਾਉਣ ਲਈ ਕੀਤਾ ਗਿਆ ਇਕ ਪਾਖੰਡ ਕੀਤਾ ਹੈ.
ਨਵੇਂ ਚਿਹਰਿਆਂ ਦੀ ਭਰਮਾਰ: ਨਵੇ ਚਿਹਰਿਆਂ ਦੀ ਗੱਲ ਕਰੀਏ ਤਾਂ ਇਸ ਸਾਲ ਰਣਬੀਰ ਕਪੂਰ ਦੇ ਰੂਪ ਵਿਚ ਕਪੂਰ ਖਾਨਦਾਨ ਦੀ ਅਗਲੀ ਪੀੜੀ ਦਾ ਫਿਲਮ ਉਦਯੋਗ ਵਿਚ ਦਾਖਲਾ ਹੋਇਆ. ਇਸ ਤੋਂ ਇਲਾਵਾ ਅਨਿਲ ਕਪੂਰ ਦੀ ਪੁਤਰੀ ਸੋਨਮ ਕਪੂਰ ਨੇ ਵੀ ਇਸੇ ਸਾਲ ਫਿਲਮੀ ਖੇਤਰ ਪੈਰ ਧਰਿਆ ਹੈ ਦੇਸ਼ ਦੇ ਸਾਬਕਾ ਟੈਨਿਸ ਖਿਡਾਰੀ ਪ੍ਰਕਾਸ਼ ਪਾਦੂਕੋਣ ਦੀ ਮਾਡਲ ਧੀ ਦੀਪਿਕਾ ਪਾਦੂਕੋਣ ਵੀ ਇਸ ਸਾਲ 'ਓਮ ਸ਼ਾਂਤੀ ਓਮ' ਵਿਚ ਸ਼ਾਹਰੁਖ ਨਾਲ ਨਜ਼ਰ ਆਈ ਇਸ ਤੋਂ ਇਲਾਵਾ ਪਿੱਠਵਰਤੀ ਗਾਇਕ ਮੁਕੇਸ਼ ਦੇ ਪੁਤਰ ਨੀਲ ਨਿਤਿਨ ਨੇ ਵੀ ਅਦਾਕਾਰੀ ਦੇ ਖੇਤਰ ਵਿਚ ਪੈਰ ਧਰਿਆ.
ਪਰਦੇ ਦੇ ਅੱਗੇ ਦੀਆਂ ਖਬਰਾਂ ਵਿਚ ਫੈਜ਼ਲ ਖਾਨ ਦੀ ਕਸਟੱਡੀ ਨੂੰ ਲੈ ਕੇ ਆਮਿਰ ਖਾਨ ਦਾ ਵਿਵਾਦ, ਮੈਡਮ ਤੁਸਾਦ ਦੇ ਮੋਮ ਦੇ ਅਜਾਇਬ ਘਰ ਵਿਚ ਸਲਮਾਨ ਖਾਨ ਦਾ ਪੁਤਲਾ ਅਤੇ ਫਿਲਮ 'ਗਾਂਧੀ ਮਾਈ ਫਾਦਰ' ਤੇ 'ਚੱਕ ਦੇ ਇੰਡੀਆ' ਦੀ ਸਕਰਿਪਟ ਨੂੰ ਆਸਕਰ ਦੀ ਲਾਇਬ੍ਰੇਰੀ ਲਈ ਚੁਣਿਆ ਜਾਣਾ ਪ੍ਰਮੁਖ ਹਨ.
ਟੀ ਵੀ ਦਾ ਸਹਾਰਾ: ਫਿਲਮਾਂ ਦੇ ਪ੍ਰਚਾਰ ਲਈ ਰਿਐਲਟੀ ਪ੍ਰੋਗਰਾਮਾਂ ਦਾ ਸਹਾਰਾ ਲੈਣਾ ਇਕ ਆਮ ਜਿਹੀ ਗੱਲ ਹੋ ਗਈ ਹੈ ਹਰ ਵੱਡਾ ਕਲਾਕਾਰ ਅਪਣੀ ਫਿਲਮ ਦੀ ਸਫਲਤਾ ਲਈ ਛੋਟੇ ਪਰਦੇ ਉਤੇ ਨਜਰ ਆ ਰਿਹਾ ਹੈ.
|