ਮੁੱਖ ਸਫ਼ਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 07 > ਝਲਕੀਆਂ-07
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਬੱਚਿਆਂ ਨੂੰ ਕੁਟਾਪੇ ਤੋਂ ਮਿਲੀ ਮੁਕਤੀ
ਸਾਲ 2007 ਬੱਚਿਆਂ ਦੇ ਅਧਿਕਾਰਾਂ ਨੂੰ ਲੈ ਕੇ ਸਰਕਾਰੀ ਅਤੇ ਗੈਰ ਸਰਕਾਰੀ ਤੰਤਰ ਦੀ ਪਹਿਲ ਕਦਮੀ ਦੇ ਲਈ ਯਾਦ ਕੀਤਾ ਜਾਵੇਗਾ. ਕੇਂਦਰ ਸਰਕਾਰ ਨੇ ਇਸ ਸਾਲ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਆਯੋਗ ਦੀ ਸਥਾਪਨਾ ਕੀਤੀ.

ਆਯੋਗ ਨੇ ਵਜੂਦ ਵਿੱਚ ਆਉਂਦੇ ਹੀ ਸਕੂਲੀ ਮਾਸਟਰਾਂ ਦੇ ਹੱਥ ਤੋਂ ਛੜੀ ਖੋਹਣ ਦੇ ਦਿਸ਼ਾ ਨਿਰਦੇਸ਼ ਦੇਸ਼ ਭਰ ਵਿੱਚ ਜਾਰੀ ਕੀਤੇ. ਨਵ ਗਠਿਤ ਬਾਲ ਅਧਿਕਾਰ ਆਯੋਗ ਦੀ ਕਮਾਨ ਮੈਗਸੇਸੇ ਪੁਰਸਕਾਰ ਨਾਲ ਸਨਮਾਨਿਤ ਸਮਾਜ ਸੁਧਾਰਕ ਸ਼ਾਂਤਾ ਸਿੰਨਹਾ ਨੂੰ ਸੌਂਪੀ ਗਈ ਹੈ.

ਆਯੋਗ ਨੇ ਆਪਣੇ ਪਹਿਲੇ ਮਹੱਤਵਪੂਰਣ ਦਿਸ਼ਾ ਨਿਰਦੇਸ਼ ਵਿੱਚ ਬੱਚਿਆਂ ਨੂੰ ਸ਼ਰੀਰਕ ਸਜ਼ਾ ਦੇਣ ਤੇ ਪਾਬੰਦੀ ਲਗਾ ਦਿੱਤੀ. ਹੁਣ ਬੱਚਿਆਂ ਨੂੰ ਡੰਡੇ ਨਾਲ ਕੁੱਟਣ ਵਾਲੇ ਅਧਿਆਪਕਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ.

ਸ਼ਾਂਤਾ ਸਿਨਹਾ ਨੇ ਦੱਸਿਆ ਕਿ ਅਧਿਆਪਕ ਨੂੰ ਸਕੂਲ ਵਿੱਚ ਬੱਚੇ ਨੂੰ ਸ਼ਰੀਰਕ ਦੰਡ ਦੇਣ ਦਾ ਅਧਿਕਾਰ ਨਹੀਂ ਹੈ. ਬੱਚਿਆਂ ਨੂੰ ਸਮਝਾ ਕੇ ਪੜਾਇਆ ਜਾਣਾ ਚਾਹੀਦਾ ਹੈ. ਆਯੋਗ ਦੀ ਮੈਂਬਰ ਸੰਧਿਆ ਬਜਾਜ ਨੇ ਦੱਸਿਆ ਬਾਲ ਮਜ਼ਦੂਰੀ, ਬਾਲ ਤਸਕਰੀ ਅਤੇ ਸਕੂਲਾਂ ਵਿੱਚ ਬੱਚਿਆਂ ਦਾ ਉਤਪੀੜਨ ਰੋਕਣਾ ਸਥਾਪਨਾ ਸਥਾਪਨਾ ਸਾਲ ਵਿੱਚ ਆਯੋਗ ਦੇ ਮੁੱਖ ਪਹਿਲੂ ਰਹੇ.

ਉੱਥੇ ਹੀ ਰਾਸ਼ਟਰੀ ਮਾਨਵਅਧਿਕਾਰ ਆਯੋਗ ਨੇ ਨਿਠਾਰੀ ਕਾਂਡ ਦੇ ਪਿਛੋਕੜ ਵਿੱਚ ਬਾਲ ਤਸਕਰੀ ਰੋਕਣ ਲਈ ਵਿਆਪਕ ਦਿਸ਼ਾ ਨਿਰਦੇਸ਼ ਜਾਰੀ ਕੀਤੇ.ਢਾਬਿਆਂ ਹੋਟਲਾਂ ਆਦਿ ਤੇ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਕੰਮ ਕਰਵਾਉਣ ਦਾ ਕਾਨੂੰਨ ਪਿਛਲੇ ਸਾਲ ਪਾਸ ਹੋ ਗਿਆ ਸੀ, ਪਰ ਇਸ ਸਾਲ ਇਸ ਅਧਿਕਾਰ ਨੇ ਅੰਦੋਲਨ ਦਾ ਰੂਪ ਲੈ ਲਿਆ.

ਸਰਕਾਰ ਨੇ ਕਾਨੂੰਨ ਬਣਾਉਣ ਵਿੱਚ ਜਿੰਨੀ ਮੁਸਤੈਦੀ ਦਿਖਾਈ ਬੱਚਿਆਂ ਨੂੰ ਮੁਕਤ ਕਰਵਾਉਣ ਵਿੱਚ ਉਹੋ ਜਿਹੀ ਤੇਜੀ ਦੇਖਣ ਨੂੰ ਨਹੀਂ ਮਿਲੀ.ਸਰਕਾਰ ਦੇ ਕੋਲ ਦੇਸ਼ ਭਰ ਵਿੱਚ ਬਾਲ ਮਜ਼ਦੂਰੀ ਤੋਂ ਮੁਕਤ ਕਰਵਾਏ ਗਏ ਬੱਚਿਆਂ ਦੇ ਅੰਕੜੇ ਨਹੀਂ ਹਨ.

ਸਾਲ 2007 ਵਿੱਚ ਬੱਚਿਆਂ ਤੇ ਜ਼ੁਲਮ ਦੀ ਨਿਠਾਰੀ ਕਾਂਡ ਵਰਗੀ ਵਾਰਦਾਤ ਤਾਂ ਨਹੀਂ ਹੋਈ ਪਰ ਗੁਜਰਾਤ ਦੇ ਇੱਕ ਸਕੂਲ ਵਿੱਚ ਬੱਚੇ ਨੂੰ ਦੌੜ ਕੇ ਸਕੂਲ ਦਾ ਚੱਕਰ ਲਗਾਉਣ ਦੀ ਸਜ਼ਾ ਦਿੱਤੀ ਗਈ ਜਿਸ ਨਾਲ ਉਸਦੀ ਮੌਤ ਹੋ ਗਈ. ਰਾਜਸਥਾਨ ਵਿੱਚ ਵੀ ਇੱਕ ਬੱਚੇ ਦੀ ਅਧਿਆਪਕਾ ਦੁਆਰਾ ਪਿਟਾਈ ਨਾਲ ਮੌਤ ਹੋ ਗਈ.

ਦੇਸ਼ ਦੇ ਹੋਰ ਭਾਗਾਂ ਵਿੱਚੋਂ ਵੀ ਸਕੂਲ ਵਿੱਚ ਬੱਚਿਆਂ ਨੂੰ ਕੁੱਟਣ, ਕਰੰਟ ਲਗਾਉਣ ਅਤੇ ਐਚਆਈਵੀ ਪੀੜਤ ਬੱਚਿਆਂ ਨਾਲ ਭੇਦਭਾਵ ਦੀਆਂ ਖ਼ਬਰਾਂ ਆਉਂਦੀਆਂ ਰਹੀਆਂ ਹਨ. ਨਿਠਾਰੀ ਕਾਂਡ ਦੀ ਜਾਂਚ ਦੇ ਲਈ ਮਾਨਵਅਧਿਕਾਰ ਆਯੋਗ ਦੇ ਮੈਂਬਰ ਪੀਸੀ ਸ਼ਰਮਾਂ ਦੇ ਪ੍ਰਤੀਨਿੱਧ ਵਿੱਚ ਗਠਿਤ ਸਮਿਤੀ ਨੇ ਬੱਚਿਆਂ ਦੀ ਤਸਕਰੀ ਅਤੇ ਬੱਚਿਆਂ ਤੇ ਹੋਣ ਵਾਲੀ ਹਿੰਸਾ ਰੋਕਣ ਲਈ ਵਿਆਪਕ ਸਿਫਾਰਿਸ਼ਾਂ ਕੀਤੀਆਂ ਗਈਆਂ.

ਇਸਦੇ ਤਹਿਤ ਸਾਰੇ ਰਾਜਾਂ ਵਿੱਚੋਂ ਗੁੰਮ ਵਾਲੇ ਬੱਚਿਆਂ ਦੇ ਅੰਕੜੇ ਇੱਕਠੇ ਕਰਨੇ, ਗੁੰਮਸ਼ੁਦਗੀ ਦੇ ਮਾਮਲੇ ਵਿੱਚ ਲੋੜੀਂਦੀ ਰਿਪੋਰਟ ਲਿਖਣ ਅਤੇ ਉਸਦੇ ਸਬੰਧ ਵਿੱਚ ਆਯੋਗ ਨੂੰ ਸੂਚਿਤ ਕਰਨ ਦੇ ਨਿਰਦੇਸ਼ ਦਿੱਤੇ ਗਏ. ਮਾਨਵਅਧਿਕਾਰ ਆਯੋਗ ਨੇ ਕਿਹਾ ਕਿ ਭਾਰਤ 'ਚੋਂ ਗੁੰਮ ਹੋਣ ਵਾਲੇ ਬੱਚੇ ਅਰਬ ਦੇਸ਼ਾਂ ਵਿੱਚ ਊਠਾਂ ਦੀ ਦੌੜ ਅਤੇ ਬਾਲ ਵੇਸ਼ਵਾਵ੍ਰਿਤੀ ਵਿੱਚ ਧਕੇਲੇ ਜਾ ਰਹੇ ਹਨ.
ਹੋਰ ਵੀ
ਭਾਰਤ ਅਮਰੀਕਾ 'ਚ ਛਾਇਆ ਰਿਹਾ ਪ੍ਰਮਾਣੂ ਕਰਾਰ
ਗਠਬੰਧਨ ਰਾਜਨੀਤੀ : ਸ਼ਰਾਪ ਜਾਂ ਵਰਦਾਨ
ਵਿਰੋਧ ਦੇ ਬਾਵਜੂਦ ਜਾਰੀ ਰਿਹਾ ਸੇਜ ਅਭਿਆਨ
ਪੰਜ਼ਾਬ 'ਚ ਬਦਲਾ ਲਊ ਰਾਜਨੀਤੀ ਮੁੜ ਭਾਰੂ
ਹਾਰ ਕੇ ਵੀ ਜਿੱਤ ਗਿਆ ਚੰਦੂਮਾਜਰਾ
ਮਹਾਰਾਜਾ ਫਿਰ ਮਹਿਲ ਤੱਕ ਸੀਮਤ