ਮੁੱਖ ਸਫ਼ਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 07 > ਝਲਕੀਆਂ-07
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਪੰਜ਼ਾਬ 'ਚ ਬਦਲਾ ਲਊ ਰਾਜਨੀਤੀ ਮੁੜ ਭਾਰੂ
ਚੰਦਨ ਮਿਸ਼ਰਾ
ਪੰਜਾਬ ਦੀ ਰਾਜਨੀਤੀ ਲਈ ਇਹ ਸਾਲ ਬਹੁਤ ਉੱਥਲ-ਪੁੱਥਲ ਭਰਿਆ ਰਿਹਾ. ਸਾਲ ਦੇ ਸ਼ੁਰੂਆਤੀ ਦਿਨਾਂ ਤੋਂ ਜਾਰੀ ਆਰੋਪ ਲਾਉਣ ਦਾ ਸਿਲਸਿਲਾ ਅਖੀਰ ਵਿੱਚ ਚਾਰਜਸ਼ੀਟਾਂ ਦਾਖਿਲ ਕਰਨ ਤਕ ਪੁੱਜ ਗਿਆ. ਪੰਜਾਬ ਵਿੱਚ ਇਸ ਸਾਲ ਚੋਣਾਂ ਹੋਈਆਂ. ਕਈ ਪਾਰਟੀਆਂ ਦੇ ਨੇਤਾ ਇੱਧਰ-ਉੱਧਰ ਗਏ. ਕਈਆਂ ਦੇ ਸਿਆਸੀ ਕਦ ਵਿੱਚ ਵਾਧਾ ਹੋਇਆ ਤਾਂ ਕਈਆਂ ਲਈ ਇਹ ਸਾਲ ਮਨਹੂਸ ਸਾਬਿਤ ਹੋਇਆ.

ਸਾਲ ਦੇ ਫਰਵਰੀ ਮਹੀਨੇ ਦੀ ਗੁਲਾਬੀ ਠੰਡ ਦਰਮਿਆਨ ਹੋਈਆਂ ਚੋਣਾਂ ਨੇ ਇੱਕ ਵਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸੱਤਾ ਤੇ ਕਾਬਿਜ ਹੋਣ ਦਾ ਮੌਕਾ ਦਿੱਤਾ. ਪ੍ਰਕਾਸ਼ ਸਿੰਘ ਬਾਦਲ ਦੀ ਅਗੁਆਈ ਵਿੱਚ ਤੀਜੀ ਵਾਰ ਸ਼੍ਰਿਮੋਣੀ ਅਕਾਲੀ ਦਲ ਦੀ ਸਰਕਾਰ ਬਣੀ.

ਪਰ ਇਸ ਅਕਾਲੀ ਦਲ ਦੀ ਇਸ ਜਿੱਤ ਵਿੱਚ ਹੋਰ ਅਕਾਲੀ ਲੀਡਰਾਂ ਦਾ ਵੀ ਚੋਖਾ ਯੋਗਦਾਨ ਸੀ. ਜਿਨ੍ਹਾਂ ਵਿੱਚ ਪ੍ਰੇਮ ਸਿੰਘ ਚੰਦੁਮਾਜਰਾ ਵਰਗੇ ਲੀਡਰ ਸ਼ਾਮਿਲ ਹਨ, ਜਿਨ੍ਹਾਂ ਨੇ ਪੁਰਾਣੀ ਦੁਸ਼ਮਨੀ ਭੁਲਾ ਕੇ ਇੱਕ ਵਾਰ ਫਿਰ ਬਾਦਲ ਹੇਠਾਂ ਜੱਥੇਬੰਦੀ ਕਰਦਿਆਂ ਅਕਾਲੀਆਂ ਨੂੰ ਇੱਕਜੁਟ ਕੀਤਾ ਅਤੇ ਫਤਹਿ ਹਾਸਿਲ ਕੀਤੀ.

ਕਾਂਗਰੇਸ ਸਰਕਾਰ ਤੋਂ ਤੰਗ ਆਈ ਜਨਤਾ ਨੇ ਉਸਨੂੰ ਸਿਰੇ ਤੋਂ ਨਕਾਰ ਦਿੱਤਾ. ਕੈਪਟਨ ਅਮਰਿੰਦਰ ਸਿੰਘ ਦੀ ਜਨਤਾ ਤੋਂ ਦੂਰੀ ਅਤੇ ਕਾਂਗਰੇਸ ਦੇ ਅੰਦਰੁਨੀ ਝਗੜੇ ਨੇ ਉਸਨੂੰ ਸੱਤਾ ਤੋਂ ਬਾਹਰ ਕਰ ਦਿੱਤਾ. ਕਾਂਗਰੇਸ ਦੀ ਹਾਲਤ ਇਸ ਸਾਲ ਇੰਨੀ ਬੁਰੀ ਸੀ ਕਿ ਉਸਦੇ ਅਜੀਹੇ ਵਿਧਾਇਕ ਵੀ ਇਸ ਵਾਰ ਚੋਣਾਂ ਵਿੱਚ ਹਾਰੇ, ਜਿਹੜੇ ਪਿਛਲੇ ਦੋ ਵਾਰ ਤੋਂ ਲਗਾਤਾਰ ਕਾਂਗਰੇਸ ਨੂੰ ਜਿੱਤ ਦਿਵਾ ਰਹੇ ਸਨ.

ਅਕਾਲੀ ਦਲ-ਭਾਜਪਾ ਗਠਜੋੜ ਨੇ ਪਿਛਲੇ ਲੋਕਸਭਾ ਚੁਨਾਵਾਂ ਨਾਲੋਂ ਵੀ ਵਧ ਸਫਲਤਾ ਹਾਸਿਲ ਕੀਤੀ. ਪਰ ਗਠਜੋੜ ਦੀ ਮੁਸ਼ਕਿਲਾਂ ਨੇ ਇਨ੍ਹਾਂ ਨੂੰ ਵੀ ਨਹੀਂ ਬਖਸ਼ਿਆ. ਜਿੱਤ ਦੇ ਬਾਅਦ ਕੈਬਿਨੇਟ ਵਿੱਚ ਸ਼ਾਮਿਲ ਕੀਤੇ ਜਾਣ ਦੀ ਮੰਗ ਅਤੇ ਮੰਤਰਾਲਾ ਦਿਵਾਉਣ ਦੀ ਗੱਲ ਨੇ ਦੋਹਾਂ ਪਾਰਟੀਆਂ ਵਿੱਚ ਜੰਗ ਛੇੜ ਦਿੱਤੀ. ਹਾਲਾਂਕਿ ਇਹ ਜੰਗ ਛੇਤੀ ਹੀ ਸੁਲਹ ਵਿੱਚ ਬਦਲ ਗਈ, ਪਰ ਦੋਹਾਂ ਦੇ ਟਾਕਰੇ ਨੇ ਕਾਂਗਰੇਸ ਦੇ ਚਹਿਰੇ ਤੇ ਬਾਛਾਂ ਖਿਲਾ ਦਿੱਤੀਆਂ ਸਨ.

ਸਾਲ ਦਾ ਅੱਧਾ ਹਿੱਸਾ ਜਿੱਥੇ ਚੋਣਾਂ ਸੱਤਾ ਪਰਿਵਰਤਨ ਅਤੇ ਸੱਤਾ ਲਈ ਛਿੜੀ ਜੰਗ ਦੇ ਨਾਂ ਰਿਹਾ ਤਾਂ ਦੂਜਾ ਹਿੱਸਾ ਬਾਦਲ ਸਰਕਾਰ ਵੱਲੋਂ ਕਈ ਯੋਜਨਾਵਾਂ ਸ਼ੁਰੂ ਕੀਤੇ ਜਾਣ ਅਤੇ ਕੈਪਟਨ ਤੇ ਪਲਟਵਾਰ ਦਾ ਗਵਾਹ ਰਿਹਾ.

ਕਈ ਸਿਆਸੀ ਲੀਡਰਾਂ ਵੱਲੋਂ ਸੱਤਾ ਹਾਸਿਲ ਕਰਨ ਲਈ ਵਿਚਾਰਧਾਰਾ ਅਤੇ ਪਾਰਟੀ ਵਿੱਚ ਕੀਤੇ ਗਏ ਬਦਲਾਅ ਕਿਸੇ ਕੰਮ ਨਹੀਂ ਆਏ. ਚੰਦੁਮਾਜਰਾ ਵਰਗੇ ਉੱਚੇ ਕਦ ਦੇ ਲੀਡਰ ਵੱਲੋਂ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਬਾਦਲ ਲਈ ਤਾਂ ਫਾਇਦਾ ਸਾਬਿਤ ਹੋਇਆ, ਪਰ ਚੰਦੁਮਾਜਰਾ ਦਾ ਨਾਂ ਚੋਣਾਂ ਤੋਂ ਬਾਅਦ ਕਿਤੇ ਗੁਆਚ ਜਿਹਾ ਗਿਆ.

ਬਾਦਲ ਨੇ ਸੱਤਾ ਸੰਭਾਲਣ ਦੇ ਨਾਲ ਹੀ ਕੈਪਟਨ ਖਿਲਾਫ ਭ੍ਰਿਸ਼ਟਾਚਾਰ ਸੰਬੰਧੀ ਕਈ ਮਾਮਲੇ ਖੁਲਵਾਏ. ਅਜੀਹੇ ਹੀ ਇੱਕ ਮਾਮਲੇ ਵਿੱਚ ਕੈਪਟਨ ਖਿਲਾਫ ਚਾਰਜਸ਼ੀਟ ਵੀ ਦਾਖਿਲ ਕੀਤੀ ਗਈ ਹੈ. ਇਹ ਮਾਮਲਾ ਲੁਧਿਆਣੇ ਵਿਖੇ ਸਥਾਪਿਤ ਕੀਤੇ ਜਾ ਰਹੇ ਸਿਟੀ ਸੇਂਟਰ ਦੇ ਲਈ ਜਾਰੀ ਟੇਂਡਰ ਵਿੱਚ ਧੋਖਾਧੜੀ ਦਾ ਹੈ.

ਪਰ ਇਸ ਸਾਲ ਜੇਕਰ ਕੋਈ ਸਿਆਸੀ ਪਾਰਟੀ ਸਭ ਤੋਂ ਜਿਆਦਾ ਫਾਇਦੇ ਵਿੱਚ ਰਹੀ ਤਾਂ ਉਹ ਬੀਜੇਪੀ. ਲੋਕਸਭਾ ਚੋਣਾਂ ਵਿੱਚ ਪੂਰੇ ਦੇਸ਼ ਵਿੱਚ ਹਾਰੀ ਬੀਜੇਪੀ ਨੂੰ ਸ਼ਹਿਰੀ ਵੋਟਰਾਂ ਨੇ ਇੱਕ ਵਾਰ ਫਿਰ ਸਿਰ ਮੱਥੇ ਬਿਠਾਇਆ. ਬੀਜੇਪੀ ਨੂੰ ਮਿਲੀਆਂ 22 ਟਿਕਟਾਂ ਵਿੱਚੋਂ 19 ਤੇ ਉਸਨੇ ਜਿੱਤ ਹਾਸਿਲ ਕੀਤੀ. ਇਸ ਵਿੱਚ ਵੀ ਅਜੀਹੀਆਂ ਸੀਟਾਂ ਸ਼ਾਮਿਲ ਸਨ. ਜਿੱਥੇ ਕਾਂਗਰੇਸ ਦੇ ਮੰਤਰੀ ਅਤੇ ਦੋ ਵਾਰ ਤੋਂ ਵਿਧਾਇਕ ਬਣ ਰਹੇ ਨੇਤਾ ਵੀ ਸ਼ਾਮਿਲ ਸਨ.

ਸਾਲ ਦਾ ਅੰਤ ਆਉਣ ਤਕ ਬਾਦਲ ਸਰਕਾਰ ਇੱਕ ਵਾਰ ਵਿਵਾਦਾਂ ਵਿੱਚ ਘਿਰੀ, ਤੇ ਇਸ ਵਾਰ ਵਿਵਾਦ ਦਾ ਵਿਸ਼ਾ ਬਣਿਆ ਹਰਮੰਦਰ ਸਾਹਿਬ ਗੁਰਦੁਆਰੇ ਦੇ ਅਜਾਇਬ ਘਰ ਵਿੱਚ ਆਪਰੇਸ਼ਨ ਬਲੂਸਟਾਰ ਵਿੱਚ ਮਾਰੇ ਗਏ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫੋਟੋ ਲਾਉਣਾ.

ਅਖੀਰ ਵਿੱਚ ਇੰਨਾ ਹੀ ਕਿ ਇਹ ਸਾਲ ਅਸਲ ਵਿੱਚ ਅਕਾਲੀ-ਭਾਜਪਾ ਗਠਜੋੜ ਦਾ ਰਿਹਾ. ਕਾਂਗਰੇਸ ਚੋਣਾਂ ਹਾਰਨ ਦੇ ਬਾਅਦ ਬੈਕਫੁਟ ਤੇ ਜਾ ਚੁੱਕੀ ਹੈ. ਕੈਪਟਨ ਆਪਣੇ ਖਿਲਾਫ ਲਗਾਏ ਜਾ ਰਹੇ ਆਰੋਪਾਂ ਤੋਂ ਪਰੇਸ਼ਾਨ ਹਨ, ਉੱਥੇ ਕਾਂਗਰੇਸ ਆਪਣੀ ਅੰਦਰੁਨੀ ਕਲਹ ਤੋਂ ਹੀ ਉਲਝੀ ਹੋਈ ਹੈ. ਹਾਂ, ਕਿਤੇ-ਕਿਤੇ ਨਿੱਕੇ-ਮੋਟੇ ਹਥਿਆਰ ਵਿਪੱਖੀ ਪਾਰਟੀਆਂ ਹੱਥ ਵੀ ਲੱਗ ਜਾਂਦੇ ਹਨ, ਜਿਸ ਸਦਕਾ ਸਰਕਾਰ ਤੇ ਹਮਲੇ ਜਾਰੀ ਹਨ.
ਹੋਰ ਵੀ
ਹਾਰ ਕੇ ਵੀ ਜਿੱਤ ਗਿਆ ਚੰਦੂਮਾਜਰਾ
ਮਹਾਰਾਜਾ ਫਿਰ ਮਹਿਲ ਤੱਕ ਸੀਮਤ
ਸਾਲ 2007:ਅਕਸ਼ੈ ਅਤੇ ਸ਼ਾਹਰੁੱਖ ਨੇ ਜਿੱਤੀ ਬਾਜੀ
ਐਨ.ਆਰ. ਉਪਲੱਬਧੀਆਂ 2007 :ਇਕ ਨਜ਼ਰ
ਸਾਲ 2007: ਨਵੀਆਂ ਅਭਿਨੇਤਰੀਆਂ ਨੇ ਬਾਜ਼ੀ ਮਾਰੀ
ਸਾਲ ਦੀਆਂ ਫਿਲਮਾਂ ਦਾ ਬਾਕਸ ਆਫਿਸ ਵਿਸ਼ਲੇਸ਼ਣ