ਪੰਜਾਬ ਵਿੱਚ ਇੱਕ ਵਾਰ ਫਿਰ ਸੱਤਾ ਦੂਜੀ ਪਾਰਟੀ ਦੇ ਹੱਥਾਂ ਵਿੱਚ ਚਲੀ ਗਈ. ਪਿਛਲੇ ਵਰ੍ਹੇ ਬਹੁਤ ਪੰਜਾਬ ਦੇ ਬਹੁਤ ਸਾਰੇ ਨੇਤਾਵਾਂ ਅਤੇ ਪਾਰਟੀਆਂ ਦਾ ਨਵਾਂ ਸਾਲ ਚੋਣਾਂ ਦੀਆਂ ਤਿਆਰੀਆਂ ਵਿੱਚ ਹੀ ਬੀਤਿਆ.
ਇਸ ਸਾਲ ਪੰਜਾਬ 'ਚ ਚੋਣਾਂ ਹੋਈਆ. ਨਵੇਂ ਸਾਲ ਵਿੱਚ ਕਈ ਨੇਤਾਵਾਂ ਦੀ ਕਿਸਮਤ ਬਣੀ ਅਤੇ ਵਿਗੜੀ. ਕਈਆਂ ਦਾ ਸਿਆਸੀ ਕਦ ਉੱਚਾ ਹੋਇਆ ਤਾਂ ਕਈਆਂ ਦੇ ਤਾਜ ਭੂੰਝੇ ਡਿਗ ਗਏ.ਇਸ ਸਾਲ ਕੁਝ ਅਜੀਹੇ ਨੇਤਾਵਾਂ ਦੇ ਜੀਵਨ ਵਿੱਚ ਉੱਥਲ-ਪੁੱਥਲ ਮਚੀ ਜਿਨ੍ਹਾਂ ਨੂੰ ਸਿਆਸਤ ਦਾ ਮਾਹਿਰ ਖਿਡਾਰੀ ਮੰਨਿਆ ਜਾਂਦਾ ਹੈ. ਅਜੀਹਾ ਹੀ ਇੱਕ ਨਾਂ ਹੈ ਪ੍ਰੇਮ ਸਿੰਘ ਚੰਦੁਮਾਜਰਾ.
ਪੰਜਾਬ ਦੇ ਬਣਨ ਤੋਂ ਬਾਅਦ ਜਿਨ੍ਹਾਂ ਕੁਝ ਨੇਤਾਵਾਂ ਨੇ ਇੱਥੋਂ ਦੀ ਰਾਜਨੀਤੀ ਵਿੱਚ ਆਪਣੇ ਆਪ ਨੂੰ ਹੰਡਾਇਆ ਹੈ,ਚੰਦੁਮਾਜਰਾ ਉਨ੍ਹਾਂ ਨੇਤਾਵਾਂ ਵਿੱਚੋਂ ਹੀ ਇੱਕ ਹਨ. ਪੰਜਾਬ ਦੇ ਪਟਿਆਲਾ ਜ਼ਿਲੇ ਤੋਂ ਹੀ ਸਿਆਸਤ ਦੀ ਸ਼ੁਰੂਆਤ ਕਰਨ ਵਾਲੇ ਚੰਦੁਮਾਜਰਾ ਲਈ ਇਹ ਵਰ੍ਹਾ ਆਪਣੇ ਘਰ ਪਰਤਣ ਵਰਗਾ ਰਿਹਾ.
ਆਪਣਾ ਸ਼ੁਰੂਆਤੀ ਰਾਜੀਨਿਤਕ ਜੀਵਨ ਸ਼੍ਰਿਮੋਣੀ ਅਕਾਲੀ ਦਲ ਵਿੱਚ ਗੁਜਾਰਨ ਤੋਂ ਬਾਅਦ ਚੰਦੁਮਾਜਰਾ ਨੇ ਵਿਚਾਰਕ ਵਿਤਕਰੇ ਕਾਰਨ ਵੱਖ ਪਾਰਟੀ ਬਣਾ ਲਈ ਸੀ, ਜਿਸਦਾ ਨਾਂ ਰੱਖਿਆ ਅਕਾਲੀ ਦਲ (ਲੋਂਗੋਵਾਲ). ਪਰ ਇਸ ਸਾਲ ਵਿਧਾਨਸਭਾ ਚੋਣਾਂ ਤੋਂ ਠੀਕ ਪਹਿਲਾਂ ਉਹ ਆਪਣੀ ਪੂਰੀ ਪਾਰਟੀ ਸਮੇਤ ਅਕਾਲੀ ਦਲ ਬਾਦਲ ਵਿੱਚ ਪਰਤ ਆਏ.
ਸਾਲ 2003 ਦੀਆਂ ਆਮ ਚੋਣਾਂ ਵਿੱਚ ਚੰਦੁਮਾਜਰੇ ਦੇ ਖਿਲਾਫ ਉੱਮੀਦਵਾਰ ਖੜਾ ਕਰਨ ਵਾਲੀ ਅਕਾਲੀ ਦਲ ਪਾਰਟੀ ਨੇ ਸੱਤਾ ਹਾਸਿਲ ਕਰਨ ਲਈ ਚੰਦੁਮਾਜਰਾ ਨੂੰ ਰਲਾਣਾ ਹੀ ਬੇਹਤਰ ਸਮਝਿਆ. ਹਾਲਾਂਕਿ ਚੋਣਾਂ ਤੋਂ ਪਹਿਲਾਂ ਚੰਦੁਮਾਜਰਾ ਨੇ ਅਕਾਲੀ ਦਲ ਅਮ੍ਰਿਤਸਤ ਨਾਲ ਗਠਜੋੜ ਦਾ ਮਨ ਬਣਾਇਆ ਸੀ, ਪਰ ਅਖੀਰ ਉਨ੍ਹਾਂ ਹਵਾ ਤੇ ਬਹਾਵ ਨੂੰ ਪਰਖਦਿਆਂ ਉਨ੍ਹਾਂ ਨੇ ਬਾਦਲ ਦੇ ਨਾਲ ਜਾਣਾ ਹੀ ਬੇਹਤਰ ਸਮਝਿਆ.
ਭਾਂਵੇ ਚੋਣਾਂ ਵਿੱਚ ਚੰਦੂਮਾਜਰੇ ਨੂੰ ਜਿੱਤ ਪ੍ਰਾਪਤ ਨਹੀਂ ਹੋ ਸਕੀ. ਪਰ ਫਿਰ ਵੀ ਇਹ ਸੌਦਾ ਉਹਨਾਂ ਲਈ ਘਾਟੇ ਵਾਲਾ ਨਹੀਂ ਰਿਹਾ ਅਤੇ ਪੰਜਾਬ ਦੇ ਰਾਜਨੀਤਕ ਗਲਿਆਰਿਆਂ ਵਿੱਚ ਉਹਨਾਂ ਦੀ ਇੱਕ ਵੱਡੇ ਨੇਤਾ ਵਾਂਗ ਹੀ ਪੁੱਛਗਿਛ ਹੁੰਦੀ ਹੈ.
|