ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਲਈ ਇਹ ਸਾਲ ਸਭ ਤੋਂ ਜਿਆਦਾ ਘਾਟੇ ਭਰਿਆ ਅਤੇ ਮਾੜਾ ਕਿਹਾ ਜਾ ਸਕਦਾ ਹੈ. ਪੰਜਾਬ ਦੀ ਸਿਆਸਤ ਵਿੱਚ ਜੇਕਰ ਕਿਸੇ ਦਾ ਇਹ ਸਾਲ ਸਭ ਤੋਂ ਮਾੜਾ ਗਿਆ ਤਾਂ ਉਹ ਹਨ ਕੈਪਟਨ ਅਮਰਿੰਦਰ ਸਿੰਘ. ਇੱਕ ਪਾਸੇ ਤਾਂ ਸਾਲ ਭਰ ਉਹ ਵਿਵਾਦਾਂ ਨਾਲ ਘਿਰੇ ਰਹੇ ਅਤੇ ਦੂਜੇ ਪਾਸੇ ਚੋਣਾਂ ਵਿੱਚ ਹਾਰ ਨੇ ਉਨ੍ਹਾਂ ਦੇ ਸਿਆਸੀ ਰੁਤਬੇ ਨੂੰ ਘੱਟ ਕਰ ਦਿੱਤਾ.
ਕੈਪਟਨ ਅਮਰਿੰਦਰ ਸਿੰਘ ਦੀ ਇਸ ਸਾਲ ਦੀ ਸ਼ੁਰੂਆਤ ਹੀ ਹੋਈ ਇੱਕ ਵਿਵਾਦ ਨਾਲ, ਇੱਕ ਅਜੀਹਾ ਵਿਵਾਦ ਜਿਸਨੇ ਸਿਰਫ ਕੈਪਟਨ ਦੀ ਸ਼ਖਸੀਅਤ ਨੂੰ ਹੀ ਨਹੀਂ ਨਹੀਂ ਸਗੋਂ ਉਨ੍ਹਾਂ ਦੀ ਪਰਿਵਾਰਿਕ ਜ਼ਿੰਦਗੀ ਨੂੰ ਵੀ ਖਤਰੇ ਵਿੱਚ ਪਾ ਦਿੱਤਾ. ਕੁਝ ਤਸਵੀਰਾਂ ਰਾਹੀਂ ਇਸ ਦੱਸਿਆ ਗਿਆ ਕਿ ਅਮਰਿੰਦਰ ਸਿੰਘ ਦਾ ਵਿਆਹ ਇੱਕ ਪਾਕਿਸਤਾਨੀ ਪੱਤਰਕਾਰ ਆਰੁਸਾ ਆਲਮ ਨਾਲ ਹੋ ਚੁੱਕਾ ਹੈ. ਹਾਲਾਂਕਿ ਕੈਪਟਨ ਨੇ ਇਸ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ.
ਕੈਪਟਨ ਵੱਲੋਂ ਅਮਰੀਕਾ ਦੌਰੇ ਤੇ ਇੱਕ ਸਮਾਗਮ ਵਿੱਚ ਹਿੱਸਾ ਲੈਣ ਤੇ ਉਸ ਵੇਲੇ ਵਿਵਾਦ ਉੱਠਿਆ ਜਦ ਸਮਾਗਮ ਦੀ ਇੱਕ ਫੋਟੋ ਪਿੱਛੇ ਖਾਲਿਸਤਾਨ ਜਿੰਦਾਬਾਦ ਦਾ ਬੈਨਰ ਲੱਗਿਆ ਵਿਖਾਇਆ ਗਿਆ. ਇਸ ਕਾਰਨ ਤਾਂ ਵਿਵਾਦ ਇੰਨਾ ਵਧਿਆ ਕਿ ਵਿਪੱਖ ਨੇ ਉਨ੍ਹਾਂ ਨੂੰ ਅੱਤਵਾਦ ਦਾ ਹਮਾਇਤੀ ਆਖਿਆ ਅਤੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ.
ਸਾਲ ਦੀ ਮਾੜੀ ਸ਼ੁਰੂਆਤ ਦੇ ਬਾਅਦ ਉਨ੍ਹਾਂ ਦੀ ਅਗੁਆਈ ਵਿੱਚ ਚੋਣਾਂ ਲੜਨ ਵਾਲੀ ਕਾਂਗਰੇਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ. ਕਾਂਗਰੇਸ ਦੇ ਅਜੀਹੇ ਉੱਮੀਦਵਾਰਾਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ, ਜਿਹੜੇ ਪਿਛਲੇ ਤਿੰਨ ਵਾਰ ਤੋਂ ਲਗਾਤਾਰ ਜਿੱਤਦੇ ਆ ਰਹੇ ਸਨ. ਇਸ ਹਾਰ ਲਈ ਕੈਪਟਨ ਸਰਕਾਰ ਦੀ ਨੀਤੀਆਂ ਅਤੇ ਉਨ੍ਹਾਂ ਦੀ ਅਗਵਾਈ ਨੂੰ ਹੀ ਦੋਸ਼ੀ ਮੰਨਿਆ ਗਿਆ. ਕੈਪਟਨ ਸਰਕਾਰ ਦੇ ਜਾਣ ਦੇ ਬਾਅਦ ਉਨ੍ਹਾਂ ਨੂੰ ਪਾਰਟੀ ਵੱਲੋਂ ਵਿਪੱਖ ਦਾ ਨੇਤਾ ਵੀ ਨਹੀਂ ਬਣਾਇਆ ਗਿਆ.
ਕੈਪਟਨ ਦੇ ਮਾੜੇ ਦਿਨਾਂ ਦਾ ਇੱਥੇ ਹੀ ਅੰਤ ਨਹੀਂ ਸੀ. ਬਾਦਲ ਸਰਕਾਰ ਦੇ ਸੱਤਾ ਸੰਭਾਲਣ ਦੇ ਬਾਅਦ ਕੈਪਟਨ ਦੇ ਕੰਮਾਂ ਦੀ ਜਾਂਚ-ਪੜਤਾਲ ਸ਼ੁਰੂ ਹੋਈ. ਕਈ ਮਾਮਲਿਆਂ ਵਿੱਚ ਅਮਰਿੰਦਰ ਸਿੰਘ ਦੇ ਸਹਿਯੋਗੀਆਂ ਖਿਲਾਫ ਚਾਰਜਸ਼ੀਟ ਦਾਖਿਲ ਕੀਤੀ ਗਈ. ਉਨ੍ਹਾਂ ਦੇ ਮੀਡੀਆ ਸਲਾਹਕਰ ਭਰਤਇੰਦਰ ਸਿੰਘ ਚਹਲ ਨੂੰ ਲਗਾਤਾਰ ਵਿਜੀਲੇਂਸ ਦੀ ਪੁੱਛ-ਗਿੱਛ ਦਾ ਸਾਹਮਣਾ ਕਰਨਾ ਪਿਆ. ਕੈਪਟਨ ਇਲਾਜ ਕਰਵਾਉਣ ਵਿਦੇਸ਼ ਗਏ ਤਾਂ ਪੁਲਿਸ ਨੇ ਅਦਾਲਤੀ ਆਦੇਸ਼ਾਂ ਰਾਹੀਂ ਉਨ੍ਹਾਂ ਨੂੰ ਦੇਸ਼ ਵਾਪਿਸ ਬੁਲਾ ਲਿਆ.
ਇੰਨਾ ਹੀ ਨਹੀਂ ਸਾਲ ਦਾ ਅਖੀਰ ਆਉਂਦਿਆਂ-ਆਉਂਦਿਆ ਵਿਜੀਲੇਂਸ ਵੱਲੋਂ ਲੁਧਿਆਣੇ ਦੇ ਸਿਟੀ ਸੇਂਟਰ ਘੋਟਾਲੇ ਵਿੱਚ ਅਮਰਿੰਦਰ ਅਤੇ ਸਾਬਕਾ ਮੰਤਰੀ ਚੌਧਰੀ ਜਗਜੀਤ ਸਿੰਘ ਸਮੇਤ ਕਈ ਅਧਿਕਾਰੀਆਂ ਖਿਲਾਫ ਚਾਰਜਸ਼ੀਟ ਦਾਖਿਲ ਕੀਤੀ ਗਈ ਹੈ. ਇਸ ਚਾਰਜਸ਼ੀਟ ਵਿੱਚ ਅਮਰਿੰਦਰ ਤੇ ਧੋਖਾਧੜੀ, ਆਪਣੇ ਉਹਦੇ ਦੀ ਦੁਰਵਰਤੋ ਵਰਗੇ ਕਈ ਆਰੋਪ ਲਾਏ ਗਏ ਹਨ.
ਇਨ੍ਹਾਂ ਸਭ ਹਲਾਤ ਆਪ ਮੁਹਾਰੇ ਹੀ ਇਹ ਬਿਆਨ ਕਰਦੇ ਹਨ ਕਿ ਅਮਰਿੰਦਰ ਸਿੰਘ ਲਈ ਇਹ ਸਾਲ ਮੁਸ਼ਕਿਲਾਂ ਨਾਲ ਭਰਿਆ ਰਿਹਾ. ਸਿਆਸਤ ਵਿੱਚ ਹਾਰ ਅਤੇ ਬਾਦਲ ਸਰਕਾਰ ਦੇ ਪਲਟਵਾਰ ਨੇ ਕੈਪਟਨ ਦਾ ਇਹ ਸਾਲ ਦਾ ਮਾੜਾ ਬਣਾਇਆ ਹੀ. ਆਉਣ ਵਾਲੇ ਸਾਲ ਵਿੱਚ ਵੀ ਉਨ੍ਹਾਂ ਨੂੰ ਇਨ੍ਹਾਂ ਔਖੀਆਈਆਂ ਤੋਂ ਕੋਈ ਰਾਹਤ ਮਿਲਦੀ ਨਹੀਂ ਦਿੱਸਦੀ.
|