|
ਸਾਲ 2007:ਅਕਸ਼ੈ ਅਤੇ ਸ਼ਾਹਰੁੱਖ ਨੇ ਜਿੱਤੀ ਬਾਜੀ
|
|
|
|
|
|
|
|
ਸਮੇਂ ਤਾਮਰਕਰ
|
|
|
|
|
|
|
|
|
|
ਸਾਲ 2007 ਜਾ ਰਿਹਾ ਹੈ. ਕਰੋੜਾਂ ਰੁਪਇਆ ਲੈ ਕੇ ਕੰਮ ਕਰਨ ਵਾਲੇ ਨਾਇਕਾਂ ਦੀ ਕੀ ਸਥਿਤੀ ਹੈ, ਆਉ ਵੇਖੀਏ- ਅਕਸ਼ੈ ਕੁਮਾਰ ( ਨਮਸਤੇ ਲੰਨਦਨ, ਹੇ ਬੇਬੀ, ਭੁਲਭੁਲੈਯਾ) ਅਕਸ਼ੈ ਦੀਆਂ ਤਿੰਨ ਫਿਲਮਾਂ ਪ੍ਰਦਰਸ਼ਿਤ ਹੋਈਆਂ ਅਤੇ ਤਿੰਨੇ ਹਿੱਟ ਰਹੀਆਂ. 'ਵੇਲਕਮ' ਆਉਣ ਵਾਲੀ ਹੈ. ਅਕਸ਼ੈ ਕਹਿੰਦੇ ਹਨ ਕਿ ਉਹ ਕਿਸੇ ਖਾਨ ਤੋਂ ਘੱਟ ਨਹੀਂ ਹਾਂ. ਹਸੋ ਨਾ, ਅਕਸ਼ੈ ਦੀ ਗੱਲ ਵਿੱਚ ਦਮ ਹੈ. ਲਗਾਤਾਰ ਸਫਲ ਫਿਲਮਾਂ ਦੇਣਾ ਮਾਮੂਲੀ ਗੱਲ ਨਹੀਂ ਹੈ. ਅਕਸ਼ੈ ਦੇ ਪ੍ਰਸ਼ੰਸ਼ਕਾ ਦੀ ਗਿਣਤੀ ਵਿੱਚ ਇਸ ਸਾਲ ਬਹੁਤ ਵਾਧਾ ਹੋਇਆ ਹੈ.
ਸ਼ਾਹਰੁੱਖ ਖਾਨ (ਚੱਕ ਦੇ ਇੰਡੀਆ, ਓਮ ਸ਼ਾਂਤੀ ਓਮ) ਕਿੰਗ ਖਾਨ ਦੀਆਂ ਫਿਲਮਾਂ ਨੇ ਵੀ ਸਫਲਤਾ ਦਾ ਡੰਕਾ ਵਜਾਇਆ. 'ਚੱਕ ਦੇ ਇੰਡੀਆ' ਵਿੱਚ ਉਹ ਸ਼ਾਹਰੁੱਖ ਨਹੀਂ ਸਗੋਂ ਕੋਚ ਕਬੀਰ ਖਾਨ ਨਜ਼ਰ ਆਏ. ਉਸਦੀ ਅਦਾਕਾਰੀ ਨੇ ਫਿਲਮ ਨੂੰ ਤੇਜ਼ ਧਾਰ ਪ੍ਰਦਾਨ ਕੀਤੀ. ' ਓਮ ਸ਼ਾਂਤੀ ਓਮ' ਵਿੱਚ ਉਹਨਾਂ ਨੇ ਦਰਸ਼ਕਾਂ ਲਈ ਕਮੀਜ ਹੀ ਉਤਾਰ ਦਿੱਤੀ. ਇਹ ਫਿਲਮ ਸਿਰਫ ਸਾਹਰੁੱਖ ਕਾਰਣ ਸਫਲ ਰਹੀ. ਮਨੋਜ ਕੁਮਾਰ ਗੁੱਸਾ ਹੋ ਗਏ ਤਾਂ ਉਹਨਾਂ ਨੂੰ ਵੀ ਕਿੰਗ ਖਾਨ ਨੇ ਮੰਨਾ ਲਿਆ. ਇਹਨਾਂ ਦੋ ਫਿਲਮਾਂ ਦੀ ਜ਼ਬਰਦਸਤ ਕਾਮਯਾਬੀ ਨੇ ਸ਼ਾਹਰੁੱਖ ਖਾਨ ਦਾ ਕੱਦ ਹੋਰ ਉੱਚਾ ਕਰ ਦਿੱਤਾ.
ਸਲਮਾਨ ਖਾਨ ( ਸਲਾਮ-ਏ-ਇਸ਼ਕ, ਪਾਟਨਰ,ਮੈਰੀਗੋਲਡ, ਸਾਂਵਰਿਆ) ਸਲਮਾਨ ਦੀਆਂ ਚਾਰਾਂ ਫਿਲਮਾਂ ਵਿਚੋਂ ਤਿੰਨ ਫਿਲਮਾਂ ਗਲਾਪ ਰਹੀਆਂ. 'ਸਲਾਮ-ਏ-ਇਸ਼ਕ' ਅਤੇ 'ਮੈਰੀਗੋਲਡ' ਸਲਮਾਨ ਨੇ ਕੀ ਸੋਚ ਕੇ ਕੀਤੀਆ ਇਹ ਉਹ ਹੀ ਜਾਣੇ. 'ਸਾਂਵਰਿਆ' ਦੇ ਲਈ ਉਹਨਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ. 'ਪਾਟਨਰ' ਸਲਮਾਨ ਦੀ ਇਕੋ ਇਕ ਫਿਲਮ ਸਫਲ ਰਹੀ. ਇਸ ਫਿਲ੍ਮ ਵਿੱਚ ਉਹ ਨਾ ਸਿਰਫ ਹੈਂਡਸਮ ਦਿੱਸੇ, ਸਗੋਂ ਗੋਬਿੰਦੇ ਨਾਲ ਉਸਦੀ ਜੁਗਲਬੰਦੀ ਵੀ ਖੁੱਬ ਜਮੀ. ਵਿਆਹ ਦੇ ਮਾਮਲੇ ਵਿੱਚ ਉਹ ਹੱਲੇ ਵੀ ਕੋਈ ਫੈਸਲਾ ਨਹੀਂ ਲੈ ਸਕੇ ਹਨ.
ਅਭਿਸ਼ੇਕ ਬੱਚਨ( ਗੁਰੂ, ਸ਼ੁਟ ਆਉਟ ਏਟ ਲੋਖੰਡਵਾਲਾ, ਝੂਮ ਬਰਾਬਰ ਝੂਮ, ਲਾਗਾ ਚੁਨਰੀ ਮੇਂ ਦਾਗ) ਫਿਲਮਾਂ ਤੋਂ ਜ਼ਿਆਦਾ ਜੁਨਿਅਰ ਬੱਚਨ ਆਪਣੇ ਵਿਆਹ ਕਰਕੇ ਜ਼ਿਆਦਾ ਚਰਚਿਤ ਰਹੇ. 'ਗੁਰੋ ਸਫਲ ਰਹੀ. 'ਝੂਮ ਬਰਾਬਰ ਝੂਮ' ਵਿੱਚ ਪੁੱਤਰ ਨੂੰ ਸਫਲਤਾ ਦਿਲਵਾਉਣ ਲਈ ਬਿਗ-ਬੀ ਵੀ ਆਏ, ਪਰ ਗੱਲ ਨਾ ਬਣੀ. 'ਸ਼ੁਟ ਆਉਣ' ਅਤੇ 'ਲਾਗਾ ਚੁਨਰੀ ਮੇਂ ਦਾਗ' ਵਿੱਚ ਅਭਿਸ਼ੇਕ ਛੋਟੀਆਂ ਭੂਮਿਕਾਵਾਂ ਵਿੱਚ ਨਜ਼ਰ ਆਏ. ਅਮਿਤਾਭ ਦਾ ਪੁੱਤਰ ਹੋਣ ਦਾ ਲਾਭ ਅਭਿਸ਼ੇਕ ਜ਼ਿਆਦਾ ਦਿਨ ਨਹੀਂ ਉੱਠਾ ਸਕਦੇ? ਜਲਦੀ ਹੀ ਉਹਨਾਂ ਨੂੰ ਆਪਣੇ ਆਪ ਨੂੰ ਸਾਬਿਤ ਕਰਨਾ ਪਵੇਗਾ.
ਸੈਫ ਅਲੀ ਖਾਨ (ਤਾ ਰਾ ਰਮ ਪਮ, ਏਕਲਵਯ) ਸੈਫ ਮਿਆਂ ਦਾ ਧਿਆਨ ਫਿਲਮਾਂ ਤੇ ਘੱਟ ਅਤੇ ਗ੍ਰਲਫ੍ਰੇਂਡਸ ਤੇ ਜ਼ਿਆਦਾ ਰਿਹਾ. ਫਿਲਮਾਂ ਤਾਂ 2 ਪ੍ਰਦਰਸ਼ਿਤ ਹੋਈਆ, ਪਰ ਨਾਂ ਤਿੰਨ ਕੁੜੀਆਂ (ਰੋਜਾ, ਬਿਪਾਸ਼ਾ ਅਤੇ ਕਰੀਨਾ) ਨਾਲ ਜੁੜਿਆ. ਚੌਥੇ ਖਾਨ ਦੇ ਰੂਪ ਵਿੱਚ ਆਪਣੇ ਆਪ ਨੂੰ ਸਥਾਪਿਤ ਕਰ੍ਨ ਵਿੱਚ ਲੱਗੇ ਸੈਫ ਨੂੰ ਉਮੀਦਾਂ ਨੂੰ ਇਸ ਸਾਲ ਕਰਾਰਾ ਝਟਕਾ ਲਗਿਆ.
ਅਮਿਤਾਭ ਬੱਚਨ ( ਨਿਸ਼ਬਦ, ਏਕਲਵਯ, ਸ਼ੁਟ ਆਉਟ ਏਟ ਲੋਖੰਡਵਾਲਾ, ਝੂਮ ਬਰਾਬਰ ਝੂਮ, ਚੀਨੀ ਕਮ, ਰਾਮਗੋਪਾਲ ਕੀ ਆਗ) ਬਿਗ- ਬੀ ਨੂੰ ਇਸ ਸਾਲ 'ਨਿਸ਼ਬਦ' ਅਤੇ 'ਰਾਮਗੋਪਾਲ ਵਰਮਾ ਕੀ ਆਗ' ਵਰਗੀਆਂ ਫਿਲਮਾਂ ਕਰਕੇ ਬਦਨਾਮੀ ਝੱਲਣੀ ਪਈ. 'ਚੀਨੀ ਕਮ' ਦੇ ਰੂਪ ਵਿੱਚ ਉਹ ਇਕ ਮਾਤਰ ਸਫਲਤਾ ਦਰਜ ਕਰ ਸਕੇ. ਅਭਿਸ਼ੇਕ ਦੇ ਖਾਤਿਰ ਕੁੱਝ ਫਿਲਮਾਂ ਕਰਨ ਦੀ ਹਾਨੀ ਉਹਨਾਂ ਨੂੰ ਭੁਗਤਨੀ ਪਈ. ਉੱਮੀਦ ਕੀਤੀ ਜਾਂਦੀ ਹੈ ਕਿ 2008 ਵਿੱਚ ਅਮਿਤਾਭ ਆਪਣੇ ਪ੍ਰਸ਼ੰਸ਼ਕਾ ਨੂੰ ਨਿਰਾਸ਼ ਨਹੀਂ ਕਰਨਗੇ.
ਜਾਨ ਅਬ੍ਰਾਹਮ ( ਸਲਾਮ-ਏ- ਇਸ਼ਕ, ਨੋ ਸਮੋਕਿੰਗ, ਗੋਲ) ਜਾਨ ਨੂੰ ਕੈਰਿਆਰ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ. ਹੁਣ ਤਾਂ ਉਹਨਾਂ ਦੇ ਪ੍ਰਸ਼ੰਸ਼ਕ ਵੀ ਉਹਨਾਂ ਦੀਆਂ ਫਿਲਮਾਂ ਤੋਂ ਦੂਰ ਭੱਜਣ ਲੱਗੇ ਹਨ. 'ਗੋਲ' ਦੀ ਨਾਕਾਮਯਾਬੀ ਤੋਂ ਜਾਨ ਆਪਣੇ ਸਮਕਾਲੀ ਕਲਾਕਾਰਾਂ ਤੋਂ ਬਹੁਤ ਪਿੱਛੇ ਚੱਲੇ ਗਏ ਹਨ. ਜਾਨ ਨੂੰ ਅਦਾਕਾਰੀ ਵਿੱਚ ਬਹੁਤ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੈ.
ਸੰਜੈ ਦੱਤ (ਏਕਲਵਯ, ਸ਼ੁੱਟ ਆਉਟ ਏਟ ਲੋਖੰਡਵਾਲਾ, ਧਮਾਲ, ਦੱਸ ਕਹਾਨੀਆਂ, ਨਹਲੇ ਪੇ ਦਹਲਾ) ਸੰਜੈ ਦਾ ਇਕ ਪੈਰ ਸਟੁਡੀਓ ਵਿੱਚ ਅਤੇ ਦੂਜਾ ਪੈਰ ਜ਼ੇਲ ਵਿੱਚ ਰਿਹਾ. 5 ਫਿਲਮਾਂ ਵਿਚੋਂ ਸਿਰਫ ਇਕ ਫਿਲਮ 'ਧਮਾਲ' ਸਫਲ ਰਹੀ. ਆਪਣੀ ਪੋਜੀਸ਼ਨ ਸੰਜੂ ਬਾਬਾ ਤੇਜ਼ੀ ਨਾਲ ਗਵਾ ਰਹੇਂ ਹਨ. ਜ਼ੇਲ ਆਉਣ -ਜਾਣ ਕਾਰਣ ਵੱਡੇ ਨਿਰਮਾਤਾ ਉਹਨਾਂ ਨੂੰ ਲੈਣ ਤੋਂ ਕਤਰਾਉਂਦੇ ਹਨ.
ਸਨੀ ਦੇਉਲ( ਕਾਫਿਲਾ, ਅਪਨੇ, ਫੁੱਲ ਐਨ ਫਾਇਨਲ, ਬਿਗ ਬ੍ਰਦਰ) ਸਨੀ ਦੀ ਸਫਲਤਾ ਦਾ ਸੂਰਜ ਬੱਦਲਾਂ ਦੇ ਪਿੱਛੇ ਹੀ ਲੁੱਕਿਆ ਰਿਹਾ. 'ਅਪਨੇ' ਨੂੰ ਛੱਡ ਉਹਨਾਂ ਦੀਆਂ ਬਾਕੀ ਫਿਲਮਾਂ ਕਦੋਂ ਆਈਆਂ ਅਤੇ ਕਦੋਂ ਗਈਆਂ ਦਰਸ਼ਕਾਂ ਨੂੰ ਪਤਾ ਹੀ ਨਾ ਲਗਿਆ. ਸਨੀ ਦੇ ਪ੍ਰਸ਼ੰਸ਼ਕ ਹੱਲੇ ਵੀ ਹਨ, ਪਰ ਖਰਾਬ ਫਿਲਮਾਂ ਉਹ ਕਿਵੇਂ ਵੇਖ ਸਕਦੇ ਹਨ? ਸ਼ਾਇਦ ਇਸ ਲਈ ਸਨੀ ਹੁਣ ਬੈਨਰ ਹੇਠ ਥੋਕ ਫਿਲਮਾਂ ਦਾ ਨਿਰਮਾਣ ਕਰ ਰਹੇਂ ਹਨ.
ਸ਼ਾਹਿਦ ਕਪੂਰ ( ਫੁੱਲ ਐਨ ਫਾਇਨਲ, ਜਬ ਵੀ ਮੇਟ ) ਬੱਚਾ ਸਮਝੇ ਜਾਣ ਵਾਲੇ ਸ਼ਾਹਿਦ ਨੂੰ 'ਜਬ ਵੀ ਮੇਟ' ਦੀ ਸਫਲਤਾ ਦੇ ਬਾਅਦ ਹੁਣ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ. ਉਹਨਾਂ ਨੂੰ ਹੁਣ ਸੋਲੋ ਹੀਰੋ ਦੇ ਰੂਪ ਵਿੱਚ ਫਿਲਮਾਂ ਮਿੱਲਣ ਲੱਗੀਆਂ ਹਨ. ਇਸ ਸਾਲ ਨੂੰ ਤਾਂ ਸ਼ਾਹਿਦ ਜ਼ਰੂਰ ਯਾਦ ਰੱਖਣਗੇ. 'ਜਬ ਵੀ ਮੇਟ' ਅਤੇ ਕਰੀਨਾ ਦੇ ਕਾਰਣ.
ਅਜੈ ਦੇਵਗਨ ( ਕੈਸ਼, ਰਾਮਗੋਪਾਲ ਵਰਮਾ ਕੀ ਆਗ) ਚੰਗੇ ਨਾਇਕ ਹੁੰਦੇ ਹੋਏ ਅਜੈ ਦਾ ਖਰਾਬ ਫਿਲਮਾਂ ਵਿੱਚ ਕੰਮ ਕਰਨਾ ਸਮਝ ਵਿੱਚ ਨਹੀਂ ਆਉਂਦਾ. ਅਜੈ ਨੇ ਆਪਣੇ ਆਪ ਨੂੰ ਖਾਸ ਬੈਨਰਾਂ ਲਈ ਹੀ ਸੀਮਿਤ ਕਰ ਲਿਆ ਹੈ. 'ਕੈਸ਼' ਅਤੇ 'ਰਾਮੂ ਦੀ ਅੱਗ' ਦੇ ਰੂਪ ਵਿੱਚ ਅੱਗੇ ਜਾਨ ਦੀ ਬਜਾਏ ਉਹ ਦੋ ਕਦਮ ਪਿੱਛੇ ਚੱਲੇ ਗਏ ਹਨ.
ਬਾਬੀ ਦੇਉਲ ( ਸ਼ਾਕਾਲਾਕ ਬੂਮ ਬੂਮ, ਝੂਮ ਬਰਾਬਰ ਖੂਮ, ਅਪਬੇ, ਨਕਾਬ, ਨੰਹੇ ਜੈਸਲਮੇਰ) ਅੱਬਾਸ-ਮਸਤਾਨ ਅਤੇ ਯਸ਼ਰਾਜ ਫਿਲਮਸ ਦਾ ਸਾਥ ਮਿੱਲਣ ਦੇ ਬਾਵਜੁਦ ਵੀ ਬਾਬੀ ਫਲਾਪ ਰਹੇ. ਪਾਪਾ ਅਤੇ ਭਰਾ ਦੇ ਨਾਲ ਖੜੇ ਰਹਿਣ ਦਾ ਲਾਭ ਉਹਨਾਂ ਨੂੰ 'ਅਪਨੇ' ਤੋਂ ਮਿਲਿਆ, ਪਰ ਆਪਣੇ ਦਮ ਤੇ ਉਹ ਹਿਟ ਫਿਲਮ ਕਦੋਂ ਦੇਣਗੇ, ਉਹਨਾਂ ਨੂੰ ਖੁਦ ਨਹੀਂ ਪਤਾ.
ਅਕਸ਼ੈ ਖੰਨਾ ( ਸਲਾਮ-ਏ- ਇਸ਼ਕ, ਨਕਾਬ, ਗਾਂਧੀ ਮਾਯ ਫਾਦਰ, ਆਜਾ ਨੱਚ ਲੇ) ਪੁਰਜੋਰ ਕੋਸ਼ਿਸ਼ਾਂ ਦੇ ਬਾਵਜੂਦ ਅਕਸ਼ੈ ਅਸਫਲਤਾ ਦੇ ਚੱਕਰਵਿਉ ਨੂੰ ਨਹੀਂ ਤੋੜ ਸਕੇ. ' ਗਾਂਧੀ ਮਾਯ ਫਾਦਰ) ਵਿੱਚ ਵਧੀਆ ਅਦਾਕਾਰੀ ਲਈ ਉਹਨਾਂ ਨੂੰ ਪ੍ਰਸ਼ੰਸ਼ਾ ਮਿੱਲੀ. ਇਕਲੇ ਦੇ ਦਮ ਤੇ ਫਿਲਮ ਹਿੱਟ ਦੇਣਾ ਸ਼ਾਇਦ ਅਕਸ਼ੈ ਦੇ ਲਈ ਸੰਭਵ ਨਹੀਂ ਹੈ. ਬਹੁਸਿਤਾਰਾ ਫਿਲਮ ਕਰਨਾ ਹੀ ਅਕਸ਼ੈ ਲਈ ਬਿਹਤਰ ਹੈ.
ਰਿਤੇਸ਼ ਦੇਸ਼ਮੁੱਖ (ਹੇ ਬੇਬੀ, ਕੈਸ਼,ਧਮਾਲ) ਹਾਸੇ ਵਾਲਿਆਂ ਫਿਲਮਾਂ ਵਿੱਚ ਰਿਤੇਸ਼ ਆਪਣੀ ਵਿਸ਼ੇਸ਼ ਛਾਪ ਛੱਡਦੇ ਹਨ. ਇਸ ਸਾਲ ਦੋ ਹਿੱਟ ਫਿਲਮਾਂ ਉਹਨਾਂ ਦੇ ਨਾਂ ਦੇ ਅੱਗੇ ਦਰਜ ਹਨ. ਰਿਤੇਸ਼ ਆਪਣੀ ਇਮੇਜ ਬੱਦਲਣਾ ਚਾਹੁੰਦੇ ਹਨ, ਪਰ ਨਿਰਮਾਤਾ ਅਤੇ ਦਰਸ਼ਕ ਉਹਨਾਂ ਨੂੰ ਕਾਮੇਡੀ ਕਰਦੇ ਹੀ ਵੇਖਣਾ ਚਾਹੁੰਦੇ ਹਨ.
|
|
|
|
|