ਮੁੱਖ ਸਫ਼ਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 07 > ਝਲਕੀਆਂ-07
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਐਨਆਰਆਈ ਉਪਲੱਬਧੀਆਂ 2007:ਇਕ ਨਜ਼ਰ
ਨੀਹਾਰੀਕਾ ਝਾ
ਸਾਲ 2007 ਵਿਚ ਨਾ ਸਿਰਫ ਭਾਰਤੀ ਨੇ ,ਬਲਕਿ ਪ੍ਰਵਾਸੀ ਭਾਰਤੀਆਂ ਨੇ ਵੀ ਪੂਰੇ ਵਿਸ਼ਵ ਵਿਚ ਸਫਲਤਾ ਦੇ ਝੰਡੇ ਗੱਡੇ. ਇਹ ਭਾਵੇ ਸਿਆਸਤ ਦਾ ਖੇਤਰ ਹੋਵੇ ਭਾਵੇ ਵਪਾਰ ਦਾ ਹਰ ਖੇਤਰ ਵਿਚ ਅਸਮਾਨ ਦੀਆਂ ਉਚਾਈਆਂ ਤੱਕ ਅਪਣੀ ਯੋਗਤਾ ਦੇ ਝੰਡੇ ਲਹਿਰਾਏ. ਜਿਸ ਤੇ ਪੂਰਾ ਸੰਸਾਰ ਮਾਣ ਕਰਦਾ ਹੈ ਅਜਿਹੇ ਹੀ ਕੁਝ ਭਾਰਤੀਆਂ ਦੀਆਂ ਉਪੱਲਬਧੀਆਂ-

NDND
ਸੁਨੀਤਾ ਵਿਲੀਅਮਜ਼ -19 ਸਤੰਬਰ 1965 ਨੂੰ ਓਹੀਓ ਵਿਚ ਜਨਮੀ ਸੁਨੀਤਾ ਵਿਲੀਅਮਜ਼ ਪੁਲਾੜ ਵਿਚ ਜਾਣ ਵਾਲੀ ਉਹ ਦੂਸਰੀ ਭਾਰਤੀ ਮਹਿਲਾ ਹੈ ਉਸ ਤੋਂ ਪਹਿਲਾ ਪੁਲਾੜ ਵਿਚ ਜਾਣ ਵਾਲੀ ਪਹਿਲੀ ਮਹਿਲਾ ਕਲਪਨਾ ਚਾਵਲਾ ਸੀ. ਸਪੇਸ ਸ਼ਟਲ ਮਿਸ਼ਨ ਐਸ.ਟੀ.ਐਸ. - 116 ਵਿਚ 14 ਸਾਥੀਆਂ ਨਾਲ 10 ਦਿਸੰਬਰ 2006 ਨੂੰ ਉਡਾਨ ਭਰੀ ਅਤੇ 22 ਜੂਨ 2007 ਨੂੰ ਸਹੀ ਸਲਾਮਤ ਵਾਪਸ ਪਰਤ ਆਈ. ਇਸ ਮਿਸ਼ਨ ਦੋਰਾਨ ਉਸਨੇ ਤਿੰਨ ਵਾਰ ਪੁਲਾੜ ਸੈਰ ਕੀਤੀ ਅਤੇ 195 ਦਿਨਾਂ ਤੱਕ ਪੁਲਾੜ ਵਿਚ ਰਹਿਣ ਦਾ ਵੀ ਰਿਕਾਰਡ ਬਣਾਇਆ.

ਬੌਬੀ ਜਿੰਦਲ - ਅਮਰੀਕਾ ਦੇ ਲੁਸੀਆਣਾ ਰਾਜ ਦਾ ਗਵਰਨਰ ਦੀ ਚੋਣ ਜਿੱਤਣ ਵਾਲਾ ਬਾਬੀ ਜਿੰਦਲ ਮੂਲ ਰੂਪ ਪੰਜਾਬੀ ਮੂਲ ਦਾ ਭਾਰਤੀ ਹੈ. ਅਮਰੀਕੀ ਰਾਜਨੀਤੀ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੀ ਭਾਰਤੀ ਮੂਲ ਦੇ ਬੰਦੇ ਨੇ ਗਵਰਨਰ ਦੀ ਚੋਣ ਜਿੱਤੀ ਹੋਵੇ.20 ਅਕਤੂਬਰ 2007 ਨੂੰ ਗਵਰਨਰ ਦਾ ਅਹੱਦੇ ਲਈ ਚੁਣੇ ਗਏ ਬਾਬੀ 14 ਜਨਵਰੀ 2008 ਨੂੰ ਅਹੁਦਾ ਸੰਭਾਲਣਗੇ.

NDND
ਲਕਸ਼ਮੀ ਨਰਾਇਣ ਭਾਰਤੀ ਮਿੱਤਲ - ਰਾਜਸਥਾਨ ਦੇ ਚੁਰੂ ਵਿਚ ਜਨਮੇ ਲਕਸ਼ਮੀ ਮਿੱਤਲ ਦੁਨੀਆ ਦੇ 100 ਪ੍ਰਭਾਵਸ਼ਾਲੀ ਵਿਅਕਤੀ ਦੀ ਸੂਚੀ ਵਿਚ ਸ਼ਾਮਿਲ ਹਨ. ਲੰਦਨ ਦੇ ਕਿੰਗਸਟਨ ਵਿਚ ਜਾ ਵਸੇ ਮਿੱਤਲ ਨੇ ਫੋਬਰਸ ਮੈਗਜ਼ੀਨ ਦੀ ਸੂਚੀ ਵਿਚ ਪੰਜਵੇ ਥਾਂ 'ਤੇ ਰੱਖਿਆ ਸੀ.ਸਟੀਲ ਕਿੰਗ ਦੇ ਨਾਮ ਨਾਲ ਮਸ਼ਹੂਰ ਮਿੱਤਲ ਨੇ ਦੁਨੀਆਂ ਦੀ ਸਭ ਤੋਂ ਵੱਡੀ ਸਟੀਲ ਕੰਪਨੀ ਆਰਸਲਰ ਨੂੰ ਖ੍ਰੀਦ ਲਿਆ ਸੀ ਜਿਸ ਤੋਂ ਬਾਦ ਇਸ ਕੰਪਨੀ ਦਾ ਨਾਮ ਆਰਸਲਰ ਮਿੱਤਲ ਹੋ ਗਿਆ ਸੀ. ਇਹ ਉਸਦੀ ਸਭ ਤੋਂ ਵੱਡੀ ਪ੍ਰਾਪਤੀ ਮੰਨੀ ਜਾ ਰਹੀ ਹੈ.

ਸੀ ਕੇ ਪ੍ਰਹਿਲਾਦ - ਭਾਰਤੀ ਮੂਲ ਦੇ ਮੈਂਨੇਜ਼ਮੈਂਟ ਗੁਰੂ ਸੀ ਕੇ ਪ੍ਰਹਿਲਾਦ ਨੂੰ ਦੁਨੀਆ ਦਾ ਸਭ ਤੋਂ ਪ੍ਰਭਾਵਸ਼ਾਲੀ ਮੈਂਨੇਜ਼ਮੈਂਟ ਥਿੰਕਰ ਚੁਣਿਆ ਗਿਆ ਹੈ. ਇਸ ਦੋੜ ਵਿਚ ਉਨ੍ਹਾ ਨੇ ਬਿਲ ਗੇਟਸ , ਅਲੈਨ ਗ੍ਰੀਨਸਪੈਨ ਅਤੇ ਰਿਚਾਰਡ ਬ੍ਰੈਨਸਨ ਵਰਗੇ ਪ੍ਰਸਿੱਧ ਮੈਨੇਜਰਾਂ ਨੂੰ ਵੀ ਪਛਾੜਾਇਆ ਹੈ. ਪ੍ਰਹਿਲਾਦ ਭਾਰਤੀ ਮੂਲ ਦੇ ਪਹਿਲੇ ਅਜਿਹੇ ਵਿਅਕਤੀ ਹਨ ਜਿਨ੍ਹਾ ਨੇ ਟਾਪ 50 ਦੀ ਸੂਚੀ ਜਗ਼੍ਹਾ ਹਾਂਸਿਲ ਕੀਤੀ ਹੈ. ਪਿਛਲੇ ਸਾਲ ਉਹ ਇਸ ਸੂਚੀ ਵਿਚ ਤੀਸਰੇ ਸਥਾਨ 'ਤੇ ਸਨ. ਉਨ੍ਹਾਨੂੰ ਪੂਰੀ ਦੁਨੀਆਂ ਕਾਰਪੋਰੇਟ ਮਾਮਲਿਆਂ ਦੇ ਮਾਹਿਰ ਵੱਜੋ ਜਾਣਦੀ ਹੈ.

ਬਿਕਰਮ ਪੰਡਿਤ - ਬਿਕਰਮ ਪੰਡਿਤ ਨੂੰ ਸਿਟੀਗਰੂਪ ਦਾ ਸੀ.ਈ.ਉ ਬਣਾਇਆ ਗਿਆ ਹੈ. ਬਿਕਰਮ ਦਾ ਜਨਮ ਮਹਾਰਸ਼ਟਰ ਵਿਚ ਹੋਇਆ ਅਤੇ ਉਹ 16 ਦੀ ਉਮਰ ਵਿਚ ਹੀ ਭਾਰਤ ਛੱਡ ਗਏ ਸਨ ਅਤੇ ਇੰਜੀਨਿਅਰਗ ਕਰਨ ਲਈ ਕੋਲੰਬੀਆ ਯੂਨੀਵਰਸਿਟੀ ਚਲੇ ਗਏ ਸੀ. 1994 ਤੋਂ 2000 ਤੱਕ ਉਹ ਮੋਰਗਨ ਸਟੇਂਲੇ ਵਿਚ ਨੋਕਰੀ ਕਰਦਾ ਸੀ. 11 ਦਿਸਬਰ 2007 ਨੂੰ ਉਸਨੂੰ ਸਿਟੀਗਰੁਪ ਦਾ ਸੀ ਈ ਉ ਚਣਿਆ ਗਿਆ ਸੀ.
ਹੋਰ ਵੀ
ਸਾਲ 2007: ਨਵੀਆਂ ਅਭਿਨੇਤਰੀਆਂ ਨੇ ਬਾਜ਼ੀ ਮਾਰੀ
ਸਾਲ ਦੀਆਂ ਫਿਲਮਾਂ ਦਾ ਬਾਕਸ ਆਫਿਸ ਵਿਸ਼ਲੇਸ਼ਣ
ਟੀਮ ਇੰਡੀਆ ਨੇ ਖੁਸ਼ ਹੋਣ ਦਾ ਮੋਕਾ ਦੇ ਹੀ ਦਿੱਤਾ
ਬੈਕਹਮ ਦਾ ਸਰਵਸ੍ਰੇਸ਼ਠ ਹੇਅਰ ਸਟਾਈਲ
ਰੋਜ਼ਰ ਫੇਡਰਰ ਦੀ ਸਰਦਾਰੀ ਬਰਕਰਾਰ