ਮੁੱਖਪੰਨਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 07 > ਝਲਕੀਆਂ-07
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸਾਲ 2007: ਨਵੀਆਂ ਅਭਿਨੇਤਰੀਆਂ ਨੇ ਬਾਜ਼ੀ ਮਾਰੀ
ਸਮੇਂ ਤਾਮਰਕਰ
ਅਭਿਨੇਤਰੀਆਂ ਦੇ ਕਾਰਜ਼ ਖੇਤਰ ਵਿਚ ਇਸ ਸਾਲ ਬਹੁਤ ਉਥਲ ਪੁਥਲ ਹੋਈ. ਰਾਣੀ,ਪ੍ਰਿਟੀ,ਬਿਪਾਸ਼ਾ,ਐਸ਼ਵਰਿਆ ਵਰਗੀਆਂ ਸਥਾਪਤ ਅਭਿਨੇਤਰੀਆਂ ਨੂੰ ਪਿਛੇ ਛੱਡਦੇ ਹੋਏ ਕੈਟਰੀਨਾ, ਵਿਦਿਆ, ਦੀਪਿਕਾ ਅਤੇ ਲਾਰਾ ਦੱਤਾ ਵਰਗੀਆਂ ਨੇ ਹਿੱਟ ਫਿਲਮਾਂ ਦਿੱਤੀਆਂ.ਆਉ ਦੇਖੀਏ ਸਾਲ 2007ਵਿਚ ਅਭਿਨੇਤਰੀਆਂ ਦੀ ਕੀ ਸਥਿਤੀ ਰਹੀ

IFMIFM
ਕੈਟਰੀਨਾ ਕੈਫ (ਨਮਸਤੇ ਲੰਡਨ, ਪਾਰਟਨਰ, ਅਪਣੇ, ਵੈਲਕਮ)
ਇਸ ਸਾਲ ਜੇ ਕੈਟਰੀਨਾ ਦੇ ਪੂਰੇ ਫਿਲਮੀ ਸਫਰ ਤੇ ਨਜ਼ਰ ਮਾਰੀ ਜਾਵੇ ਤਾਂ ਇਕ ਅੱਧੀ ਫਿਲਮ ਨੂੰ ਛੱਡ ਕੇ ਬਾਕੀ ਸਾਰੀਆਂ ਫਿਲਮ ਹਿੱਟ ਹੀ ਰਹੀਆਂ ਹਨ. ਸਲਮਾਨ ਖਾਨ ਦੀ ਮਾਸ਼ੂਕਾ ਦੇ ਤੋਰ ਤੇ ਪਹਿਚਾਣੀ ਜਾਂਦੀ ਕੈਟਰੀਨਾ ਨੇ ਹੁਣ ਆਪਣੀ ਪਹਿਚਾਣ ਬਣਾ ਲਈ ਹੈ. ਹੁਣ ਉਹ ਅਪਨੇ ਫੈਂਸਲੇ ਖੁਦ ਕਰਦੀ ਹੈ ਤੇ ਫਿਲਮ ਨਿਰਦੇਸ਼ਕ ਵੀ ਉਸਨੂੰ ਗੰਭੀਰਤਾ ਨਾਲ ਲੈਣ ਲੱਗੇ ਹਨ. ਕੈਫ ਵੀ ਆਪਣੀ ਅਦਾਕਾਰੀ ਵਿਚ ਨਿਖਾਰ ਲਿਆ ਰਹੀ ਹੈ ਉਮੀਦ ਹੈ ਕਿ ਵੈਲਕਮ ਵੀ ਇਸ ਸਾਲ ਸਫਲਤਾ ਦੇ ਨਵੇ ਝੰਡੇ ਗੱਡੇਗੀ.

IFMIFM
ਵਿਦਿਆ ਬਾਲਣ ( ਸਲਾਮ -ਏ-ਇਸ਼ਕ, ਗੁਰੂ, ਏਕਲੱਵਿਆ, ਹੇ ਬੇਬੀ, ਭੁਲ ਭੁਲੇਈਆ )
ਤਿੰਨ ਹਿੱਟ ਫਿਲਮਾਂ ਵਿਚ ਕੰਮ ਕਰਕੇ ਵਿਦਿਆ ਨੇ ਅਪਨੀ ਸਥਿਤੀ ਬਹੁਤ ਮਜਬੂਤ ਕਰ ਲਈ ਹੈ.' ਹੇ ਬੇਬੀ ' ਵਿਚ ਅਪਣੇ ਆਪ ਨੂੰ ਨਵੀ ਮਾਡਰਨ ਦਿੱਖ ਦੇ ਕੇ ਵਿਦਿਆ ਨੇ ਗਲੈਮਰਸ ਬਨਣ ਦਾ ਵੀ ਯਤਨ ਕੀਤਾ. ਅਦਾਕਾਰੀ ਦੇ ਵਧੀਆ ਜਲਵੇ ਦਿਖਾਉਣ ਕਾਰਨ ਵਿਦਿਆ ਦਾ ਪੱਖ ਹੋਰ ਮਜਬੂਤ ਹੋ ਜਾਂਦਾ ਹੈ.ਇਸ ਕਰਕੇ ਉਸ ਨੂੰ ਮਣੀਰਤਨਮ, ਨਿਖਲ ਅਡਵਾਨੀ, ਵਿਧੂ ਵਿਨੋਦ ਚੋਪੜਾ ਅਤੇ ਪ੍ਰਿਆਦਰਸ਼ਨ ਵਰਗੇ ਵੱਡੇ ਨਿਰਦੇਸ਼ਕਾਂ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ. ਸਾਲ 2008 ਵਿਚ ਉਸਦੀਆਂ ਕੁਝ ਬੇਹਤਰੀਨ ਫਿਲਮਾਂ ਆਉਣਗੀਆਂ.

IFMIFM
ਦੀਪਿਕਾ ਪਾਦੁਕੋਣ (ਓਮ ਸ਼ਾਂਤੀ ਓਮ)
ਦੀਪਿਕਾ ਨੇ ਇਸ ਸਾਲ ਹੀ ਬਾਲੀਵੁਡ ਵਿਚ ਪੈਰ ਧਰਿਆ ਤੇ ਆਉਦੇ ਸਾਰ ਹੀ ਕਈ ਅਭਿਨੇਤਰੀਆਂ ਦੀ ਨੀਂਦ ਹਰਾਮ ਕਰ ਦਿੱਤੀ. ਇਕ ਫਿਲਮ ਕਰਨ ਤੋਂ ਬਾਦ ਹੀ ਬੁਲੰਦੀਆ ਦੇ ਉਸ ਸਿਖਰ ਤੇ ਪਹੁੰਚ ਗਈ ਹੈ ਜਿਥੇ ਪਾਹੁੰਚਣ ਲਈ ਦੂਜੀਆਂ ਅਭਿਨੇਤਰੀਆਂ ਨੂੰ ਕਈ ਸਾਲ ਲੱਗ ਜਾਂਦੇ ਹਨ ਬਾਲੀਵੂਡ ਦੇ ਸਾਰੇ ਸਿਖਰਲੇ ਬੈਨਰ ਤੇ ਅਭਿਨੇਤਾ ਦੀਪਿਕਾ ਨੂੰ ਸਾਈਨ ਕਰਨ ਲਈ ਉਤਾਵਲੇ ਹਨ.ਨੌਜਵਾਨ ਵਿਚ ਸਭ ਤੋਂ ਜਿਆਦਾ ਹਰਮਨ ਪਿਆਰੀ ਦੀਪਿਕਾ ਇਸ ਸਮੇਂ ਨੰਬਰ ਬਨਣ ਦੀ ਦੌੜ ਵਿਚ ਸਭ ਤੋਂ ਅੱਗੇ ਹੈ.

IFMIFM
ਰਾਣੀ ਮੁਖਰਜ਼ੀ ( ਤਾ ਰਾ ਰਮ ਪਮ,ਲਾਗਾ ਚੁਨਰੀ ਮੇਂ ਦਾਗ, ਸਾਵਰੀਆ )
ਅਦਾਕਾਰੀ ਦੀ ਮਹਾਰਾਣੀ ਕਹੀ ਜਾਣ ਵਾਲੀ ਰਾਣੀ ਹੁਣ ਚੁਣਵੀਆਂ ਫਿਲਮਾਂ ਹੀ ਕਰਦੀ ਹੈ. ਇਸ ਸਾਲ ਸਫਲਤਾ ਉਸ ਤੋਂ ਦੂਰ ਹੀ ਰਹੀ.' ਲਾਗਾ ਚੁਨਰੀ ਮੇਂ ਦਾਗ ' ਪੂਰੀ ਤਰ੍ਹਾਂ ਨਾਲ ਰਾਣੀ ਦੀ ਫਿਲਮ ਸੀ ਪ੍ਰੰਤੂ ਇਹ ਫਿਲਮ ਖਿੜਕੀ ਉਤੇ ਬੁਰੀ ਤਰ੍ਹਾਂ ਫਲਾਪ ਹੋਈ. ' ਸਾਵਰੀਆਂ ' ਅਤੇ ' ਤਾ ਰਾ ਰਮ ਪਮ ' ਵਰਗੀਆਂ ਫਿਲਮਾਂ ਵਿਚ ਰਾਣੀ ਦੀ ਅਦਾਕਾਰੀ ਬਹੁਤ ਦਮਦਾਰ ਸੀ ਪ੍ਰੰਤੂ ਫਿਲਮਾਂ ਕਮਜੋਰ ਹੋਣ ਦਾ ਖਮਿਆਜਾ ਰਾਣੀ ਨੂੰ ਭੁਗਤਣਾ ਪਿਆ.ਸ਼ਾਈਦ ਇਸੇ ਕਾਰਨ ਹੀ ਹੁਣ ਰਾਣੀ ਵਿਆਹ ਕਰਵਾਉਣ ਦੇ ਮੂਡ ਵਿਚ ਹੈ.

IFMIFM
ਪ੍ਰਿਟੀ ਜਿੰਟਾ (ਝੁਮ ਬਰਾਬਰ ਝੁਮ)
ਪ੍ਰਿਟੀ ਨੂੰ ਵੀ ਹੁਣ ਅਦਾਕਾਰੀ ਦੀ ਥਾਂ ਨੈਸ ਵਾਡੀਆ ਜਿਆਦਾ ਵਧੀਆ ਲੱਗਣ ਲੱਗਾ ਹੈ.ਇਸ ਸਾਲ ਉਸਨੇ ਸਿਰਫ ਇਕ ਹੀ ਫਿਲਮ ਕੀਤੀ ਤੇ ਉਹ ਵੀ ਫਲਾਪ ਹੀ ਰਹੀ. ਲਗਦਾ ਹੈ ਕਿ ਪ੍ਰਿਟੀ ਵੀ ਸ਼ਾਈਦ ਰਾਣੀ ਵਾਂਗ ਵਿਆਹ ਦਾ ਮੂਡ ਬੜਾ ਰਹੀ ਹੈ.

IFMIFM
ਐਸ਼ਵਰੀਆ ਰਾਏ (ਗੁਰੂ, ਪ੍ਰੋਵੋਕਡ )
ਇਸ ਸਾਲ ਐਸ਼ਵਰੀਆ ਫਿਲਮਾਂ ਦੀ ਬਜਾਏ ਵਿਆਹ, ਕਰਵਾ ਚੋਥ ਅਤੇ ਧਾਰਮਿਕ ਥਾਵਾਂ ਦੀ ਯਾਤਰਾ ਕਾਰਨ ਜਿਆਦਾ ਚਰਚਾ ਵਿਚ ਰਹੀ.ਉਸਦੇ ਗਰਵਤੀ ਹੋਣ ਦੇ ਵੀ ਚਰਚੇ ਲੱਗਦੇ ਰਿਹੈ. ਬਾਲੀਵੂਡ ਦੇ ਜਿਆਦਾਤਰ ਅਦਾਕਾਰਾਂ ਨਾਲ ਉਸਦੀ ਕੱਟੀ ਹੋ ਚੁਕੀ ਹੈ. ਇੰਜ ਲੱਗਦਾ ਹੈ ਜਿਵੇ ਐਸ਼ ਲਈ ਫਿਲਮਾਂ ਨਾਲੋ ਪਰਿਵਾਰ ਜਿਆਦਾ ਮਹੱਤਵਪੂਰਨ ਹੋ ਗਿਆ ਹੋਵੇ.
1 | 2  >>  
ਹੋਰ ਵੀ
ਸਾਲ ਦੀਆਂ ਫਿਲਮਾਂ ਦਾ ਬਾਕਸ ਆਫਿਸ ਵਿਸ਼ਲੇਸ਼ਣ
ਟੀਮ ਇੰਡੀਆ ਨੇ ਖੁਸ਼ ਹੋਣ ਦਾ ਮੋਕਾ ਦੇ ਹੀ ਦਿੱਤਾ
ਬੈਕਹਮ ਦਾ ਸਰਵਸ੍ਰੇਸ਼ਠ ਹੇਅਰ ਸਟਾਈਲ
ਰੋਜ਼ਰ ਫੇਡਰਰ ਦੀ ਸਰਦਾਰੀ ਬਰਕਰਾਰ