ਸਾਲ 2007 ਦੇ ਪਹਿਲੇ 6 ਮਹੀਨਿਆਂ ਵਿੱਚ ਪ੍ਰਦਰਸ਼ਿਤ ਫਿਲਮਾਂ ਦੇ ਬਾਕਸ ਆਫਿਸ ਨਤੀਜਿਆਂ ਤੋਂ ਬਾਲੀਵੁੱਡ ਵਿੱਚ ਨਿਰਾਸ਼ਾ ਹੈ. ਸੁੱਪਰਹਿਟ ਤਾਂ ਛੱਡੋ , ਹਿੱਟ ਫਿਲਮਾਂ ਵੀ ਨਹੀਂ ਸਨ.
2007 ਦਾ ਦੂਜਾ ਹਾਫ ਬਾਲੀਵੁੱਡ ਦੇ ਲਈ ਬਿਹਤਰ ਸਿੱਟੇ ਲੈ ਕੇ ਆਇਆ. ਇਸ ਸਮੇਂ ਕਈ ਫਿਲਮਾਂ ਦੇ ਸਫਲਤਾ ਹਾਸਿਲ ਕੀਤੀ ਜਿਸ ਤੋਂ ਪਿੱਛਲੇ 6 ਮਹੀਨਿਆਂ ਦੇ ਨਿਰਾਸ਼ਾਜਨਕ ਸਿੱਟੇ ਭੁੱਲ ਗਏ.
ਇਸ ਸਮੇਂ ਬਾਲੀਵੁੱਡ ਵਿੱਚ ਬਦਲਾਵ ਦੀ ਲਹਿਰ ਹੈ. ਫਾਰਮੁੱਲਾ ਫਿਲਮਾਂ ਦੇ ਅਲਾਵਾ ਨਵੇਂ -ਨਵੇਂ ਵਿਸ਼ਿਆ ਤੇ ਫਿਲਮਾਂ ਬਣ ਰਹੀਆਂ ਹਨ. ਪਰਜਾਨਿਆ, ਟ੍ਰੇਫਿਕ ਸਿਗਨਲ, ਬਲੈਕ ਫ੍ਰਾਇਡੇ, ਗਾਂਧੀ ਮਾਈ ਫਾਦਰ, ਬਲੂ ਅੰਬਰੇਲਾ, ਲਾਏਂਸ ਆਫ ਪੰਜਾਬ, ਮਨੋਰਮਾ ਸਿਕਸ ਫਿਟ ਅੰਡਰ ਵਰਗੀਆਂ ਇਸ ਸਾਲ ਵੇਖਣ ਨੂੰ ਮਿਲੀਆਂ.
ਸੁੱਪਰਹਿਟ ਫਿੱਲਮ: ਸਾਲ ਦੀਆਂ ਦੋਵੇਂ ਸੁੱਪਰਹਿਟ ਫਿਲਮਾਂ ਸ਼ਾਹਰੁੱਖ ਖਾਨ ਦੇ ਨਾਂ ਹਨ. 'ਚੱਕ ਦੇ ਇੰਡੀਆ' ਪਰਦਸ਼ਿਤ ਹੋਣ ਤੋਂ ਪਹਿਲਾਂ ਇਕ ਕਮਜ਼ੋਰ ਫਿਲਮ ਮੰਨੀ ਜਾ ਰਹੀ ਸੀ. ਇਸ ਫਿਲਮ ਵਿੱਚ ਸਿਵਾਏ ਸ਼ਾਹਰੁੱਖ ਖਾਨ ਦੇ ਕੋਈ ਸੁਪਰਸਟਾਰ ਨਹੀਂ ਸੀ. ਖੇਡਾਂ ਤੇ ਅਧਾਰਿਤ ਫਿਲਮਾਂ ਦਾ ਰਿਕਾਰਡ ਵੈਸੇ ਵੀ ਕਦੀ ਚੰਗਾ ਨਹੀਂ ਰਿਹਾ, ਪਰ ਫਿਲਮ ਨੇ ਆਪਣੀ ਵਧੀਆ ਕਹਾਣੀ ਰਾਹੀਂ ਲੋਕਾਂ ਦਾ ਦਿਲ ਜਿੱਤ ਲਿਆ.
ਦਿਵਾਲੀ ਦੇ ਦਿਨ ਪ੍ਰਦਰਸ਼ਿਤ 'ਓਮ ਸ਼ਾਂਤੀ ਓਮ' ਨੇ ਚਾਰੇ ਪਾਸੇ ਸਫਲਤਾ ਹਾਸਿਲ ਕੀਤੀ. 70 ਦੇ ਦਸ਼ਕ ਦੇ ਬਾਲੀਵੁਡ ਤੇ ਅਧਾਰਿਤ ਇਸ ਫਿਲਮ ਵਿੱਚ ਫਰਹਾ ਖਾਨ ਨੇ ਬਹੁਤ ਸਾਰੇ ਮਸਾਲੇ ਪਰੋਸੇ, ਜਿਹਨਾਂ ਦਾ ਮਜ਼ਾ ਦਰਸ਼ਕਾਂ ਨੇ ਚਟਕਾਰੇ ਲੈ ਕੇ ਉੱਠਾਇਆ.
ਹਿੱਟ ਫਿਲਮ- ਹਿਮੇਸ਼ ਰੇਸ਼ਮਿਆ ਵੱਲੋਂ ਬਣਾਈ ਫਿਲਮ ' ਆਪਕਾ ਸੁਰੂਰ' ਹੈਰਾਨੀਜਨਕ ਰੂਪ ਵਿੱਚ ਇਸ ਸੁੱਚੀ ਵਿੱਚ ਸ਼ਾਮਿਲ ਹੋਈ. ਹਿਮੇਸ਼ ਦੇ ਐਕਟਰ ਬਣਨ ਤੇ ਕਈ ਲੋਕਾਂ ਨੇ ਮਖੌਲ ਕੀਤਾ, ਪਰ ਫਿਲਮ ਦੇ ਪ੍ਰਦਰਸ਼ਿਤ ਹੋਣ ਦੇ ਬਾਅਦ ਹਿਮੇਸ਼ ਦੇ ਚਿਹਰੇ ਤੇ ਮੁਸਕਾਨ ਸੀ.
ਕਾਮੇਡੀ ਦੇ ਰੰਗ ਵਿੱਚ ਰੰਗੀ 'ਹੇ ਬੇਬੀ', 'ਭੁਲਭੁਲੈਯਾ' ਅਤੇ 'ਪਾਟਨਰ' ਨੇ ਵੀ ਚੰਗਾ ਵਪਾਰ ਕੀਤਾ. ਇਹਨਾਂ ਦੀ ਕਾਮਯਾਬੀ ਤੋਂ ਇਹ ਸਾਬਿਤ ਹੋਇਆ ਕਿ ਦਰਸ਼ਕ ਉਸ ਤਰਾਂ ਦੀਆਂ ਫਿਲਮਾਂ ਵੇਖਣਾ ਪਸੰਦ ਕਰਦੇ ਹਨ, ਜਿਹਨਾਂ ਵਿੱਚ ਜ਼ਿਆਦਾ ਦਿਮਾਗ ਲਗਾਉਣ ਦੀ ਲੋੜ ਨਾ ਪਵੇ. ਅਕਸ਼ੈ ਕੁਮਾਰ ਤਾਂ ਇਸ ਤਰਾਂ ਦੀਆਂ ਫਿਲਮਾਂ ਵਿੱਚ ਬਹੁਤ ਪਸੰਦ ਕੀਤੇ ਗਏ. 'ਹੇ ਬੇਬੀ' ਨੂੰ ਸਾਜਿਦ ਖਾਨ ਨੇ ਨਿਰਦੇਸ਼ਿਤ ਕੀਤਾ ਸੀ ਅਤੇ ਭੈਣ ਫਰਹਾ ਦੀ ਤਰਾਂ ਉਹਨਾਂ ਨੇ ਵੀ ਸਫਲਤਾ ਹਾਸਿਲ ਕੀਤੀ.
ਔਸਤ- ਮਣੀਰਤਮ ਦੀ ਫਿਲਮ 'ਗੁਰੂ' ਸਫਲ ਨਹੀਂ ਹੋ ਸਕੀ ਜੋ ਆਸ ਸੀ. ਇਸ ਫਿਲਮ ਨੇ ਇੰਨੀ ਕਮਾਈ ਜ਼ਰੂਰ ਕੀਤੀ ਕਿ ਇਸ ਨੂੰ ਸਫਲ ਮੰਨਿਆ ਗਿਆ. 'ਭੇਜਾ ਫ੍ਰਾਈ' ਦੀ ਸਫਲਤਾ ਨੇ ਬਾਲੀਵੁਡ ਵਾਲਿਆਂ ਦਾ ਦਿਮਾਗ ਘੁਮਾ ਦਿੱਤਾ. ਅਜੀਬ ਨਾਂ ਵਾਲੀ ਅਤੇ ਬਿਨਾਂ ਕਿਸੇ ਸਟਾਰ ਦੇ ਇਸ ਫਿਲਮ ਨੇ ਆਪਣੀ ਵਧੀਆ ਕਹਾਣੀ ਰਾਹੀਂ ਸਫਲਤਾ ਹਾਸਿਲ ਕੀਤੀ. ਇਸ ਫਿਲਮ ਦੀ ਕਾਮਯਾਬੀ ਨੇ ਉਹਨਾਂ ਨਿਰਮਾਤਾਵਾਂ ਨੂੰ ਪ੍ਰੇਰਿਤ ਕੀਤਾ ਜੋ ਘੱਟ ਲਾਗਤ ਵਿੱਚ ਫਿਲਮ ਬਣਾਉਣ ਆ ਚਾਹੁੰਦੇ ਹਨ.
'ਨਮਸਤੇ ਲੰਦਨ' ਠੀਕ ਵਿਸ਼ਵਕੱਪ ਕ੍ਰਿਕਟ ਵਿਚਕਾਰ ਪ੍ਰਦਰਸ਼ਿਤ ਹੋਈ. ਭਾਰਤੀ ਕ੍ਰਿਕਟ ਟੀਮ ਨੇ ਵਿਸ਼ਵਕੱਪ ਨੂੰ ਵਿਚਾਲੇ ਹੀ ਨਮਸਤੇ ਕਰ ਦਿੱਤੀ ਅਤੇ ਇਸ ਨਾਲ ਇਸ ਫਿਲਮ ਨੂੰ ਫਾਇਦਾ ਹੋਇਆ. ਹਾਲੀਵੁਡ ਦੀ 'ਹੈਰੀ ਪਾਟਰ ਐਂਡ ਦ ਆਡਰ ਆਫ ਫਿਨਿਕਸ' ਅਤੇ 'ਸਪਾਈਡਰਮੈਨ' ਨੇ ਸਫਲ ਹੋ ਕੇ ਸਾਬਿਤ ਕੀਤਾ ਕਿ ਹਾਲੀਵੁਡ ਦੀ ਦਖਲਅੰਦਾਜ਼ੀ ਹੁਣ ਵੱਧਣ ਲੱਗੀ ਹੈ.
ਇੰਦਰਕੁਮਾਰ ਦੀ ਬਿਨਾਂ ਨਾਇਕਾ ਵਾਲੀ 'ਧਮਾਲ' ਚੱਲਦੀ ਰਹੀ. ਇਸ ਨੂੰ ਬੱਚਿਆ ਨੇ ਕਾਫੀ ਪਸੰਦ ਕੀਤਾ. ਸ਼ਾਹਿਦ- ਕਰੀਨਾ ਦੀ 'ਜਬ ਵੀ ਮੇਟ' ਦੇ ਨਿਰਮਾਤਾ ਪ੍ਰਚਾਰ ਦੇ ਲਈ ਜ਼ਿਆਦਾ ਪੈਸਾ ਖਰਚ ਨਾ ਕਰ ਸਕੇ ਕਿਉਂ ਕਰੀਨਾ ਅਤੇ ਸ਼ਾਹਿਦ ਦੇ ਵੱਖਰੇ ਹੋਣ ਦੀਆਂ ਗੱਲਾਂ ਨੇ ਫਿਲਮ ਨੂੰ ਤੱਰਕੀ ਦਿੱਤੀ.
ਕਿਤੇ ਨਰਮ, ਕਿਤੇ ਗਰਮ- ਇਸ ਸ਼੍ਰੇਣੀ ਵਿੱਚ ਉਹ ਫਿਲਮਾਂ ਹਨ ਜੋ ਕੁੱਝ ਥਾਵਾਂ ਤੇ ਸਫਲ ਰਹੀਆਂ ਅਤੇ ਕੁੱਝ ਤੇ ਅਸਫਲ. 'ਚੀਨੀ ਕਮ' ਨੂੰ ਸਿਰਫ ਵੱਡੇ ਸ਼ਹਿਰਾਂ ਵਿੱਚ ਪਸੰਦ ਕੀਤਾ ਗਿਆ. 'ਆਪਣੇ' ਨੇ ਉੱਤਰ ਭਾਰਤ ਵਿੱਚ ਚੰਗਾ ਰੰਗ ਜਮਾਇਆ ਕਿਉਂਕਿ ਉਥੇ ਦੇਉਲ ਪਰਿਵਾਰ ਨੂੰ ਪਸੰਦ ਕਰਨ ਵਾਲਿਆਂ ਦੀ ਸੰਖਿਆ ਜ਼ਿਆਦਾ ਹੈ. 'ਸ਼ੁਟ ਆਉਟ ਐਟ ਲੋਖੰਡਵਾਲਾ' ਨੂੰ ਮੁੰਮਬੀ ਵਿੱਚ ਦਰਸ਼ਕਾਂ ਦਾ ਪਿਆਰ ਮਿਲਿਆ. 'ਮੈਟ੍ਰੋ' ਵੀ ਆਪਣੇ ਨਾਂ ਦੇ ਮੁਤਾਬਕ ਮੈਟ੍ਰੋ ਸਿਟੀ ਵਿੱਚ ਹੀ ਚੱਲੀ.
ਫਲਾਪ- ਫਲਾਪ ਤਾਂ ਕਈ ਫਿਲਮਾਂ ਹੋਈਆਂ ਪਰ ਇਥੇ ਉਹਨਾਂ ਫਿਲਮਾਂ ਦਾ ਉੱਲੇਖ ਹੈ ਜਿਹਨਾਂ ਤੋਂ ਸਾਰਿਆਂ ਨੂੰ ਬਹੁਤ ਆਸ ਸੀ. ਇਸ ਸੁੱਚੀ ਵਿੱਚ 'ਰਾਮਗੋਪਾਲ ਕੀ ਆਗ' ਦਾ ਨਾਂ ਸਭ ਤੋਂ ਉਪਰ ਹੈ. ਰਾਮੂ ਨੇ ਇਹ ਫਿਲਮ ਬਣਾਕੇ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਕੀਤੀ. ਦੂਜੀ 'ਸ਼ੋਲੇ' ਬਣਾਉਣ ਦੇ ਚੱਕਰ ਚ ਰਾਮੂ ਕਿਤੋਂ ਦੇ ਵੀ ਨਾ ਰਹੇ. 'ਗੋ', ' ਡ੍ਰਾਲਿੰਗ' ਵਰਗੀਆਂ ਘਟੀਆ ਫਿਲਮਾਂ ਬਣਾਕੇ ਰਾਮੂ ਨੇ ਨਿਸ਼ਚਿਤ ਕਰ ਦਿੱਤਾ ਕਿ ਸਾਲ 2007 ਦਾ ਘਟੀਆ ਫਿਲਮਮੇਕਰ ਦਾ ਅਵਾਰਡ ਉਹਨਾਂ ਤੋਂ ਕੋਈ ਨਹੀਂ ਲੈ ਸਕਦਾ.
ਸਿਤਾਰਿਆਂ ਨਾਲ ਸੱਜੀ ' ਸਲਾਮ-ਏ- ਇਸ਼ਕ' ਤੋਂ ਦਰਸ਼ਕਾਂ ਨੇ ਨਫਰਤ ਕੀਤੀ. ਯਸ਼ਰਾਜ ਫਿਲਮਸ ਦੇ ਹੱਥ ਇਸ ਸਾਲ ਫਲਾਪ ਫਿਲਮਾਂ ਜ਼ਿਆਦਾ ਲੱਗੀਆਂ. 'ਝੂਮ ਬਰਾਬਰ ਝੂਮ', ਆਜਾ ਨੱਚ ਲੇ' ਅਤੇ 'ਲਾਗਾ ਚੁਨਰੀ ਮੇਂ ਦਾਗ' ਨੇ ਉਹਨਾਂ ਦੇ ਦਾਮਨ ਵਿੱਚ ਦਾਗ ਲੱਗਾ ਦਿੱਤਾ.
ਸੰਜੈ ਲੀਲਾ ਭੰਸਾਲੀ ਦੀ 'ਸਾਂਵਰੀਆ' ਨੂੰ 'ਓਮ ਸ਼ਾਂਤੀ ਓਮ' ਦੇ ਸਾਹਮਣੇ ਆਉਣ ਦੀ ਹਾਨੀ ਭੁੱਗਤਣੀ ਪਈ. ਉਹ ਚਿੱਲਾਉਂਦੇ ਰਹੇ ਇਹ ਫਿਲਮ ਹਿੱਟ ਹੈ ਪਰ ਆਂਕੜੇ ਕੁੱਝ ਹੋਰ ਕਹਿ ਰਹੇਂ ਸਨ. ਅੱਬਾਸ ਮਸਤਾਨ ਦੀ 'ਨਕਾਬ' ਦੀ ਕਹਾਣੀ ਕਿਸੇ ਦੇ ਪੱਲੇ ਨਹੀਂ ਪਈ. ਅਨੁਭਵ ਸਿੰਨਹਾ' ਕੈਸ਼' ਦੇ ਨਿਰਮਾਤਾਵਾਂ ਦੀ ਵੀ ਜ਼ੇਬ ਹਲਕੀ ਕਰ ਦਿੱਤੀ. 'ਨੋ ਸਮੋਕਿੰਗ' ਨੂੰ ਦਰਸ਼ਕਾਂ ਨੇ ਦੂਰ ਤੋਂ ਨਮਸਤੇ ਕਰਨਾ ਹੀ ਠੀਕ ਸਮਝਇਆ.
|