ਮੁੱਖਪੰਨਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 07 > ਝਲਕੀਆਂ-07
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਟੀਮ ਇੰਡੀਆ ਨੇ ਖੁਸ਼ ਹੋਣ ਦਾ ਮੋਕਾ ਦੇ ਹੀ ਦਿੱਤਾ
ਵੈਸਟਇੰਡੀਜ ਵਿਚ ਹੋਏ ਵਿਸ਼ਵ ਕੱਪ ਵਿਚ ਨਿਰਾਸ਼ਜਨਕ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਕ੍ਰਿਕਟ ਟੀਮ ਨੇ ਦੱਖਣੀ ਅਫਰੀਕਾ ਵਿਚ ਹੋਏ 20-20 ਵਿਸ਼ਵ ਕੱਪ ਵਿਚ ਖਿਤਾਬੀ ਜਿੱਤ ਦਰਜ ਕਰਦਿਆ ਕਈ ਉਤਰਾ ਚੜਾਅ ਦੇਖੇ ਤੇ ਲੋਕਾਂ ਨੂੰ ਦਿਖਾਏ. ਸਾਲ 2007 ਕ੍ਰਿਕਟ ਸਬੰਧੀ ਖੱਟੀਆ ਮਿੱਠੀਆ ਯਾਂਦਾ ਛੱਡਦਾ ਹੋਇਆ ਅਪਣੇ ਅੰਤ ਵੱਲ ਵੱਧ ਰਿਹਾ ਹੈ ਭਾਰਤੀ ਕ੍ਰਿਕਟ ਵਿਚ ਕਈ ਅਜਿਹੀਆ ਘਟਨਾਵਾਂ ਵਾਪਰੀਆਂ ਜੋ ਇਸ ਖੇਡ 'ਤੇ ਭਵਿੱਖ ਵਿਚ ਬਹੁਤ ਅਸਰ ਪਾਉਣਗੀਆਂ ਜੇ ਉਕਤ ਸੱਭ ਗੱਲ ਵੱਲੋਂ ਧਿਆਨ ਹਟਾ ਕੇ ਭਾਰਤੀ ਟੀਮ ਦੇ ਪ੍ਰਦਰਸ਼ਨ ਵੱਲ ਦਿੱਤਾ ਜਾਵੇ ਤਾਂ ਇਹ ਗੱਲ ਸਾਹਮਣੇ ਆਵੇਗੀ ਕਿ ਜੇ ਭਾਰਤੀ ਦਰਸ਼ਕਾਂ ਨੂੰ ਰੋਵਾਇਆ ਸੀ ਤਾਂ ਬਹੁਤ ਸਾਰੇ ਮੋਕੇ ਹੱਸਣ ਦੇ ਵੀ ਦਿੱਤੇ ਹਨ.

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੀ ਇਸ ਸਾਲ ਚਰਚਾ ਵਿਚ ਰਿਹਾ ਬੋਰਡ ਦੇ ਚਰਚਾ ਵਿਚ ਰਹਿਣ 'ਚ ਉਸਦੇ ਕਈ ਤੁਗਲਕੀ ਫੁਰਮਾਨ ਵੀ ਸਹਾਈ ਹੋਏ ਇਨਾ ਵਿਚ ਖਿਡਾਰੀ ਉਤੇ ਇੰਡੀਅਨ ਕ੍ਰਿਕਟ ਲੀਗ ਵਿਚ ਸ਼ਾਮਿਲ ਹੋਣ ਉਤੇ ਪਾਬੰਦੀ ਲਗਾਉਣੀ,ਖਿਡਾਰੀਆਂ ਉਤੇ ਪੱਤਰਕਾਰਾਂ ਨਾਲ ਨਾ ਗੱਲਬਾਤ ਕਰਨ ਦੀ ਪਾਬੰਦੀ ਅਤੇ ਚੋਣਕਰਤਾਵਾਂ ਉਤੇ ਅਖਬਾਰਾਂ ਵਿਚ ਕਾਲਮ ਲਿਖਣ ਨਾ ਦੀ ਪਾਬੰਦੀ ਮੁਖ ਹੈ ਇਸ ਤੋਂ ਇਲਾਵਾ ਕਈ ਵਾਰ ਬੋਰਡ ਨੂੰ ਬਚਾਅ ਦੀ ਸਥਿਤੀ ਵਿਚ ਵੀ ਆਉਣਾ ਪਿਆ ਇਨ੍ਹਾ ਵਿਚ ਕੋਚ ਦੀ ਨਿਯੁਕਤੀ ਮੌਕੇ ਅਫਰੀਕੀ ਗ੍ਰਾਹਮ ਫੋਰਡ ਵਲੋਂ ਭਾਰਤੀ ਕ੍ਰਿਕਟ ਬੋਰਡ ਦੀ ਪੇਸ਼ਕਸ਼ ਨੂੰ ਠੁਕਰਾਉਣ ਤੇ ਹੁਣ ਗੈਰੀ ਕ੍ਰਿਸਟਨ ਦੀ ਨਿਯੁਕਤੀ ਮੁਖ ਹੈ.

ਜੇ ਕ੍ਰਿਕਟ ਟੀਮ ਦੀ ਖੇਡ ਉਤੇ ਝਾਤੀ ਮਾਰੀ ਜਾਵੇ ਤਾਂ ਸਾਲ 2007 ਦੇ ਪਹਿਲੇ ਮਹੀਨੇ ਹੀ ਉਸਨੂੰ ਨਿਉਜੀਲੈਂਡ ਵਿਖੇ ਦੱਖਣੀ ਅਫਰੀਕਾ ਤੋਂ ਆਖਰੀ ਟੈਸਟ ਮੈਚ ਵਿਚ ਹਾਰ ਦੀ " ਸੋਗਾਤ" ਮਿਲੀ ਸੀ ਪ੍ਰੰਤੂ ਇਸ ਤੋਂ ਬਾਅਦ ਬੰਗਲਾਦੇਸ਼ ਅਤੇ ਇੰਗਲੈਂਡ ਨੂੰ ਉਨ੍ਹਾ ਦੀ ਧਰਤੀ ਉਤੇ ਹਰਾ ਕੇ ਟੈਸਟ ਮੈਂਚਾਂ ਵਿਚ ਜਿੱਤ ਪ੍ਰਾਪਤ ਕੀਤੀ ਸੀ ਜਦਕਿ ਪਾਕਿਸਤਾਨ ਨੂੰ ਭਾਰਤ ਵਿਚ ਹੀ 27 ਸਾਲ ਬਾਦ ਪਛਾੜਨ ਵਿਚ ਸਫਲਤਾ ਹਾਸਲ ਕੀਤੀ.

ਇਕ ਦਿਨਾ ਕ੍ਰਿਕਟ ਵਿਚ ਜੇ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਦੇਖਿਆ ਜਾਵੇ ਤਾਂ ਵਿਸ਼ਵ ਕੱਪ ਵਿਚ ਆਸਟ੍ਰੇਲੀਆ ਅਤੇ ਇੰਗਲੈਂਡ ਤੋਂ ਮਿਲੀ ਹਾਰ ਨੂੰ ਭੁਲਾ ਦਿੱਤਾ ਜਾਵੇ ਤਾਂ ਭਾਰਤ ਦਾ ਪ੍ਰਦਰਸ਼ਨ ਉਵਰਆਲ ਠੀਕ ਹੀ ਰਿਹਾ ਹੈ ਟੀਮ ਨੇ ਇਸ ਦੋਰਾਨ ਬੰਗਲਾਦੇਸ਼, ਆਇਰਲੈਂਡ , ਦੱਖਣੀ ਅਫਰੀਕਾ ਅਤੇ ਪਾਕਿਸਤਾਨ ਨੂੰ ਹਰਾਇਆ ਜਦਕਿ ਇੰਗਲੈਂਡ ਤੋਂ 3-4 ਦੇ ਮਾਮੂਲੀ ਫਰਕ ਨਾਲ ਹਾਰ ਗਏ ਸਨ ਤੇ ਆਸਟਰੇਲੀਆ ਤੋਂ 2-4 ਦੇ ਫਰਕ ਨਾਲ ਹਾਰ ਗਏ ਕ੍ਰਿਕਟ ਦੀ ਦੁਨੀਆ ਵਿਚ ਬਹੁਤ ਮਹਾਨ ਖਿਡਾਰੀ ਮੰਨੇ ਜਾਂਦੇ ਸਚਿਨ ਤੇਦੁਲਕਰ ,ਸੋਰਭ ਗਾਂਗੁਲੀ ਅਤੇ ਰਾਹੁਲ ਦ੍ਰਾਵਿਡ ਤੋਂ ਬਿਨਾ ਪਹਿਲੇ 20-20 ਵਿਸ਼ਵ ਕੱਪ ਦੱਖਣੀ ਅਫਰੀਕਾ ਵਿਖੇ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿਚ ਖੇਡਣ ਗਈ ਟੀਮ ਨੇ ਇਸ ਕੱਪ ਤੇ ਕਬਜਾ ਕਰਕੇ ਦੇਸ਼ ਨੂੰ 1983 ਤੋਂ ਬਾਦ ਪਹਿਲਾ ਅਜਿਹਾ ਮੋਕਾ ਦਿਤਾ ਜਦੋਂ ਉਹ ਟੀਮ ਪੂਰਾ ਨਾਜ਼ ਕਰ ਸਕਦੇ ਸਨ ਇਸ ਜਿੱਤ ਤੋਂ ਬਾਦ ਇਹ ਕਿਹਾ ਜਾਣ ਲੱਗਿਆ ਕਿ ਨੌਜਵਾਨ ਦੇ ਹੱਥਾ ਵਿਚ ਹੀ ਸੁਰੱਖਿਅਤ ਹੈ ਇਸ ਜਿੱਤ ਤੋਂ ਬਾਦ ਵਤਨ ਪਰਤੀ ਟੀਮ ਦੇ ਸਵਾਗਤ ਦੇ ਤਰੀਕੇ ਦੀ ਭਾਵੇ ਵਿਦੇਸ਼ੀ ਮੁਲਕਾਂ ਨੇ ਨਿਖੇਧੀ ਕੀਤੀ ਸੀ ਪ੍ਰੰਤੂ ਸਵਾਗਤ ਦੇ ਇਸ ਤਰੀਕੇ ਨੇ ਇਹ ਸਿੱਧ ਕਰ ਦਿੱਤਾ ਸੀ ਕਿ ਕ੍ਰਿਕਟ ਭਾਰਤੀ ਲੋਕਾਂ ਵਿਚ ਕਿੰਨਾ ਹਰਮਨ ਪਿਆਰਾ ਹੈ.
1 | 2  >>  
ਹੋਰ ਵੀ
ਬੈਕਹਮ ਦਾ ਸਰਵਸ੍ਰੇਸ਼ਠ ਹੇਅਰ ਸਟਾਈਲ
ਰੋਜ਼ਰ ਫੇਡਰਰ ਦੀ ਸਰਦਾਰੀ ਬਰਕਰਾਰ