ਮੁੱਖ ਸਫ਼ਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 07 > ਰੱਖੜੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਤਿਉਹਾਰ ਬਨਾਮ ਪ੍ਰੰਪਰਾਵਾਂ
ਸੁਧੀਰ ਕੁਮਾਰ
ਅੱਜ ਕੱਲ ਦੀ ਤੇਜ਼ ਰਫਤਾਰ ਜਿੰਦਗੀ ਵਿੱਚ ਕਿਸੇ ਕੋਲ ਇੰਨੀ ਫੁਰਸਤ ਨਹੀਂ ਹੈ ਕਿ ਕੁੱਝ ਸਮਾਂ ਆਪਣੇ ਸਾਕ ਸਬੰਧੀਆਂ ਨਾਲ ਬੈਠ ਕੇ ਹੱਸ ਖੇਡ ਕੇ ਗੁਜਾਰੇ.ਭੱਜ ਨੱਠ ਦੀ ਜਿੰਦਗੀ ਵਿੱਚ ਕਿਸੇ ਤਿਉਹਾਰ, ਵਿਆਹ ਜਾਂ ਹੋਰ ਅਵਸਰ ਤੇ ਸਾਨੂੰ ਆਪਣੇ ਰਿਸ਼ਤੇਦਾਰਾਂ ਨਾਲ ਮਿਲਣ ਦਾ ਮੌਕਾ ਮਿਲਦਾ ਹੈ.

ਕੋਈ ਵੇਲਾ ਸੀ ਜਦੋਂ ਹਰ ਤਿਉਹਾਰ ਸਾਂਝੇ ਪਰਿਵਾਰ ਨਾਲ ਮਿਲ ਕੇ ਮਨਾਇਆ ਜਾਂਦਾ ਸੀ ਪਰ ਅੱਜ ਕੱਲ ਰੁੱਝੇਵਿਆਂ ਭਰੀ ਜਿੰਦਗੀ ਵਿੱਚ ਬਹੁਤ ਘੱਟ ਅਜਿਹੇ ਲੋਕ ਹਨ ਜੋ ਆਪਣੇ ਪਰਿਵਾਰ ਨਾਲ ਮਿਲ ਕੇ ਤਿਉਹਾਰ ਮਨਾਉਂਦੇ ਹਨ.

ਅੱਜ ਕੱਲ ਲੋਕ ਆਪਣੀਆਂ ਪ੍ਰੰਪਰਾਵਾਂ ਨੂੰ ਭੁੱਲਦੇ ਜਾ ਰਹੇ ਹਨ ਉਹ ਹਰ ਤਿਉਹਾਰ ਨੂੰ ਸੁਵਿਧਾ ਅਨੁਸਾਰ ਮਨਾਉਂਦੇ ਹਨ.ਇਸ ਤਰਾਂ ਕਰਨ ਨਾਲ ਅਸੀਂ ਕੁੱਝ ਸਮੇਂ ਲਈ ਜਰੂਰ ਆਨੰਦ ਮਾਣ ਸਕਦੇ ਹਾਂ ਪਰ ਇਸ ਨਾਲ ਉਹ ਮਜ਼ਾ ਨਹੀਂ ਆਉਂਦਾ ਜੋ ਕਿਸੇ ਤਿਉਹਾਰ ਨੂੰ ਪ੍ਰੰਪਰਿਕ ਢੰਗ ਨਾਲ ਸੰਯੁਕਤ ਪਰਿਵਾਰ ਨਾਲ ਮਿਲ ਕੇ ਮਨਾਉਣ ਵਿੱਚ ਆਉਂਦਾ ਹੈ. ਇਸ ਤਰਾਂ ਅੱਜ ਕੱਲ ਬੱਚੇ ਆਪਣੇ ਮਾਪਿਆਂ ਨੂੰ ਜਿਸ ਤਰਾਂ ਕਰਦੇ ਹੋਏ ਦੇਖਦੇ ਹਨ ਉਹਨਾਂ ਤੇ ਵੀ ਉਹ ਹੀ ਅਸਰ ਪਵੇਗਾ ਅਤੇ ਹੌਲੀ ਹੌਲੀ ਨਵੀਂ ਪੀੜੀ ਸਾਰੇ ਪ੍ਰੰਪਰਿਕ ਰੀਤੀ ਰਿਵਾਜ ਭੁੱਲ ਜਾਵੇਗੀ.ਜੋ ਸਾਡੀ ਸੰਸਕ੍ਰਿਤੀ ਲਈ ਖਤਰੇ ਦੀ ਘੰਟੀ ਹੈ.

ਇਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਅੱਜ ਕੱਲ ਇਕਹਰੇ ਪਰਿਵਾਰਾਂ ਦਾ ਰਿਵਾਜ ਜਿਹਾ ਹੀ ਹੋ ਗਿਆ ਹੈ. ਲੋਕ ਆਪਣੇ ਵੱਡੇ ਬਜੁਰਗਾਂ ਤੋਂ ਦੂਰ ਰਹਿੰਦੇ ਹਨ.ਇਸ ਕਾਰਨ ਵੀ ਅੱਜ ਕੱਲ ਬੱਚੇ ਰੀਤੀ ਰਿਵਾਜਾਂ ਨੂੰ ਸਿੱਖਣ ਤੋਂ ਵਾਂਝੇ ਰਹਿ ਜਾਂਦੇ ਹਨ.ਆਪਣੇ ਬੱਚਿਆਂ ਨੂੰ ਪ੍ਰੰਪਰਾ ਅਤੇ ਰੀਤੀ ਰਿਵਾਜਾਂ ਬਾਰੇ ਜਾਣੂ ਕਰਵਾਉਣਾ ਸਾਡਾ ਫਰਜ ਬਣਦਾ ਹੈ.

ਹੁਣ ਰੱਖੜੀ ਦੇ ਤਿਉਹਾਰ ਦੀ ਹੀ ਗੱਲ ਕਰੀਏ....

ਜਦੋਂ ਵਿਗਿਆਨ ਨੇ ਇੰਨ੍ਹੀ ਤਰੱਕੀ ਨਹੀਂ ਕੀਤੀ ਸੀ, ਆਵਾਜਾਈ ਦੇ ਸਾਧਨ ਬਹੁਤ ਘੱਟ ਸਨ ਸਹੁਰੇ ਘਰ ਲੜਕੀ ਨੂੰ ਜਿਆਦਾ ਆਜਾਦੀ ਨਹੀ ਸੀ ਹੁੰਦੀ ਕਿ ਉਹ ਹਰ ਸਾਲ ਪੇਕੇ ਜਾ ਕੇ ਆਪਣੇ ਭਰਾ ਨੂੰ ਰੱਖੜੀ ਬੰਨ ਸਕੇ. ਉਸ ਸਮੇਂ ਇਹ ਪਿਆਰ ਦੇ ਬੰਧਣ ਦਾ ਤਿਉਹਾਰ ਤਿਉਹਾਰ ਮਜਬੂਰੀਆਂ ਵਿੱਚ ਬੰਨ ਕੇ ਰਹਿ ਜਾਂਦਾ ਸੀ.

ਅੱਜ ਕੱਲ ਜਦੋਂ ਆਵਾਜਾਈ ਦੇ ਵੀ ਅਨੇਕ ਸਾਧਨ ਹੋ ਗਏ ਸਨ ਚਾਹੇ ਕਿੰਨੀ ਵੀ ਦੂਰੀ ਕਿਉਂ ਨਾ ਹੋਵੇ ਛੋਟੇ ਤੋਂ ਛੋਟਾ ਅਤੇ ਵੱਡੇ ਤੋਂ ਵੱਡਾ ਸਾਧਨ ਮੌਯੂਦ ਹੈ ਭਰਾ ਦੇਸ਼ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਕਿਉਂ ਨਾ ਹੋਵੇ ਉਹ ਆਪਣੀ ਭੈਣ ਕੋਲ ਰੱਖੜੀ ਬਣਾਉਣ ਲਈ ਪਹੁੰਚ ਸਕਦਾ ਹੈ.ਪਰ ਅੱਜ ਕੱਲ ਦੂਰ ਦੇਸ਼ਾਂ ਵਿੱਚ ਵਸਦੇ ਭਰਾ ਕੋਲ ਆਪਣੇ ਕੰਮਾਂ ਵਿੱਚੋਂ ਫੁਰਸਤ ਕੱਢ ਕੇ ਆਪਣੇ ਘਰ ਪਰਿਵਾਰ ਵਿੱਚ ਜਾ ਕੇ ਤਿਉਹਾਰ ਮਨਾਉਣ ਦਾ ਸਮਾਂ ਹੀ ਨਹੀਂ ਹੈ.

ਆਧੁਨਿਕਤਾ ਨੇ ਸਾਡੇ ਜੀਵਨ ਨੂੰ ਤਾਂ ਸੁਖਾਲਾ ਬਣਾ ਦਿੱਤਾ ਹੈ ਪਰ ਨਾਲ ਸਾਨੂੰ ਪ੍ਰੰਪਰਾਵਾਂ ਤੋਂ ਦੂਰ ਵੀ ਕਰ ਰਹੀ ਹੈ.ਸਾਨੂੰ ਚਾਹੀਦਾ ਹੈ ਕਿ ਆਧੁਨਿਕਾ ਦੇ ਨਾਲ ਸਾਨੂੰ ਆਪਣੀਆਂ ਪ੍ਰੰਪਰਾਵਾਂ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਵੀ ਰੀਤੀ ਰਿਵਾਜਾਂ ਬਾਰੇ ਜਾਣੂ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਉਹ ਆਧੁਨਿਕਤਾ ਦੇ ਨਾਲ-ਨਾਲ ਸੰਸਕ੍ਰਿਤੀ ਨਾਲ ਵੀ ਜੁੜੇ ਰਹਿਣ.
ਹੋਰ ਵੀ
ਆਪਣੀ ਭੈਣ ਨੂੰ ਦਿਉ ਅਨੌਖਾ ਤੋਹਫਾ
ਰੱਖੜੀ ....ਬਾਈ ਪੋਸਟ
ਕਦਰ ਕਰੋ ਉਪਹਾਰਾਂ ਦੀ
ਰੱਖੜੀ ਦੇ ਉਪਹਾਰ
ਕੱਚੇ ਧਾਗੇ ਦਾ ਮਜਬੂਤ ਰਿਸ਼ਤਾ
ਰੱਖੜੀ -ਇਕ ਮਜ਼ਬੁਤ ਰਿਸ਼ਤਾ