ਮੁੱਖ ਸਫ਼ਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 07 > ਰੱਖੜੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਆਪਣੀ ਭੈਣ ਨੂੰ ਦਿਉ ਅਨੌਖਾ ਤੋਹਫਾ
ਚਾਰਵੀ ਸ਼ਰਮ
ਭਾਰਤ ਅਜਿਹਾ ਦੇਸ਼ ਹੈ ਜਿਥੇ ਹਰ ਤਿਉਹਾਰ ਖੁਸ਼ੀ ਨਾਲ ਮਨਾਇਆ ਜਾਂਦਾ ਹੈ. ਰੱਖੜੀ ਦਾ ਤਿਉਹਾਰ ਵੀ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਮਨਾਉਣ ਦਾ ਦਿਨ ਹੈ. ਰੰਗ ਬਿਰੰਗੀ ਰੱਖੜੀਆਂ ਅਤੇ ਕਈ ਤਰਾਂ ਦੇ ਪਕਵਾਨਾਂ ਦੇ ਨਾਲ ਪੂਰੇ ਭਾਰਤ ਵਿੱਚ ਇਸ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ.

ਜਿਵੇਂ ਕਿ ਸਭ ਜਾਣਦੇ ਹਨ ਕਿ ਰੱਖੜੀ ਦੇ ਦਿਨ ਭਰਾ ਰੱਖੜੀ ਬੰਨਵਾ ਕੇ ਭੈਣ ਨੂੰ ਕੁਝ ਦੇਣ ਦਾ ਰਿਵਾਜ ਹੈ.ਹਰ ਸਾਲ ਰੱਖੜੀ ਖਰੀਦਦੇ ਸਮੇਂ ਉਹ ਸੋਚਦੀ ਹੈ ਕਿ ਉਸਦਾ ਭਰਾ ਉਸ ਨੂੰ ਕੀ ਦੇਵੇਗਾ?

ਇਸ ਰੱਖੜੀ ਤੇ ਤੁਸੀਂ ਆਪ ਆਪਣੀ ਭੈਣ ਨੂੰ ਇਕ ਅਨੌਖਾ ਤੋਹਫਾ ਦੇ ਸਕਦੇ ਹੋ ਆਜ਼ਾਦੀ ਦਾ-ਆਜਾਦੀ ਮਤਲਬ ਵਿਚਾਰਾਂ ਦੀ ਆਜ਼ਾਦੀ,ਅੱਜ ਅਸੀਂ 21 ਵੀਂ ਸਦੀ ਵਿੱਚ ਜ਼ਰੂਰ ਪਹੁੰਚ ਗਏ ਹਾਂ ਪਰ ਹੱਲੇ ਵੀ ਅਜਿਹਾ ਬਹੁਤ ਕੁਝ ਹੈ ਜਿਸ ਵਿੱਚ ਬਦਲਾਵ ਦੀ ਲੋੜ ਹੈ. ਉਹਨਾਂ ਵਿਚੋਂ ਔਰਤਾਂ ਦੀ ਸਥਿਤੀ ਅੱਜ ਵੀ ਦੇਸ਼ ਵਿੱਚ ਚਿੰਤਾਜਨਕ ਹੈ.ਉਸ ਵਿੱਚ ਅੱਜ ਵੀ ਬਦਲਾਵ ਦੀ ਜ਼ਰੂਰਤ ਹੈ.

ਅਕਸਰ ਘਰਾਂ ਵਿੱਚ ਦੇਖਿਆ ਗਿਆ ਹੈ ਕਿ ਭੈਣਾਂ ਆਪਣੇ ਭਰਾਵਾਂ ਤੋਂ ਡਰਦੀਆਂ ਜਾਂ ਝਿਝਕਦੀਆਂ ਹਨ.ਇਸ ਲਈ ਕਈ ਅਜਿਹੀਆਂ ਗੱਲਾਂ ਹਨ ਜੋ ਉਹ ਕਿਸੇ ਨੂੰ ਕਹਿ ਨਹੀਂ ਸਕਦੀਆਂ ਜਿਥੇ ਅੱਜ ਸਾਰੀ ਦੁਨੀਆ ਬਦਲ ਰਹੀ ਹੈ ਸਾਡਾ ਦੇਸ਼ ਹਰ ਖੇਤਰ ਵਿੱਚ ਉਨੱਤੀ ਕਰ ਰਿਹਾ ਹੈ ਦੇਸ਼ ਦੀਆਂ ਔਰਤਾਂ ਦਾ ਵਿਸ਼ਾ ਹਮੇਸ਼ਾ ਪਿਛੜਿਆ ਹੋਇਆ ਕਿਉਂ ਕਹਾਵੇ. ਇਸ ਵਿਸ਼ੇ ਨੂੰ ਸੁਧਾਰਨ ਦਾ ਛੋਟਾ ਜਿਹਾ ਮੌਕਾ ਅੱਜ ਰੱਖੜੀ ਦੇ ਮੌਕੇ ਭਰਾਵਾਂ ਨੂੰ ਮਿਲਿਆ ਹੈ.ਜਿਥੇ ਅੱਜ ਹਰ ਚੀਜ ਦਾ ਨਵੀਨਕਰਣ ਹੋ ਰਿਹਾ ਹੈ ਉਥੇ ਕਿਉਂ ਨਾ ਅਸੀਂ ਭਰਾ ਭੈਣ ਦੇ ਪਿਆਰੇ ਰਿਸ਼ਤੇ ਨੂੰ ਇਕ ਨਵਾਂ ਰੂਪ ਦੇ ਸਕੀਏ 'ਦੋਸਤੀ' ਦਾ.ਤੁਸੀਂ ਆਪਣੀ ਭੈਣ ਨੂੰ ਆਪਣਾ ਦੋਸਤ ਬਣਾ ਕੇ ਉਸਦੇ ਅੰਦਰ ਦੀ ਝਿਝਕ ਕੱਢ ਕੇ ਉਸ ਦੀਆਂ ਸਾਰਿਆਂ ਸੱਮਸਿਆਵਾਂ ਸੁਲਝਾ ਸਕਦੇ ਹੋ.

ਅੱਜ ਕੁੜੀਆਂ ਅੱਗੇ ਵੱਧਣਾ ਚਾਹੁੰਦੀਆਂ ਹਨ ਪਰ ਪਰਿਵਾਰ ਤੋਂ ਸਹਾਇਤਾ ਨਾ ਮਿਲਣ ਕਰਕੇ ਉਹ ਆਪਣੇ ਆਪ ਨੂੰ ਸੀਮਿਤ ਕਰ ਲੈਂਦੀ ਹੈ.ਕੁੜੀਆਂ ਦੇ ਜਿੱਤਣ ਦੇ ਲਈ ਸਾਰਾ ਸੰਸਾਰ ਹੈ ਪਰ ਉਹਨਾਂ ਨੂੰ ਸ਼ੁਰੂਆਤੀ ਬਿੰਦੋ ਦੇਣ ਲਈ ਕੋਈ ਨਹੀਂ ਹੈ.ਕਿਥੋਂ ਤਾਂ ਇਹ ਸ਼ੁਰੂਆਤ ਕਰਨੀ ਹੈ ਤਾਂ ਕਿਉਂ ਨਾ ਇਹ ਸ਼ੁਰੂਆਤ ਰੱਖੜੀ ਦੇ ਦਿਨ ਤੋਂ ਹੋਵੇ,ਆਪਨੀ ਭੈਣ ਨੂੰ ਦਿਉ ਅਜ਼ਾਦੀ ਦਾ ਸੁੰਦਰ ਤੋਹਫ਼ਾ ਅਤੇ ਉਸ ਤੇ ਭਰੋਸਾ ਕਰਨ ਦਾ ਵਚਨ.
ਹੋਰ ਵੀ
ਰੱਖੜੀ ....ਬਾਈ ਪੋਸਟ
ਕਦਰ ਕਰੋ ਉਪਹਾਰਾਂ ਦੀ
ਰੱਖੜੀ ਦੇ ਉਪਹਾਰ
ਕੱਚੇ ਧਾਗੇ ਦਾ ਮਜਬੂਤ ਰਿਸ਼ਤਾ
ਰੱਖੜੀ -ਇਕ ਮਜ਼ਬੁਤ ਰਿਸ਼ਤਾ
ਸਾਉਣ:ਮਹੀਨਾ ਇਕ ਤਿਉਹਾਰ ਅਨੇਕ