ਚਾਰਵੀ ਸ਼ਰਮਾ ਇਸ ਬਾਰ ਦੀ ਰੱਖੜੀ ਮੇਰੇ ਲਈ ਕੁਝ ਅਲਗ ਹੈ. ਵੈਸੇ ਹਰ ਸਾਲ ਰਖੜੀ ਤੋਂ ਪਹਿਲਾਂ ਮੈਂ ਆਪਣੇ ਵੀਰ ਲਈ ਕਦੀ ਰੰਗ ਬਿਰੰਗੇ ਕਾਗਜ਼ਾਂ, ਧਾਗੇ ਅਤੇ ਮੋਤੀਆਂ ਨਾਲ ਰੱਖੜੀ ਬਣਾਉਂਦੀ ਸੀ ਕਦੇ ਆਪ ਜਾ ਕੇ ਬਜ਼ਾਰ ਤੋਂ ਉਸਦੀ ਪਸੰਦ ਦੀ ਰੱਖੜੀ ਅਤੇ ਮਿਠਾਈ ਲੇ ਕੇ ਆਉਂਦੀ ਸੀ.ਪਰ ਇਸ ਵਾਰ ਐਸਾ ਕੁੱਝ ਨਹੀਂ ਹੋ ਰਿਹਾ.
ਇਸ ਵਾਰ ਮੇਰਾ ਵੀਰ ਪੜ੍ਹਨ ਲਈ ਬਾਹਰ ਗਿਆ ਹੈ ਅਤੇ ਛੁੱਟੀ ਨਾਂ ਮਿਲ ਸਕਣ ਕਰਕੇ ਉਹ ਰੱਖੜੀ ਤੇ ਘਰ ਨਹੀਂ ਆ ਸਕਦਾ. ਇਸ ਲਈ ਨਾ ਹੁਣ ਉਸਦੀ ਕੋਈ ਜਿਦ ਹੈ, ਅਤੇ ਨਾਂ ਹੀ ਕੋਈ ਲੜਾਈ. ਅੱਜ ਮੇਨੂੰ ਮੇਰੇ ਵੀਰ ਦੀ ਬਹੁਤ ਯਾਦ ਆ ਰਹੀ ਹੈ. ਬਚਪਨ ਤੋਂ ਲੇ ਕੇ ਹੁਣ ਤਕ ਦੀ ਸਾਰੀਆਂ ਰੱਖੜੀਆਂ ਯਾਦ ਆ ਰਹੀਆਂ ਹਨ.
ਅੱਜ ਬੈਠੇ-ਬੈਠੇ ਮੈਨੂੰ ਖਿਆਲ ਆ ਰਿਹਾ ਹੈ ਕਿ ਹਮੇਸ਼ਾ ਭੇਣਾਂ ਹੀ ਆਪਣੇ ਵੀਰਾਂ ਨੂੰ ਯਾਦ ਕਰਦੀਆਂ ਹਨ ਜਾਂ ਕਦੇ ਮੁੰਡੇ ਵੀ ਆਪਣੀਆਂ ਭੇਣਾਂ ਨੂੰ ਯਾਦ ਕਰਦੇ ਹਨ. ਭਰਾ ਵੀ ਕਦੇ ਸੋਚਦੇ ਹਨ ਕਿ ਰਖੜੀ ਕਿਵੇਂ ਮਨਾਈ ਜਾਵੇ.
ਜਦੋਂ ਮੈਂ ਇਹ ਸੋਚ ਰਹੀ ਸੀ ਉਸਦੇ ਥੋੜੀ ਦੇਰ ਬਾਦ ਹੀ ਮੇਰੇ ਵੀਰ ਦਾ ਫੋਨ ਆਇਆ ਕਿ ਅੱਜ ਉਹ ਵੀ ਪਿਛਲੀਆਂ ਰਖੜੀਆਂ ਨੂੰ ਯਾਦ ਕਰ ਰਿਹਾ ਹੈ.
ਇਹ ਬਿਲਕੁਲ ਸੱਚ ਹੈ ਕਿ ਦੂਰੀਆਂ ਦੀ ਮਜਬੂਰੀਆਂ ਨੂੰ ਅਸੀਂ ਦੂਰ ਨਹੀਂ ਕਰ ਸਕਦੇ. ਪਰ ਜੋ ਸਮਾਂ ਅਸੀਂ ਇੱਕਠੇ ਬਿਤਾਇਆ ਹੈ ਉਸ ਨੂੰ ਕੋਈ ਵੀ ਦੂਰੀ ਭੁਲਾ ਨਹੀਂ ਸਕਦੀ. ਚਿੱਠੀ ਰਾਹੀਂ ਆਈ ਰੱਖੜੀ ਕੁਝ ਤਸੱਲੀ ਜ਼ਰੂਰ ਦੇ ਸਕਦੀ ਹੈ ਪਰ ਉਸ ਪਲ ਨੂੰ ਵਾਪਸ ਨਹੀਂ ਲਿਆ ਸਕਦੀ.
ਭਾਰਤ ਇਕ ਪ੍ਰਾਚੀਨ ਦੇਸ਼ ਹੈ ਅਤੇ ਏਥੇ ਅਨੇਕ ਪ੍ਰੰਪਰਾਵਾਂ ਵਸਦੀਆਂ ਹਨ. ਚਿੱਠੀ ਰਾਹੀਂ ਰੱਖੜੀ ਭੇਜਣਾ ਵੀ ਇਕ ਪ੍ਰੰਪਰਾ ਹੈ ਜੋ ਸਦੀਆਂ ਤੋਂ ਚਲੀ ਆ ਰਹੀ ਹੈ.ਅੱਜ ਮੇਰਾ ਵੀ ਇਸੇ ਪ੍ਰੰਪਰਾ ਨੂੰ ਨਿਭਾਉਣ ਦਾ ਸਮਾਂ ਆਇਆ ਹੈ ਭੈਣ ਅਤੇ ਭਰਾ ਦਾ ਰਿਸ਼ਤਾ ਅਨਮੋਲ ਜੈ ਜਿਸ ਨੂੰ ਦੂਰੀਆਂ ਮਿਟਾ ਨਹੀਂ ਸਕਦੀਆਂ. ਹਰ ਰਿਸ਼ਤੇ ਵਾਂਗ ਦੂਰੀਆਂ ਇਸ ਰਿਸ਼ਤੇ ਨੂੰ ਵੀ ਹੋਰ ਮਜ਼ਬੂਤ ਕਰ ਦੇਣਗੀਆਂ. ਭੈਣਾ ਦਾ ਪਿਆਰ ਅਤੇ ਵੀਰਾਂ ਦਾ ਅਸ਼ੀਰਵਾਦ ਸਦਾ ਇਕ ਦੂਜੇ ਦੇ ਨਾਲ ਰਹੇਗਾ.
|