ਰੱਖੜੀ ਭੈਣ ਭਰਾ ਦੇ ਲਈ ਬਹੁਤ ਹੀ ਮਹੱਤਵਪੁਰਣ ਤਿਉਹਾਰ ਹੈ ਇਸ ਲਈ ਉਪਹਾਰ ਲੈਣ ਲਈ ਵੀ ਬਹੁਤ ਵਿਚਾਰ ਕਰਨਾ ਪੈਂਦਾ ਹੈ ਕਿ ਭਰਾ ਜਾਂ ਭੈਣ ਨੂੰ ਪਸੰਦ ਆਵੇਗਾ ਅਤੇ ਇਹ ਸੋਚਦੇ ਸੋਚਦੇ ਰੱਖੜੀ ਆ ਜਾਂਦੀ ਹੈ ਫਿਰ ਜਲਦੀ ਵਿੱਚ ਕੁੱਝ ਲਿਆ ਕੇ ਦੇਣਾ ਪੈਂਦਾ ਹੈ. ਇਸ ਵਾਰ ਸਮੱਸਿਆ ਨਹੀਂ ਆਵੇਗੀ ਕਿਉਕਿ ਅਸੀਂ ਦੇ ਰਹੇ ਹਾਂ ਤੁਹਾਨੂੰ ਕੁੱਝ ਕੀਮਤੀ ਸੁਝਾਅ ਜਿਹਨਾਂ ਦੀ ਮਦਦ ਨਾਲ ਤੁਸੀਂ ਉਪਹਾਰਾਂ ਦੀ ਚੋਣ ਅਸਾਨੀ ਨਾਲ ਕਰ ਸਕਦੇ ਹੋ.
- ਸਭ ਤੋਂ ਪਹਿਲਾਂ ਆਪਣੇ ਭਰਾ ਭੈਣ ਦੀ ਪਸੰਦ ਦੇ ਵਾਰੇ ਸੋਚੋ. ਉਹਨਾਂ ਦੀ ਰੂਚੀ ਕਿਸ ਚੀਜ ਵਿੱਚ ਹੈ ਇਹ ਸੋਚ ਕੇ ਤੁਸੀਂ ਉਹਨਾਂ ਦੀ ਪਸੰਦ ਜਾਨ ਸਕਦੇ ਹੋ.
- ਅਜਿਹੀ ਕੋਈ ਚੀਜ ਵਾਰੇ ਸੋਚੋ ਜਿਸ ਨੂੰ ਤੁਹਾਡਾ ਭਰਾ ਭੈਣ ਲੈਣ ਦੀ ਕਈ ਦਿਨਾਂ ਤੋਂ ਸੋਚ ਰਿਹਾ ਹੈ. ਜੇ ਅਜਿਹਾ ਕੁੱਝ ਧਿਆਨ ਆ ਜਾਵੇ ਤਾ ਉਹ ਤੁਹਾਡੇ ਭਰਾ ਭੈਣ ਨੂੰ ਜਰੁਰ ਖੁਸ਼ ਕਰ ਦਵੇਗਾ.
- ਇਸ ਗੱਲ ਦਾ ਧਿਆਨ ਰੱਖੋ ਕਿ ਜੋ ਉਪਹਾਰ ਤੁਸੀਂ ਖਰੀਦ ਰਹੇ ਹੋ ਉਹ ਚੰਗੇ ਕਿਸਮ ਦਾ ਹੋਵੇ ਤਾ ਕਿ ਉਹ ਲੰਬੇ ਸਮੇਂ ਤੱਕ ਰਹੇ ਤੇ ਤੁਹਾਡੀ ਯਾਦ ਦਿਲਾ ਸਕੇ.
- ਉਪਹਾਰ ਲੈਣ ਸਮੇਂ ਆਪਣੇ ਬਜਟ ਦਾ ਧਿਆਨ ਰੱਖੋ. ਉਪਹਾਰ ਨਾਲ ਤੁਹਾਡੀ ਭਾਵਨਾਵਾਂ ਜੁੜੀਆਂ ਹੋਇਆ ਹਨ ਉਸ ਦੀ ਕੀਮਤ ਨਹੀਂ. ਇਸ ਲਈ ਆਪਣੇ ਬਜਟ ਵਿੱਚ ਹੀ ਉਪਹਾਰ ਲਓ.
ਭਰਾਵਾਂ ਲਈ ਉਪਹਾਰ ਤੁਹਾਡੇ ਭਾਈ ਦੀ ਪਸੰਦ ਹੈ ਟ੍ਰੇਂਡੀ ਉਹਨਾਂ ਭਰਾਵਾਂ ਦੇ ਲਈ ਜੋ ਸਦਾ ਹਰ ਚੀਜ ਵਿੱਚ ਸਟਾਈਲ ਪਸੰਦ ਕਰਦੇ ਹਨ ਉਹਨਾਂ ਲਈ ਕੁੱਝ ਟ੍ਰੇਂਡੀ ਹੀ ਲਓ. ਕੁੱਝ ਫੇਂਸੀ ਗਾਗਲ, ਮੋਬਾਈਲ ਕਵਰ, ਸਪ੍ਰੇ, ਘੜੀਆਂ ਅਤੇ ਬੇਲਟਸ ਆਦਿ. ਬ੍ਰੇਸਲੇਟਸ ਸਟਾਈਲ ਦੀ ਗੋਲਡਨ ਜਾਂ ਸਿਲਵਰ ਰਾਖੀ ਵੀ ਭਰਾਵਾਂ ਦੀ ਪਹਿਲੀ ਪਸੰਦ ਹੁੰਦੀ ਹੈ.
ਤੁਹਾਡੇ ਭਰਾ ਦੀ ਪਸੰਦ ਹੈ ਸੋਬਰ ਇਹਨਾਂ ਭਰਾਵਾਂ ਦੇ ਲਈ ਪਲੇਨ ਸ਼ਰਟ ਧਾਰੀਵਾਲੀ ਜਾਂ ਚੈਕਸ ਵਾਲੀ ਲੈ ਸਕਦੇ ਹੈ. ਇਸ ਦਾ ਰੰਗ ਵੀ ਭਰਾ ਦੀ ਪਸੰਦ ਦਾ ਹੀ ਲਓ. ਸ਼ਰਟ ਦੇ ਅਲਾਵਾ ਤੁਸੀਂ ਪੋਰਟਫੋਲਿਉ ਬੈਗ, ਡਿਜਾਈਨਰ ਪੈਨ, ਟਾਈ ਅਤੇ ਕਫ ਲਿੰਕਸ ਦਾ ਚੋਣ ਵੀ ਕਰ ਸਕਦੇ ਹੋ.
ਭਰਾ ਜੇ ਵਿਦਿਆਰਥੀ ਹੈ ਜੈ ਤੁਹਾਡਾ ਭਰਾ ਸਕੂਲ ਜਾਂ ਕਾਲਿਜ ਵਿੱਚ ਪੜਦਾ ਹੈ ਤਾ ਉਸ ਦੇ ਇਸਤੇਮਾਲ ਵਿੱਚ ਆਉਣ ਵਾਲੀ ਚੀਜ ਦੀ ਚੋਣ ਕਰੋ. ਜਿਵੇ ਕੋਈ ਰਿਫਰੇਂਸ ਕਿਤਾਬ, ਕੁੱਝ ਮਜੇਦਾਰ ਸੀਡੀਜ਼.
ਸ਼ਾਦੀਸ਼ੁਦਾ ਭਰਾਵਾਂ ਲਈ ਜੇ ਤੁਹਾਡਾ ਭਰਾ ਵਿਆਇਆ ਹੋਇਆ ਹੈ ਤਾਂ ਉਹਨਾਂ ਦੇ ਕਮਰੇ ਲਈ ਕੁੱਝ ਉਪਹਾਰ ਲੈ ਸਕਦੇ ਹੋ. ਜਿਵੇਂ ਕੋਈ ਚੰਗੀ ਪੇਟਿੰਗਸ, ਘਰ ਲਈ ਕ੍ਰਾਕਰੀ ਜਾਂ ਫਿਰ ਉਹਨਾਂ ਦੀ ਪਸੰਦ ਦੀ ਮਿਠਾਈ ਚਾਕਲੇਟਸ ਜਾਂ ਸੁੱਕੇ ਮੇਵੇ ਦਾ ਡਿੱਬਾ.
ਛੋਟੇ ਭਰਾਵਾਂ ਦੇ ਲਈ ਛੇਟੀ ਉਮਰ ਦੇ ਭਰਾਵਾਂ ਲਈ ਤੁਸੀਂ ਗੇਮਸ, ਸੀਡੀਜ਼ ਜਾਂ ਫਿਰ ਖਿਡੋਨੇ ਕਾਰ ਪਸੰਦ ਦਾ ਕਾਰਟੂਨ, ਚਾਕਲੇਟ ਲੈ ਸਕਦੇ ਹੋ. ਜੋ ਵੀ ਉਹਨਾਂ ਨੂੰ ਪਸੰਦ ਹੋਵੇ.
ਭੈਣਾਂ ਲਈ ਉਪਹਾਰ ਜੈਵਲਰੀ ਦੀ ਸ਼ੌਕੀਨ ਭੈਣਾਂ ਕੁੱਝ ਬੇਹਦ ਚੰਗੀ ਜਵੇਲਰੀ ਆਈਟਮ ਜਿਵੇਂ ਅੰਗੂਠੀ, ਕੰਨ ਦੇ ਝੁਮਕੇ ਗਲੇ ਦਾ ਹਾਰ ਤੁਸੀਂ ਲੈ ਸਕਦੇ ਹੋ. ਜੈ ਤੁਹਾਡਾ ਬਜਟ ਹੋਵੇ ਤਾਂ ਹੀਰੇ ਜਾਂ ਸੋਣੇ ਦੀ ਜੈਵਲਰੀ ਵੀ ਲੈ ਸਕਦੇ ਹੋ. ਅੱਜਕੱਲ ਬਹੁਤ ਸੁੰਦਰ ਈਮੀਟੇਸ਼ਨ ਜੈਵਲਰੀ ਵੀ ਮਿਲਦੀ ਹੈ. ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡੀ ਭੈਣ ਕਿ ਪਸੰਦ ਕਰਦੇ ਹਨ.
ਫੈਸ਼ਨ ਪਸੰਦ ਕਰਨ ਵਾਲੀ ਭੈਣ ਇਹਨਾਂ ਲਈ ਸਟੋਨ ਜਾਂ ਕੱਚ ਦੇ ਕੰਮ ਵਾਲੇ ਬੈਗਸ ਇਹਨਾਂ ਦੇ ਲਈ ਚੰਗੇ ਰਹਿਣਗੇ. ਕੁੱਝ ਨਵੇਂ ਡਿਜਾਈਨ ਦੇ ਕਪੜੇ ਪਾ ਕੇ ਇਹਨਾਂ ਦਾ ਮਨ ਖੁਸ਼ ਹੋ ਜਾਵੇਗਾ. ਤੁਸੀਂ ਇਹਨਾਂ ਨੂੰ ਸਪ੍ਰੇ ਫੈਂਸੀ ਕੰਨ ਦੇ ਟਾਪਸ, ਜਾਂ ਜੈਵਲਰੀ ਬਾਕਸ ਵੀ ਦੇ ਸਕਦੇ ਹੋ.
ਛੋਟੀ ਭੈਣ ਦੇ ਲਈ ਛੋਟੀ ਭੈਣ ਦੇ ਲਈ ਤੁਸੀਂ ਟੈਡੀ ਬਿਯਰ, ਚਾਕਲੇਟਸ ਜਾਂ ਕੁੱਝ ਚੰਗੇ ਸਟੇਸ਼ਨਰੀ ਦਾ ਸਮਾਨ ਵੀ ਦੇ ਸਕਦੇ ਹੋ. ਜੇ ਉਹ ਪੜਨੇ ਦੀ ਸ਼ੌਕੀਨ ਹੈ ਤਾਂ ਕੋਈ ਚੰਗੀ ਕਿਤਾਬ ਵੀ ਦੇ ਸਕਦੇ ਹੋ.
ਸ਼ਾਦੀਸ਼ੁਦਾ ਭੈਣਾਂ ਦੇ ਲਈ ਇਹਨਾਂ ਲਈ ਘਰ ਦੀ ਸਜਾਵਟ ਦੇ ਲਈ ਕੁੱਝ ਉਪਹਾਰ ਦੇ ਸਕਦੇ ਹੋ. ਜਿਵੇਂ ਪੇਂਟਿਗਸ, ਫੁੱਲਦਾਨ ਮੁਰਤੀ ਜਾਂ ਫੈਂਸੀ ਸ਼ੋ ਪੀਸ ਕੁੱਝ ਵੀ ਦਿੱਤਾ ਜਾ ਸਕਦਾ ਹੈ. ਇਹਨਾਂ ਨੂੰ ਜੈਵਲਰੀ ਵੀ ਦੇ ਸਕਦੇ ਹੋ.
|