ਬਬੀਤਾ ਸ਼ਰਮਾ ਰੱਖੜੀ ਦਾ ਇੰਤਜ਼ਾਰ ਹਰ ਭਰਾ ਦੀ ਭੈਣ ਬੜੀ ਉਤਸੁਕਤਾ ਨਾਲ ਕਰਦੀ ਹੈ.ਰੱਖੜੀ ਦਾ ਇਹ ਤਿਉਹਾਰ ਪੁਰਾਣੇ ਸਮੇਂ ਤੋਂ ਚੱਲ ਰਿਹਾ ਹੈ. ਰੱਖੜੀ ਦੇ ਤਿਉਹਾਰ ਦਾ ਇਤਿਹਾਸ ਬਹੁਤ ਪੁਰਾਣਾ ਹੈ.ਪੁਰਾਣੇ ਜਮਾਨੇ ਵਿੱਚ ਰੱਖੜੀ ਦੇ ਤਿਉਹਾਰ ਦਾ ਮਤਲਬ ਇਹ ਸਮਝਿਆ ਜਾਂਦਾ ਸੀ ਕਿ ਇਸ ਦਿਨ ਭੈਣਾਂ ਭਰਾਵਾਂ ਦੇ ਹੱਥ ਤੇ ਰੱਖੜੀ ਬੰਨਦਿਆਂ ਹਨ ਅਤੇ ਭਰਾ ਭੈਣਾਂ ਦੀ ਰੱਖਿਆ ਦਾ ਵਚਨ ਦਿੰਦਾ ਹੈ.
ਰੱਖੜੀ ਦਾ ਇਤਿਹਾਸ ਕ੍ਰਿਸ਼ਨ ਅਤੇ ਦ੍ਰੋਪਦੀ ਤੋਂ ਸ਼ੁਰੂ ਹੋਇਆ ਸੀ. ਜਦੋਂ ਕ੍ਰਿਸ਼ਨ ਦੇ ਹੱਥ ਵਿੱਚ ਖੂਨ ਆ ਰਿਹਾ ਸੀ ਤਾਂ ਦ੍ਰੋਪਦੀ ਨੇ ਆਪਣੀ ਸਾੜੀ ਦਾ ਪਲਾ ਫਾੜ ਕੇ ਕ੍ਰਿਸ਼ਨ ਦੇ ਹੱਥ ਤੇ ਬੰਨਿਆ ਸੀ ਅਤੇ ਉਸ ਦਿਨ ਤੋਂ ਹੀ ਸ਼੍ਰੀ ਕ੍ਰਿਸ਼ਨ ਨੇ ਦ੍ਰੋਪਦੀ ਦੀ ਰੱਖਿਆ ਕਰਨ ਦਾ ਪ੍ਰਣ ਲਿਆ ਸੀ.ਜਦੋਂ ਦੁਰਯੋਧਨ ਨੇ ਦ੍ਰੋਪਦੀ ਨੂੰ ਭਰੀ ਸਭਾ ਵਿੱਚ ਅਪਮਾਨਿਤ ਕਰਨਾ ਚਾਹਿਆ ਤਾਂ ਸ਼੍ਰੀ ਕ੍ਰਿਸ਼ਨ ਨੇ ਉਹਨਾਂ ਦੀ ਰੱਖਿਆ ਕਰਕੇ ਆਪਣੇ ਭਰਾ ਹੋਣ ਅਤੇ ਰਖੜੀ ਦਾ ਮੁੱਲ ਅਦਾ ਕੀਤਾ ਸੀ.
ਰੱਖੜੀ ਭੈਣ-ਭਰਾ ਵਿਚਕਾਰ ਇਕ ਅਜੀਬ ਰਿਸ਼ਤਾ ਹੈ ਜੋ ਕਿ ਕੱਚੇ ਧਾਗੇ ਦਾ ਹੋ ਕਿ ਵੀ ਦੁਨੀਆ ਦਾ ਸਭ ਤੋਂ ਮਜ਼ਬੁਤ ਰਿਸ਼ਤਾ ਹੈ.ਭੈਣ-ਭਰਾ ਵਿੱਚ ਬਹੁਤ ਪਿਆਰ ਹੁੰਦਾ ਹੈ ਫਿਰ ਭਾਵੇਂ ਉਹ ਸਾਰੇ ਦਿਨ ਆਪਸ ਵਿੱਚ ਸ਼ਰਾਰਤ ਕਰਦੇ ਹੋਣ.ਭਰਾ ਵੱਡਾ ਹੋਵੇ ਤਾਂ ਜਾਂ ਛੋਟਾ ਪਰ ਹਮੇਸ਼ਾ ਉਹ ਆਪਣੀ ਭੈਣ ਦੀ ਹਰੇਕ ਮੋੜ ਤੇ ਸਹਾਇਤਾ ਕਰਦਾ ਹੈ.ਦੁੱਖ ਹੋਵੇ ਤਾਂ ਹੌਂਸਲਾ ਅਤੇ ਸੁੱਖ ਹੈ ਤਾਂ ਭੈਣ ਦੀ ਖੁਸ਼ੀ ਵਿੱਚ ਹੀ ਆਪਣੀ ਖੁਸ਼ੀ ਲੱਭ ਲੈਂਦਾ ਹੈ.
ਅੱਜਕੱਲ ਭਰਾ ਭੈਣ ਦੇ ਰੱਖੜੀ ਬੰਨਦੀ ਹੈ ਤਾਂ ਉਸ ਨੂੰ ਭਰਾ ਤੋਹਫੇ ਦੇ ਤੌਰ ਤੇ ਕੁੱਝ ਦਿੰਦਾ ਹੈ ਅਤੇ ਭੈਣ ਤੋਹਫੇ ਨੂੰ ਲੈਕੇ ਖੁਸ਼ ਹੁੰਦੀ ਹੈ.ਭਰਾ ਹਮੇਸ਼ਾ ਆਪਣੀ ਭੈਣ ਦੇ ਸੁਖੀ ਜੀਵਨ ਦੀ ਆਸ ਕਰਦਾ ਹੈ.ਉਸਦੇ ਜੀਵਨ ਦੇ ਸਫਰ ਵਿੱਚ ਆਉਣ ਵਾਲਿਆਂ ਔਕੜਾਂ ਨੂੰ ਉਹ ਆਪਣੇ ਤੇ ਸਹਿਣ ਕਰਨੋਂ ਨਹੀਂ ਡਰਦਾ ਪਰ ਨਹੀਂ ਚਾਹੁੰਦਾ ਕਿ ਉਸ ਦੀ ਭੈਣ ਤੇ ਕੋਈ ਦੁੱਖ ਆਵੇ.ਕੋਈ ਵੀ ਭੈਣ-ਭਰਾ ਰੱਖੜੀ ਦੇ ਦਿਨ ਦੁਰ ਨਹੀਂ ਹੁਣੇ ਚਾਹੀਦੇ ਕਿਉਂਕਿ ਇਹ ਦੂਰੀ ਉਹਨਾਂ ਲਈ ਬਹੁਤ ਦਰਦਨਾਕ ਹੋਵੇਗੀ.
ਇਸ ਦਾ ਮਤਲਬ ਇਹ ਨਹੀਂ ਕਿ ਭੈਣ-ਭਰਾ ਦਾ ਪਿਆਰ ਰੱਖੜੀ ਦੇ ਦਿਨ ਹੀ ਜ਼ਿਆਦਾ ਹੁੰਦਾ ਹੈ.ਇਹ ਤਾਂ ਹਰ ਦਿਨ ,ਹਰ ਪਲ ,ਹਰ ਮਹੀਨੇ,ਹਰ ਸਾਲ ਉੰਨਾ ਹੀ ਹੁੰਦਾ ਹੈ ਜਿੰਨਾ ਅੱਜ ਹੈ. ਭੈਣ-ਭਰਾ ਸਿਰਫ ਉਹ ਹੀ ਨਹੀਂ ਜਿਨਾਂ ਵਿੱਚ ਖੁਨ ਦਾ ਹੀ ਰਿਸ਼ਤਾ ਹੋਵੇ ਉਹ ਭੈਣ-ਭਰਾ ਉਹ ਵੀ ਹੋ ਸਕਦੇ ਹਨ ਜੋ ਕਦੇ ਵਧੀਆ ਦੋਸਤ ਜਾਂ ਨਾ ਜਾਣੇ-ਪਛਾਣੇ ਦੋ ਵਿਅਕਤੀ ਵੀ ਹੋ ਸਕਦੇ ਹਨ ਜੋ ਕਿ ਰੱਖੜੀ ਦੇ ਕੱਚੇ ਧਾਗੇ ਦੇ ਜ਼ੋਰ ਤੇ ਇਕ ਮਜ਼ਬੁਤ ਰਿਸ਼ਤੇ ਵਿੱਚ ਬੰਨੇ ਹੋਏ ਹਨ.
|