ਮੁੱਖ ਸਫ਼ਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 07 > ਰੱਖੜੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸਾਉਣ:ਮਹੀਨਾ ਇਕ ਤਿਉਹਾਰ ਅਨੇਕ
ਸਾਉਣ ਦਾ ਮਹੀਨਾ ਰਿਮਝਿਮ ਫੁਹਾਰਿਆ ਅਤੇ ਹਰਿਆਲੀ ਨਾਲ ਮਨ ਨੂੰ ਆੰਨਦਿਤ ਕਰ ਦਿੰਦਾ ਹੈ.ਇਸ ਮਹੀਨੇ ਦੀ ਨੂੰ ਭਾਰਤ ਵਿੱਚ ਰੱਖੜੀ ਦੇ ਤਿਉਹਾਰ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ.ਇਸ ਤਿਉਹਾਰ ਦੀ ਸਭ ਤੋਂ ਖਾਸ ਗੱਲ ਹੈ ਭਰਾ-ਭੈਣ ਦੇ ਪਵਿੱਤਰ ਰਿਸ਼ਤੇ ਦੀ ਮਿਠਾਸ.ਇਹ ਪੂਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ.ਅਸਲ ਵਿੱਚ ਸਾਉਣ ਪੁੰਨਿਆ ਦੇਸ਼ ਦੇ ਹਰ ਅਪ੍ਰਾਂਤ ਵਿੱਚ ਵੱਖ-ਵੱਖ ਤਰਾਂ ਮਨਾਈ ਜਾਂਦੀ ਹੈ. ਹੁਣ ਅਸੀਂ ਦੇਖਦੇ ਹਾਂ ਕਿ ਭਿੰਨਤਾ ਵਿੱਚ ਏਕਤਾ ਵਾਲੇ ਭਾਰਤਵਾਸੀ ਕਿਵੇਂ ਇਸ ਨੂੰ ਮਨਾਉਂਦੇ ਹਨ.

ਨਾਰੀਅਲ ਪੁੰਨਿ
ਪੱਛਮ ਘਾਟ ਤੇ ਰਹਿਣ ਵਾਲੇ ਲੋਕਾਂ ਦਾ ਅਧਾਰ ਸਮੁੰਦਰ ਹੈ.ਇਹ ਸਮਾਂ ਮਾਨਸੂਨ ਦੀ ਵਾਪਸੀ ਦਾ ਹੁੰਦਾ ਹੈ ਇਸ ਕਾਰਨ ਸਮੁੰਦਰ ਵੀ ਸ਼ਾਂਤ ਹਨ. ਮਛੁਆਰੇ ਆਪਣੀਆਂ ਕਿਸ਼ਤੀਆਂ ਨੂੰ ਸਜਾ ਕੇ ਸਮੁੰਦਰ ਦੇ ਕਿਨਾਰੇ ਤੇ ਲੈ ਆਉਂਦੇ ਹਨ ਅਤੇ ਵਰੁਣ ਦੇਵਤਾ ਨੂੰ ਨਾਰਿਅਲ ਚੜਾ ਕੇ ਚੰਗੇ ਜੀਵਨ ਦੀ ਪ੍ਰਾਥਨਾ ਕਰਦੇ ਹਨ.ਨਾਰਿਅਲ ਇਸ ਲਈ ਕਿਉਂਕਿ ਉਸ ਦੀਆਂ ਤਿੰਨ ਅੱਖਾਂ ਹੋਣ ਕਾਰਣ ਉਸ ਨੂੰ ਸ਼ਿਵ ਦਾ ਰੂਪ ਮਨਇਆ ਗਿਆ ਹੈ.ਇਹ ਭਗਵਾਨ ਦਾ ਧੰਨਵਾਦ ਕਰਨ ਦਾ ਸਭ ਤੋਂ ਪ੍ਰਚਲਿਤ ਤਰੀਕਾ ਹੈ.

ਅਵਨੀ ਅਵਿੱਤਮ/ ਉਪਕ੍ਰੱ
ਤਮਿਲਨਾਢੂ,ਕੇਰਲ,ਉੜੀਸਾ ਅਤੇ ਮਹਾਰਾਸ਼ਟਰ ਵਿੱਚ ਇਸ ਦਿਨ ਨੂੰ ਅਵਨੀ ਅਵਿੱਤਮ ਦੇ ਰੂਪ ਵਿੱਚ ਮਨਾਉਂਦੇ ਹਨ.ਇਸ ਦਿਨ ਪਾਪਾਂ ਤੋਂ ਛੁਟਕਾਰਾ ਪਾਉਣ ਲਈ ਸੰਕਲਪ ਕੀਤਾ ਜਾਂਦਾ ਹੈ.ਉਪਕ੍ਰੱਮ ਦਾ ਅਰਥ ਹੈ ਸ਼ੁਰੂਆਤ.ਇਸ ਦਿਨ ਯਜੁਰਵੇਦ ਪੜਨ ਵਾਲੇ ਬ੍ਰਾਹਮਣ ਅਗਲੇ ਛੇ ਮਹੀਨੇ ਲੀ ਯਜੁਰਵੇਦ ਪੜਨ ਦੀ ਸ਼ੁਰੂਆਤ ਕਰਦੇ ਹਨ.

ਕਜ਼ਰੀ ਪੁੰਨਿ
ਇਹ ਤਿਉਹਾਰ ਮੱਧਭਾਰਤ ਵਿਚ ਮੱਧਪ੍ਰਦੇਸ਼, ਛੱਤੀਸਗੜ ਅਤੇ ਉਤੱਰ ਭਾਰਤ ਦੇ ਕੁੱਝ ਭਾਗਾਂ ਵਿੱਚ ਮਨਾਇਆ ਜਾਂਦਾ ਹੈ. ਇਸ ਨੂੰ ਪੁੱਤਰਾਂ ਵਾਲਿਆਂ ਮਾਵਾਂ ਕਰਦੀਆਂ ਹਨ.

ਰੱਖੜ
ਉੱਤਰਭਾਰਤ ਦੇ ਜ਼ਿਆਦਾਤਰ ਭਾਗਾਂ ਵਿੱਚ ਇਸ ਦਿਨ ਭੈਣ ਭਰਾਵਾਂ ਦੇ ਹੱਥਾਂ ਤੇ ਰੱਖੜੀਆ ਬੰਨਦੀਆਂ ਹਨ,ਆਰਤੀ ਕਰਦੀਆਂ ਹਨ.ਇਸ ਦੇ ਬਦਲੇ ਭਰਾ ਭੈਣ ਨੂੰ ਕੁੱਝ ਤੋਹਫਾ ਦਿੰਦਾ ਹੈ.ਇਸ ਦਿਨ ਭਰਾ ਰੱਖੜੀ ਬਣਾਉਣ ਲਈ ਦੁਰ-ਦੁਰ ਤੋਂ ਆਉਂਦੇ ਹਨ.

ਪਵਿੱਤ੍ਰੋਪਨ
ਗੁਜਰਾਤ ਵਿੱਚ ਸ਼ਿਵ ਭਗਵਾਨ ਦੀ ਉਪਾਸਨਾ ਸਾਰਾ ਸਾਲ ਕੀਤੀ ਜਾਂਦੀ ਹੈ.ਇਹ ਦਿਨ ਸ਼ਿਵ ਜੀ ਨੂੰ ਜੱਲ ਚੜਾਉਣ ਦਾ ਅੰਤਿਮ ਦਿਨ ਹੈ.ਪਵਿੱਤ੍ਰੋਪਨਾ ਦੇ ਤਹਿਤ ਰੁਈ ਦੀਆਂ ਬੱਤੀਆਂ ਪੰਚਗਵਿਆ ਵਿੱਚ ਡਬੋ ਕੇ ਸ਼ਿਵ ਨੂੰ ਅਰਪਿਤ ਕੀਤੀਆ ਜਾਂਦੀਆਂ ਹਨ.

ਇਸ ਦਿਨ ਸਾਡੇ ਦੇਸ਼ ਵਿੱਚ ਵੱਖ-ਵੱਖ ਲੋਕਾਂ ਦੇ ਹਿਸਾਬ ਨਾਲ ਤਿਉਹਾਰ ਮਨਾਏ ਜਾਂਦੇ ਹਨ ਜੋ ਕੋ ਸਾਡੇ ਦੇਸ਼ ਦੇ ਭਿੰਨਤਾ ਵਿੱਚ ਏਕਤਾ ਦਾ ਪ੍ਰਤੀਕ ਹਨ.
ਹੋਰ ਵੀ
ਤੁਹਾਡੀ ਰੱਖੜੀ ਸਭ ਤੋਂ ਵੱਖਰੀ
ਮੇਰਾ ਵੀਰ
ਮੇਰੇ ਕੋਲ ਕੋਈ ਜਵਾਬ ਨਹੀਂ
ਰੱਖੜੀ ਦਾ ਇਤਿਹਾਸ
ਬੰਧਨ ਪਿਆਰ ਦੇ ਧਾਗੇ ਦਾ
ਰੱਖੜੀ ਲਈ ਬਣਾਓ ਕਾਰਡ