ਬਾਰਿਸ਼ ਦੀਆਂ ਝੜੀਆਂ ਦੇ ਵਿਚਕਾਰ ਮੁਸਕਰਾਉਂਦਿਆਂ ਲੜੀਆਂ ਦਾ ਰੱਖੜੀ ਦਾ ਤਿਉਹਾਰ ਆ ਗਿਆ. ਭੈਣ -ਭਰਾ ਦੇ ਪਿਆਰ ਦੀ ਖੁਸ਼ਬੂ ਬਿਖੇਰਦੇ ਇਸ ਤਿਉਹਾਰ ਦਾ ਇੰਤਜ਼ਾਰ ਕਰਦੇ-ਕਰਦੇ ਭੈਣਾਂ ਦਾ ਮਨ ਉਤੇਜਿਤ ਹੋ ਜਾਂਦਾ ਹੈ.ਭਰਾ ਵਿਦੇਸ਼ ਵਿੱਚ ਹੋਵੇ ਤਾਂ ਭੈਣ ਨੂੰ ਚੈਨ ਹੀ ਨਹੀਂ ਪੈਂਦਾ ਕਿ ਕਦੋਂ ਆਏਗਾ, ਆ ਵੀ ਸਕੇਗਾ ਕਿ ਨਹੀਂ, ਤਰਾਂ-ਤਰਾਂ ਦੇ ਸ਼ੱਕ ਮਨ ਵਿੱਚ ਘਿਰ ਜਾਂਦੇ ਹਨ.
ਹਾਲਾਂਕਿ ਰਸਮ ਬਹੁਤ ਛੋਟੀ ਹੈ ਪਰ ਉਸਦੀ ਮੱਹਤਾ ਬਹੁਤ ਵੱਡੀ ਹੈ.ਦੇਖਣ ਵਾਲਾ ਇਹ ਕਹਿ ਸਕਦਾ ਹੈ ਕਿ ਇਸ ਵਿੱਚ ਹੈ ਕੀ ਪਰ ਸਮਝਣ ਵਾਲਾ ਹੀ ਸਮਝ ਸਕਦਾ ਹੈ ਇਸਦੇ ਮੁੱਲ ਨੂੰ,ਇਸ ਵਿਚਲੀ ਭਾਵਨਾ ਨੂੰ.
ਭਾਰਤੀ ਪੰਰਪਰਾਵਾਂ ਨੇ ਹਰ ਤਿਉਹਾਰ ਨੂੰ ਅਹਮੀਅਤ ਦਿੱਤੀ ਹੈ. ਭਰਾ -ਭੈਣ ਦੇ ਰਿਸ਼ਤੇ ਨੂੰ ਮਜ਼ਬੂਤ ਕਰਨ ਦੇ ਲਈ ਇਸ ਤਿਉਹਾਰ ਤੋਂ ਬਿਹਤਰ ਕੁੱਝ ਵੀ ਨਹੀਂ. ਪਹਿਲੇ ਭੈਣਾਂ ਭਰਾ ਦੀ ਕਲਾਈ ਤੇ ਰੱਖੜੀ ਬੰਨ ਕੇ ਮੁੰਹ ਮਿੱਠਾ ਕਰਾਕੇ,ਆਰਤੀ ਉਤਾਰ ਦੀਆਂ ਹਨ.ਫਿਰ ਭਰਾ ਪੈਰੀਂ ਹੱਥ ਲਾ ਕੇ ਆਸ਼ੀਰਵਾਦ ਲੈਂਦਾ ਹੈ.ਕਿੰਨਾ ਸੁਖਦ ਹੈ ਇਹ ਸਭ! ਮਨ ਰੋਮਾਚਿਂਤ ਹੋ ਜਾਂਦਾ ਹੈ.ਇਸਦੇ ਬਾਅਦ ਪਹਿਲੇ ਇਕ-ਇਕ ਰੁਪਏ ਦੇ ਲਈ ਬਚਪਨ ਵਿੱਚ ਝਗੜਨ ਵਾਲੀ ਭੈਣ ਹੁਣ ਚੁਪਚਾਪ ਕੁੱਝ ਵੀ ਰੱਖ ਲੈਂਦੀ ਹੈ,ਜਿਹੋ ਜਿਹੀ ਭਰਾ ਦੀ ਹੈਸਿਅਤ ਹੋਵੇ.
ਇਹ ਤਾਂ ਹੋ ਗਈ ਰਿਸ਼ਤਿਆਂ ਦੀ ਗੱਲ, ਪੂਜਾ ਦੇ ਉਦੇਸ਼ ਤੋਂ ਦੇਖੋ ਤਾਂ ਤਿਉਹਾਰ ਦਾ ਆਨੰਦ ਪਾਉਣ ਦੇ ਲਈ ਧਰਮ ਪਰਾਯਣ ਹੋਣਾ ਬਹੁਤ ਜ਼ਰੂਰੀ ਹੈ.ਇਸ ਤਿਉਹਾਰ ਤੇ ਸਿਰਫ ਭੈਣ ਦੀ ਹੀ ਨਹੀਂ ਦੁਜਿਆਂ ਦੀ ਰੱਖਿਆ ਦੇ ਭਾਵ ਨੂੰ ਵੀ ਵਿਸ਼ੇਸ਼ ਮੱਹਤਵ ਦਿੱਤਾ ਗਿਆ ਹੈ. ਪੁਰੋਹਿਤ ਯਜਮਾਨ ਦੀ ਕਲਾਈ ਤੇ ਰੱਖੜੀ ਬੰਨਣ ਦਾ ਵੀ ਮੱਹਤਵ ਹੈ. ਰੱਖੜੀ ਦਾ ਵੈਦਿਕ ਸਵਰੂਪ ਇਹੀ ਹੈ. ਲੋਕ ਆਪਣੇ ਘਰਾਂ ਅਤੇ ਵਾਹਨਾਂ ਤੇ ਵੀ ਇਸ ਭਾਵਨਾ ਨਾਲ ਰੱਖੜੀ ਬੰਨਦੇ ਹਨ.ਇਸ ਦਿਨ ਭੈਣਾਂ ਭਰਾਵਾਂ ਨੂੰ ਵੀ ਸੁਤ ਦੀਆਂ ਰੱਖੜਿਆਂ ਬੰਨ ਕੇ ਆਪਣੇ ਜੀਵਨ ਰੱਖਿਆ ਦਾ ਜਿੰਮਾਂ ਉਸ ਨੂੰ ਸੌਂਪਦੀਆਂ ਹਨ.
ਸਾਉਣ ਦੇ ਮਹੀਨੇ ਵਿੱਚ ਵਰਖਾ ਰੁੱਤ ਦੇ ਆਗਮਨ ਦੀ ਖੁਸ਼ੀ ਵਿੱਚ ਕਈ ਤਿਉਹਾਰ ਮਨਾਏ ਜਾਂਦੇ ਹਨ.ਅਜਿਹਾ ਹੀ ਤਿਉਹਾਰ ਹੈ ਰੱਖੜੀ,ਜਿਸ ਨੂੰ ਸਾਉਣ ਮਹੀਨੇ ਦੀ ਪੁੰਨਿਆ ਨੂੰ ਮਨਾਇਆ ਜਾਂਦਾ ਹੈ.
ਭਾਰਤ ਵਿੱਚ ਬੁੰਦੇਲਖੰਡ ਵਿੱਚ ਸਾਉਣੀ ਪੁੰਨਿਆ ਦੀ ਸ਼ਾਮ ਨੂੰ ਕਜ਼ਰੀ ਦਾ ਜੁਲੂਸ ਕੱਢਿਆ ਜਾਂਦਾ ਹੈ.ਪੁੰਨਿਆ ਤੋਂ ਇਕ ਹਫਤਾ ਪਹਿਲਾਂ ਸਾਉਣ ਸ਼ੁਕਲਾ ਨਵਮੀ ਨੂੰ ਕਜ਼ਰੀ ਬੋਈ ਜਾਂਦੀ ਹੈ. ਇਸ ਨੂੰ ਕੁੱਝ ਸਥਾਨਾਂ ਤੇ ਭੁਜਰਿਆ ਵੀ ਕਿਹਾ ਜਾਂਦਾ ਹੈ.ਸੱਤ ਦਿਨਾਂ ਤੱਕ ਨਿਰੰਤਰ ਸ਼ਾਮ ਦੇ ਸਮੇਂ ਇਸਦੀ ਪੂਜਾ ਅਤੇ ਆਰਤੀ ਕੀਤੀ ਜਾਂਦੀ ਹੈ. ਕਣਕ ਜਾਂ ਜੌਂ ਨੂੰ ਬੀਜ ਕੇ ਅਜਿਹੇ ਸਥਾਨ ਤੇ ਰੱਖਿਆ ਜਾਂਦਾ ਹੈ ਜਿਥੇ ਧੁੱਪ ਜਾਂ ਹਵਾ ਦੀ ਵਿਸ਼ੇਸ਼ ਗਤੀ ਨਾ ਹੋਵੇ.ਹਵਾ ਅਤੇ ਧੁੱਪ ਨਾ ਲੱਗਣ ਨਾਲ ਕਜ਼ਰੀ ਦਾ ਰੰਗ ਪੀਲਾ ਰਹਿੰਦਾ ਹੈ.
ਜਿਨਾਂ ਦੇ ਕਜ਼ਰੀ ਬੀਜੀ ਜਾਂਦੀ ਹੈ,ਉਹਨਾਂ ਦੇ ਘਰਾਂ ਦੀਆਂ ਪੁੱਤਰ ਪ੍ਰਾਪਤ ਔਰਤਾਂ ਕਜ਼ਰੀ ਬੀਜਣ ਦੇ ਲਈ ਕਿਸੇ ਵਿਸ਼ੇਸ਼ ਸ਼ਥਾਨ ਤੋਂ ਮਿੱਟੀ ਲਿਆਉਣ ਜਾਂਦੀਆਂ ਹਨ.ਉਸ ਸਥਾਨ ਤੇ ਛੋਟਾ ਜਿਹਾ ਮੇਲਾ ਲੱਗ ਜਾਂਦਾ ਹੈ.ਇਕ ਕਮਰੇ ਵਿੱਚ ਦਿਵਾਰ ਤੇ ਦੇਵੀ ਦਾ ਚਿੱਤਰ ਬਣਾਇਆ ਜਾਂਦਾ ਹੈ ਜਿਸਨੂੰ ਨਵਮੀ ਕਿਹਾ ਜਾਂਦਾ ਹੈ.ਇਸ ਨਵਮੀ ਦੀ ਪੂਜਾ ਕਰਕੇ ਔਰਤਾਂ ਕਜ਼ਰੀ ਬੀਜਦੀਆਂ ਹਨ. ਰੱਖੜੀ ਦੇ ਦੁਜੇ ਦਿਨ ਲੋਕ ਇਹਨਾਂ ਨੂੰ ਇਕ ਦੁਜੇ ਨੂੰ ਦਿੰਦੇ ਹਨ ਅਤੇ ਸੁਖੱਦ ਭਵਿਖ ਦੀ ਕਾਮਨਾ ਕਰਦੇ ਹਨ.
ਰੱਖੜੀ ਦਾ ਸਰੂਪ ਕੁੱਝ ਵੀ ਹੋਵੇ ਪਰ ਸਮਾਜਿਕ ਰੂਪ ਨਾਲ ਦੇਖੋ ਤਾਂ ਹਿੰਦੂ ਸਮਾਜ ਵਿੱਚ ਵਰਖਾ ਰੀਤੂ ਵਿੱਚ ਚਾਰ ਮਹੀਨੇ ਤੱਕ ਵਿਆਹ ਆਯੋਜਿਤ ਨਾ ਕਰਨ ਦੀ ਪਰੰਪਰਾ ਹੈ.ਇਸ ਦੌਰਾਨ ਜੀਵਨ ਦੇ ਰੰਗਾਂਹਨ ਨਾਲ ਸਜਾਏ ਰੱਖਣ ਵਿੱਚ ਇਹ ਤਿਉਹਾਰ ਬੜੇ ਹੀ ਸਹਾਇਕ ਹੁੰਦੇ ਹਨ.
|