ਰੱਖੜੀ ਤੇ ਆਪਣੇ ਭਰਾ ਨੂੰ ਰੱਖੜੀ ਦੇ ਨਾਲ ਪੱਤਰ ਭੇਜਣ ਦੀ ਥਾਂ ਆਪਣੇ ਹੱਥਾਂ ਨਾਲ ਰੱਖੜੀ ਕਾਰਡ ਬਣਾਕੇ ਭੇਜੋ. ਤੁਹਾਡੇ ਮਨ ਦੀ ਗੱਲ ਉਹ ਲਿਖੇ ਸ਼ਬਦਾਂ ਨਾਲ ਸਮਝ ਹੀ ਲਵੇਗਾ ਪਰ ਤੁਹਾਡੇ ਦੁਆਰਾ ਬਣਾਏ ਗਏ ਕਾਰਡ ਨੂੰ ਪਾ ਕੇ ਉਸ ਦਾ ਦਿਲ ਖੁਸ਼ ਹੋ ਜਾਵੇਗਾ.
ਖੂਬਸੂਰਤ ਰੱਖੜੀ ਕਾਰਡ ਬਣਾਉਣ ਦੇ ਤਰੀਕੇ ਬਹੁਤ ਹੀ ਸਰਲ ਹਨ. ਤੁਸੀਂ ਆਪਣੀ ਕਲਾ ਦਾ ਨਮੂਨਾ ਜਾਂ ਕਢਾਈ ਦਾ ਕੋਈ ਵਧੀਆ ਉਦਾਹਰਣ ਦੇ ਸਕਦੇ ਹੋ.ਕਾਰਡਸ ਨੂੰ ਲੈਸ ਵਾਲੇ ਕਿਨਾਰੇ ਨਾਲ ਸਜਾਇਆ ਜਾਂਦਾ ਹੈ.
ਕਾਰਡ ਪੇਪਰ,ਮੌਲੀ ਜਾਂ ਕਲਾਵਾ,ਉਕੇਰੇ ਹੁਏ ਗਣਪਤੀ ਜਾਂ ਸਵਸਿਤਕ ਚਿੰਨ,ਲਾਲ ਅਤੇ ਪੀਲੇ ਰੰਗ ਦਾ ਪੇਂਟ. ਕਾਰਡ ਪੇਪਰ ਨੂੰ 7 ਇੰਚ,11 ਇੰਚ ਦੇ ਅਕਾਰ ਵਿੱਚ ਕੱਟੋ ਅਤੇ ਵਿਚਕਾਰੋਂ ਮੋੜ ਲਵੋ.ਅੱਧਾ ਇੰਚ ਬਾਡਰ ਛੱਡ ਕੇ ਕਾਰਡ ਤੇ ਮੌਲੀ ਨੂੰ ਵਰਗਾਕਾਰ ਚਿਪਕਾ ਲਵੋ.ਇਸ ਦਾ ਆਕਾਰ ਇਸ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਹੜਾ ਡਿਜਾਇਨ ਬਣਾ ਰਹੇ ਹੋ.ਕਾਰਡ ਨੂੰ ਆਪਣੇ ਮਨਚਾਹੇ ਪੇਂਟ ਨਾਲ ਪੇਂਟ ਕਰ ਸਕਦੇ ਹੋ.
ਕਾਰਡ ਦੇ ਉੱਪਰੀ ਹਿੱਸੇ ਵਿੱਚ ਸ਼੍ਰੀ ਗਣੇਸ਼ ਜਾਂ ਸਵਸਤਿਕ ਦਾ ਚਿੰਨ ਲਗਾਉ.ਇਸ ਦੇ ਥੱਲੇ ਰੱਖੜੀ ਦੀਆਂ ਸ਼ੁੱਭ ਕਾਮਨਾਵਾਂ ਜਾਂ ਜੋ ਚਾਹੋ ਉਹ ਲਿਖੋ.ਚਾਹੋ ਤਾਂ ਛੋਟਾ ਸੰਦੇਸ਼ ਵੀ ਇਥੇ ਹੀ ਲਿੱਖ ਰਹੇ ਹੋ.ਤੁਹਾਡੀ ਲਿਖਾਈ ਸੋਹਨੀ ਨਹੀਂ ਤਾਂ ਕੰਪਿਉਟਰ ਤੋਂ ਪ੍ਰਿੰਟ ਆਉਟ ਵੀ ਕੱਢਿਆ ਜਾ ਸਕਦਾ ਹੈ.ਫਿਰ ਜੋ ਵੀ ਸੰਦੇਸ਼ ਹੋ ਉਹ ਕਾਰਡ ਦੇ ਅੰਦਰ ਲਿਖੋ.
ਕਢਾਈ ਵਾਲਾ ਕਾਰਡ ਤੁਹਾਨੂੰ ਇਸ ਦੇ ਲਈ ਪੇਪਰ ਸ਼ੀਟ,ਕਢਾਈ ਦੇ ਲਈ ਰੰਗੀਨ ਧਾਗੇ,ਸੁਈ, ਕੱਚ ਦੇਦਾਣੇ,ਡਿਇਜਾਇਨ ਅਤੇ ਟ੍ਰੇਸਿੰਗ ਪੇਪਰ ਦੀ ਜ਼ਰੂਰਤ ਹੋਵੇਗੀ.ਕਾਰਡ ਪੇਪਰ ਨੂੰ ਮਨ ਚਾਹੇ ਅਕਾਰ ਵਿੱਚ ਕੱਟ ਲਵੋ ਅਤੇ ਮੋੜ ਲਵੋ.ਟ੍ਰੇਸਿੰਗ ਪੇਪਰ ਦੀ ਸਹਾਇਤਾ ਨਾਲ ਉਤਾਰ ਲਵੋ.ਹੁਣ ਮਨਚਾਹੀ ਕਢਾਈ ਨਾਲ ਇਸ ਨੂੰ ਕੱਢੋ.ਜਿਥੇ ਦਾਣੇ ਲੱਗਾਣੇ ਹੋਣ ਉਥੇ ਉਹਨਾਂ ਨੂੰ ਸੁਈ ਦੀ ਸਹਾਇਤਾ ਨਾਲ ਲਗਾ ਦਿਓ.ਤੁਸੀਂ ਇਸ ਨੂੰ ਚਿਪਕਾ ਵੀ ਸਕਦੇ ਹੋ.
ਇਕ ਵਾਰ ਤੁਸੀਂ ਕਾਰਡ ਬਣਾਣਾ ਸ਼ੁਰੂ ਤਾਂ ਕਰੋ ਨਵੇਂ-ਨਵੇਂ ਵਿਚਾਰ ਤੁਹਾਨੂੰ ਆਉਂਦੇ ਜਾਣਗੇ.ਤਾਂ ਇਸ ਬਾਰ ਇਕ ਖੂਬਸੂਰਤ ਜਿਹਾ ਰੱਖੜੀ ਕਾਰਡ ਬਣਾ ਕੇ ਆਪਣੇ ਭਰਾ ਨੂੰ ਭੇਜੋ.
|