ਚੰਦਨ ਮਿਸ਼ਰਾ ਦੇਸ਼ ਨੂੰ ਅਜਾਦ ਹੋਏ ਅੱਜ 60 ਸਾਲ ਹੋਣ ਜਾ ਰਹੇ ਹਨ. ਅੱਜ ਤੋਂ ਠੀਕ ਸੱਠ ਸਾਲ ਪਹਿਲਾਂ ਹਜਾਰਾਂ ਲੋਕਾਂ ਦੀ ਸ਼ਹੀਦੀ ਨੇ ਦੇਸ਼ ਦੇ ਵਾਸੀਆਂ ਨੂੰ ਕੁਝ ਅਜੀਹੀ ਸੌਗਾਤ ਦਿੱਤੀ ਸੀ, ਜਿਸਦਾ ਅਨੰਦ ਅਸੀਂ ਅੱਜ ਵੀ ਮਾਣ ਰਹੇ ਹਾਂ. ਇਹ ਸੌਗਾਤ ਦੇਣ ਵਾਲੇ ਲੋਕ ਅਜੀਹੇ ਸਨ, ਜਿਹਨਾਂ ਨੇ ਭਾਰਤ ਮਾਤਾ ਨੂੰ ਅੰਗਰੇਜਾਂ ਤੋਂ ਅਜਾਦ ਕਰਵਾਉਣ ਲਈ ਆਪਣੀ ਜਾਨ ਦੀ ਬਾਜੀ ਲਗਾ ਦਿੱਤੀ. ਇਹਨਾਂ ਨੇ ਆਪਣਾ ਘਰ-ਬਾਰ ਛੱਡ ਕੇ ਆਪਣਾ ਸਾਰਾ ਜੀਵਨ ਦੇਸ਼ ਦੇ ਨਾਂ ਕਰ ਦਿੱਤਾ.
ਉਹਨਾਂ ਅਜਾਦੀ ਦੇ ਪਿਆਰਿਆਂ ਨੇ ਅਜਾਦੀ ਦੇ ਬਾਅਦ ਦੇ ਭਾਰਤ ਦੀ ਇੱਕ ਤਸਵੀਰ ਬਣਾਈ ਸੀ. ਉਹ ਤਸਵੀਰ ਜਿਸ ਵਿੱਚ ਦੇਸ਼ ਦੇ ਸਾਰੇ ਲੋਕ ਖੁਸ਼ਹਾਲ ਹੋਣਗੇ. ਸੋਨੇ ਦੀ ਚਿੜੀ ਕਹਾਉਣ ਵਾਲਾ ਦੇਸ਼ ਮੁੜ ਸੋਨੇ ਦੀ ਚਿੜੀ ਬਣੇਗਾ. ਉਹਨਾਂ ਨੇ ਦੇਸ਼ ਦੇ ਭਵਿੱਖ ਬਾਰੇ ਕੁਝ ਸੁਪਨੇ ਵੇਖੇ ਸਨ. ਪਰ ਕੀ ਅੱਜ ਉਹਨਾਂ ਦੇ ਉਹ ਸੁਪਨੇ ਹਕੀਕਤ ਬਣ ਸਕੇ ਹਨ? ਉਹਨਾਂ ਨੇ ਅਜਾਦ ਭਾਰਤ ਦੀ ਜੋ ਤਸਵੀਰ ਸੋਚੀ ਸੀ ਕਿ ਉਹ ਹਕੀਕਤ ਬਣੀ ਹੈ? ਸ਼ਾਇਦ ਨਹੀਂ.
ਅਜਾਦੀ ਦੇ ਸਮੇਂ ਦੇਸ਼ ਮੁੜ ਜਿੰਦਾ ਹੋਇਆ ਸੀ. ਇਸਦੇ ਕੋਲ ਖਾਣ ਨੂੰ ਰੋਟੀ ਨਹੀਂ ਸੀ, ਪਾਉਣ ਨੂੰ ਕਪੜਾ ਨਹੀਂ ਸੀ. ਅਜਾਦੀ ਦਿਵਾਉਣ ਵਾਲਿਆਂ ਨੇ ਜਿੰਮੇਵਾਰੀ ਚੁੱਕੀ ਦੇਸ਼ ਨੂੰ ਖੁਸ਼ਹਾਲ ਬਨਾਉਣ ਦੀ. ਦੇਸ਼ ਦੇ ਸੰਵਿਧਾਨ ਵਿੱਚ ਖੁਸ਼ਹਾਲ ਭਾਰਤ ਦੇ ਨਿਰਮਾਣ ਲਈ ਕਈ ਸਫੇ ਲਿਖੇ ਗਏ. ਨੀਤੀ ਨਿਰਦੇਸ਼ਕ ਸਿੱਧਾਂਤਾ ਵਿੱਚ ਤਾਂ ਦੇਸ਼ ਨੂੰ ਰਾਮ-ਰਾਜ ਬਨਾਉਣ ਦੀ ਗੱਲਾਂ ਲਿਖੀਆਂ ਗਈਆਂ. ਪਰ ਹੋਇਆ ਇਸਦੇ ਠੀਕ ਉਲਟ.
ਦੇਸ਼ ਵਿੱਚ ਖੁਸ਼ਹਾਲੀ ਆਈ ਤਾਂ ਸਿਰਫ ਉਹਨਾਂ ਲੋਕਾਂ ਲਈ ਜਿਹੜੇ ਉਸ ਜਮਾਨੇ ਵਿੱਚ ਵੀ ਖੁਸ਼ਹਾਲ ਸਨ, ਜਦ ਦੇਸ਼ ਅਜਾਦੀ ਲਈ ਲੜ ਰਿਹਾ ਸੀ. ਹਰੀ ਕ੍ਰਾਂਤੀ ਆਈ, ਦੇਸ਼ ਦਾ ਉਤਪਾਦਨ ਇੰਨਾ ਹੋਇਆ ਕਿ ਵਿਦੇਸ਼ੀ ਤਕ ਭਾਰਤ ਦਾ ਅਨਾਜ ਖਾਣ ਲੱਗੇ. ਪਰ ਦੇਸ਼ ਦੇ 30 ਫੀਸਦੀ ਲੋਕਾਂ ਨੂੰ ਅੱਜ ਵੀ ਉਹ ਅਨਾਜ ਨਸੀਬ ਨਹੀਂ ਹੁੰਦਾ.
ਭਾਰਤੀ ਝੰਡੇ ਵਿੱਚ ਹਰਾ ਰੰਗ ਦੇਸ਼ ਦੇ ਖੇਤੀ ਅਧਾਰਿਤ ਅਤੇ ਖੁਸ਼ਹਾਲ ਹੋਣ ਦੀ ਨਿਸ਼ਾਨੀ ਹੈ. ਪਰ ਉਸੇ ਦੇਸ਼ ਦੀ ਕੁਲ ਜਮੀਨ ਦਾ ਸਿਰਫ 22 ਫੀਸਦੀ ਹੀ ਅੱਜ ਖੇਤੀ ਲਈ ਉਪਯੋਗ ਹੁੰਦਾ ਹੈ. ਦੇਸ਼ ਖੇਤੀ ਪ੍ਰਧਾਨ ਹੈ. ਪਰ ਦੇਸ਼ ਦੇ ਲੋਕਾਂ ਲਈ ਅਨਾਜ ਵਿਦੇਸ਼ਾਂ ਤੋਂ ਮੰਗਵਾਇਆ ਜਾਂਦਾ ਹੈ.
ਦੇਸ਼ ਦੇ ਸੰਵਿਧਾਨ ਵਿੱਚ ਭਾਰਤੀ ਲੋਕਾਂ ਦੇ ਵਿਕਾਸ ਲਈ ਕੁਝ ਮੁੱਢਲੇ ਅਧਿਕਾਰ ਲਿਖੇ ਹੋਏ ਹਨ. ਇਹਨਾਂ ਵਿੱਚੋਂ ਹੀ ਇਹ ਇੱਕ ਅਧਿਕਾਰ ਹੈ 'ਸਮਾਨਤਾ ਦਾ ਅਧਿਕਾਰ'. ਮਤਲਬ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਇੱਕ ਬਰਾਬਰ ਸਾਰੀਆਂ ਚੀਜਾਂ ਮਿਲਣਗੀਆਂ. ਪਰ ਇਹ ਗੱਲ ਵੀ ਸੌ ਫੀਸਦੀ ਸੱਚ ਨਹੀਂ ਹੋਈ.
|