ਮੁੱਖ ਸਫ਼ਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 07 > ਸੁਤੰਤਰਤਾ ਦਿਵਸ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮਾਉਂਟ ਬੈਟਨ ਦੇ ਨਾਮ ਗਾਂਧੀ ਜੀ ਦਾ ਪੱਤਰ
ਮੈਂ ਹੈਰਾਨ ਹਾਂ ਕਿ ਤੁਸੀਂ ਸੋਚਦੇ ਹੋ ਕਿ ਕਾਂਗਰਸ ਅਤੇ ਲੀਗ, ਦੋਵੇਂ ਪੱਖ ਨਿਆਂਸੰਗਤ ਹਨ ਅਤੇ ਸ਼ਾਇਦ ਜਿੰਨਾਹ ਦੀਆਂ ਮੰਗਾਂ ਜਿਆਦਾ ਮਹੱਤਵਪੂਰਨ ਹਨ.ਮੇਰਾ ਸ਼ਪਸ਼ੱਟ ਮੱਤ ਹੈ ਕਿ ਇਹ ਸੰਭਵ ਨਹੀਂ ਹੈ. ਤੁਲਨਾ ਹੀ ਕਰਨੀ ਹੈ ਤਾਂ ਪੂਰਣ ਸਥਿਰਤਾ ਨਾਲ ਕਰੋ.ਜੇਕਰ ਤੁਹਾਡੀਆਂ ਨਜਰਾਂ ਵਿੱਚ ਕਾਇਦੇ ਆਜਮ ਜਿੰਨਾਹ ਕਾਂਗਰਸ ਦੀ ਤੁਲਨਾ ਵਿੱਚ ਜਿਆਦਾ ਸਮਝਦਾਰ ਅਤੇ ਨਿਆਂ ਪਸੰਦ ਹਨ ਤਾਂ ਤੁਹਾਨੂੰ ਮੁਸਲਿਮ ਲੀਗ ਦੇ ਨੇਤਾਵਾਂ ਨਾਲ ਹੀ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ ਅਤੇ ਖੁੱਲੇਆਮ ਉਹਨਾਂ ਦੀਆਂ ਨੀਤੀਆਂ ਨੂੰ ਸਵਿਕਾਰ ਕਰਨਾ ਚਾਹੀਦਾ ਹੈ.

ਤੁਸੀਂ ਇਸ਼ਾਰਾ ਕੀਤਾ ਕਿ ਸ਼ਾਇਦ ਕਾਇਦੇ ਆਜਮ ਆਪ ਲੋਕਾਂ ਨੂੰ 15 ਅਗਸਤ ਤੱਕ ਸੱਤਾ ਨਾ ਸੰਭਾਲਣ ਦੇਣ ਕਿਉਂਕਿ ਕਾਂਗਰਸ ਮੰਤਰੀਗਣ ਅਨੁਕੂਲ ਸਰਕਾਰ ਨਹੀਂ ਦੇ ਰਹੇ ਹਨ.ਮੇਰੇ ਲਈ ਇਹ ਹੈਰਾਨੀ ਜਨਕ ਸਮਾਚਾਰ ਹੈ.ਮੈਂ ਤਾਂ ਸ਼ੁਰੂ ਤੋਂ ਹੀ ਵੰਡ ਦਾ ਵਿਰੋਧ ਕੀਤਾ ਹੈ. ਵੰਡ ਦੇ ਸੁੱਝਾਅ ਵਿੱਚ ਬ੍ਰਿਟਿਸ਼ ਸਾਮਰਾਜ ਦੀ ਆਰੰਭਿਕ ਗਲਤੀ ਹੈ. ਹੁਣ ਵੀ ਤੁਸੀਂ ਉਸ ਭੁੱਲ ਨੂੰ ਸੁਧਾਰ ਸਕਦੇ ਹੋ, ਪਰ ਦੁਰਾਚਾਰ ਅਤੇ ਵਕਰਤਾ ਨੂੰ ਵਧਾਵਾ ਦੇਣ ਵਿੱਚ ਇਨਸਾਫ ਨਹੀਂ ਹੈ.

ਤੁਸੀਂ ਤੀਜੀ ਵਾਰ ਮੈਨੂੰ ਹੈਰਾਨ ਕਰ ਦਿੱਤਾ ਹੈ ਕਿ ਅੰਗਰੇਜਾਂ ਦੀ ਹਾਜਰੀ ਵਿੱਚ ਜੇਕਰ ਵੰਡ ਨਹੀਂ ਹੋਈ ਤਾਂ ਹਿੰਦੂ ਬਹੁਮਤੀ ਮੁਸਲਮਾਨਾਂ ਨੂੰ ਗੁਲਾਮ ਬਣਾ ਕੇ ਰਾਜ ਕਰੇਗੀ ਅਤੇ ਉਹਨਾਂ ਨੂੰ ਕਦੇ ਵੀ ਇਨਸਾਫ ਨਹੀਂ ਮਿਲ ਸਕੇਗਾ.ਜਿਵੇਂ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਇਹ ਧਾਰਨਾ ਸਰਾਸਰ ਕਲਪਨਾ ਹੈ.ਸੰਖਿਆ ਦਾ ਇਸ ਵਿੱਚ ਮਹੱਤਵ ਨਹੀਂ ਹੈ. ਇੱਕ ਲੱਖ ਤੋਂ ਘੱਟ ਅੰਗਰੇਜਾਂ ਨੇ 40 ਕਰੋੜ ਭਾਰਤੀਆਂ ਦਾ ਦਮਨ ਕਰ ਉਹਨਾਂ ਤੇ ਰਾਜ ਕੀਤਾ.ਖੈਰ ਤੁਹਾਡੇ ਵਿਚਾਰਣ ਲਈ ਨਿਮਨਲਿਖਤ ਪੰਜ ਸੁਝਾਅ ਭੇਜ ਰਿਹਾ ਹਾਂ-

- ਕਾਂਗਰਸ ਨੇ ਕਈ ਵਾਰ ਖੁਲੇਆਮ ਐਲਾਨ ਕੀਤਾ ਹੈ ਕਿ ਉਹ ਕਿਸੇ ਵੀ ਪ੍ਰਾਂਤ ਨੂੰ ਜਬਰਨ ਭਾਰਤੀ ਯੁਨੀਅਨ ਵਿੱਚ ਨਹੀਂ ਜੋੜਣਗੇ.
- ਜਾਤ-ਪਾਤ ਮੰਨਣ ਵਾਲੇ ਕਰੋੜਾਂ ਹਿੰਦੁਆਂ ਦੀ ਤਾਕਤ ਨਹੀਂ ਕਿ ਦਸ ਕਰੋੜ ਮੁਸਲਮਾਨਾਂ ਦਾ ਦਮਨ ਕਰ ਜਾਣ.
- ਮੁਗਲਾਂ ਨੇ ਵੀ ਅੰਗਰੇਜਾਂ ਦੇ ਸਮਾਨ ਹੀ ਹਿੰਦੁਸਤਾਨ ਤੇ ਲੰਬਾ ਸਮਾਂ ਸਖਤ ਸ਼ਾਸ਼ਨ ਕੀਤਾ ਸੀ.
- ਮੁਸਲਮਾਨਾਂ ਨੇ ਹਰੀਜਨਾਂ ਅਤੇ ਆਦਿਵਾਸੀਆਂ ਨੂੰ ਆਪਣੇ ਨਾਲ ਮਿਲਾਉਣ ਦਾ ਯਤਨ ਕਰ ਹੀ ਦਿੱਤਾ ਹੈ.
-ਸਵਰਨ ਹਿੰਦੁ ਜਿਹਨਾਂ ਦੇ ਨਾਮ ਇਹ ਆਫਤ ਮੱਚੀ ਹੈ,ਉਹਨਾਂ ਦੀ ਸੰਖਿਆ ਬਹੁਤ ਘੱਟ ਹੈ.ਇਹ ਸਿੱਧ ਹੋ ਸਕਦਾ ਹੈ ਕਿ ਇਹਨਾਂ ਤੋਂ ਵੀ ਅਜੇ ਰਾਜਪੂਤਾਂ ਵਿੱਚ ਰਾਸ਼ਟਰੀਅਤਾ ਉਜਾਗਰ ਨਹੀਂ ਹੋਈ ਹੈ.ਬ੍ਰਾਹਮਣ ਅਤੇ ਵੈਸ਼ ਤਾਂ ਹਥਿਆਰ ਫੜਣਾ ਵੀ ਨਹੀਂ ਜਾਣਦੇ.ਉਹਨਾਂ ਦੀ ਜੇਕਰ ਕੋਈ ਸੱਤਾ ਹੈ ਤਾਂ ਉਹ ਨੈਤਿਕ ਸੱਤਾ ਹੈ.ਸ਼ੂਦਰਾਂ ਦੀ ਗਣਨਾ ਹਰੀਜਨਾਂ ਨਾਲ ਹੁੰਦੀ ਹੈ. ਅਜਿਹਾ ਹਿੰਦੂ ਸਮਾਜ ਆਪਣੀ ਬਹੁਮਤੀ ਨਾਲ ਮੁਸਲਮਾਨਾਂ ਨੂੰ ਮਰਿਆਦਾ ਪਾਰ ਕਰਕੇ ਨੁਕਸਾਨ ਕਰ ਸਕਦਾ ਹੈ.
ਇਸ ਲਈ ਤੁਸੀਂ ਸਮਝ ਸਕੋਗੇ ਕਿ ਸੱਚ ਅਤੇ ਅਹਿੰਸਾ ਦੇ ਨਾਮ ਤੇ ਮੈਂ ਇੱਕਲਾ ਵੀ ਰਹਿ ਜਾਵਾਂਗਾ ਅਤੇ ਅਹਿੰਸਾ ਜਨਿਤ ਪੁਰਸ਼ਾਰਥ ਦੇ ਪ੍ਰਤਾਪ ਦੇ ਸਾਹਮਣੇ ਅਨੁਸ਼ਕਤੀ ਵੀ ਕੋਈ ਮਾਇਨੇ ਨਹੀਂ ਰੱਖਦੀ.ਮੈਂ ਇਹ ਪੱਤਰ ਬਾਰੇ ਆਪਣੇ ਮਿੱਤਰਾਂ ਨੂੰ ਨਹੀਂ ਦੱਸਿਆ.

ਸਾਦਰ
ਮੋਹਨਦਾਸ ਕਰਮਚੰਦ ਗਾਂਧੀ
ਮਿਤੀ 28 ਜੂਨ,1947
ਹੋਰ ਵੀ
14 ਅਗਸਤ ਦੀ ਰਾਤ ਨੂੰ ਦਿੱਤਾ ਗਿਆ ਨਹਿਰੂ ਦਾ ਭਾਸ਼ਣ
ਅਜ਼ਾਦੀ ਮੌਕੇ ਮਾਉਂਟਬੇਟਨ ਵੱਲੋਂ ਦਿੱਤਾ ਗਿਆ ਭਾਸ਼ਣ
'ਅਹਿੰਸਾਤਮਕ ਕ੍ਰਾਂਤੀ ਤੋਂ ਖੁਸ਼ ਨਹੀਂ ਸੀ ਮੈਂ
ਅਜ਼ਾਦੀ ਦੀ ਸਾਰਥਕਤਾ
ਚੜਿਆ ਸੰਸਾਰਿਕ ਅਰਥਵਿਵਸਥਾ ਦਾ ਸੂਰਜ
ਅਜ਼ਾਦ ਭਾਰਤ ਦਾ ਇਤਿਹਾਸ