ਬਹੁਤ ਸਾਲ ਪਹਿਲਾਂ ਅਸੀਂ ਕਿਸਮਤ ਨਾਲ ਇਕ ਸੌਦਾ ਕੀਤਾ ਸੀ,ਅਤੇ ਹੁਣ ਆਪਣੀ ਕਸਮ ਪੂਰੀ ਕਰਣ ਦਾ ਸਮਾਂ ਆ ਗਿਆ ਹੈ.ਪੂਰੇ ਤੌਰ ਤੇ ਜਾਂ ਜਿੰਨਾ ਚਾਹੀਏ ਉਨਾ ਤਾਂ ਨਹੀਂ ਫਿਰ ਵੀ ਕਾਫੀ ਹੱਦ ਤੱਕ.ਹੁਣ ਅੱਧੀ ਰਾਤ ਦੇ ਘੰਟੇ ਵਜਣਗੇ,ਜਦਕਿ ਸਾਰੀ ਦੁਨੀਆ ਸੁੱਤੀ ਹੋਵੇਗੀ,ਉਸ ਸਮੇਂ ਭਾਰਤ ਜਾਗ ਕੇ ਜੀਵਨ ਅਤੇ ਅਜ਼ਾਦੀ ਪ੍ਰਾਪਤ ਕਰੇਗਾ.ਇਕ ਅਜਿਹਾ ਪੱਲ ਹੁੰਦਾ ਹੈ,ਜੋ ਕਿ ਇਤਿਹਾਸ ਵਿੱਚ ਘੱਟ ਹੀ ਆਉਂਦਾ ਹੈ,ਜਦ ਅਸੀਂ ਪੁਰਾਣੇ ਨੂੰ ਛੱਡ ਕੇ ਨਵੇਂ ਜੀਵਨ ਵਿੱਚ ਪੈਰ ਰੱਖਦੇ ਹਾਂ,ਜਦਕਿ ਇਕ ਯੁਗ ਦਾ ਅੰਤ ਹੋ ਜਾਂਦਾ ਹੈ,ਜਦਕਿ ਰਾਸ਼ਟਰ ਦੀ ਚਿਰ ਦਲਿਤ ਆਤਮਾ ਉਧਾਰ ਪ੍ਰਾਪਤ ਕਰਦੀ ਹੈ.ਇਹ ਠੀਕ ਹੈ ਕਿ ਇਸ ਗੰਭੀਰ ਪੱਲ ਵਿੱਚ ਅਸੀਂ ਭਾਰਤ ਅਤੇ ਉਸਦੇ ਲੋਕਾਂ ਅਤੇ ਉਸ ਨਾਲੋਂ ਵੀ ਵੱਧ ਮਾਨਵਤਾ ਦੇ ਹਿੱਤ ਦੇ ਲਈ ਸੇਵਾ ਕਰਨ ਦੀ ਕਸਮ ਖਾਈਏ.
ਇਤਿਹਾਸ ਦੇ ਸਵੇਰੇ ਵਿੱਚ ਭਾਰਤ ਨੇ ਆਪਣੀ ਅਨੰਤ ਖੋਜ ਸ਼ੁਰੂ ਕੀਤੀ.ਸਦੀਆਂ ਉਸਦੇ ਉਦਯੋਗ,ਉਸਦੀ ਵਿਸ਼ਾਲ ਸਫਲਤਾ ਅਤੇ ਉਸਦੀਆਂ ਅਸਫਲਤਾਵਾਂ ਨਾਲ ਭਰਿਆ ਮਿਲਣ ਗਿਆ.ਭਾਵੇਂ ਚੰਗੇ ਦਿਨ ਰਹੇ ਹੋਣ ਤੇ ਭਾਵੇਂ ਬੁਰੇ,ਉਸਨੇ ਇਸ ਖੋਜ ਨੂੰ ਅੱਖਾਂ ਤੋਂ ਪਰੇ ਨਹੀਂ ਹੋਣ ਦਿੱਤਾ.ਨਾ ਉਸਦੇ ਆਦਰਸ਼ਾ ਨੂੰ ਹੀ ਭੁਲਾਇਆ ਹੈ,ਜਿਹਨਾਂ ਤੋਂ ਉਸਨੇ ਸ਼ਕਤੀ ਪ੍ਰਾਪਤ ਕੀਤੀ ਸੀ.ਜਿਸ ਕੀਰਤੀ ਤੇ ਅਸੀਂ ਅੱਜ ਆੰਨਦ ਲੈ ਰਹੇ ਹਾਂ,ਉਹ ਹੋਰ ਵੀ ਕੀਰਤੀ ਅਤੇ ਆਉਣ ਵਾਲਿਆਂ ਜਿੱਤਾਂ ਦੀ ਦਿਸ਼ਾ ਵਿੱਚ ਇਕ ਕਦਮ ਹੈ.ਇਸ ਮੌਕੇ ਨੂੰ ਪਾਉਣ ਲਈ ਅਤੇ ਭਵਿੱਖ ਦੀ ਚੁਣੌਤੀ ਸਵਿਕਾਰ ਕਰਨ ਦੇ ਲਈ ਕੀ ਸਾਡੇ ਵਿੱਚ ਕਾਫ਼ੀ ਸਾਹਸ ਅਤੇ ਕਾਫੀ ਬੁੱਧੀ ਹੈ?
ਅਜ਼ਾਦੀ ਅਤੇ ਸ਼ਕਤੀ ਜਿੰਮੇਵਾਰੀ ਲਿਆਉਂਦੀ ਹੈ.ਉਹ ਜਿੰਮੇਵਾਰੀ ਇਸ ਸਭਾ ਤੇ ਹੈ,ਜੋ ਕਿ ਭਾਰਤ ਦੇ ਪੂਰੇ ਸੱਤਾਧਾਰੀ ਲੋਕਾਂ ਦੀ ਅਗਵਾਈ ਕਰਨ ਵਾਲੀ ਪੂਰੀ ਸੱਤਾਧਾਰੀ ਸਭਾ ਹੈ.ਅਜ਼ਾਦੀ ਦੇ ਜਨਮ ਤੋਂ ਪਹਿਲਾਂ ਅਸੀਂ ਬਹੁਤ ਸਾਰੇ ਦੁੱਖ ਸਹਿਨ ਕੀਤੇ ਹਨ ਅਤੇ ਸਾਡੇ ਦਿਲ ਇਸ ਦੁੱਖ ਦੀਆਂ ਯਾਦਾਂ ਨਾਲ ਭਰੇ ਹੋਏ ਹਨ.ਇਹਨਾਂ ਵਿਚੋਂ ਕੁੱਝ ਦੁੱਖ ਹੱਲੇ ਵੀ ਚੱਲ ਰਹੇ ਹਨ,ਫਿਰ ਵੀ,ਅਤੀਤ ਖਤਮ ਹੋ ਚੁਕਿਆ ਹੈ ਅਤੇ ਹੁਣ ਭਵਿੱਖ ਸਾਡਾ ਸਵਾਗਤ ਕਰ ਰਿਹਾ ਹੈ.
ਇਹ ਭਵਿੱਖ ਅਰਾਮ ਕਰਨ ਅਤੇ ਸਾਹ ਲੈਣ ਦੇ ਲਈ ਨਹੀਂ ਹੈ ਸਗੋਂ ਨਿਰੰਤਰ ਕੋਸ਼ਿਸ਼ ਕਰਨ ਦੇ ਲਈ ਹੈ,ਜਿਸ ਨਾਲ ਕਿ ਅਸੀਂ ਉਹਨਾਂ ਕਸਮਾਂ ਨੂੰ,ਜੋ ਅਸੀਂ ਇੰਨੀ ਵਾਰ ਕੀਤੀਆਂ ਹਨ ਅਤੇ ਉਹਨਾਂ ਨੂੰ ਜੋ ਅੱਜ ਕਰ ਰਹੇ ਹਾਂ,ਪੂਰਾ ਕਰ ਸਕੀਏ.ਭਾਰਤ ਦੀ ਸੇਵਾ ਦਾ ਅਰਥ ਕਰੋੜਾਂ ਪੀੜਿਤਾਂ ਦੀ ਸੇਵਾ ਹੈ.ਇਸਦਾ ਅਰਥ ਗਰੀਬੀ ਅਤੇ ਅਗਿਆਨ ਅਤੇ ਮੌਕੇ ਦੀ ਵਿਸ਼ਮਤਾ ਦਾ ਅੰਤ ਕਰਨਾ ਹੈ. ਸਾਡੀ ਪੀੜੀ ਦੇ ਸਭ ਤੋਂ ਵੱਡੇ ਆਦਮੀ ਦੀ ਇੱਛਾ ਰਹੀ ਹੈ ਕਿ ਹਰੇਕ ਅੱਖ ਦੇ ਹਰੇਕ ਅੱਥਰੂ ਨੂੰ ਪੂੰਝ ਦਿੱਤਾ ਜਾਵੇ.ਅਜਿਹਾ ਕਰਨਾ ਸਾਡੀ ਸ਼ਕਤੀ ਤੋਂ ਬਾਹਰ ਹੋ ਸਕਦਾ ਹੈ,ਪਰ ਜਦੋਂ ਤੱਕ ਅੱਥਰੂ ਹਨ ਅਤੇ ਪੀੜਾ ਹੈ,ਉਦੋਂ ਤੱਕ ਸਾਡਾ ਕੰਮ ਪੂਰਾ ਨਹੀਂ ਹੋਵੇਗਾ.
ਇਸ ਲਈ ਅਸੀਂ ਕੰਮ ਕਰਨਾ ਹੈ ਅਤੇ ਮਿਹਨਤ ਕਰਨੀ ਹੈ ਅਤੇ ਕਠੋਰ ਮਿਹਨਤ ਕਰਨੀ ਹੈ, ਜਿਸ ਨਾਲ ਕਿ ਸਾਡੇ ਸਪਨੇ ਪੁਰੇ ਹੋਣ.ਇਹ ਸਪਨੇ ਭਾਰਤ ਦੇ ਲਈ ਹਨ,ਪਰ ਇਹ ਸੰਸਾਰ ਦੇ ਲਈ ਵੀ ਹਨ,ਕਿਉਂਕਿ ਅੱਜ ਸਾਰੇ ਰਾਸ਼ਟਰ ਅਤੇ ਲੋਕ ਆਪਸ ਵਿੱਚ ਇਕ ਦੁਜੇ ਨਾਲ ਇਸ ਤਰਾਂ ਬੰਨੇ ਹੋਏ ਹਨ ਕਿ ਕੋਈ ਵੀ ਬਿਲਕੁਲ ਅਲਗ ਰਹਿਣ ਦੀ ਕਲਪਨਾ ਨਹੀਂ ਕਰ ਸਕਦਾ.ਸ਼ਾਂਤੀ ਦੇ ਲਈ ਕਿਹਾ ਗਿਆ ਹੈ ਕਿ ਉਹ ਅਟੁਟ ਹੈ,ਅਜ਼ਾਦੀ ਵੀ ਹੈ ਅਤੇ ਇਸ ਸੰਸਾਰ ਵਿੱਚ,ਜਿਸਦਾ ਕਿ ਵੱਖ- ਵੱਖ ਟੁਕੜਿਆ ਵਿੱਚ ਬਟਵਾਰਾ ਸੰਭਵ ਨਹੀਂ,ਸੰਕਟ ਹੀ ਅਜਿਹਾ ਹੀ ਹੈ.
ਭਾਰਤ ਦੇ ਲੋਕਾਂ ਨੂੰ ਜਿਹਨਾਂ ਦੇ ਅਸੀਂ ਨੇਤਾ ਹਾਂ,ਅਸੀਂ ਬੇਨਤੀ ਕਰਦੇ ਹਾਂ ਕਿ ਵਿਸ਼ਵਾਸ ਅਤੇ ਨਿਸ਼ਚੇ ਦੇ ਨਾਲ ਉਹ ਸਾਡਾ ਸਾਥ ਦੇਣ.ਇਹ ਘਟਿਆ ਅਤੇ ਵਿਨਾਸ਼ਕ ਅਲੋਚਨਾ ਦਾ ਸਮਾਂ ਨਹੀਂ ਹੈ,ਦੁਜਿਆ ਤੇ ਅਰੌਪ ਲਗਾਉਣ ਦਾ ਸਮਾਂ ਨਹੀਂ ਹੈ.ਅਸੀਂ ਅਜ਼ਾਦ ਭਾਰਤ ਦੀ ਵਿਸ਼ਾਲ ਇਮਾਰਤ ਦਾ ਨਿਰਮਾਣ ਕਰਨਾ ਹੈ,ਜਿਸ ਵਿੱਚ ਕਿ ਤੁਹਾਡਿਆਂ ਸੰਤਾਨਾਂ ਰਹਿ ਸਕਣ.
ਮੈਂ ਇਹ ਪ੍ਰਸਤਾਵ ਜਾਹਿਰ ਕਰਨ ਦੀ ਆਗਿਆ ਚਾਹੁੰਦਾ ਹਾਂ- 'ਇਹ ਫੈਸਲਾ ਹੋਵੇ ਕਿ- - ਅੱਧੀ ਰਾਤ ਦੇ ਅੰਤਿਮ ਘੰਟੇ ਦੇ ਬਾਅਦ,ਇਸ ਮੌਕੇ ਤੇ ਹਾਜ਼ਰ ਸੰਵਿਧਾਨ ਸਭਾ ਦੇ ਸਾਰੇ ਮੈਂਬਰ ਇਹ ਕਸਮ ਲੈਣ. - 'ਇਸ ਪਵਿੱਤਰ ਪੱਲ ਵਿੱਚ ਜਦੋਂ ਕਿ ਭਾਰਤ ਦੇ ਲੋਕਾਂ ਨੇ ਦੁੱਖ ਭੋਗਕੇ ਅਤੇ ਤਿਆਗ ਕਰਕੇ ਸਵੰਤਰਤਾ ਪ੍ਰਾਪਤ ਕੀਤੀ ਹੈ,ਮੈਂ,ਜੋ ਕਿ ਭਾਰਤ ਦੀ ਸੰਵਿਧਾਨ ਸਭਾ ਦਾ ਮੈਂਬਰ ਹਾਂ,ਬੇਨਤੀ ਪੁਰਵਕ ਭਾਰਤ ਅਤੇ ਉਸਦੇ ਨਿਵਾਸਿਆਂ ਦੀ ਸੇਵਾ ਪ੍ਰਤੀ.ਆਪਣੇ ਉਦੇਸ਼ ਤੋਂ ਅਰਪਿਤ ਕਰਦਾ ਹਾਂ ਕਿ ਇਹ ਪ੍ਰਾਚੀਨ ਭੁਮੀ ਸੰਸਾਰ ਵਿੱਚ ਆਪਣਾ ਉਪਯੋਕਤ ਸਥਾਨ ਪਾ ਕੇ ਅਤੇ ਸੰਸਾਰ ਵਿਆਪੀ ਸ਼ਾਂਤੀ ਅਤੇ ਮਨੁੱਖ ਮਾਤਰ ਦੇ ਕਲਿਆਣ ਦੇ ਆਪਣਾ ਪੂਰਾ ਅਤੇ ਇੱਛਾਪੁਰਣ ਅਨੁਦਾਨ ਪ੍ਰਸਤੁਤ ਕਰਨ. - ਜੋ ਮੈਂਬਰ ਇਸ ਮੌਕੇ ਤੇ ਹਾਜ਼ਰ ਨਹੀਂ ਹੈ ਉਹ ਇਹ ਕਸਮ (ਅਜਿਹੇ ਸ਼ਾਬਦਿਕ ਬਦਲਾਵਾਂ ਨਾਲ ਜੋ ਕਿ ਸਭਾਪਤੀ ਨਿਸ਼ਚਿਤ ਕਰੇਂ) ਉਸ ਸਮੇਂ ਲੈਣ ਜਦੋਂ ਕਿ ਉਹ ਅਗਲੀ ਵਾਰ ਇਸ ਸਭਾ ਦੇ ਭਾਸ਼ਣ ਵਿੱਚ ਹਾਜ਼ਰ ਹੋਣ.
|