ਸੁਤੰਤਰ ਭਾਰਤ ਨੂੰ ਬ੍ਰਿਟੇਨ ਦਾ ਸਲਾਮ
ਸੰਵਿਧਾਨ ਸਭਾ ਦੇ ਆਦਰਯੋਗ ਪ੍ਰਮੁੱਖ ਅਤੇ ਮਾਨਵੀ ਮੈਂਬਰ ਸਹਿਬਾਨ,ਆਪ ਲੋਕਾਂ ਲਈ ਮੇਰੇ ਕੋਲ ਬ੍ਰਿਟਿਸ਼ ਹਕੁਮਤ ਦਾ ਇੱਕ ਸੰਦੇਸ਼ ਹੈ.
ਇਸ ਇਤਿਹਾਸਿਕ ਦਿਨ ਜਦੋਂ ਭਾਰਤ ਇੱਕ ਸੁਤੰਤਰ ਰਾਸ਼ਟਰ ਦੇ ਰੂਪ ਵਿੱਚ ਬ੍ਰਿਟਿਸ਼ ਰਾਸ਼ਟਰਮੰਡਲ ਵਿੱਚ ਆਪਣਾ ਸਥਾਨ ਲੈਣ ਜਾ ਰਿਹਾ ਹੈ ਆਪ ਸਭ ਨੂੰ ਸ਼ੁਭ ਕਾਮਨਾਵਾਂ ਅਤੇ ਵਧਾਈ.
ਵਿਸ਼ਵ ਵਿੱਚ ਆਜ਼ਾਦੀ ਨਾਲ ਪਿਆਰ ਕਰਨ ਪਿਆਰ ਕਰਨ ਵਾਲੇ ਸਾਰੇ ਲੋਕ ਆਪਣੇ ਇਸ ਜਸ਼ਨ ਵਿੱਚ ਭਾਗੀਦਾਰ ਬਣਨਾ ਚਾਹੁਣਗੇ.ਇਹ ਪ੍ਰੇਰਣਾ ਦਾਇਕ ਹੈ ਕਿ ਸੱਤਾ ਦਾ ਇੰਨਾ ਵੱਡਾ ਹਸਤਾਂਤਰਣ ਸ਼ਾਂਤੀਪੂਰਣ ਤਰੀਕੇ ਨਾਲ ਕੀਤਾ ਜਾ ਰਿਹਾ ਹੈ.
ਅੱਜ ਤੋਂ ਸਿਫਰ ਛੇ ਮਹੀਨੇ ਪਹਿਲਾਂ ਸ਼੍ਰੀ ਕਲੇਮੇਂਟ ਏਟਲੀ ਨੇ ਮੈਨੂੰ ਬੁਲਾ ਕੇ ਭਾਰਤ ਦੇ ਆਖਰੀ ਵਾਇਸਰਾਇ ਦਾ ਪਦ ਸਵਿਕਾਰ ਕਰਨ ਲਈ ਕਿਹਾ ਸੀ.ਉਹਨਾਂ ਨੇ ਇਹ ਸਪਸ਼ੱਟ ਕਰ ਦਿੱਤਾ ਸੀ ਕਿ ਇਹ ਕੰਮ ਆਸਾਨ ਨਹੀਂ ਹੋਵੇਗਾ ਕਿਉਂਕਿ ਬ੍ਰਿਟਿਸ਼ ਹਕੂਮਤ ਜੂਨ 1948 ਤੱਕ ਸੱਤਾ ਦੀ ਵਾਗਡੋਰ ਭਾਰਤੀਆਂ ਦੇ ਹੱਥਾਂ ਵਿੱਚ ਸੌਂਪਣ ਦਾ ਨਿਰਣਾ ਲੈ ਚੁੱਕੀ ਹੈ.ਉਸ ਸਮੇਂ ਕਈ ਲੋਕਾਂ ਦੇ ਮਨ ਵਿਚ ਇਹ ਵਿਚਾਰ ਆ ਰਹੇ ਸਨ ਕਿ ਬ੍ਰਿਟਿਸ਼ ਸਰਕਾਰ ਨੇ ਸ਼ਾਸ਼ਨ ਦੀ ਵਾਗਡੋਰ ਭਾਰਤੀਆਂ ਦੇ ਹੱਥ ਵਿੱਚ ਸੌਂਪਣ ਦੀ ਤਰੀਖ ਬਹੁਤ ਜਲਦੀ ਤੈਅ ਕਰ ਲਈ ਹੈ,ਇਨਾ ਵੱਡਾ ਕੰਮ ਕੇਵਲ 15 ਮਹੀਨਿਆਂ ਵਿੱਚ ਕਿਵੇਂ ਸੰਭਵ ਹੋ ਸਕੇਗਾ ?
ਬਹਰਹਾਲ,ਭਾਰਤ ਵਿੱਚ ਇੱਕ ਹਫਤਾ ਬਿਤਾਉਣ ਤੋਂ ਪਹਿਲਾਂ ਹੀ ਮੈਂ ਇਹ ਮਹਿਸੂਸ ਕੀਤਾ ਕਿ ਜੂਨ 1948 ਦੀ ਤਰੀਖ ਬਹੁਤ ਨੇੜੇ ਨਹੀਂ ਬਲਕਿ ਬਹੁਤ ਦੂਰ ਹੈ.ਸੰਪਰਦਾਇਕ ਤਨਾਵ ਅਤੇ ਦੰਗਿਆਂ ਦੇ ਬਾਰੇ ਵਿੱਚ ਭਾਰਤ ਦੇ ਲਈ ਇੰਗਲੈਂਡ ਤੋਂ ਨਿਕਲੱਦੇ ਸਮੇਂ ਮੈਂ ਸੋਚਿਆ ਤੱਕ ਨਹੀਂ ਸੀ. ਮੈਂ ਮਹਿਸੂਸ ਕੀਤਾ ਕਿ ਭਾਰਤੀਆਂ ਦੇ ਹੱਥਾਂ ਵਿੱਚ ਭਾਰਤ ਦੀ ਕਮਾਨ ਦੇਣ ਬਾਰੇ ਫੈਸਲਾ ਛੇਤੀ ਹੀ ਲੈਣਾ ਚਾਹੀਦਾ ਹੈ, ਵਰਨਾ ਇਸ ਭਾਰਤੀ ਉਪਮਹਾਦੀਪ ਤੇ ਤਨਾਅ ਹੋਰ ਵਧ ਸਕਦਾ ਹੈ.
ਮੈਂ ਸਾਰੇ ਦਲਾਂ ਦੇ ਨੇਤਾਵਾਂ ਨਾਲ ਇਸ ਬਾਰੇ ਗੱਲਬਾਤ ਕੀਤੀ. ਆਪਸੀ ਵਿਚਾਰ-ਵਟਾਂਦਰੇ ਲਈ 3 ਦੀ ਤਰੀਕ ਨਿਰਧਾਰਿਤ ਕੀਤੀ. ਇਸਨੂੰ ਮੰਨ ਲੈਣਾ ਸਾਰੇ ਸੰਸਾਰ ਦੇ ਸਾਹਮਣੇ ਇੱਕ ਕੁਸ਼ਲ ਅਗਵਾਈ ਦਾ ਉਦਾਹਰਣ ਹੁੰਦੀ. ਇਹ ਯੋਜਨਾ ਨੇਤਾਵਾਂ ਦੇ ਨਾਲ ਮਿਲਕੇ ਸਿਲਸਿਲੇਵਾਰ ਤਰੀਕੇ ਨਾਲ ਖੁੱਲੀ ਰਣਨੀਤੀ ਦੇ ਤਹਿਤ ਵਿਕਸਿਤ ਕੀਤੀ ਗਈ ਸੀ. ਇਸਦੀ ਸਫਲਤਾ ਸਿਹਰਾ ਵੀ ਉਹਨਾਂ ਨੂੰ ਹੀ ਜਾਂਦਾ.
ਮੈਂ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਸੀ ਕਿ ਸੁਤੰਤਰਤਾ ਪਾਉਣ ਖੁਸ਼ੀ ਦੇ ਨਾਲ ਆਪਣੇ ਮਨ ਵਿੱਚ ਇਸ ਗੱਲ ਦੀ ਟੀਸ ਵੀ ਹੋਵੇਗੀ ਕਿ ਇਹ ਸੁਤੰਤਰਤਾ ਭਾਰਤ ਦੀ ਵੰਡ ਦੇ ਰੂਪ ਵਿੱਚ ਮਿਲੇਗੀ.ਵੰਡ ਦੇ ਦਰਦ ਨੇ ਅੱਜ ਦੇ ਦਿਨ ਦੀ ਖੁਸ਼ੀ ਨੂੰ ਘੱਟ ਕਰ ਦਿੱਤਾ ਹੋਵੇਗਾ. ਇਹ ਫੈਸਲਾ ਜਿਹੜਾ ਤੁਹਾਡੇ ਨੇਤਾਵਾਂ ਨੂੰ ਹੀ ਲੈਣਾ ਪਿਆ, ਅਜਿਹੇ ਵਿੱਚ ਤੁਸੀ ਲੋਕਾਂ ਵੱਲੋਂ ਵੀ ਉਦਾਰਤਾ ਅਤੇ ਸੱਚਾਈ ਅਧਾਰਿਤ ਸੋਚ ਦੇ ਨਾਲ ਆਪਣੇ ਨੇਤਾਵਾਂ ਨੂੰ ਭਰਪੂਰ ਸਹਿਯੋਗ ਦਿੱਤਾ ਗਿਆ.
ਹੁਣ ਮੈਂ ਭਾਰਤ ਦੀ ਰਿਆਸਤਾਂ ਤੇ ਆਉਂਦਾ ਹਾਂ. 3 ਜੂਨ ਦੀ ਤਰੀਕ ਸਾਨੂੰ ਸਿਰਫ ਇਸੇ ਸਮੱਸਿਆ ਦੇ ਚਲਦੇ ਸਥਗਿਤ ਕਰਨੀ ਪਈ, ਜਿਸਦੇ ਤਹਿਤ ਬ੍ਰਿਟਿਸ਼ ਰਾਜ ਤੋਂ ਸੱਤਾ ਦੇ ਵਟਾਂਦਰੇ ਦੇ ਬਾਅਦ ਸਾਰੀ 565 ਰਿਆਸਤਾਂ ਦੀ ਸੁਤੰਤਰ ਹੋਂਦ ਹੋਵੇਗੀ. ਇਹ ਇੱਕ ਗੰਭੀਰ ਸਮੱਸਿਆ ਸੀ, ਜਿਸਦੇ ਨਾਲ ਚਾਰੋ ਪਾਸੇ ਦੇ ਖਤਰੇ ਜੁੜੇ ਸਨ. ਪਰ ਸਟੇਟ ਡਿਪਾਰਟਮੇਂਟ (ਰਾਜ ਵਿਭਾਗ) ਦੇ ਗਠਨ ਦੇ ਬਾਅਦ ਮੇਰੇ ਲਈ ਇਸ ਗੰਭੀਰ ਸਮੱਸਿਆ ਦਾ ਨਿਪਟਾਰਾ ਅਸਾਨ ਹੋ ਗਿਆ. ਮੈਂ ਇਸਦੇ ਲਈ ਤੁਹਾਡੇ ਦੂਰਦਰਸ਼ੀ ਨੇਤਾ ਸਰਦਾਰ ਵੱਲਭਭਾਈ ਪਟੇਲ ਦਾ ਆਭਾਰੀ ਹਾਂ, ਜਿਹਨਾਂ ਨੇ ਸਟੇਟ ਡਿਪਾਰਟਮੇਂਟ ਦਾ ਦਾਰੋਮਦਾਰ ਸਾਂਭਿਆ. ਮੇਰੇ ਸਾਹਮਣੇ ਇੱਕ ਯੋਜਨਾ ਪੇਸ਼ ਕੀਤੀ ਗਈ, ਜਿਹੜੀ ਰਿਆਸਤਾਂ ਅਤੇ ਅਜਾਦ ਭਾਰਤ ਦੋਹਾਂ ਦੇ ਹਿਤ ਵਿੱਚ ਸੀ.
ਜਿਆਦਾਤਰ ਰਿਆਸਤਾਂ ਭੂਗੋਲਿਕ ਰੂਪ ਵਿੱਚ ਭਾਰਤ ਨਾਲ ਜੁੜੀ ਹੋਈ ਸੀ. ਇਸਲਈ ਬਾਅਦ ਵਿੱਚ ਭਾਰਤ ਦੇ ਲਈ ਸਮੱਸਿਆ ਨੂੰ ਸੁਲਝਾਉਣਾ ਹੋਰ ਵੀ ਔਖਾ ਹੋ ਜਾਂਦਾ. ਇਹਨਾਂ ਰਿਆਸਤਾਂ ਦੇ ਸ਼ਾਸ਼ਕਾਂ, ਰਾਜ ਸਰਕਾਰਾਂ ਅਤੇ ਭਾਰਤ ਸਰਕਾਰ ਦੇ ਵਿਚਕਾਰ ਆਪਸੀ ਸਹਿਮਤੀ ਹੋ ਸਕੇ, ਅਜਿਹੀ ਇੱਕ ਯੋਜਨਾ ਤਿਆਰ ਕਰਨਾ ਅਸਲ ਵਿੱਚ ਸਭ ਤੋਂ ਵੱਡੀ ਜਿੰਮੇਵਾਰੀ ਸੀ. ਇਹਨਾਂ ਸਭ ਤੋਂ ਵਧ ਕੇ ਅਜਿਹੀ ਯੋਜਨਾ ਤਿਆਰ ਕਰਨਾ ਜਿਹੜੀ ਇੰਨੀ ਸੌਖੀ ਅਤੇ ਸਧਾਰਨ ਹੋਵੇ ਕਿ ਤਿੰਨ ਹਫਤਿਆਂ ਦੇ ਅੰਦਰ ਸਾਰੀ ਰਿਆਸਤਾਂ ਸਟੈਂਡਹਿਲ ਸਮਝੌਤੇ ਦੇ ਨਾਲ ਇਸ ਤੇ ਦਸਤਖਤ ਕਰਨ ਦੇ ਲਈ ਸਹਿਮਤ ਹੋ ਜਾਣ. ਇਸ ਤਰ੍ਹਾਂ ਤੀਹ ਕਰੋੜ ਜਨਤਾ ਦੇ ਇੱਕ ਅਜਾਦ ਰਾਸ਼ਟਰ ਹੋਂਦ ਵਿੱਚ ਆਇਆ. ਜਿਹੜਾ ਇਸ ਮਹਾਦੀਪ ਦਾ ਸਭ ਤੋਂ ਵੱਡਾ ਹਿੱਸਾ ਹੈ. ਹੈਦਰਾਬਾਦ ਇੱਕ ਅਜਿਹੀ ਮਹੱਤਵਪੂਰਨ ਰਿਆਸਤ ਹੈ, ਜਿਸਨੇ ਹੁਣ ਤਕ ਆਪਣੀ ਮੰਜੂਰੀ ਨਹੀਂ ਦਿੱਤੀ ਹੈ. ਆਕਾਰ, ਭੂਗੋਲਿਕ ਸਥਿਤੀ ਅਤੇ ਕੁਦਰਤੀ ਸਰੋਤਾਂ ਦੇ ਮਾਮਲੇ ਵਿੱਚ ਹੈਦਰਾਬਾਦ ਦੀ ਆਪਣੀ ਵਿਸ਼ੇਸ਼ਤਾ ਹੈ ਅਤੇ ਉਸਦੀ ਆਪਣੀ ਸਮੱਸਿਆ ਵੀ ਹੈ. ਉੱਥੇ ਦੇ ਨਿਜਾਮ ਪਾਕਿਸਤਾਨ ਵਿੱਚ ਸ਼ਾਮਿਲ ਨਹੀਂ ਹੋਣਾ ਨਹੀਂ ਚਾਹੁੰਦੇ ਹਨ ਅਤੇ ਨਾ ਹੀ ਉਹਨਾਂ ਨੂੰ ਭਾਰਤ ਦਾ ਹਿੱਸਾ ਹੋਣਾ ਮੰਜੂਰ ਹੈ. ਉੱਥੇ ਦੇ ਨਿਜਾਮ ਨੇ ਮੈਨੂੰ ਭਰੋਸਾ ਦਿਵਾਇਆ ਕਿ ਵਿਦੇਸ਼ੀ ਮਾਮਲਿਆਂ, ਰੱਖਿਆ ਅਤੇ ਸੰਚਾਰ ਦੇ ਖੇਤਰ ਵਿੱਚ ਉਹ ਉਸ ਰਾਸ਼ਟਰ ਦਾ ਸਾਥ ਦੇਣਗੇ ਜਿਸਦੀ ਜਮੀਨ ਉਹਨਾਂ ਦੀ ਰਿਆਸਤ ਦੇ ਆਲੇ-ਦੁਆਲੇ ਹੋਵੇ.
ਉਹਨਾਂ ਦੀ ਇਸ ਜੁਬਾਨੀ ਸਹਿਮਤੀ ਦੇ ਬਾਅਦ ਸਾਨੂੰ ਉਮੀਦ ਹੈ ਕਿ ਸਰਕਾਰ ਅਤੇ ਉਹਨਾਂ ਵਿਚਕਾਰ ਦੀ ਗੱਲਬਾਤ ਤੋਂ ਜਲਦੀ ਹੀ ਕੋਈ ਅਜਿਹਾ ਹਲ ਨਿਕਲੇਗਾ, ਜਿਹੜਾ ਸਾਰਿਆਂ ਨੂੰ ਮੰਜੂਰ ਹੋਵੇਗਾ.
ਅੱਜ ਤੋਂ ਮੈਂ ਤੁਹਾਡਾ ਸੰਵਿਧਾਨਿਕ ਗਵਰਨਤ ਜਨਰਲ ਹਾਂ. ਮੈਂ ਤੁਹਾਡੇ ਤੋਂ ਬਸ ਇੰਨਾ ਹੀ ਚਾਹੁੰਦਾ ਹਾਂਕਿ ਤੁਸੀ ਮੈਨੂੰ ਆਪਣੇ ਵਿੱਚੋਂ ਹੀ ਇੱਕ ਸਮਝੋ, ਜੋ ਭਾਰਤ ਦੇ ਹਿਤਾਂ ਦੇ ਲਈ ਪੂਰੀ ਤਰ੍ਹਾਂ ਸਮਰਪਿਤ ਹੈ.
ਲਾਰਡ ਮਾਉਂਟਬੇਟਨ ਦਿੱਲੀ (14 ਅਗਸਤ)
|