ਮੁੱਖ ਸਫ਼ਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 07 > ਸੁਤੰਤਰਤਾ ਦਿਵਸ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
'ਅਹਿੰਸਾਤਮਕ ਕ੍ਰਾਂਤੀ ਤੋਂ ਖੁਸ਼ ਨਹੀਂ ਸੀ ਮੈਂ
ਮੌਲਾਨਾ ਅਬਦੁਲ ਕਲਾਮ ਆਜਾਦ
ਮੌਲਾਨਾ ਅਬਦੁਲ ਕਲਾਮ ਆਜਾਦ ਨੇ ਆਪਣੀ ਕਿਤਾਬ 'ਆਜਾਦੀ ਦੀ ਕਹਾਣੀ' ਵਿੱਚ ਭਾਰਤ ਛੱਡੋ ਆਂਦੋਲਨ ਦੇ ਬਾਰੇ ਲਿਖਿਆ ਹੈ ਕਿ ਕਾਂਗਰਸ ਕਾਰਜਸਮਿਤੀ ਦਾ ਪ੍ਰਸਤਾਵ ਪ੍ਰਕਾਸ਼ਿਤ ਹੁੰਦੇ ਹੀ ਸਾਰੇ ਦੇਸ਼ ਵਿੱਚ ਬਿਜਲੀ ਦੀ ਲਹਿਰ ਜਿਹੀ ਦੌੜ ਗਈ.

ਲੋਕ ਇਹ ਵੀ ਨਾ ਸੋਚ ਸਕੇ ਕਿ ਇਸ ਪ੍ਰਸਤਾਵ ਵਿੱਚ ਕੀ-ਕੀ ਗੱਲਾਂ ਨਿਹਿਤ ਹਨ, ਪਰ ਉਹਨਾਂ ਨੇ ਮਹਿਸੂਸ ਕੀਤਾ ਕਿ ਕਾਂਗਰਸ ਅੰਗਰੇਜਾਂ ਨੂੰ ਹਿੰਦੁਸਤਾਨ ਤੋਂ ਹਟਾਉਣ ਦੇ ਲਈ ਜਨ ਆਂਦੋਲਨ ਸ਼ੁਰੂ ਕਰ ਰਹੀ ਹੈ. ਛੇਤੀ ਹੀ ਜਨਤਾ ਅਤੇ ਸਰਕਾਰ ਦੋਵੇਂ ਹੀ ਇਸ ਦੀ ਚਰਚਾ ਭਾਰਤ ਛੱਡੋ ਆਂਦੋਲਨ ਦੇ ਰੂਪ ਵਿੱਚ ਕਰਨ ਲਗੇ.

ਇਸ ਪ੍ਰਸਤਾਵ ਨੂੰ ਪਾਸ ਕਰਨ ਦੇ ਬਾਅਦ ਕਾਰਜਸਮਿਤੀ ਨੇ ਸਰਕਾਰ ਦੀ ਪ੍ਰਤਿਕਿਰਿਆ ਦਾ ਇੰਤਜਾਰ ਕਰਨ ਦਾ ਫੈਸਲਾ ਲਿਆ. ਜੇਕਰ ਸਰਕਾਰ ਨੇ ਇਹ ਮੰਗ ਸਵੀਕਾਰ ਕਰ ਲਈ ਜਾਂ ਘੱਟ ਤੋਂ ਘੱਟ ਸਮਝੌਤਾ ਕਰਨ ਦੀ ਪ੍ਰਵ੍ਰਿੱਤੀ ਦਿਖਾਈ ਤੇ ਅੱਗੇ ਵਿਚਾਰ ਵਿਮਰਸ਼ ਦੀ ਗੁੰਜਾਈਸ਼ ਹੋਵੇਗੀ ਅਤੇ ਜੇਕਰ ਸਰਕਾਰ ਨੇ ਮੰਗ ਅਸਵੀਕਾਰ ਦਿੱਤੀ ਤੇ, ਗਾਂਧੀ ਜੀ ਦੀ ਅਗੁਵਾਈ ਵਿੱਚ ਸੰਘਰਸ਼ ਸ਼ੁਰੂ ਕਰ ਦਿੱਤਾ ਜਾਵੇਗਾ.

ਵਿਦੇਸ਼ੀ ਪੱਤਰਕਾਰ ਵੱਡੀ ਸੰਖਿਆ ਵਿੱਚ ਵਰਧਾ ਪੁੱਜੇ ਸੀ ਕਿਉਂਕਿ ਉਹਨਾਂ ਦੀ ਇਹ ਜਾਨਣ ਦੀ ਇੱਛਾ ਸੀ ਕਿ ਕਾਰਜਸਮਿਤੀ ਫੈਸਲਾ ਲਿਆ ਹੈ. 15 ਜੁਲਾਈ ਨੂੰ ਗਾਂਧੀ ਜੀ ਨੇ ਇੱਕ ਪੱਤਰਕਾਰ ਸੰਮੇਲਨ ਬੁਲਾਇਆ. ਉਹਨਾਂ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਜੇਕਰ ਆਂਦੋਲਨ ਸ਼ੁਰੂ ਹੋਇਆ, ਤੇ ਇਹ ਬ੍ਰਿਟਿਸ਼ ਸੱਤਾ ਦੇ ਖਿਲਾਫ ਇੱਕ ਅਹਿੰਸਾਤਮਕ ਕ੍ਰਾਂਤੀ ਹੋਵੇਗੀ.

ਮੈਂ ਇਹ ਸਵੀਕਾਰ ਕਰਦਾ ਹਾਂ ਕਿ ਇਸ ਸਥਿਤੀ ਤੋਂ ਮੈਂ ਖੁਸ਼ ਨਹੀਂ ਸੀ. ਮੈਂ ਇਸ ਪ੍ਰਸਤਾਵ ਦਾ ਵਿਰੋਧ ਨਹੀਂ ਕੀਤਾ, ਜਿਸ ਵਿੱਚ ਸਿੱਧੇ ਕਾਰਵਾਈ ਤੇ ਜੋਰ ਦਿੱਤਾ ਗਿਆ ਸੀ, ਪਰ ਮੈਂ ਇਸ ਪ੍ਰਸਤਾ ਦੇ ਪਰਿਣਾਮ ਦੇ ਬਾਰੇ ਜਿਆਦਾ ਉੱਮੀਦ ਨਹੀਂ ਕੀਤੀ ਸੀ.

ਮੈਂ ਅੰਦਾਜਾ ਲਗਾ ਲਿਆ ਸੀ ਕਿ ਸਰਕਾਰ ਦੀ ਪ੍ਰਤਿਕਿਰਿਆ ਕੀ ਹੋਵੇਗੀ. ਇਸਲਈ ਜਦੋਂ ਵਾਈਸਰਾਯ ਨੇ ਗਾਂਧੀ ਜੀ ਜਾਂ ਉਹਨਾਂ ਦੇ ਪ੍ਰਤਿਨਿਧੀ ਤੋਂ ਮਿਲਣ ਨਾਲ ਇਨਕਾਰ ਕਰ ਦਿੱਤਾ, ਤੇ ਮੈਨੂੰ ਕੋਈ ਹੈਰਾਨੀ ਨਹੀਂ ਹੋਈ. ਇਸ ਘਟਨਾ ਤੋਂ ਮੈਂ ਇਹ ਫੈਸਲਾ ਲਿਆ ਕਿ ਅਖਿਲ ਭਾਰਤੀ ਕਾਂਗਰਸ ਸਮਿਤੀ ਦੀ ਇੱਕ ਬੈਠਕ ਬੁਲਾਈ ਜਾਵੇ, ਜੋ ਇਸ ਮੁੱਦੇ ਤੇ ਜਿਆਦਾ ਗੰਭੀਰਤਾ ਨਾਲ ਵਿਚਾਰ ਕਰੇ.

7 ਅਗਸਤ 1942 ਨੂੰ ਮੁੰਬਈ ਵਿੱਚ ਬੈਠਕ ਬੁਲਾਈ ਗਈ. ਗਾਂਧੀ ਜੀ ਨੇ ਵੀ ਇਸ ਬੈਠਕ ਵਿੱਚ ਆਪਣਾ ਭਾਸ਼ਨ ਦਿੱਤਾ. ਇਸ ਵਿਸ਼ੇ ਤੇ ਦੋ ਦਿਨ ਤਕ ਵਿਚਾਰ-ਵਿਮਰਸ਼ ਚੱਲਦਾ ਰਿਹਾ ਅਤੇ ਆਖਿਰ ਵਿੱਚ ਕੁੱਝ ਸਾਮਵਾਦੀਆਂ ਦੇ ਵਿਰੋਧ ਦੇ ਬਾਅਦ 8 ਅਗਸਤ ਦੀ ਸ਼ਾਮ 'ਭਾਰਤ ਛੱਡੋ' ਦਾ ਇਤਹਾਸਕ ਪ੍ਰਸਤਾਵ ਪਾਸ ਹੋ ਗਿਆ. (ਨਈਦੁਨੀਆ)
ਹੋਰ ਵੀ
ਅਜ਼ਾਦੀ ਦੀ ਸਾਰਥਕਤਾ
ਚੜਿਆ ਸੰਸਾਰਿਕ ਅਰਥਵਿਵਸਥਾ ਦਾ ਸੂਰਜ
ਅਜ਼ਾਦ ਭਾਰਤ ਦਾ ਇਤਿਹਾਸ
ਬਚਪਨ ਲਈ ਆਜਾਦੀ ਦੇ ਅਰਥ
ਵੰਦੇ ਮਾਤਰਮ ਸੰਸਕ੍ਰਿਤ ਨਹੀਂ ਸੰਸਕ੍ਰਿਤੀ ਹੈ
ਕਦੋਂ ਹੋਣਗੇ ਦੇਸ਼ ਭਗਤਾਂ ਦੇ ਸੁੱਪਨੇ ਪੂਰੇ