|
|
ਡਾ.ਬੀ.ਐਸ.ਭੰਡਾਰੀ ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਤੁਸੀਂ ਅਜ਼ਾਦ ਭਾਰਤ ਦੇ 60 ਸਾਲ ਖੁਦ ਦੇਖੇ ਹਨ.ਯਕੀਨ ਮੰਨੋ ਇਹ 60 ਸਾਲ ਨਿਰਾਥਕ ਨਹੀਂ, ਸਾਰਥਕ ਬੀਤੇ.ਸਾਰਥਕਤਾ ਇਸ ਗੱਲ ਵਿੱਚ ਹੀ ਹੁੰਦੀ ਹੈ ਕਿ ਕਣਕ, ਚੌਲ, ਸ਼ੱਕਰ, ਤੇਲ, ਚਾਂਦੀ, ਸੋਨੇ ਦਾ ਮੁੱਲ ਭਾਵੇਂ ਜੋ ਹੋ ਜਾਵੇ,ਆਪਣੀ ਜ਼ਰੂਰਤ ਅਨੁਸਾਰ ਉਹਨਾਂ ਨੂੰ ਅੱਜ ਤੁਸੀਂ ਅਸਾਨੀ ਨਾਲ ਹਾਸਿਲ ਕਰ ਸਕਦੇ ਹੋ ਅਤੇ ਆਪਣੇ ਬੱਚਿਆ ਨੂੰ ਵਿਦੇਸ਼ ਪੜਾਉਣ ਲਈ ਭੇਜਣ ਦੇ ਇਲਾਵਾ ਖੁੱਦ ਵੀ ਪਰਦੇਸ ਘੁੰਮਣ ਜਾਣ ਦਾ ਪ੍ਰੋਗਰਾਮ ਬਣਾ ਸਕਦੇ ਹੋ.
ਦੇਸ਼ ਵਿੱਚ ਸੱਤ ਕਰੋੜ ਤੋਂ ਜ਼ਿਆਦਾ ਅਜਿਹੇ ਲੋਕ ਹਨ, ਜਿਹਨਾਂ ਨੂੰ 15 ਅਗਸਤ,1947 ਨੂੰ ਦੇਸ਼ ਨੂੰ ਅੰਗਰੇਜੀ ਅਤੇ ਦੇਸੀ ਰਿਆਸਤਾਂ ਦੀ ਗੁਲਾਮੀ ਤੋਂ ਅਜ਼ਾਦ ਹੁੰਦੇ ਦੇਖਿਆ ਸੀ ਅਤੇ ਜਾਣੇ-ਅਣਜਾਣੇ ਵਿੱਚ ਉਮੀਦਾਂ ਲਗਾਈਆ ਸਨ ਕਿ ਮਹਾਤਮਾ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਦੇ ਮਾਰਗ ਦਰਸ਼ਨ ਵਿੱਚ ਦੇਸ਼ ਇਸ ਤਰਾਂ ਅੱਗੇ ਵੱਧੇਗਾ ਕਿ ਰਾਜਾ ਅਤੇ ਪ੍ਰਜਾ,ਅਮੀਰ ਅਤੇ ਗਰੀਬ, ਸ਼ਹਰੀ ਅਤੇ ਪੇਂਡੂ, ਬ੍ਰਾਹਮਣ ਅਤੇ ਸ਼ੁਦਰ ਦਾ ਭੇਦ ਮਿਟ ਜਾਵੇਗਾ ਅਤੇ ਹਰ ਨਿਵਾਸੀ ਤੱਰਕੀ,ਖੁਸ਼ਹਾਲੀ ਅਤੇ ਇਨਸਾਫ ਦੇ ਰਸਤੇ ਤੇ ਵਧੇਗਾ.ਗਰੀਬੀ, ਭੁਖਮਰੀ, ਬੇਰੋਜ਼ਗਾਰੀ, ਮਹਿੰਗਾਈ, ਬਿਮਾਰੀ, ਅਸਿੱਖਿਆ ਅਤੇ ਭ੍ਰਿਸ਼ਟਾਚਾਰ ਦੀ ਤਾਂ ਕੀਸੇ ਨੇ ਕਲਪਨਾ ਹੀ ਨਹੀਂ ਕੀਤੀ ਸੀ. ਸੰਵਿਧਾਨ,ਕਾਨੂੰਨ ਅਤੇ ਸਮਾਜਿਕ ਕਲਿਆਣ ਦਾ ਮਖੌਲ ਉਡੇਗਾ.
ਉਹਨਾਂ ਤੋਂ ਜ਼ਿਆਦਾ ਹਤਾਸ਼ ਅਤੇ ਦੁਖੀ ਹੋਰ ਕੋਈ ਨਹੀਂ ਹੋਵੇਗਾ. ਲੱਗਦਾ ਹੈ,ਉਹਨਾਂ ਦੇ ਬਜੁਰਗਾਂ ਅਤੇ ਅੰਗਰੇਜਾਂ ਨੇ ਫਾਲਤੁ ਵਿੱਚ ਹੀ ਅਜ਼ਾਦੀ ਲਈ ਸੰਘਰਸ਼ ਕੀਤਾ, ਜਾਨ ਦਿੱਤੀ.ਫਾਲਤੁ ਵਿੱਚ ਖੁਸ਼ ਹੋਏ ਦੇਸ਼ ਅਜ਼ਾਦ ਹੋਇਆ ਅਤੇ ਦੇਸ਼ ਨੂੰ ਅਜਿਹਾ ਸੰਵਿਧਾਨ ਸੌਪਿਆ ਜਾ ਰਿਹਾ ਜਿਸਨੇ ਸੰਸਾਰ ਦੇ ਦੇਸ਼ਾ ਦੇ ਸਵਿਧਾਨਾਂ ਦੀਆਂ ਸਾਰੀਆਂ ਚੰਗਿਆਈਆਂ ਮੌਜੁਦ ਹਨ ਅਤੇ ਜਿਸਦੇ ਅਨੁਸਾਰ ਦੇਸ਼ ਦਾ ਹਰ ਨਾਗਰਿਕ ਸਰਕਾਰ ਬਣਾਉਣ ਅਤੇ ਚਲਾਉਣ ਵਿੱਚ ਸਹਿਭਾਗੀ ਹੋਵੇਗਾ.
ਪਰ ਉਹ ਕੀ ਕਰਦੇ? ਉਹਨਾਂ ਵਿੱਚ ਜੋਸ਼ ਸੀ, ਜਵਾਨੀ ਸੀ, ਅੱਗ ਸੀ, ਕ੍ਰਾਂਤੀ ਦੀ ਲਹਿਰ ਦੋੜ ਰਹੀ ਸੀ.ਅਗਸਤ 1942 ਦੇ ਬਾਅਦ ਭਾਰਤਵਾਸੀ ਇਸਤੋਂ ਘੱਟ ਤੇ ਹੀ ਤਿਆਰ ਹੀ ਨਹੀਂ ਸਨ.ਜਲਿਆਵਾਲਾ ਹੱਤਿਆਕਾਂਡ ਦੇ ਬਾਅਦ ਅਸਹਿਯੋਗ ਅੰਦੋਲਨ,ਸਵਿਨਅ ਅਵਗਿਆ ਅੰਦੋਲਨ, ਚੌਰੀ-ਚੌਰਾ ਕਾਂਡ, ਪੂਨਾ ਸਮਝੋਤਾ, ਨਹਿਰੂ ਰਿਪੋਰਟ,ਸੀ.ਆਰ.ਫਾਰਮੁਲਾ,ਕ੍ਰਿਪਸ ਮਿਸ਼ਨ,ਕੈਬਿਨਟ ਮਿਸ਼ਨ ਆਦਿ ਕੋਸ਼ਿਸ਼ਾ ਨੇ ਅੰਗਰੇਜਾਂ ਨੂੰ ਭਾਰਤ ਛੱਡਣ ਲਈ ਮਜਬੁਰ ਕਰ ਦਿੱਤਾ ਸੀ ਪਰ ਅੰਗਰੇਜਾਂ ਨੇ ਅੰਦਰ ਹੀ ਅੰਦਰ ਖੋਖਲਾ ਅਤੇ ਕਮਜ਼ੋਰ ਕਰਦੇ ਹੋਏ ਅਨੇਕ ਹਿਸਿਆ ਵਿੱਚ ਵੰਡ ਦਿੱਤਾ. ਸਰਦਾਰ ਵਲਭ ਭਾਈ ਪਟੇਲ ਦੀਆਂ ਕੋਸ਼ਿਸ਼ਾ ਨਾਲ ਜੂਨਾਗੜ,ਹੈਦਰਾਬਾਦ ਅਤੇ ਜੰਮੂ-ਕਸ਼ਮੀਰ ਰਿਆਸਤਾਂ ਭਾਰਤ ਵਿੱਚ ਸ਼ਾਮਿਲ ਹੋ ਗਇਆਂ ਪਰ ਕਸ਼ਮੀਰ ਦਾ ਵਿਵਾਦ ਵਿਰਾਸਤ ਵਿੱਚ ਮਿਲਿਆ. ਵਿਦੇਸ਼ੀ ਪੂੰਜੀ ਨੂੰ ਭਾਰਤੀ ਅਰਥਵਿਵਸਥਾ ਦੇ ਸ਼ੋਸ਼ਣ ਦਾ ਕਾਰਣ ਮੰਨਿਆ ਗਿਆ.
ਜਦੋਂ ਵਿਦੇਸ਼ੀ ਕੰਪਨੀਆ ਤੇ ਭਾਰਤ ਦਾ ਰਾਜ ਹੋ ਗਿਆ,ਰਿਜਰਵ ਬੈਂਕ ਇੰਡੀਆ ਅਤੇ ਇਮਪੀਰਿਅਲ ਬੈਂਕ ਆਫ ਇੰਡੀਆ ਦਾ ਰਾਸ਼ਟਰੀਕਰਣ ਹੋਇਆ,ਵਿਜੈਲਕਸ਼ਮੀ ਪੰਡਿਤ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦਾ ਮੁਖੀ ਚੁਣਿਆ ਗਿਆ ਅਤੇ ਹਿੰਦੀ ਰਾਸ਼ਟਰੀ ਭਾਸ਼ਾ ਘੋਸ਼ਿਤ ਕਰ ਦਿੱਤਾ ਗਿਆ.ਪਰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਹੱਤਿਆ ਨੂੰ ਭੁਲਾਇਆ ਨਾ ਜਾ ਸਕਿਆ.ਜਾਤੀਭੇਦ ਅਤੇ ਛੁਆਛੁਤ ਦੇ ਨਿਰਾਕਰਣ ਲਈ ਰਾਂਖਵੇਕਰਣ ਨੂੰ ਅਪਣਾਇਆ ਗਿਆ. ਇਥੋਂ ਹੀ ਦੇਸ਼ ਵਿੱਚ ਜੋ ਕੁਝ ਹੋਇਆ ਚੰਗਾ ਨਹੀਂ ਹੋਇਆ.ਇਸਦਾ ਨਤੀਜਾ ਸੱਤ ਕਰੋੜ ਲੋਕ ਭੁਗਤ ਰਹੇ ਹਨ.
ਇਸਦਾ ਪਹਿਲਾਂ ਕਾਰਣ ਤਾਂ ਇਹ ਹੈ ਕਿ ਉਹ ਉੱਮਰ ਦੇ ਉਸ ਪੜਾਅ ਤੇ ਪਹੁੰਚ ਗਏ ਹਨ ਜਦਕਿ ਉਹਨਾਂ ਵਸਾਇਕ, ਸਮਾਜਿਕ, ਰਾਜਨਿਤਿਕ ਜੀਵਨ ਵਿੱਚ ਸੀਮਿਤ ਯੋਗਤਾ ਰਹਿ ਜਾਂਦੀ ਹੈ. ਉਹ ਨਾ ਕੇਵਲ ਸ਼ਰੀਰਿਕ ਰੂਪ ਨਾਲ ਕਮਜ਼ੋਰ ਹੋ ਜਾਂਦੇ ਹਨ,ਉਹਨਾਂ ਦੀ ਮਾਨਸਿਕ ਸੱਮਰਥਾ ਵੀ ਘੱਟ ਜਾਂਦੀ ਹੈ ਅਤੇ ਉਹ ਜਿੱਦੀ ਬਣ ਜਾਂਦੇ ਹਨ.ਇਹੀ ਕਾਰਣ ਹੈ ਕਿ ਬਜੁਰਗ ਨਾਗਰਿਕ ਪੁਰਾਣੇ ਦਿਨਾਂ ਦੀ ਯਾਦ ਕਰਦੇ ਹੋਏ ਦੇਸ਼ ਦੀ ਵਰਤਮਾਨ ਸਥਿਤੀ ਤੇ ਗੁੱਸਾ ਪ੍ਰਗਟ ਕਰਦੇ ਹਨ.ਉਹ ਰਾਜਨੀਤਿਕ ਦੱਲਾਂ, ਨੇਤਾਵਾਂ, ਜਮੀਦਾਰਾਂ, ਪੁੰਜੀਪਤਿਆਂ, ਕਰਮਚਾਰੀਆਂ, ਅਧਿਕਾਰੀਆਂ ਅਤੇ ਯੁਵਾ ਪੀੜੀ ਨੂੰ ਕੋਸਦੇ ਹਨ ਅਤੇ ਖੁਦ ਨੂੰ ਧੀਕਾਰਦੇ ਹਨ.
ਉਹ ਸਵੀਕਾਰਦੇ ਹਨ ਕਿ ਅੰਗਰੇਜੀ ਸ਼ਾਸ਼ਨ ਅਤੇ ਮਹਾਰਾਜਾਵਾਂ ਦਾ ਸਮਾਂ ਚੰਗਾ ਸੀ.ਉਹਨਾਂ ਵਰਗੇ ਲੋਕਾਂ ਦੀ ਸੋਚ,ਆਰਥਿਕ ਸੁਧਾਰਾਂ ਦੇ ਚੱਲਦੇ ਹੋਰ ਬਹੁਰਾਸ਼ਟਰੀ ਸੰਸਥਾਵਾਂ,ਵਿਦੇਸ਼ੀ ਨਿਵੇਸ਼ ਦੇ ਕਾਰਣ ਫਿਰ ਤੋਂ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜੇ ਜਾਣ ਦਾ ਕਾਫ਼ੀ ਡਰ ਹੈ.ਅੰਗਰੇਜਾਂ ਅਤੇ ਮਹਾਰਾਜਿਆਂ ਦੇ ਸ਼ਾਸ਼ਨ ਨੂੰ ਚੰਗਾ ਦੱਸਦੇ ਹੋਏ ਅਠਾਰਾਂ ਰੁਪਏ ਤੋਲੇ ਸੋਨੇ ਅਤੇ ਇਕ ਰੁਪਿਆ ਤੋਲਾ ਚਾਂਦੀ,ਇਕ ਰੁਪਏ ਵਿੱਚ ਪੰਜ ਕਿਲੋ ਚੌਲ ਆਉਣ ਦਿਆਂ ਗੱਲਾਂ ਕਰਦੇ ਹਨ. ਪਰ ਇਹ ਦੱਸਦੇ ਉਹ ਭੁਲ ਜਾਂਦੇ ਹਨ ਕਿ ਉਸ ਸਮੇਂ ਆਦਮੀ ਦੀ ਕਮਾਈ,ਖੇਤ ਵਿੱਚ ਫਸਲ,ਪੀਣ ਦੇ ਪਾਣੀ ਦੀ ਦੁਰੀ,ਸ਼ਹਿਰ ਜਾਣ ਲਈ ਨਾ ਕੋਈ ਸ਼ਾਧਨ ਆਦਿ ਗੱਲਾਂ ਵੀ ਭੁੱਲ ਜਾਂਦਾ ਹੈ.
ਚੋਥੀ ਜਮਾਤ ਤੋਂ ਜਿਆਦਾ ਸਿੱਖਿਆ ਦਿਵਾਨ ਦੇ ਬੇਟੇ ਨੂੰ ਹੀ ਮਿਲਦੀ ਸੀ.ਖੁਦਰਾਜੇ, ਜਿੰਮੀਦਾਰ, ਜਮੀਨ-ਜਾਇਦਾਦ ਹੜਪ ਲੈਂਦੇ ਤਾਂ ਸ਼ਿਕਾਇਤ ਵੀ ਨਹੀਂ ਕੀਤੀ ਜਾ ਸਕਦੀ ਸੀ. ਜੋ ਮਿਲਦਾ ਉਹੀ ਖਾਣਾ,ਪੀਣਾ,ਪਾਉਣਾ ਸੀ.ਅਕਾਲ ਅਤੇ ਹੱੜ ਜਾਂ ਭੁਚਾਲ ਅਤੇ ਮਹਾਮਾਰੀ,ਲੱਖਾਂ ਲੋਕਾਂ ਦੀ ਜਾਨ ਲੈ ਲੈਂਦੀ ਸੀ. ਬੇਟਾ ਕਦੇ ਪਿਉ ਤੋਂ ਅਤੇ ਚੇਲਾ ਕਦੇ ਗੁਰੂ ਤੋਂ ਅੱਗੇ ਨਹੀਂ ਵੱਧ ਸਕਦਾ ਸੀ.ਕਿਸਾਨ ਕਰਜ ਵਿੱਚ ਹੀ ਪੈਦਾ ਹੁੰਦਾ,ਜਿੰਦਾ ਅਤੇ ਮਰ ਜਾਂਦਾ.ਸੰਯੁਕਤ ਪਰਿਵਾਰ, ਜਾਤੀਪ੍ਰਥਾ, ਛੁਆਛਾਤ, ਅੰਧਵਿਸ਼ਵਾਸ, ਬਾਲ-ਵਿਵਾਹ, ਦਹੇਜ ਪ੍ਰਥਾ ਨੇ ਦੇਸ਼ ਨੂੰ ਪਿਛੇ ਧਕੇਲਿਆ.ਉਹ ਭੁਲ ਗਏ ਹਨ ਕਿ ਉਹਨਾਂ ਨੂੰ ਕਦੋਂ, ਕਿਸਨੇ ਅਤੇ ਕੀਵੇਂ ਅਤੇ ਕਿਉਂ ਪਰੇਸ਼ਾਨ ਕੀਤਾ ਅਤੇ ਅੱਜ ਦੇ ਹਾਲਾਤ ਵਿੱਚ ਲਿਆ ਸੁਟਿਆ.
ਅੱਜ ਦੇ ਹਾਲਾਤ ਉੰਨੇ ਖਰਾਬ ਵੀ ਨਹੀਂ ਹਨ, ਜਿਨਾਂ ਉਹ ਸੋਚਦੇ ਹਨ.ਦਰਅਸਲ ਵੱਖ- ਵੱਖ ਲੋਕਾਂ ਨੇ ਆਪਣੇ ਸਮਾਚਾਰਾਂ ਅਤੇ ਵਿਚਾਰਾਂ ਰਾਹੀਂ ਉਹਨਾਂ ਨੂੰ ਗੁਮਰਾਹ ਕੀਤਾ ਹੈ. ਅਜ਼ਾਦੀ ਦੇ ਪਹਿਲੇ ਦੇ, ਦੇਸ਼ ਅਤੇ ਅੱਜ ਦੇ ਭਾਰਤ ਦੀ ਤੁਲਨਾ ਕੀਤੀ ਜਾਵੇ ਤਾਂ ਹਜਾਰਾਂ ਮੁੱਦੇ ਅਜਿਹੇ ਹਨ ਜਿਥੇ ਸਾਨੂੰ ਤੱਰਕੀ,ਖੁਸ਼ਹਾਲੀ ਅਤੇ ਚੈਨ ਦਿਖਾਈ ਦੇ ਸਕਦਾ ਹੈ.ਇਹ ਘੱਟ ਨਹੀਂ ਕਿ 60 ਸਾਲਾਂ ਤੱਕ ਲੋਕਤੰਤਰ ਬਣਿਆ ਹੋਇਆ ਹੈ ਅਤੇ ਮਿਲੀ-ਜੁਲੀ ਸਰਕਾਰ ਦੇਸ਼ ਦਾ ਸ਼ਾਸ਼ਨ ਪ੍ਰਬੰਧ ਚਲਾਉਣ ਵਿੱਚ ਸੱਮਰਥ ਹੈ.ਸੈਨਿਕ ਸ਼ਾਸ਼ਨ ਜਾਂ ਤਾਨਾਸ਼ਾਹੀ ਦਾ ਕੋਈ ਮੌਕਾ ਨਹੀਂ ਮਿਲਦਾ.
ਦੇਸ਼ ਦੀ ਜੰਨਸੰਖਿਆ 29 ਕਰੋੜ ਤੋਂ ਵੱਧ ਕੇ 103 ਕਰੋੜ ਹੋ ਗਈ, ਪਰ ਪ੍ਰਤੀ ਵਿਅਕਤੀ ਆਮਦਨ,ਖਰਚ, ਬੱਚਤ ਅਤੇ ਨਿਵੇਸ਼ ਵੱਧਣ ਦੇ ਨਾਲ-ਨਾਲ ਔਸਤ ਵਨ, ਅਨਾਜ, ਦੁੱਧ, ਘਿਉ, ਤੇਲ, ਸਬਜੀ, ਫਲ, ਚੀਨੀ, ਟੇਲੀਫੋਨ ਅਤੇ ਦੁਰਸੰਚਾਰ ਦੀ ਸੁਵਿਧਾ, ਸਿੱਖਿਆ ਦਾ ਸੱਤਰ, ਸੰਗਠਿਤ ਖੇਤਰ ਦੇ ਕਰਮਚਾਰੀਆਂ ਦੇ ਵੇਤਨ, ਅਨੁਲਾਭ ਅਤੇ ਭਤੇ ਆਦਿ ਵਿੱਚ ਵਾਧਾ ਹੋਇਆ ਹੈ.ਦੱਸ ਪੰਜਸਾਲੀ ਯੋਜਨਾਵਾਂ ਦੇ ਤਹਿਤ ਵਿਕਾਸ ਦੇ ਪ੍ਰੋਗਰਾਮ ਪੂਰੇ ਹੋਏ ਹਨ.ਵਿਦੇਸ਼ੀ ਮੁਦਰਾ ਦਾ ਸੰਕਟ ਹੱਲ ਹੋਇਆ ਹੈ.ਹੁਣ ਕੇਵਲ ਰੁਸ ਅਤੇ ਸਮਾਜਵਾਦੀ ਦੇਸ਼ ਹੀ ਨਹੀਂ, ਅਮਰੀਕਾ, ਬ੍ਰਿਟੇਨ, ਜਾਪਾਨ, ਫਰਾਂਸ, ਚੀਨ, ਸਾਉਦੀ ਅਰਬ, ਇੰਡੋਨੇਸ਼ਿਆ,ਥਾਈਲੈਂਡ,ਕੋਰੀਆ ਜਿਹੇ ਦੇਸ਼ ਭਾਰਤ ਨਾਲ ਦੋਸਤਾਨਾ ਰਿਸ਼ਤੇ ਮਜ਼ਬੂਤ ਬਣਾਉਣ ਵਿੱਚ ਲੱਗੇ ਹਨ. ਦੇਸ਼ ਵਿੱਚ ਜੋ ਬਦਲਾਵ ਆ ਰਿਹਾ ਹੈ,ਉਸਨੂੰ ਪੰਸਦ ਕਰਨ ਜਾਂ ਨਾ,ਪਰ ਸਵੀਕਾਰ ਜ਼ਰੂਰ ਕਰਨਾ ਪਵੇਗਾ.
ਆਪਣੇ ਹੱਕ ਨੂੰ ਸਮਝਣ ਅਤੇ ਉਸਦੇ ਲਈ ਸੰਘਰਸ਼ ਕਰਨ.ਤੁਹਾਡੀ ਉੱਮਰ ਹੱਲੇ ਪੂਰੀ ਨਹੀਂ ਹੋਈ ਹੈ,ਜੋ ਕੁਝ ਤੁਹਾਡੇ ਕੋਲ ਹੈ,ਉਹ ਇੰਨਾ ਕਾਫੀ ਹੈ ਕਿ ਤੁਸੀਂ ਉਸ ਰਾਹੀਂ ਮਨਭਾਉਂਦਾ ਉਦੇਸ਼ ਹਾਸਿਲ ਕਰ ਸਕਦੇ ਹੋ.ਅੰਗਰੇਜਾਂ ਅਤੇ ਮਹਾਰਾਜਿਆਂ ਦੀ ਸ਼ਾਸ਼ਨ ਵਿਵਸਥਾ ਹਟਾਉਣ ਵਿੱਚ ਜਿਸ ਤਰਾਂ ਦੀ ਕੋਸ਼ਿਸ਼ ਕੀਤੀ ਸੀ,ਉਹੀ ਮਿਹਨਤ ਦੇਸ਼ ਦੀ ਤੱਰਕੀ,ਖੁਸ਼ਹਾਲੀ ਦੇ ਲਈ ਜ਼ਰੁਰੀ ਹੈ.ਕੇਵਲ ਨਵੀਂ ਪੀੜੀ ਦੇ ਭਰੋਸੇ ਨਾ ਰਹੋ,ਆਪ ਵੀ ਅੱਗੇ ਆਉ.ਪਾਰਟੀ ਚੱਲ ਰਹੀ ਹੈ,ਪਲੇਟ ਉਠਾਓ.ਡਾਂਸ ਚੱਲ ਰਿਹਾ ਹੈ ਤਾਂ ਆਪ ਵੀ ਹੋ ਜਾਵੋ ਸ਼ੁਰੂ. ਮਕਾਨ ਬਣ ਰਿਹਾ ਹੈ ਤਾਂ ਇਕ ਇਟ ਖੁਦ ਵੀ ਚੁਣੋ.ਮੋਬਾਇਲ ਤੇ ਤੁਸੀਂ ਵੀ ਗੱਲਾਂ ਕਰ ਸਕਦੇ ਹੋ ਅਤੇ ਇੰਟਰਨੇਟ ਤੇ ਤੁਸੀਂ ਵੀ ਜਾਣਕਾਰੀ ਲੈ ਸਕਦੇ ਹੋ.ਉੱਮਰ ਤੁਹਾਡੀ ਮਜ਼ਬੂਰੀ ਨਹੀਂ.ਸਾਰਥਕਤਾ ਇਸ ਗੱਲ ਵਿੱਚ ਹੈ ਕਿ ਅੱਜ ਆਪਣੇ ਬੱਚਿਆਂ ਨੂੰ ਵਿਦੇਸ਼ ਪੜਨ ਭੇਜਣ ਦੇ ਅਲਾਵਾ ਆਪ ਵੀ ਵਿਦੇਸ਼ ਘੁੱਮਣ ਜਾਣ ਦਾ ਪ੍ਰੋਗਰਾਮ ਬਣਾ ਸਕਦੇ ਹੋ.
|
|
|
|
|