ਮੁੱਖ ਸਫ਼ਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 07 > ਸੁਤੰਤਰਤਾ ਦਿਵਸ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਅਜ਼ਾਦ ਭਾਰਤ ਦਾ ਇਤਿਹਾਸ
ਬਬੀਤਾ ਸ਼ਰਮਾ
15 ਅਗਸਤ 2007 ਭਾਰਤ ਦੀ ਅਜ਼ਾਦੀ ਦੀ 60ਵੀਂ ਵਰੇਗੰਡ ਸਭ ਨੂੰ ਬਹੁਤ-ਬਹੁਤ ਮੁਬਾਰਕ. ਅਜ਼ਾਦੀ ਦਾ ਇਹ ਦਿਨ ਭਾਰਤ ਨੂੰ ਬਹੁਤ ਮਿਹਨਤ-ਮੁਸ਼ਕਤ ਅਤੇ ਕਈ ਹਜ਼ਾਰ ਲੋਕਾਂ ਦੀ ਜਾਨ ਗਵਾਉਣ ਤੋਂ ਬਾਅਦ ਮਿਲਿਆ ਹੈ ਤੇ ਹੁਣ ਸਾਡਾ ਇਹ ਫਰਜ ਹੈ ਕਿ ਜਿਹਨਾਂ ਲੋਕਾਂ ਨੇ ਭਾਰਤ ਨੂੰ ਅਜ਼ਾਦ ਭਾਰਤ ਬਣਾਉਣ ਲਈ ਆਪਣਿਆਂ ਕੁਰਬਾਨੀਆਂ ਕੀਤੀਆਂ ਹਨ, ਵਿਕਾਸਸ਼ੀਲ ਭਾਰਤ ਨੂੰ ਆਪਣਾ ਸਹਿਯੋਗ ਦੇ ਕੇ ਭਾਰਤ ਪ੍ਰਤੀ ਉਹਨਾਂ ਦੇ ਸਪਨੇ ਨੂੰ ਪੂਰਾ ਕਰਨ ਦੀ ਵੱਧ-ਚੜ੍ਹ ਕੇ ਕੋਸ਼ਿਸ਼ ਕੀਤੀ ਜਾਵੇ.ਉਹਨਾਂ ਦੀਆਂ ਕੁਰਬਾਨਿਆਂ ਬੇਕਾਰ ਨਾ ਹੋਣ ਦਿੱਤੀਆਂ ਜਾਣ.

ਭਾਰਤ ਨੂੰ ਅਜ਼ਾਦ ਕਰਵਾਉਣ ਲਈ ਕਈ ਮਹਾਨ ਕ੍ਰਾਂਤੀਕਾਰਾਂ ਅਤੇ ਨੇਤਾਵਾਂ ਨੇ ਸਹਿਯੋਗ ਦਿੱਤਾ ਜਿਵੇਂ ਲਾਲਾ ਲਾਜੱਪਤ ਰਾਏ, ਸ਼ੁਭਾਸ਼ ਚੰਦਰ ਬੋਸ, ਜ਼ਵਾਹਰ ਲਾਲ ਨਹਿਰੁ, ਚੰਦਰ ਸ਼ੇਖਰ ਅਜ਼ਾਦ, ਲੋਕ ਮਾਨਯ ਤਿੱਲਕ ,ਮਹਾਤਮਾ ਗਾਂਧੀ ਜੋ ਕਿ ਅਹਿੰਸਾ ਦੇ ਬਹੁਤ ਵੱਡੇ ਪੁਜਾਰੀ ਸਨ, ਅਰਵਿੰਦਰ ਘੋਸ਼, ਬਾਲ ਗੰਗਾਧਰ ਤਿੱਲਕ, ਬੇਕਿੰਮ ਚੰਦਰ ਚੈਟਰਜੀ, ਦਾਦਾਭਾਈ ਨੈਰੋਜੀ, ਲਾਲ ਬਹਾਦੁਰ ਸ਼ਾਸ਼ਤਰੀ, ਮੰਗਲ ਪਾਂਡੇ, ਰਵਿੰਦਰ ਨਾਥ ਟੈਗੋਰ, ਸਿਰੋਜਨੀ ਨਾਯਡੋ ਆਦਿ ਨੇ ਆਪਣੀ ਸੋਚ ਅਨੁਸਾਰ ਭਾਰਤ ਨੂੰ ਅਜ਼ਾਦ ਕਰਵਾਉਣ ਵਿੱਚ ਬਹੁਮੁੱਲਾਂ ਯੋਗਦਾਨ ਦਿੱਤਾ.

ਪੰਜਾਬ ਦੇ ਮੁੱਖ ਸ਼ਹੀਦਾ ਵਿਚੋਂ ਕਰਤਾਰ ਸਿੰਘ ਸਰਾਬਾ ਨੂੰ ਕੇਵਲ 19 ਸਾਲ ਦੀ ਉੱਮਰ ਵਿੱਚ ਹੀ ਫਾਂਸੀ ਦਿੱਤੀ ਗਈ ਸੀ, ਸ਼ਹੀਦ ਉੱਦਮ ਸਿੰਘ, ਸਰਦਾਰ ਭਗਤ ਸਿੰਘ, ਸੁਖਦੇਵ ਸਿੰਘ, ਰਾਜਗੁਰੂ ਨੇ ਵੀ ਭਾਰਤ ਨੂੰ ਅਜ਼ਾਦ ਕਰਵਾਉਣ ਲਈ ਫਾਂਸੀ ਨੂੰ ਖੁਸ਼ੀ-ਖੁਸ਼ੀ ਗਲੇ ਲੱਗਾ ਲਿਆ. ਬਾਬਾ ਗੁਰਦਿੱਤ ਸਿੰਘ, ਬਾਬਾ ਗੁਰਮੁੱਖ ਸਿੰਘ, ਭਾਈ ਬਾਲ ਮੁਕੰਦ, ਕੈਦਾਰ ਨਾਥ ਸੈਗਲ ਨੇ ਵੀ ਭਾਰਤ ਨੂੰ ਅਜ਼ਾਦ ਕਰਵਾਉਣ ਲਈ ਸ਼ਹੀਦੀ ਪ੍ਰਾਪਤ ਕੀਤੀ.

ਭਾਰਤ ਨੂੰ ਅਜ਼ਾਦ ਕਰਵਾਉਣ ਲਈ ਕਈ ਅੰਦੋਲਨ ਅਤੇ ਲੜਾਇਆ ਲੜੀਆਂ ਗਈਆਂ. ਅੰਮ੍ਰਿਤਸਰ ਵਿਖੇ ਜਲਿਆਂਵਾਲੇ ਬਾਗ ਦਾ ਕਾਂਡ ਅੱਜ ਵੀ ਯਾਦ ਆਉਣ ਤੇ ਲੋਕਾਂ ਦੇ ਦਿਲਾਂ ਦੀਆਂ ਧੜਕਨਾਂ ਨੂੰ ਤੇਜ਼ ਕਰ ਦਿੰਦਾ ਹੈ ਉਥੇ ਜਨਰਲ ਡਾਇਰ ਨੇ ਨਿੱਹਥੇ ਲੋਕਾਂ ਤੇ ਗੌਲੀ ਚਲਾਈ ਸੀ. ਇਸਦੇ ਬਾਅਦ ਗੱਦਰ ਲਹਿਰ, ਅਸਹਿਯੋਗ ਅੰਦੋਲਨ, ਸਵਿਨਅ ਅਵਗਿਆ ਅੰਦੋਲਨ, ਚੌਰਾ-ਚੌਰੀ ਕਾਂਡ, ਨਹਿਰੂ ਰਿਪੋਟ, ਕ੍ਰਿਪਸ ਮਿਸ਼ਨ, ਕੈਬਿਨਟ ਮਿਸ਼ਨ, ਭਾਰਤ ਛੱਡੋ ਅੰਦੋਲਨ' ਆਦਿ ਕੋਸ਼ਿਸ਼ਾਂ ਨੇ ਅੰਗਰੇਜਾਂ ਨੂੰ ਭਾਰਤ ਛੱਡਣ ਲਈ ਮਜਬੁਰ ਕਰ ਦਿੱਤਾ.

ਇਹਨਾਂ ਲੋਕਾਂ ਦੀਆਂ ਕੋਸ਼ਿਸ਼ਾ ਅਤੇ ਕੁਰਬਾਨੀਆਂ ਦਾ ਉਦੇਸ਼ 15 ਅਗਸਤ 1947 ਨੂੰ ਪੂਰਾ ਹੋਇਆ, ਜਦੋਂ ਮੁੱਸਲਿਮ ਲੀਗ ਨੇ ਭਾਰਤ ਨੂੰ ਦੋ ਭਾਗਾਂ ਵਿੱਚ ਵੰਡ ਨੇ ਪਾਕਿਸਤਾਨ ਅਤੇ ਸਵਤੰਤਰ ਭਾਰਤ ਦੀ ਘੋਸ਼ਣਾ ਕੀਤੀ ਗਈ ਅਤੇ ਉਹਨਾਂ ਦੀ ਦੇਣ ਵਜੋਂ ਹੀ ਅੱਜ ਅਸੀਂ ਅਜ਼ਾਦ ਭਾਰਤ ਵਿੱਚ ਸ਼ਾਹ ਲੈ ਰਹੇ ਹਾਂ ਅਤੇ ਅਜ਼ਾਦੀ ਦਾ ਆੰਨਦ ਮਾਣ ਰਹੇ ਹਾਂ.
ਹੋਰ ਵੀ
ਬਚਪਨ ਲਈ ਆਜਾਦੀ ਦੇ ਅਰਥ
ਵੰਦੇ ਮਾਤਰਮ ਸੰਸਕ੍ਰਿਤ ਨਹੀਂ ਸੰਸਕ੍ਰਿਤੀ ਹੈ
ਕਦੋਂ ਹੋਣਗੇ ਦੇਸ਼ ਭਗਤਾਂ ਦੇ ਸੁੱਪਨੇ ਪੂਰੇ
ਮੁੜ੍ਹ ਨੀਂ ਜੰਮਣੇ ਪੁੱਤ ਸੂਰਮੇਂ
ਭਾਰਤ ਦੀ ਅਜ਼ਾਦੀ ਤੇ ਗੁਲਾਮੀ
ਅਜਾਦੀ ਦੇ 60 ਸਾਲ : ਭਾਰਤੀ ਰਾਜਨੀਤੀ