ਮੁੱਖ ਸਫ਼ਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 07 > ਸੁਤੰਤਰਤਾ ਦਿਵਸ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਬਚਪਨ ਲਈ ਆਜਾਦੀ ਦੇ ਅਰਥ
ਚੰਦਨ ਮਿਸ਼ਰਾ
ਅੱਜ ਦੇਸ਼ ਅਜਾਦੀ ਦੇ 60 ਸਾਲ ਪੂਰੇ ਹੋਣ ਦੀ ਖੁਸ਼ੀ ਦਾ ਜਸ਼ਨ ਮਨਾ ਰਿਹਾ ਹੈ. ਦੇਸ਼ ਦੇ ਸਾਰੇ ਵਾਸੀ ਇਸ ਦਿਨ ਨੂੰ ਵੱਖ-ਵੱਖ ਤਰ੍ਹਾਂ ਨਾਲ ਮਨਾਉਂਦੇ ਹਨ. ਵੱਖ-ਵੱਖ ਉਮਰ ਅਤੇ ਵੱਖ-ਵੱਖ ਕਿੱਤਿਆਂ ਨਾਲ ਜੁੜੇ ਲੋਕਾਂ ਦਾ ਅੱਜ ਦਾ ਦਿਨ ਕੁਝ ਵੱਖਰਾ ਮਹੱਤਵ ਰੱਖਦਾ ਹੈ.

ਅਜਾਦੀ ਦਾ ਇਹ ਦਿਨ ਬੱਚਿਆਂ ਲਈ ਵੀ ਵੱਖਰੇ ਰੰਗਾਂ ਵਾਲਾ ਹੁੰਦਾ ਹੈ. ਬਚਪਨ ਉਮਰ ਦਾ ਉਹ ਪੜਾਅ ਹੈ ਜਦੋਂ ਵਤਨਮੋਹ, ਬਲੀਦਾਨ, ਅਜਾਦੀ ਦੀ ਲੜਾਈ, ਦੇਸ਼ ਦਾ ਸਨਮਾਨ ਵਰਗੇ ਸ਼ਬਦ ਬਹੁਤ ਓਪਰੇ ਜਿਹੇ ਹੁੰਦੇ ਹਨ. ਉਹਨਾਂ ਨੂੰ ਇਸ ਦਿਨ ਦਾ ਅਸਲੀ ਮਹੱਤ ਨਹੀਂ ਪਤਾ ਹੁੰਦਾ.

ਇਸ ਸਭ ਦੇ ਬਾਵਜੂਦ ਬੱਚਿਆ ਨੂੰ ਇਸ ਦਿਨ ਦੀ ਉਡੀਕ ਹੁੰਦੀ ਹੈ. ਇਸ ਦੇ ਕੁਝ ਵੱਖਰੇ ਕਾਰਨ ਹਨ. ਬੱਚਿਆਂ ਲਈ ਇਸ ਦਿਨ ਦੇ ਮਾਇਨੇ ਕੁਝ ਵੱਖਰੇ ਹਨ. ਇਕ ਬੱਚਾ ਅੱਜ ਦੇ ਦਿਨ ਦੀ ਹਫਤਿਆਂ ਪਹਿਲਾਂ ਉਡੀਕ ਕਰਦਾ ਹੈ ਕਿਉਂਕਿ ਅੱਜ ਦੇ ਦਿਨ ਉਸ ਨੂੰ ਸਕੂਲ ਤੋਂ ਇੱਕ ਦਿਨ ਛੁੱਟੀ ਮਿਲ ਜਾਵੇਗੀ. ਸਕੂਲ ਦਾ ਕੰਮ ਨਹੀਂ ਕਰਨਾ ਪਵੇਗਾ. ਅਧਿਆਪਕ ਦੀ ਮਾਰ ਨਹੀਂ ਖਾਣੀ ਪਵੇਗੀ. ਤੇ ਸਭ ਤੋਂ ਵੱਡੀ ਗੱਲ ਸਵੇਰੇ ਛੇਤੀ ਨਹੀਂ ਉੱਠਣਾ ਪਵੇਗਾ.

ਅਜਾਦੀ ਦੀ ਅਜੀਹਿਆਂ ਹੀ ਕੁਝ ਯਾਦਾਂ ਮੇਰੇ ਬਚਪਨ ਨਾਲ ਵੀ ਜੁੜੀਆਂ ਹਨ. ਬਚਪਨ ਦੇ ਦਿਨਾਂ ਜਦ ਇਹ ਦਿਨ ਆਉਂਦਾ ਸੀ ਤਾਂ ਅਸੀਂ ਸਵੇਰੇ ਛੇਤੀ ਉੱਠਦੇ ਸੀ. ਤਿਆਰ ਹੁੰਦੇ ਸੀ ਤੇ ਛੇਤੀ-ਛੇਤੀ ਸਕੂਲ ਤੇ ਬਾਅਦ ਵਿੱਚ ਹਰ ਉਸ ਥਾਂ ਤੇ ਪਹੁੰਚਦੇ ਸੀ ਜਿੱਥੇ ਝੰਡਾ ਲਹਿਰਾਇਆ ਜਾਂਦਾ ਸੀ.

ਅਸੀ ਝੰਡੇ ਨੂੰ ਸਲਾਮੀ ਦਿੰਦੇ, ਰਾਸ਼ਟਰ ਗੀਤ ਗਾਉਂਦੇ, ਖੁਸ਼ੀਆਂ ਮਨਾਉਂਦੇ. ਇਹ ਖੁਸ਼ੀ ਅਜਾਦੀ ਹਾਸਿਲ ਕਰਨ ਦੀ ਨਹੀਂ ਹੁੰਦੀ ਸੀ. ਇਹ ਹੁੰਦੀ ਸੀ ਉਸ ਮਿਠਾਈ ਦੀ ਜਿਹੜੀ ਸਾਨੂੰ ਸਕੂਲ ਤੋਂ ਉਸ ਖੁਸ਼ੀ ਦੇ ਮੌਕੇ ਤੇ ਮਿਲਦੀ ਸੀ. ਸਾਨੂੰ ਖੁਸ਼ੀ ਹੁੰਦੀ ਸੀ ਉਸ ਤੋਹਫੇ ਦੀ, ਜਿਹੜੇ ਸਕੂਲ ਵੱਲੋਂ ਇਸ ਦਿਹਾੜੇ ਤੇ ਦਿੱਤੇ ਜਾਂਦੇ ਸੀ.

ਅੱਜ ਅਜਾਦੀ ਦਿਹਾੜਾ ਮਨਾਉਣ ਦੇ ਤਰੀਕਿਆਂ ਵਿੱਚ ਬਦਲਾਅ ਆ ਗਿਆ ਹੈ. ਹੁਣ ਸਕੂਲਾਂ ਵਿੱਚ ਸਿਰਫ ਮਿਠਾਈ ਨਹੀਂ ਵੰਡੀ ਜਾਂਦੀ. ਨਾ ਹੀ ਸਿਰਫ ਝੰਡਾ ਲਹਰਾਇਆ ਜਾਂਦਾ ਹੈ. ਸਗੋਂ ਅੱਜ ਦੇ ਦਿਨ ਸਕੂਲਾਂ ਵੱਲੋਂ ਵੱਡੇ ਆਯੋਜਨ ਕੀਤੇ ਜਾਂਦੇ ਹਨ. ਬੱਚਿਆਂ ਦੇ ਫੈਸ਼ਨ ਸ਼ੋ ਕਰਵਾਏ ਜਾਂਦੇ ਹਨ. ਬੱਚਿਆਂ ਵੱਲੋਂ ਅਜਾਦੀ ਨਾਲ ਜੁੜੀ ਘਟਨਾਵਾਂ ਤੇ ਨਾਟਕ ਪੇਸ਼ ਕੀਤੇ ਜਾਂਦੇ ਹਨ. ਭਾਰਤ ਮਾਤਾ ਬਣਾਈ ਜਾਂਦੀ ਹੈ.

ਪਰ ਇਹ ਸਭ ਕੁਝ ਇਸ ਲਈ ਨਹੀਂ ਹੁੰਦਾ ਕਿ ਉਹਨਾਂ ਨੂੰ ਦੇਸ਼ ਨਾਲ ਪਿਆਰ ਹੈ. ਸਗੋਂ ਇਸ ਲਈ ਹੁੰਦਾ ਹੈ ਕਿਉਂਕਿ ਉਹਨਾਂ ਨੂੰ ਇਹ ਵਿਖਾਉਣਾ ਹੈ ਕਿ ਉਹਨਾਂ ਦੇ ਸਕੂਲ ਦੇ ਬੱਚੇ ਮਲਟੀ-ਟੈਲੇਂਟੇਡ ਹਨ. ਇਸ ਪ੍ਰੋਗਰਾਮ ਦੇ ਲਈ ਬੱਚਿਆਂ ਵਿੱਚ ਖੁਸ਼ੀ ਨਹੀਂ ਹੁੰਦੀ, ਡਰ ਹੁੰਦਾ ਹੈ. ਡਰ, ਚੰਗਾ ਪ੍ਰਦਰਸ਼ਨ ਕਰਨ ਦਾ, ਪ੍ਰਤਿਯੋਗਿਤਾ ਵਿੱਚ ਕੋਈ ਨੰਬਰ ਹਾਸਿਲ ਕਰਨ ਦਾ.

ਇਸ ਪ੍ਰੋਗਰਾਮ ਲਈ ਉਹਨਾਂ ਨੂੰ ਮਿਠਾਈ ਦੀ ਥਾਂ ਬਰਗਰ ਅਤੇ ਸਮੋਸੇ ਮਿਲਦੇ ਹਨ. ਪਰ ਇਸਦੇ ਲਈ ਬੱਚਿਆਂ ਤੋਂ ਹੀ ਫੰਡ ਲਿਆ ਜਾਂਦਾ ਹੈ. ਬੱਚਿਆਂ ਦੇ ਮਾਂ-ਪਿਉ ਇਸ ਦਿਨ ਤੋਂ ਪਹਿਲਾਂ ਘਬਰਾਏ ਹੁੰਦੇ ਹਨ. ਇਸ ਲਈ ਨਹੀਂ ਕਿ ਕਿਤੇ ਫਿਰ ਗੁਲਾਮ ਨਾ ਹੋ ਜਾਇਏ, ਸਗੋਂ ਇਸ ਲਈ ਕਿ ਬੱਚੇ ਲਈ ਸਕੂਲ ਵੱਲੋਂ ਦੱਸੀ ਗਈ ਡ੍ਰੈਸ ਕਿੱਥੋਂ ਮਿਲੇਗੀ.
ਹੋਰ ਵੀ
ਵੰਦੇ ਮਾਤਰਮ ਸੰਸਕ੍ਰਿਤ ਨਹੀਂ ਸੰਸਕ੍ਰਿਤੀ ਹੈ
ਕਦੋਂ ਹੋਣਗੇ ਦੇਸ਼ ਭਗਤਾਂ ਦੇ ਸੁੱਪਨੇ ਪੂਰੇ
ਮੁੜ੍ਹ ਨੀਂ ਜੰਮਣੇ ਪੁੱਤ ਸੂਰਮੇਂ
ਭਾਰਤ ਦੀ ਅਜ਼ਾਦੀ ਤੇ ਗੁਲਾਮੀ
ਅਜਾਦੀ ਦੇ 60 ਸਾਲ : ਭਾਰਤੀ ਰਾਜਨੀਤੀ
ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ