ਮੁੱਖ ਸਫ਼ਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 07 > ਸੁਤੰਤਰਤਾ ਦਿਵਸ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਵੰਦੇ ਮਾਤਰਮ ਸੰਸਕ੍ਰਿਤ ਨਹੀਂ ਸੰਸਕ੍ਰਿਤੀ ਹੈ
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਬਾਬੂ ਲਾਲ ਗੌਰ ਦਾ ਕਹਿਣਾ ਹੈ, 'ਵੰਦੇ ਮਾਤਰਮ ਦੇ ਗਾਣ ਦਾ ਮਤਲਬ ਕੇਵਲ ਰਾਸ਼ਟਰਭਗਤੀ ਦਾ ਗਾਣ ਨਹੀਂ ਹੈ, ਬਲਕਿ ਉਹਨਾਂ ਆਦਰਸ਼ਾਂ ਅਤੇ ਸੰਕਲਪਾਂ ਨੂੰ ਆਪਣੇ ਨਾਲ ਜੋੜਨਾ ਹੈ, ਜਿਹਨਾਂ ਨੇ ਸਾਡੇ ਦੇਸ਼ ਦੇ ਸੁਤੰਤਰਤਾ ਸੰਘਰਸ਼ ਨੂੰ ਜਿਉਂਦਾ ਕੀਤਾ ਸੀ.' ਪਰ ਆਜਾਦ ਭਾਰਤ ਦੇ ਇਸ ਜੁਗ ਵਿੱਚ 'ਵੰਦੇ ਮਾਤਰਮ ਨੂੰ ਲੈ ਕੇ ਕਈ ਵਿਵਾਦ ਖੜੇ ਹੋ ਗਏ ਹਨ. ਲੇਖਕ ਅਤੇ ਪ੍ਰਸ਼ਾਸਨਿਕ ਅਧਿਕਾਰੀ ਸ਼੍ਰੀ ਮਨੋਜਕੁਮਾਰ ਸ਼੍ਰੀਵਾਸਤਵ ਨੇ 'ਵੰਦੇ ਮਾਤਰਮ' ਨਾਂ ਦੀ ਕਿਤਾਬ ਲਿਖ ਕੇ ਇਹਨਾਂ ਵਿਵਾਦਾਂ ਨੂੰ ਸੁਲਝਾਉਣ ਦਾ ਪ੍ਰਯਾਸ ਕੀਤਾ ਹੈ. ਪੇਸ਼ ਹੈ ਇਸ ਕ੍ਰਾਂਤੀ-ਗੀਤ ਦੇ ਸਾਹਿੱਤ ਇਤਹਾਸਕ ਅਧਿਐਨ ਦੀ ਇੱਕ ਛੋਟੀ ਜਿਹੀ ਝਲਕ-

ਹਾਲ ਦੇ ਸਮੇਂ 'ਚ ਕਈ ਲੋਕ ਵੰਦੇ ਮਾਤਰਮ ਦੇ ਲੇਖਕ ਬੰਕਿਮਚੰਦਰ ਨੂੰ ਦਵੀਰਾਸ਼ਟਰਵਾਦ ਦੇ ਸਿੱਧਾਂਤ ਦੇ ਜਨਕ ਦੇ ਤਰ੍ਹਾਂ ਪੇਸ਼ ਕਰ ਰਹੇ ਹਨ. ਬਰੁਸੇਲਸ ਵਿੱਚ 2-4 ਮਈ 2004 ਦੇ ਦਿਨ ਹੋਏ ਅੰਤਰਰਾਸ਼ਟਰੀ ਕਮਯੁਨਿਸਟ ਸੇਮੀਨਾਰ ਵਿੱਚ ਇੱਕ ਭਾਰਤੀ ਪ੍ਰਤਿਨਿਧੀ ਦਲ ਨੇ ਆਪਣੇ ਪੇਪਰ ਵਿੱਚ ਕਿਹਾ ਕਿ ਹਿੰਦੁ ਰਾਸ਼ਟਰ ਦੇ ਸਿੱਧਾਂਤ ਦਾ ਪਹਿਲਾ ਸਪਸ਼ਟ ਪ੍ਰਤਿਪਾਦਨ ਬੰਕਿਮਚੰਦਰ ਚਟਰਜੀ ਨੇ ਬਾਂਗਲਾ ਭਾਸ਼ਾ ਵਿੱਚ ਲਿਖੇ ਆਪਣੇ ਨਾਵਲ ਆਨੰਦ-ਮਠ ਵਿੱਚ ਕੀਤਾ. ਵੰਦੇ ਮਾਤਰਮ ਇਸ ਉਪੰਨਿਆਸ ਦਾ ਹਿੱਸਾ ਸੀ.

ਪਾਕਿਸਤਾਨ ਦੇ ਸਮਾਚਾਰ ਪੱਤਰ 'ਡੇਲ-ਟਾਈਮਸ' ਵਿੱਚ ਖਾਲੇਦ ਅਹਿਮਦ ਨੇ ਲਿਖਿਆ (10-11-2002) ਕਿ 'ਜਿਸ ਨੇ ਵੰਦੇ ਮਾਤਰਮ ਲਿਖਿਆ ਉਸ ਦਾ ਨਾਂ ਬੰਕਿਮਚੰਦਰ ਸੀ. ਬੰਕਿਮ ਦਾ ਇੱਥੇ ਮਤਲਬ ਹੈ ਕਰੁਕੇੜ (ਧੂਰਤ).' ਦੇਖਣ ਦੀ ਗੱਲ ਇਹ ਹੈ ਕਿ ਉਸ ਵਿਅਕਤੀ ਦੇ ਬਾਰੇ ਕਿਹਾ ਜਾ ਰਿਹਾ ਹੈ ਜਿਸ ਨੇ 1874 ਵਿੱਚ ਬੰਗਦਰਸ਼ਨ ਵਿੱਚ ਲਿਖਿਆ ਹੈ ਕਿ 'ਬੰਗਾਲ ਇਕੱਲ ਹਿੰਦੁਆ ਦੀ ਮਿਲਕੀਅਤ ਨਹੀਂ ਹੈ. ਪੀੜ੍ਹੀਆਂ ਤੋਂ ਬੰਗਾਲ ਵਿੱਚ ਹਿੰਦੁ ਮੁਸਲਿਮ ਨਾਲ ਨਾਲ ਰਹਿੰਦੇ ਆਏ ਹਨ.

ਅੱਜ ਕਿਸੇ ਕਾਰਨ ਨਾਲ ਉਹਨਾਂ ਵਿੱਚ ਦੂਰੀ ਵੱਧ ਰਹੀ ਹੈ. ਸਾਰਿਆਂ ਦੇ ਹਿਤ ਦੇ ਲਈ ਮੈਂ ਇਹਨਾਂ ਦੋਨਾਂ ਸਮੁਦਾਇਆ ਦੇ ਭਾਈਚਾਰੇ ਦੀ ਵਕਾਲਤ ਕਰਦਾ ਹਾਂ. 'ਜੇਕਰ ਬੰਕਿਮਚੰਦਰ ਮੁਸਲਿਮ ਵਿਰੋਧੀ ਹੁੰਦੇ ਤੇ ਆਪਣੇ ਉਪੰਨਿਆਸ 'ਸੀਤਾਰਾਮ' (1886) ਵਿੱਚ ਇੱਕ ਕਿਰਦਾਰ ਤੋਂ ਇਹ ਕਹਾਉਂਦੇ ਕਿ 'ਜੇਕਰ ਤੁਸੀਂ ਹਿੰਦੁ ਅਤੇ ਮੁਸਲਮਾਨ ਨੂੰ ਬਰਾਬਰ ਨਹੀਂ ਸਮਝਦੇ ਤੇ ਹਿੰਦੁ ਅਤੇ ਮੁਸਲਮਾਨ ਦੋਨਾਂ ਦੁਆਰਾ ਆਵਾਸਿਤ ਇਸ ਜਮੀਨ ਵਿੱਚ ਆਪਣੇ ਰਾਜ ਨੂੰ ਸੁਰੱਖਿਅਤ ਨਹੀਂ ਰਖ ਸਕੋਗੇ. ਤੁਹਾਡਾ ਧਰਮ ਰਾਜ ਪਾਪ ਦੇ ਸ਼ਾਸਨ ਵਿੱਚ ਅਪਘਟਿਤ ਹੋ ਕੇ ਰਹਿ ਜਾਵੇਗਾ.' ਕਿਉਂਕਿ ਇਹ ਲੇਖ ਆਨੰਦ ਮਠ ਜਾਂ ਬੰਕਿਮ ਤੇ ਨਹੀਂ ਹੈ. ਪਰ ਜੋ ਗੱਲ ਗੌਰ ਕਰਨ ਦੀ ਹੈ ਉਹ ਹੈ ਇੱਕ ਪਾਕਿਸਤਾਨੀ ਲੇਖਕ ਅਤੇ ਇੱਕ ਭਾਰਤੀ ਪੱਖ ਦੇ ਬੰਕਿਮ ਦੇ ਪ੍ਰਤੀ ਇੱਕ ਜਿਹੇ ਵਿਚਾਰ.

ਹੁਣ ਇਸ ਗੱਲ ਤੇ ਆਉ ਕਿ ਕੀ ਵੰਦੇ ਮਤਰਮ ਅੰਗਰੇਜ-ਵਿਰੋਧੀ ਨਹੀਂ ਸੀ? ਸਾਡੇ ਨਵੇਂ ਬੁੱਧੀਜੀਵੀ ਇਸ ਗੀਤ ਨੂੰ ਆਨੰਦ-ਮਠ ਵਿੱਚ ਮੁਸਲਿਮਾਂ ਦੇ ਖਿਲਾਫ ਦੇਖਦੇ ਹਨ ਨਾ ਕਿ ਅੰਗਰੇਜਾਂ ਦੇ ਖਿਲਾਫ. ਪਰ ਆਪ ਅੰਗਰੇਜਾਂ ਨੂੰ ਇਸ ਵਿਸ਼ੇ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਇਸ ਗੀਤ ਦਾ ਅਸਲ ਨਿਸ਼ਾਨਾ ਕੌਣ ਸਨ. 'ਇਹ ਇੱਕ ਖਤਰਨਾਕ ਦੇਵੀ ਦਾ ਪਰਾਏ ਦਮਨ ਦੇ ਖਿਲਾਫ ਸਤਤ ਆਹਵਾਨ ਹੈ' - ਸਰ ਵੇਲੇਂਟਾਈਨ ਚਿਰੋਲ ਨੇ 'ਇੰਡੀਅਨ ਅਨਰੇਸਟ' ਨਾਂ ਦੀ ਇੱਕ ਕਿਤਾਬ ਵਿੱਚ ਲਿਖਿਆ ਸੀ.

ਇਸ ਦੇ ਕੁੱਝ ਸਾਲ ਪਹਿਲੇ ਹੀ ਜੀ.ਏ. ਗ੍ਰਿਯਰਸਨ ਦ ਟਾਈਮਸ (ਲੰਦਨ) ਵਿੱਚ ਪ੍ਰਕਾਸ਼ਿਤ ਇੱਕ ਲੇਖ ਵਿੱਚ (12 ਸਿਤੰਬਰ, 1906) ਲਿਖਿਆ ਕਿ 'ਵੰਦੇ ਮਾਤਰਮ ਦੀ ਮਾਤਾ ਮੌਤ ਅਤੇ ਵਿਨਾਸ਼ ਦੀ ਦੇਵੀ ਹੈ.' ਚਿਰੋਲ-ਗ੍ਰਿਯਰਸਨ ਵਿਆਖਿਆ ਨੂੰ ਸਰਕਾਰੀ ਤੌਰ ਤੇ ਰੋਲੇਟ ਕਮੇਟੀ ਰਿਪੋਰਟ (1918) ਵਿੱਚ ਸਵੀਕਾਰ ਕੇਤਾ ਗਿਆ, ਜਿਸ ਵਿੱਚ ਮੰਨਿਆ ਗਿਆ ਕਿ ਇਹ ਰਾਸ਼ਟਰਗੀਤ ਦੇ ਸਤਰ ਤਕ ਉਠ ਗਿਆ ਹੈ. ਸਾਡੇ ਆਪਣੇ ਨੇਤਾਵਾਂ ਨੂੰ ਵੀ ਕੋਈ ਭ੍ਰਮ ਨਹੀਂ ਸੀ. ਬਿਪਿਨਚੰਦਰ ਪਾਲ ਨੇ ਲਿਖਿਆ ਕਿ 'ਨਾਹ ਕੇਵਲ ਇਹ ਰਾਸ਼ਟਰਗੀਤ ਹੈ ਬਲਕਿ ਪਵਿੱਤਰ ਮੰਤਰਾਂ ਵਾਲੀ ਸਸ਼ਕਤ ਊਰਜਾ ਨਾਲ ਭਰਿਆ ਹੈ.

ਇਹ ਊਰਜਾ ਆਨੰਦ-ਮਠ ਦੇ ਲੇਖਕ ਨੂੰ ਪ੍ਰਾਪਤ ਹੋਈ, ਜਿਸ ਨੂੰ ਅਭਿਪ੍ਰੇਰਿਤ ਰਿਸ਼ੀ ਕਿਹਾ ਜਾ ਸਕਦਾ ਹੈ.' ਬੰਕਿਮਚੰਦਰ ਚਟਰਜੀ ਨੇ ਆਪ ਇਸ ਗੀਤ ਦੇ ਬਾਰੇ ਕੁੱਝ ਨਹੀਂ ਕਿਹਾ. ਹਰੀਸ਼ਚੰਦਰ ਹਲਧਰ ਦੀ 1885 ਦੀ 'ਮਾਂ' ਪੇਂਟਿੰਗ ਵਿੱਚ ਇਸ ਦਾ ਅਸਰ ਸਾਫ ਦਿਖਾਈ ਦਿੰਦਾ ਹੈ. ਅੱਜ ਵੀ ਬਲਿਦਾਨ ਅਤੇ ਦੇਸ਼ਪ੍ਰੇਮ ਦੀ ਅੱਗ ਇਸ 'ਵੰਦੇ ਮਾਤਰਮ' ਗੀਤ ਦੇ ਵਿੱਚਕਾਰ ਘੱਟ ਨਹੀਂ ਹੋਈ ਹੈ. ਅਕਸ਼ਰਧਾਮ ਮੰਦਿਰ ਵਿੱਚ ਅੱਤਵਾਦੀਆਂ ਦੁਆਰਾ ਬੱਚਿਆਂ ਨੂੰ ਗੋਲੀ ਮਾਰਨੇ ਤੋਂ ਪਹਿਲੇ 'ਵੰਦੇ ਮਾਤਰਮ' ਕਹਿਲਵਾਉਣ ਦਾ ਕੀ ਮਤਲਬ ਸੀ? ਅੱਜ ਵੰਦੇ ਮਾਤਰਮ ਦਾ ਅਨੁਵਾਦ ਕਰਕੇ ਏ.ਆਰ. ਰਹਿਮਾਨ 'ਮਾਂ ਤੁਝੇ ਸਲਾਮ' ਗਾਉਂਦੇ ਹਨ ਤੇ ਉਹ ਜਜਬ ਹੁੰਦਾ ਹੈ. ਇਹੋ ਜਿਹੀ ਹਲਾਤ ਵਿੱਚ ਝਗੜਾ ਸਲਾਮ ਅਤੇ ਪ੍ਰਣਾਮ ਦਾ ਹੈ? 'ਵੰਦੇ ਮਾਤਰਮ' ਵਿੱਚ ਜੋ ਇੱਕ ਵਾਈਬ੍ਰੇਟਰੀ ਏਨਰਜੀ (ਕੰਬਣਕਾਰੀ ਊਰਜਾ) ਹੈ ਉਹ ਇਤਹਾਸ ਦੀ ਅਨੁਗੂੰਜ ਹੈ. ਉਹ ਸੰਸਕ੍ਰਿਤ ਨਹੀਂ ਹੈ, ਸੰਸਕ੍ਰਿਤੀ ਹੈ. ਬਲਿਦਾਨ, ਸੱਭ ਕੁੱਝ ਵਾਰ ਦੇਣ ਅਤੇ ਤਿਆਗ ਦੀ ਸੰਕ੍ਰਿਤੀ ਹੈ.

ਦੱਖਣਪੰਥ ਦੀ ਪ੍ਰਤਿਕਿਰਿਆ ਵਿੱਚ ਸੰਸਕ੍ਰਿਤ ਅਤੇ ਸੰਸਕ੍ਰਿਤੀ ਤੋਂ ਵੀ ਚਿੜ੍ਹਨ ਦਾ ਇੱਕ ਨਵਾਂ ਰਿਵਾਜ ਇਹਨਾਂ ਦਿਨ੍ਹਾਂ ਨਵੇਂ-ਬੁੱਧੀਜੀਵੀਆਂ ਵਿੱਚ ਵੀ ਮੈਂ ਦੇਖ ਰਿਹਾ ਹਾਂ. ਪਿਯਰੇ ਬੋਰਦੋ ਨੇ ਸਾਂਸਕ੍ਰਿਤਿਕ ਪੁੰਜੀ ਦੇ ਪ੍ਰਤੀ ਲਾਪਰਵਾਹੀ ਵਰਤਣ ਨਾਲ ਕਮਯੁਨਿਸਟਾਂ ਨੂੰ ਆਗਾਹ ਕੀਤਾ ਸੀ, ਕਿਉਂਕਿ ਇਸ ਪੁੰਜੀ ਦਾ ਵਿਨਿਯੋਜਨ ਅਤੇ ਨਿਵੇਸ਼ਨ ਸਾਂਪ੍ਰਦਾਇਕ ਤਾਕਤਾਂ ਕਰ ਹੀ ਲੈਣਗੀ ਪਰ ਇਹਨਾਂ ਦਿਨ੍ਹਾਂ ਸਹਿਮਤ, ਸਬਰੰਗ ਜਿਹੀ ਸੰਸਥਾਵਾਂ ਨੇ 'ਸਾਂਝੀ ਸੰਸਕ੍ਰਿਤੀ' ਦਾ ਜੋ ਇੱਕ ਚਲਨ ਸ਼ੁਰੂ ਕੀਤਾ ਹੈ ਉਸ ਵਿੱਚ ਜੋ ਵੀ ਸਾਂਝਾ ਨਹੀਂ ਹੈ, ਉਹ ਬ੍ਰਾਹਮਣਵਾਦੀ ਅਤੇ ਸਾਂਪ੍ਰਦਾਈਕ ਹੋਣ ਨਾਲ ਖਾਰਿਜ ਕਰ ਦੇਣ ਦੇ ਲਾਇਕ ਮੰਨਿਆ ਜਾ ਰਿਹਾ ਹੈ. ਇੱਕ ਸਨਾਤਨ ਸੰਸਕ੍ਰਿਤੀ ਨੂੰ ਪੁਰਾਣੀ ਹੋਣ ਦੇ ਗੁਨਾਹ ਦੀ ਸਜਾ "ਸਾਂਝਾ ਕਾਲਚਰ' ਦੇ ਨਵੇਂ ਹਥਿਆਰ ਨਾਲ ਦਿੱਤੀ ਜਾ ਰਹੀ ਹੈ. ਪਰ ਇਸ ਗੀਤ ਨੂੰ ਪੁਰਾਣੇ ਨਹੀਂ, ਨਵੇਂ ਨਜਰੀਏ ਨਾਲ ਦੇਖੋ.
ਹੋਰ ਵੀ
ਕਦੋਂ ਹੋਣਗੇ ਦੇਸ਼ ਭਗਤਾਂ ਦੇ ਸੁੱਪਨੇ ਪੂਰੇ
ਮੁੜ੍ਹ ਨੀਂ ਜੰਮਣੇ ਪੁੱਤ ਸੂਰਮੇਂ
ਭਾਰਤ ਦੀ ਅਜ਼ਾਦੀ ਤੇ ਗੁਲਾਮੀ
ਅਜਾਦੀ ਦੇ 60 ਸਾਲ : ਭਾਰਤੀ ਰਾਜਨੀਤੀ
ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ
ਜਾਗਰੂਕ ਹੋਈਆਂ ਮਹਿਲਾਵਾਂ