ਮੁੱਖ ਸਫ਼ਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 07 > ਸੁਤੰਤਰਤਾ ਦਿਵਸ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕਦੋਂ ਹੋਣਗੇ ਦੇਸ਼ ਭਗਤਾਂ ਦੇ ਸੁੱਪਨੇ ਪੂਰੇ
ਹਰਕ੍ਰਿਸ਼ਣ ਸ਼ਰਮਾ
ਅਜ਼ਾਦੀ ਦਿਵਸ ਭਾਵ ਜਦੋਂ ਭਾਰਤ ਦੇ ਦੇਸ਼ ਭਗਤਾਂ ਦੁਆਰਾ ਕਈ ਸਾਲਾਂ ਤੋਂ ਲਗਾਤਾਰ ਅਜ਼ਾਦੀ ਪ੍ਰਾਪਤ ਕਰਨ ਲਈ ਅਨੇਕਾਂ ਅਤਿਆਚਾਰ ਸਹਿਣ ਦੇ ਬਾਵਜੂਦ ਅਤੇ ਅਨੇਕਾਂ ਦੇਸ਼ ਭਗਤਾਂ ਦੁਆਰਾ ਦਿੱਤੀਆਂ ਕੁਰਬਾਨੀਆਂ ਦੇ ਬਾਅਦ ਵਿੱਢਿਆ ਸੰਘਰਸ਼ ਆਖਿਰ 15 ਅਗਸਤ 1947 ਨੂੰ ਨੇਪਰੇ ਚੜ੍ਹ ਗਿਆ. ਜਦੋਂ ਅੰਗਰੇਜ਼ਾ ਨੂੰ ਭਾਰਤ ਵਿੱਚੋਂ ਬੋਰੀਆ ਬਿਸਤਰਾ ਗੋਲ ਕਰਨ ਲਈ ਮਜ਼ਬੂਰ ਕਰ ਦਿੱਤਾ ਗਿਆ ਅਤੇ ਭਾਰਤ ਮਾਂ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਵਾਇਆ.

ਅੱਜ ਭਾਰਤ ਨੂੰ ਅਜ਼ਾਦ ਹੋਏ 60 ਸਾਲ ਹੋ ਗਏ ਹਨ. ਭਾਰਤ ਦੁਆਰਾ 15 ਅਗਸਤ ਦਾ ਦਿਨ ਹਰ ਸਾਲ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਪਰ ਜੇਕਰ ਇੱਥੇ ਜ਼ਿਕਰ ਕੀਤਾ ਜਾਵੇ ਕਿ ਉਨ੍ਹਾਂ ਦੇਸ਼ ਭਗਤਾਂ ਦਾ ਸੁਪਨਾ ਸਿਰਫ਼ 15 ਅਗਸਤ 1947 ਨੂੰ ਭਾਰਤ ਵਿੱਚੋਂ ਅੰਗਰੇਜ਼ਾਂ ਨੂੰ ਭਜਾਉਣ ਤੋਂ ਬਾਅਦ ਸਾਕਾਰ ਹੋ ਗਿਆ ਤਾਂ ਇਹ ਕਹਿਣਾ ਸਰਾਸਰ ਗਲਤ ਹੋਵੇਗਾ ਕਿਉਂਕਿ ਉਨ੍ਹਾਂ ਦਾ ਅਸਲ 'ਚ ਸੁੱਪਨਾ ਭਾਰਤ ਨੂੰ ਅਜ਼ਾਦ ਕਰਵਾਉਣ ਤੋਂ ਬਾਅਦ ਉਸ ਨੂੰ ਵਿਕਾਸ ਦੀਆਂ ਉੱਨਤੀਆਂ ਦੇ ਸਿਖਰ ਤੇ ਲਿਜਾਣਾ ਸੀ. ਮੁਲਕ ਦੇ ਹਰੇਕ ਨਾਗਰਿਕ ਨੂੰ ਕੁੱਲੀ, ਗੁੱਲੀ ਅਤੇ ਜੁਲੀ ਵਰਗੀਆਂ ਮੁੱਢਲੀਆਂ ਲੋੜਾਂ ਪੂਰ੍ਹੀ ਤਰ੍ਹਾਂ ਪ੍ਰਾਪਤ ਹੋ ਸਕਣ ਦਾ ਸੁੱਪਨਾ ਦੇਖਿਆ ਸੀ.

ਬਾਪੂ ਗਾਂਧੀ ਜੀ ਨੇ ਲਿਖਿਆ ਹੈ ਕਿ ਉਹ ਸਿਰਫ਼ ਭਾਰਤੀ ਰਾਜਨੀਤਿਕ ਅਜ਼ਾਦੀ ਹੀ ਨਹੀਂ ਚਾਹੁੰਦੇ ਸਗੋਂ ਅਜਿਹੇ ਸਮਾਜ ਦੀ ਸਿਰਜਨਾ ਦੇਖਣਾ ਚਾਹੁੰਦੇ ਹਨ, ਜਿੱਥੇ ਕੋਈ ਵੀ ਵਿਅਕਤੀ ਲਾਚਾਰ ਅਤੇ ਬੇਬੱਸ ਨਾ ਹੋ ਕੇ ਪੂਰ੍ਹੀ ਖੁਸ਼ਹਾਲੀ ਨਾਲ ਆਪਣੇ ਦੇਸ਼ ਵਿੱਚ ਰਹਿ ਸਕੇ.

ਪਰ ਜੇਕਰ ਭਾਰਤ ਦੇ 60 ਸਾਲ ਅਜ਼ਾਦ ਹੋਣ ਦੇ ਬਾਅਦ ਅੱਜ ਆਪਾਂ ਝਾਤੀ ਮਾਰੀਏ ਤਾਂ ਦੇਸ਼ ਭਗਤਾਂ ਦੁਆਰਾ ਸੰਜੋਏ ਸੁੱਪਨੇ ਸੰਪੂਰਨ ਹੋਏ ਦਿਖਾਈ ਨਹੀਂ ਦਿੰਦੇ.

ਹਾਂ, ਇਹ ਜਰੂਰ ਹੈ ਕਿ ਸਰਕਾਰਾਂ ਦੁਆਰਾ ਅਜ਼ਾਦੀ ਦਿਵਸ ਧੂਮ ਧੜੱਕੇ ਨਾਲ ਮਨਾਇਆ ਜਾਂਦਾ ਹੈ ਅਤੇ ਕਰੋੜਾਂ ਰੁਪੱਇਆ ਅਜ਼ਾਦੀ ਦਿਵਸ ਮਨਾਉਣ ਲਈ ਖਰਚਿਆ ਜਾਂਦਾ ਹੈ ਪਰ ਜਦੋਂ ਦੂਜੇ ਪਾਸੇ ਦੇਖਿਆ ਜਾਵੇ ਤਾਂ ਇਸ ਅਜ਼ਾਦ ਮੁਲਕ ਵਿੱਚ ਹਾਲੇ ਵੀ ਕਰੋੜਾਂ ਲੋਕ ਗੁਲਾਮ ਹਨ. ਲੱਖਾਂ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਸਾਰਾ ਦਿਨ ਮਜ਼ਦੂਰਾਂ ਵਾਂਗੂ ਕੰਮ ਕਰਕੇ ਵੀ ਆਪਣੇ ਅਤੇ ਪਰਿਵਾਰ ਦਾ ਪੇਟ ਭਰਨ ਲਈ ਦੋ ਵਕਤ ਦੀ ਰੋਟੀ ਨਸੀਬ ਨਹੀਂ ਹੁੰਦੀ.

ਸਰਕਾਰਾਂ 15 ਅਗਸਤ ਨੂੰ ਵੱਡੇ-ਵੱਡੇ ਦਾਅਵੇ ਕਰਦੀਆਂ ਹਨ ਕਿ 60 ਸਾਲ ਵਿੱਚ ਭਾਰਤ ਨੇ ਬਹੁਤ ਤਰੱਕੀ ਕੀਤੀ ਹੈ, ਹਾਂ, ਇੱਥੇ ਇਹ ਮੰਨਣਯੋਗ ਵੀ ਹੈ ਕਿ ਕਈ ਖੇਤਰਾਂ ਵਿੱਚ ਭਾਰਤ ਨੇ ਕਾਫ਼ੀ ਤਰੱਕੀ ਕੀਤੀ ਹੈ ਪਰ ਭਾਰਤ ਨੂੰ ਬੇਰੁਜ਼ਗਾਰੀ, ਭ੍ਰਿਸ਼ਟਾਚਾਰੀ, ਨਸ਼ਾਖੋਰੀ ਤੋਂ ਇਲਾਵਾ ਹੋਰ ਅਨੇਕਾਂ ਬੁਰਾਈਆਂ ਨੇ ਅਜਿਹਾ ਜਕੜਿਆ ਹੈ, ਜੋ ਭਾਰਤ ਦੀਆਂ ਜੜ੍ਹਾਂ ਨੂੰ ਲਗਾਤਾਰ ਖੋਖਲਾ ਕਰ ਰਹੀਆਂ ਹਨ.

ਜੇਕਰ ਇਸੇ ਤਰ੍ਹਾਂ ਬੇਰੁਜ਼ਗਾਰੀ ਦੀ ਤਾਦਾਦ ਭਾਰਤ 'ਚ ਵੱਧਦੀ ਗਈ ਅਤੇ ਭਾਰਤ ਨੂੰ ਭਵਿੱਖ ਵਿੱਚ ਸੰਭਾਲਨ ਵਾਲੇ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਲਗਾਤਾਰ ਫਸਦੇ ਗਏ ਤਾਂ ਇੱਕ ਦਿਨ ਅਜਿਹਾ ਆਵੇਗਾ ਜਦ ਭਾਰਤੀ ਨੌਜਵਾਨ ਪੂਰ੍ਹੀ ਤਰ੍ਹਾਂ ਖੋਖਲੇ ਹੋ ਚੁੱਕੇ ਹੋਣਗੇ. ਇਨ੍ਹਾਂ ਹੀ ਨਹੀਂ,ਭ੍ਰਿਸ਼ਟਾਚਾਰੀ ਵਿੱਚ ਵੱਡੇ ਵੱਡੇ ਨੇਤਾਵਾਂ ਦੇ ਕਰੋੜਾਂ ਰੁੱਪਏ ਦੇ ਘੋਟਾਲੇ ਲਗਾਤਾਰ ਦਿਨ-ਬ-ਦਿਨ ਵੱਧਦੇ ਜਾ ਰਹੇ ਹਨ ਅਤੇ ਫ਼ਿਰ ਉਹ ਲੀਡਰ ਲੋਕਾਂ ਦੀ ਅਗਵਾਈ ਕਰਦੇ ਰਹਿੰਦੇ ਹਨ ਅਤੇ ਦੇਸ਼ ਵਿੱਚ ਭ੍ਰਿਸ਼ਟਾਚਾਰੀ ਵਿੱਚ ਵਾਧਾ ਕਰ ਰਹੇ ਹਨ. ਹਾਲੇ ਵੀ ਅਮੀਰ ਲੋਕ ਹੋਰ ਅਮੀਰ ਅਤੇ ਗਰੀਬ ਲੋਕ ਹੋਰ ਗਰੀਬ ਹੋ ਰਹੇ ਹਨ.


ਭਾਰਤ ਦੇ ਆਮ ਲੋਕ ਜਦ ਇਹ ਸਮੱਸਿਆਵਾਂ ਨਾਲ ਦੋ-ਚਾਰ ਹੁੰਦੇ ਹਨ ਤਾਂ ਉਨ੍ਹਾਂ ਦੇ ਮਨ੍ਹਾਂ ਵਿੱਚ ਆਪ ਮੁਹਾਰੇ ਹੀ ਇਹ ਪ੍ਰਸ਼ਨ ਉੱਠ ਪੈਂਦੇ ਹਨ ਕਿ ਕਦੋਂ ਬਦਲੇਗੀ ਇਹ ਨੀਤੀ, ਕਦੋਂ ਭਾਰਤ ਅਸਲ ਵਿੱਚ ਦੇਸ਼ ਭਗਤਾਂ ਦੇ ਸੁੱਪਨਿਆਂ ਉੱਤੇ ਖਰ੍ਹਾਂ ਉੱਤਰੇਗਾ? ਕਦੋਂ ਅਜਿਹਾ ਦਿਨ ਆਵੇਗਾ ਜਦ ਭਾਰਤ ਦੇ ਹਰ ਨਾਗਰਿਕ ਦੀਆਂ ਮੁੱਢਲੀਆਂ ਲੋੜਾਂ ਪੂਰ੍ਹੀਆਂ ਹੋਣਗੀਆਂ? ਕਦੋਂ ਅਸੀਂ ਅਜਿਹਾ ਅਜ਼ਾਦੀ ਦਿਵਸ ਮਨ੍ਹਾਵਾਂਗੇ ਜਦ ਭਾਰਤ ਦਾ ਹਰੇਕ ਨਾਗਰਿਕ ਖੁਸ਼ਹਾਲ ਹੋ ਜਾਵੇਗਾ ਅਤੇ ਦੁਆਰਾ ਫ਼ਿਰ ਭਾਰਤ ਨੂੰ ਸੋਨੇ ਦੀ ਚਿੜੀਆ ਕਹਿ ਕੇ ਪੁਕਾਰਿਆ ਜਾਵੇਗਾ.
ਹੋਰ ਵੀ
ਮੁੜ੍ਹ ਨੀਂ ਜੰਮਣੇ ਪੁੱਤ ਸੂਰਮੇਂ
ਭਾਰਤ ਦੀ ਅਜ਼ਾਦੀ ਤੇ ਗੁਲਾਮੀ
ਅਜਾਦੀ ਦੇ 60 ਸਾਲ : ਭਾਰਤੀ ਰਾਜਨੀਤੀ
ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ
ਜਾਗਰੂਕ ਹੋਈਆਂ ਮਹਿਲਾਵਾਂ
ਦੇਸ਼ ਸੁਧਰ ਰਿਹਾ ਹੈ