ਮੁੱਖ ਸਫ਼ਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 07 > ਸੁਤੰਤਰਤਾ ਦਿਵਸ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮੁੜ੍ਹ ਨੀਂ ਜੰਮਣੇ ਪੁੱਤ ਸੂਰਮੇਂ
ਕੁਲਵੰਤ ਰਾਏ ਸ਼ਰਮਾ
ਜਿਵੇਂ ਲੰਘਿਆ ਹੋਇਆ ਵੇਲਾ ਕਦੇ ਮੁੜ੍ਹ ਨਹੀਂ ਆਉਂਦਾ, ਉਸ ਤਰ੍ਹਾਂ ਦੇਸ਼ ਨੂੰ ਫਰੰਗੀਆਂ ਤੋਂ ਮੁਕਤ ਕਰਵਾਉਣ ਦੇ ਲਈ ਆਜ਼ਾਦੀ ਦੀ ਲੜਾਈ ਵਿੱਚ ਸ਼ਾਮਿਲ ਹੋਕੇ ਜੋਬਨ ਰੁੱਤੇ ਫਾਂਸੀ ਦੇ ਰੱਸਿਆ ਨੂੰ ਚੁੰਮਣ ਵਾਲੇ ਸੂਰਮੇ ਵੀ ਸ਼ਾਇਦ ਹੁਣ ਕਦੇ ਪਰਤ ਨਹੀਂ ਆਉਣਗੇ ਪਰੰਤੂ ਉਨ੍ਹਾਂ ਦੇ ਖਿਆਲ,ਵਿਚਾਰ ਹਮੇਸ਼ਾ ਹੀ ਆਸਮਾਨ ਵਿੱਚ ਬਿਜਲੀਆਂ ਵਾਂਕਣ ਚਕਮਦੇ ਰਹਿਣਗੇ. ਜਿਨ੍ਹਾਂ ਚਿਰ ਦੁਨੀਆ ਰਹੇਗੀ, ਉਨ੍ਹਾਂ ਦੇ ਨਾਮ ਵੀ ਤਾਰਿਆਂ ਵਾਂਗ ਚਮਕਦੇ ਰਹਿਣਗੇ.ਕੌਣ ਭੁੱਲ ਸਕਦਾ ਹੈ ਉਨ੍ਹਾਂ ਸੂਰਮਿਆਂ ਨੂੰ ਜਿਨ੍ਹਾਂ ਦੇ ਆਪਣੇ ਸਵਾਰਥਾਂ ਤੋਂ ਉਪਰ ਉੱਠ ਲੋਕਹਿੱਤ ਦੇ ਵਿੱਚ ਜੈਕਾਰੇ ਲਗਾਉਂਦੇ ਹੋਏ ਆਪਣੀਆਂ ਫੁੱਲਾਂ ਜਿਹੀਆਂ ਜਵਾਨੀਆਂ ਨੂੰ ਦੇਸ਼ ਦੇ ਲੇਖ ਲਾ ਦਿੱਤਾ.

ਆਪਣੇ ਖ਼ੂਨ ਦਾ ਬਦਲਾ ਤਾਂ ਹਰ ਕੋਈ ਲੈ ਸਕਦਾ ਹੈ ਪਰੰਤੂ ਸ਼ਹੀਦ ਉਧਮ ਸਿੰਘ ਦੇ ਵਾਂਗ ਸੱਤ ਸਮੁੰਦਰ ਪਾਰ ਜਾਕੇ ਦੁਸ਼ਮਣ ਦੀ ਸਰਜ਼ਮੀਨ ਉੱਤੇ ਭਾਜੀ ਮੋੜੀ ਬਹੁਤ ਔਖੀ ਹੈ. ਕਿਵੇਂ ਕੋਈ ਭੁੱਲ ਸਕਦਾ ਹੈ ਉਸ ਸੋਹਣੀ ਪੱਗ ਵਾਲੇ ਸੋਹਣੇ ਸੁਨੱਖੇ ਨੌਜਵਾਨ ਨੂੰ ਜਿਸਨੇ ਛੋਟੀ ਜਿਹੀ ਉਮਰ ਵਿੱਚ ਹੀ ਫਾਂਸੀ ਦੇ ਤਖ਼ਤ ਉੱਤੇ ਚੜ੍ਹਕੇ ਅੰਗਰੇਜ਼ ਹਕੂਮਤ ਨੂੰ ਵਿਖਾ ਦਿੱਤਾ ਸੀ ਕਿ ਭਾਰਤੀਆਂ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਬੰਨ੍ਹਕੇ ਰੱਖਣਾ ਉਨ੍ਹਾਂ ਦੇ ਬਸ ਦੀ ਗੱਲ ਨਹੀਂ ਹੈ.

ਇਹ ਨੌਜਵਾਨ ਕੋਈ ਹੋਰ ਨਹੀਂ ਸਹੀ ਬਲਕਿ ਸ਼ਹੀਦ ਸਰਦਾਰ ਕਰਤਾਰ ਸਿੰਘ ਸ਼ਰਾਭਾ ਸੀ, ਜਿਸਨੇ ਛੋਟੀ ਹੀ ਉਮਰ ਵਿੱਚ ਬ੍ਰਿਟਿਸ਼ ਨੂੰ ਲਲਕਾਰਿਆ ਸੀ, ਜਿਸ ਉਮਰੇ ਕਰਤਾਰ ਸਿੰਘ ਆਜ਼ਾਦੀ ਦੀ ਜੰਗ ਵਿੱਚ ਕੁੱਦਿਆ, ਉਹ ਉਮਰ ਖੇਡਣ ਕੁੱਦਣ ਦੀ ਹੁੰਦੀ ਹੈ. ਇਸ ਨੌਜਵਾਨ ਦੀ ਕੁਰਬਾਨੀ ਨੇ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ ਦਿਲ ਤੇ ਗਹਿਰੇ ਪ੍ਰਭਾਵ ਅਸਰ ਪਾਇਆ. ਇਸ ਨੌਜਵਾਨ ਤੋਂ ਪ੍ਰੇਰਿਤ ਹੋਏ ਸ਼ਹੀਦ ਭਗਤ ਸਿੰਘ ਨੇ ਵੀ ਜੋਬਨ ਰੁੱਤੇ ਹੀ ਆਜ਼ਾਦੀ ਦੀ ਜੰਗ ਵਿੱਚ ਕਦਮ ਰੱਖਿਆ.

ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਭਗਤ ਸਿੰਘ ਦਾ ਜਨਮ ਉਸ ਪਰਿਵਾਰ ਵਿੱਚ ਹੋਇਆ, ਜਿਸ ਘਰ ਵਿੱਚ 'ਪੱਗੜੀ ਸੰਭਾਲ ਓ ਜੱਟਾ' ਲਹਿਰ ਦੇ ਪ੍ਰਮੁੱਖ (ਚਾਚਾ) ਸਰਦਾਰ ਅਜੀਤ ਸਿੰਘ ਅਤੇ (ਪਿਤਾ) ਕ੍ਰਿਸ਼ਨ ਸਿੰਘ ਵਰਗੇ ਦੇਸ਼ ਭਗਤ ਪੈਦਾ ਹੋਏ. ਭਗਤ ਦਾ ਤਾਂ ਜਨਮ ਉਸ ਵੇਲੇ ਹੋਇਆ ਜਦੋਂ ਉਸਦੇ ਪਿਤਾ ਜੀ ਜੇਲ੍ਹ ਦੇ ਵਿੱਚੋਂ ਰਿਹਾਅ ਹੋਏ. ਲਾਹੌਰ ਵਿੱਚ ਪੜ੍ਹਦੇ ਸਮੇਂ ਭਗਤ ਸਿੰਘ ਨੇ ਆਜ਼ਾਦੀ ਦੀ ਲਹਿਰ ਵਿੱਚ ਸ਼ਿਰਕਤ ਕੀਤੀ. ਲਾਲਾ ਲਾਜਪਤ ਰਾਏ ਦੀ ਮੌਤ ਨੇ ਭਗਤ ਨੂੰ ਅੰਗਰੇਜਾਂ ਦਾ ਕੱਟੜ ਵਿਰੋਧੀ ਬਣਾ ਦਿੱਤਾ.

ਲਾਲਾ ਜੀ ਦਾ ਬਦਲਾ ਲੈਣ ਦੇ ਲਈ ਸ਼ਹੀਦ-ਏ-ਆਜ਼ਮ ਅਤੇ ਉਸਦੇ ਸਾਥੀਆਂ ਨੇ ਇੱਕ ਸਾਂਡਰਸ ਨਾਮਕ ਅੰਗਰੇਜ਼ ਨੂੰ ਆਫਿਸ ਦੇ ਵਿੱਚੋਂ ਨਿਕਲਦੇ ਸਮੇਂ ਮੌਤ ਦੇ ਘਾਟ ਉਤਾਰ ਦਿੱਤਾ ਸੀ. ਇਸ ਘਟਨਾ ਨੇ ਅੰਗਰੇਜ਼ਾਂ ਨੂੰ ਸੋਚਣ ਦੇ ਲਈ ਮਜ਼ਬੂਰ ਕਰ ਦਿੱਤਾ ਸੀ. ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੇ ਅਸੈਂਬਲੀ ਦੇ ਵਿੱਚ ਬੰਬ ਸੁੱਟਕੇ ਅੰਗਰੇਜ਼ਾਂ ਦੇ ਹੋਸ਼ ਉਡਾਉਂਦੇ ਹੋਏ ਆਪਣੀਆਂ ਗ੍ਰਿਫ਼ਤਾਰੀਆਂ ਦਿੱਤੀ, ਇਹ ਵੀ ਉਨ੍ਹਾਂ ਦੀ ਦਲੇਰੀ ਦਾ ਸਬੂਤ ਹੈ.

ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਅੰਗਰੇਜਾਂ ਨੇ ਘੋਸ਼ਿਤ ਸਮੇਂ ਤੋਂ ਪਹਿਲਾਂ ਫਾਂਸੀ ਦੇ ਤਖ਼ਤ ਦੇ ਲਟਕਾ ਦਿੱਤਾ ਸੀ ਕਿਉਂਕਿ ਅੰਗਰੇਜ਼ ਅੰਦਰੋਂ-ਅੰਦਰੀ ਪੂਰੀ ਤਰ੍ਹਾਂ ਕਮਜ਼ੋਰ ਹੋ ਚੁੱਕੇ ਸਨ.ਪਰੰਤੂ ਅੰਗਰੇਜ਼ਾਂ ਨੂੰ ਭਾਰੀ ਧੱਕਾ ਉਸ ਵੇਲੇ ਲੱਗਿਆ ਜਦੋਂ ਸੁਨਾਮ ਦੇ ਵਿੱਚ ਜਨਮੇਂ ਸ਼ਹੀਦ ਉਧਮ ਸਿੰਘ ਨੇ ਸੱਤ ਸਮੁੰਦਰ ਪਾਰ ਜਾਕੇ ਜਿਲ੍ਹਿਆਂ ਵਾਲੇ ਬਾਗ ਦੇ ਖ਼ੂਨੀ ਸ਼ਾਕੇ ਦੇ ਵਿੱਚ ਸ਼ਹੀਦ ਹੋਏ ਲੋਕਾਂ ਦੀ ਮੌਤ ਦੇ ਜਿੰਮੇਵਾਰ ਫਰੰਗੀ ਨੂੰ ਭਰੇ ਪੰਡਾਲ ਵਿੱਚ ਗੋਲੀਆਂ ਦੇ ਨਾਲ ਭੁੰਨਦੇ ਹੋਏ ਖੁਦ ਦੀ ਗ੍ਰਿਫ਼ਤਾਰੀ ਦਿੱਤੀ. ਇਨ੍ਹਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਪੜ੍ਹਣ ਦੇ ਬਾਅਦ ਭਲਾ ਕੋਈ ਕਿਵੇਂ ਉਨ੍ਹਾਂ ਨੂੰ ਭੁੱਲ ਸਕਦਾ ਹੈ, ਉਧਮ ਸਿੰਘ ਨੂੰ ਤਾਂ ਅੱਜ ਤੱਕ ਪੂਰਾ ਲੰਡਨ ਨਹੀਂ ਭੁੱਲਿਆ.
ਹੋਰ ਵੀ
ਭਾਰਤ ਦੀ ਅਜ਼ਾਦੀ ਤੇ ਗੁਲਾਮੀ
ਅਜਾਦੀ ਦੇ 60 ਸਾਲ : ਭਾਰਤੀ ਰਾਜਨੀਤੀ
ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ
ਜਾਗਰੂਕ ਹੋਈਆਂ ਮਹਿਲਾਵਾਂ
ਦੇਸ਼ ਸੁਧਰ ਰਿਹਾ ਹੈ
ਦੇਸ਼ ਦੀ ਸ਼ਾਨ 'ਤਿਰੰਗਾ'