ਮੁੱਖ ਸਫ਼ਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 07 > ਸੁਤੰਤਰਤਾ ਦਿਵਸ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਭਾਰਤ ਦੀ ਅਜ਼ਾਦੀ ਤੇ ਗੁਲਾਮੀ
ਜਗਮੀਤ ਸੰਧੂ
ਆਜ਼ਾਦੀ ਦੇ ਅਰਥ ਉਹੀ ਜਾਣਦਾ ਹੈ ਜਿਸਨੇ ਗੁਲਾਮੀ ਹੰਢਾਈ ਹੋਵੇ.ਅੱਜ ਭਾਰਤ ਦੀ ਅਜਾਦੀ ਦੇ 60 ਵਰੇ ਹੋ ਚੱਲੇ ਹਨ.ਅਸੀਂ ਅਜ਼ਾਦ ਫਿਜਾਵਾਂ ਵਿੱਚ ਜ਼ਿੰਦਗੀ ਮਾਣ ਰਹੇ ਹਾਂ. ਇਸ ਅਜ਼ਾਦੀ ਦੇ ਬਦਲੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਉੱਧਮ ਸਿੰਘ ਜਿਹੇ ਹਜ਼ਾਰਾਂ ਮਰਜ਼ੀਵੜਿਆਂ ਨੂੰ ਜ਼ਿੰਦ ਕੁਰਬਾਨ ਕਰਨੀ ਪਈ.ਭਾਰਤ ਫਿਰੰਗੀਆਂ ਕੋਲੋਂ ਆਜ਼ਾਦ ਹੁੰਦੇ ਸਾਰ ਹੀ ਗਰੀਬੀ,ਅਨਪੜ੍ਹਤਾ,ਭ੍ਰਿਸ਼ਟਾਚਾਰ ਦੀਆਂ ਜ਼ੰਜ਼ੀਰਾ ਵਿੱਚ ਜਕੜਿਆ ਗਿਆ.

ਬੇਸ਼ੱਕ ਭਾਰਤ ਆਰਥਿਕ ਤੌਰ ਤੇ ਇਕ ਵਿਸ਼ਾਲ ਸ਼ਕਤੀ ਵਜੋਂ ਉੱਭਰ ਰਿਹਾ ਹੈ ਪਰ ਉਸਨੂੰ ਬਹੁਤ ਸਾਰਿਆਂ ਸੱਮਸਿਆਵਾਂ ਨਾਲ ਜੁਝਣਾ ਪੈ ਰਿਹਾ ਹੈ ਜੋ ਉਸਦੀ ਤੱਰਕੀ ਵਿੱਚ ਚਟਾਨ ਵਾਂਗ ਰੁਕਾਵਟ ਬਣ ਕੇ ਖੜੀਆਂ ਹਨ.ਇਹ ਉਦੋਂ ਤੱਕ ਖਲੌਤਿਆਂ ਰਹਿਣ ਗਿਆ ਜਦੋਂ ਤੱਕ ਹਰ ਭਾਰਤੀ ਦੇਸ਼ ਪ੍ਰਤੀ ਆਪਣਿਆਂ ਜਿੰਮੇਵਾਰਿਆਂ ਅਤੇ ਫਰਜ਼ਾਂ ਨੂੰ ਤਨ-ਮਨ ਨਾਲ ਨਹੀਂ ਨਿਭਾਉਂਦਾ.

ਸਮਾਜਿਕ ਬੁਰਾਇਆਂ,ਧਰਮ ਦੇ ਨਾਂ ਤੇ ਸਿਆਸਤ ਤੋਂ ਪ੍ਰੇਰਿਤ ਦੰਗੇ ਆਦਿ ਵੀ ਭਾਰਤ ਦੇ ਮੱਥੇ ਤੇ ਕੰਲਕ ਹਨ.ਅੱਜ ਵੀ ਕਰੋੜਾਂ ਲੋਕ ਬੁਨਿਆਈ ਸਹੁਲਤਾਂ ਜਿਵੇਂ ਸਿਹਤ,ਵਿੱਦਿਆ ਆਦਿ ਤੋਂ ਵਾਂਝੇ ਹਨ.

ਭ੍ਰਿਸ਼ਟਾਚਾਰ ਏਡਸ ਦੀ ਬਿਮਾਰੀ ਨਾਲੋਂ ਵੀ ਵੱਧ ਤੇਜ਼ ਫੈਲ ਰਿਹਾ ਹੈ.ਸਿਆਸਤਾਂ ਤੇ ਅਦਾਲਤਾਂ ਵਿੱਚ ਵੀ ਪੈਸੇ ਦਾ ਹੀ ਬੋਲਬਾਲਾ ਹੈ.ਜੇ ਅੱਜ ਦੇਸ਼ ਦੀ ਅਜ਼ਾਦੀ ਲਈ ਸ਼ਹੀਦ ਹੋਏ ਨਾਇਕ ਦੇਸ਼ ਦਾ ਹਾਲ ਦੇਖਣ ਤਾਂ ਉਹਨਾਂ ਦੀ ਰੂਹ ਕੁਰਲਾ ਉਠੇਗੀ.

ਉਹਨਾਂ ਨੇ ਇਕ ਸਵਸਥ ਭਾਰਤ ਦਾ ਸੁਪਨਾ ਲਿਆ ਸੀ.ਆਉ ਇਸ ਅਜ਼ਾਦੀ ਦੇ ਦਿਵਸ ਤੇ ਆਪਣੇ ਅੰਦਰ ਦੇਸ਼ ਭਗਤੀ ਦਾ ਦਿਵਾ ਜਲਾਇਏ.ਭਾਰਤ ਨੂੰ ਮਜਬੂਤ ਰਾਸ਼ਟਰ ਬਣਾਉਣ ਲਈ ਯਤਨ ਕਰੀਏ ਤੇ ਪ੍ਰਣ ਕਰੀਏ ਕਿ ਦੇਸ਼ ਭਗਤਾਂ ਦੀ ਕੁਰਬਾਨੀ ਕਿਤੇ ਅਜਾਂਈ ਨਾ ਚਲੀ ਜਾਵੇ.
ਹੋਰ ਵੀ
ਅਜਾਦੀ ਦੇ 60 ਸਾਲ : ਭਾਰਤੀ ਰਾਜਨੀਤੀ
ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ
ਜਾਗਰੂਕ ਹੋਈਆਂ ਮਹਿਲਾਵਾਂ
ਦੇਸ਼ ਸੁਧਰ ਰਿਹਾ ਹੈ
ਦੇਸ਼ ਦੀ ਸ਼ਾਨ 'ਤਿਰੰਗਾ'
ਤਾਂ ਜੋ ਤਿਰੰਗੇ ਦੀ ਸ਼ਾਨ ਨਾ ਡਿੱਗੇ