ਮੁੱਖ ਸਫ਼ਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 07 > ਸੁਤੰਤਰਤਾ ਦਿਵਸ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ
ਬਬੀਤਾ ਸ਼ਰਮਾ
ਭਾਰਤ ਨੂੰ ਅਜ਼ਾਦ ਕਰਵਾਉਣ ਲਈ ਬਹੁਤ ਸਾਰੇ ਦੇਸ਼ਭਗਤਾਂ ਨੇ ਕੁਰਬਾਨੀਆਂ ਦਿੱਤੀਆਂ ਹਨ.ਪੰਜਾਬ ਦੀ ਧਰਤੀ ਤੇ ਕਈ ਅਜਿਹੇ ਸੂਰਮੇ ਪੈਦਾ ਹੋਏ ਹਨ,ਜਿਹਨਾਂ ਨੇ ਆਪਣੇ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਖੁਸ਼ੀ ਨਾਲ ਫਾਂਸੀ ਦਾ ਰੱਸਾ ਚੁੰਮ ਲਿਆ ਉਹਨਾਂ ਵਿਚੋਂ ਇਕ ਪ੍ਰਸਿੱਧ ਦੇਸ਼ ਭਗਤ ਦਾ ਨਾਮ ਅੱਜ ਵੀ ਬਹੁਤ ਮਾਣ ਨਾਲ ਯਾਦ ਕੀਤਾ ਜਾਂਦਾ ਹੈ, ਸ਼ਹੀਦ ਭਗਤਸਿੰਘ. ਭਗਤ ਸਿੰਘ ਨੇ ਭਾਰਤ ਨੂੰ ਅਜ਼ਾਦ ਕਰਵਾਉਣ ਲਈ ਜੋ ਕੋਸ਼ਿਸ਼ਾਂ ਕੀਤੀਆਂ ਉਹ ਬੇਕਾਰ ਨਾ ਹੋਈਆਂ ,ਉਹਨਾਂ ਦਾ ਪੂਰਾ ਫਲ ਮਿਲਿਆ.

ਭਗਤ ਸਿੰਘ ਦਾ ਜਨਮ 27 ਸੰਤਬਰ,1907 ਨੂੰ ਸੰਧੂ ਪਰਿਵਾਰ ਵਿੱਚ ਪਿੰਡ ਖਟਕੜ ਕਲਾਂ,ਜ਼ਿਲਾ ਲਾਇਲਪੁਰ ਵਿਖੇ ਹੋਇਆ. ਲਾਹੌਰ ਦੇ ਨੈਸ਼ਨਲ ਕਾਲਜ ਵਿੱਚ ਆਪਣੀ ਪੜਾਈ ਸ਼ੁਰੂ ਕੀਤੀ .ਪਰ ਜਦੋਂ ਹੀ ਭਗਤ ਦੇ ਪਰਿਵਾਰ ਵਾਲੇ ਵਿਆਹ ਦੇ ਲਈ ਉਸ ਤੇ ਦਬਾਅ ਬਣਾਉਣ ਲੱਗੇ ਤਾਂ ਭਗਤ ਸਿੰਘ ਰਿਸ਼ਤੇ ਨੂੰ ਠੁਕਰਾ ਕੇ ਅਜ਼ਾਦੀ ਦੀ ਜ਼ੰਗ ਵਿੱਚ ਸ਼ਾਮਿਲ ਹੋ ਗਿਆ ਅਤੇ ਸ਼ਹੀਦ-ਏ-ਆਜ਼ਮ ਅਜ਼ਾਦੀ ਨੂੰ ਆਪਣੀ ਲਾੜੀ ਮੰਨ ਕੇ ਉਸ ਨੂੰ ਵਰ ਕੇ ਲਿਆਉਣ ਦਾ ਪ੍ਰਣ ਕੀਤਾ. ਇਸ ਤੋਂ ਬਾਅਦ ਉਹ ਨੌਜਵਾਨ ਸਭਾ ਦੇ ਮੈਂਬਰ ਬਣ ਗਏ ਅਤੇ ਨੌਜਵਾਨ ਪੀੜੀ ਵਿੱਚ ਬਹੁਤ ਮਸ਼ਹੁਰ ਹੋ ਗਏ.ਉਹਨਾਂ ਨੇ ' ਹਿੰਦੁਸਤਾਨ ਰਿਪਬਲਿਕ ਐਸ਼ੋਸ਼ਿਏਸ਼ਨ ਵਿੱਚ ਵੀ ਭਾਗ ਲਿਆ.

ਅੰਗਰੇਜ਼ੀ ਸਰਕਾਰ ਨੇ ਰਿਪੋਰਟ ਲੈਣ ਲਈ ਇਕ ਕਮੀਸ਼ਨ ਤਿਆਰ ਕੀਤਾ. ਜਦੋਂ ਲਾਲਾ ਲਾਜਪਤਰਾਏ ਨੇ ਉਸਦਾ ਵਿਦਰੋਹ ਕੀਤਾ ਤਾਂ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਤਾਂ ਭਗਤ ਸਿੰਘ ਨੇ ਬਦਲਾ ਲੈਣ ਲਈ ਕਸਮ ਲੈ ਲਈ.ਬਦਲਾ ਲੈਣ ਲਈ ਉਹਨਾਂ ਨੇ 8 ਅਪ੍ਰੈਲ 1929 ਵਿੱਚ ਅੰਗਰੇਜਾਂ ਦੀ ਅਸੈਬੰਲੀ ਵਿੱਚ ਬੰਬ ਸੁਟਿਆ ਅਤੇ ' ਇੰਕਲਾਬ ਜ਼ਿੰਦਾਬਾਦ' ਦੇ ਨਾਰੇ ਲਗਾਏ. ਉਹ ਬੰਬ ਅਜਿਹੇ ਸਨ ਜਿੰਨਾਂ ਨਾਲ ਨਾ ਤਾਂ ਕਿਸੇ ਦੀ ਜਾਨ ਗਈ ਅਤੇ ਨਾ ਹੀ ਕੋਈ ਜਖਮੀ ਹੋਇਆ.ਭਗਤ ਸਿੰਘ ਨੂੰ ਗਿਰਫਤਾਰ ਕਰ ਲਿਆ ਗਿਆ.ਬ੍ਰਿਟਿਸ਼ ਸਰਕਾਰ ਨੂੰ ਭਗਤ ਅਤੇ ਉਸਦੇ ਸਾਥਿਆਂ ਦੁਆਰਾ ਬਣਾਈ ਯੋਜਨਾ ਜਿਸ ਅਨੁਸਾਰ ਉਹਨਾਂ ਨੇ ਜੇ.ਪੀ.ਸਾਂਡਰਸ ਕਤਲ ਕਰਨਾ ਸੀ ,ਪਤਾ ਲੱਗ ਗਿਆ.

ਭਗਤ ਸਿੰਘ ਅਤੇ ਉਹਨਾਂ ਦੇ ਦੋ ਸਾਥਿਆਂ ਰਾਜਗੁਰੂ ਅਤੇ ਸੁਖਦੇਵ ਨੂੰ ਜੇਲ ਵਿੱਚ ਬੰਦ ਕਰ ਲਿਆ ਗਿਆ.ਉਥੇ ਉਹਨਾਂ ਨੇ ਹਿੰਦੁਆਂ ਦੇ ਅਧਿਕਾਰਾਂ ਲਈ ਭੋੱਖ ਹੜਤਾਲ ਕੀਤੀ.63ਵੇਂ ਦਿਨ ਬ੍ਰਿਟਿਸ਼ ਸਰਕਾਰ ਨੇ ਹਾਰ ਮੰਨ ਲਈ ਸੀ.ਉਹਨਾਂ ਨੇ ਜੇਲ ਵਿੱਚ ਇਕ ਕਿਤਾਬ ਵੀ ਲਿੱਖੀ ਜਿਸਦਾ ਦਾ ਨਾਮ ' ਮੈਂ ਨਾਸਤਿਕ ਕਿਉਂ ਹਾਂ' ਸੀ.23 ਮਾਰਚ 1931 ਨੂੰ ਉਹਨਾਂ ਨੂੰ ਅਤੇ ਦੋ ਸਾਥੀਆਂ ਨੂੰ ਸਮੇਂ ਤੋਂ ਪਹਿਲਾਂ ਹੀ ਫਾਂਸੀ ਦੇ ਦਿੱਤੀ ਗਈ.ਭਗਤ ਸਿੰਘ ਸ਼ਹੀਦ ਹੋ ਗਏ ਪਰ ਦੁਨੀਆ ਉਹਨਾਂ ਨੂੰ ਅੱਜ ਵੀ ਯਾਦ ਕਰਦੀ ਹੈ. ਉਹਨਾਂ ਦੇ ਸਮਾਰਕ ਅੱਜ ਵੀ ਹੂਸੈਨੀਵਾਲਾ,ਸੱਤਲੁਜ ਨਦੀ ਦੇ ਕਿਨਾਰੇ ਤੇ ਬਣੇ ਹੋਏ ਹਨ.
ਹੋਰ ਵੀ
ਜਾਗਰੂਕ ਹੋਈਆਂ ਮਹਿਲਾਵਾਂ
ਦੇਸ਼ ਸੁਧਰ ਰਿਹਾ ਹੈ
ਦੇਸ਼ ਦੀ ਸ਼ਾਨ 'ਤਿਰੰਗਾ'
ਤਾਂ ਜੋ ਤਿਰੰਗੇ ਦੀ ਸ਼ਾਨ ਨਾ ਡਿੱਗੇ