ਮੁੱਖ ਸਫ਼ਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 07 > ਸੁਤੰਤਰਤਾ ਦਿਵਸ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਦੇਸ਼ ਸੁਧਰ ਰਿਹਾ ਹੈ
ਬ੍ਰਿਜ ਮੋਹਨ ਅਗਨੀਹੋਤਰੀ
'ਕਾਨੂੰਨ ਸਭ ਤੋਂ ਉੱਪਰ ਹੈ' ਇਹ ਗੱਲ ਭਾਰਤ ਵਿੱਚ ਸਮੇਂ-ਸਮੇਂ ਤੇ ਸਿੱਧ ਹੁੰਦੀ ਰਹੀ ਹੈ. ਜਦੋਂ ਵੀ ਲੱਗਦਾ ਹੈ ਕਿ ਦੇਸ਼ ਵਿੱਚ ਸੱਤਾ ਦੀ ਨਿਰੰਕੁਸ਼ਤਾ ਵੱਧਦੀ ਜਾ ਰਹੀ ਹੈ, ਉਦੋਂ ਕੋਈ ਨਾ ਕੋਈ ਕਰਿਸ਼ਮਾ ਹੋ ਜਾਂਦਾ ਹੈ ਅਤੇ ਦੇਸ਼ ਦੀ ਡਿਗਦੀ ਸਾਖ ਇਕ ਵਾਰ ਫਿਰ ਉਸ ਥਾਂ ਤੇ ਵਾਪਸ ਆ ਜਾਂਦੀ ਹੈ, ਜਿਸਦੇ ਲਈ ਸਾਰੀ ਦੁਨੀਆ ਭਾਰਤ ਨੂੰ ਸਨਮਾਨ ਦੀ ਦ੍ਰਸ਼ਟੀ ਨਾਲ ਦੇਖਦੀ ਹੈ. ਮਾਮਲਾ ਭਾਵੇਂ ਇੰਦਰਾ ਗਾਂਧੀ ਨੂੰ ਹਟਾਉਣ ਦਾ ਹੋਵੇ, ਨਰਸਿੰਮਾ ਰਾਵ ਨੂੰ ਕਠਘਰੇ ਵਿੱਚ ਖੜਾ ਕਰਨ ਦਾ ਹੋਵੇ ਜਾਂ ਫਿਰ ਲਾਭ ਦੇ ਬਿੱਲ ਦਾ ਮਾਮਲਾ ਜਾਂ ਭ੍ਰਿਸ਼ਟਾਚਾਰ ਦੇ ਪਰਦਾਫਾਸ਼ ਨਾਲ ਹੀ ਕਿਉਂ ਨਾ ਜੁੜਿਆ ਹੋਵੇ, ਤਿੰਨ ਅੱਖਰਾਂ ਦਾ ਛੋਟਾ ' ਕਾਨੂੰਨ ' ਹਮੇਸ਼ਾ ਭ੍ਰਿਸ਼ਟਾਚਾਰ ਗੁੰਝਲਦਾਰ ਅਤੇ ਲਹਿਰਦਾਰ ਸ਼ਬਦ ਤੇ ਭਾਰੀ ਪੈ ਰਿਹਾ ਹੈ. ਉਸ ਪਲ ਮਹਿਸੂਸ ਹੋਣ ਲੱਗਦਾ ਹੈ ਕਿ ਕਾਨੂੰਨ ਦੀਆਂ ਅੱਖਾਂ ਤੇ ਪੱਟੀ ਨਹੀਂ ਲੱਗੀ ਹੈ.

ਜੇਕਰ ਭ੍ਰਿਸ਼ਟਾਚਾਰ ਅਤੇ ਨਿਰੰਕੁਸ਼ਤਾ ਜਾਂ ਅਪਰਾਧੀਕਰਣ ਦੀ ਤੁਲਣਾ ਸਾਡੀ ਨਿਆਂ ਵਿਵਸਥਾ ਅਤੇ ਕਾਨੂੰਨ ਨਾਲ ਕੀਤੀ ਜਾਵੇ ਤਾਂ ਜਿਥੇ ਦੇਸ਼ ਵਿੱਚ ਭ੍ਰਿਸ਼ਟਾਚਾਰ ਅਤੇ ਅਪਰਾਧੀਕਰਣ ਦੇ ਹਜਾਰਾਂ ਪ੍ਰਸੰਗ ਮਿਲਣਗੇ ਉਥੇ ਨਿਆਂ ਅਤੇ ਸਾਹਸਿਕ ਫੈਸਲੇ ਦੇ ਗਿਣੇ-ਚੁਣੇ ਪ੍ਰਸੰਗ ਹੀ ਦਿਖਾਈ ਦੇਣਗੇ. ਪਰ ਇਹ ਗਿਣੇ-ਚੁਣੇ ਪ੍ਰਸੰਗ ਇੰਨੇ ਹੈਰਾਨੀਜਨਕ ਅਤੇ ਨਿਵਕੇਲੇ ਹਨ ਕਿ ਇਹਨਾਂ ਨੇ ਦੇਸ਼ ਦੇ ਹਾਲਾਤਾਂ ਨੂੰ ਬਦਲਣ ਲਈ ਨਿਰਣਾਇਕ ਭੁਮਿਕਾ ਨਿਭਾਈ ਹੈ ਅਤੇ ਰਸਾਤਲ ਦੇ ਪਾਸੇ ਅਭਿਮੁੱਖ ਦੇਸ਼ ਨੂੰ ਪਤਨ ਦੇ ਰਸਤੇ ਨਾਲ ਪਾਸੇ ਕਰਕੇ ਤਰੱਕੀ ਦੀ ਰਾਹ ਤੇ ਵੱਧਣ ਦੇ ਲਈ ਪ੍ਰੇਰਿਤ ਕੀਤਾ ਹੈ, ਗਤੀਵਾਨ ਕੀਤਾ ਹੈ.

ਜ਼ੇਕਰ ਸਾਡੇ ਨਿਆਂਇਕ ਇਤਿਹਾਸ ਦੇ ਪੰਨੇ ਪਲਟ ਕੇ ਦੇਖੇ ਜਾਣ ਤਾਂ ਬੀਤੇ ਸਾਲਾਂ ਵਿੱਚ ਸਾਡਾ ਕਾਨੂੰਨ ਕੁਝ ਅਜਿਹੀਆਂ ਘਟਨਾਵਾਂ ਦਾ ਗਵਾਹ ਰਿਹਾ ਹੈ ਜਿਸਨੇ ਸਮੁਚੇ ਵਿਸ਼ਵ ਨੂੰ ਅੱਖਾਂ ਫਾੜ-ਫਾੜ ਦੇਖਣ ਅਤੇ ਦਿਮਾਗ ਤੇ ਜੋਰ ਦੇਕੇ ਸੋਚਣ ਲਈ ਮਜ਼ਬੂਰ ਕੀਤਾ ਹੈ ਕਿ ਭਾਰਤ ਵਿੱਚ ਇਹ ਕੀ ਹੋ ਰਿਹਾ ਹੈ? ਭ੍ਰਿਸ਼ਟਾਚਾਰ ਅਤੇ ਅਪਰਾਧੀਕਰਣ ਤੇ ਪਹਿਰੇਦਾਰੀ ਕਰਨ ਵਾਲੇ ਤਹਿਲਕਾ ਅਤੇ ਸਟਿੰਗ ਆਪਰੇਸ਼ਨਾਂ ਨੇ ਕੁੱਝ ਪ੍ਰਭਾਵਸ਼ਾਲੀ ਵਿਅਕਤੀਆਂ ਦੇ ਚਿਹਰੇ ਉਜਾਗਰ ਕੀਤੇ ਹਨ ਅਤੇ ਸਾਬਿਤ ਕੀਤਾ ਹੈ ਕਿ ਸਾਡਾ ਆਮ ਨਾਗਰਿਕ ਅਤੇ ਪੱਤਰਕਾਰ ਹੱਲੇ ਸੁੱਤਾ ਨਹੀਂ ਹੈ.

ਹੋਸ਼ ਉਡਾਉਣ ਵਾਲੇ ਕਾਰਨਾਮੇ ਕਰ ਦਿਖਾਉਣ ਵਾਲਿਆਂ ਵਿੱਚ ਪੁਰਸ਼ ਹੀ ਨਹੀਂ ਔਰਤਾਂ ਵੀ ਪਿਛੇ ਨਹੀਂ ਰਹੀਆਂ ਹਨ. ਯਾਦ ਕਰੋ ਜਦੋਂ ਇਕ ਨਾਜੁਕ ਪੱਤਰਕਾਰ ਨੇ ਹਰਸ਼ਦ ਮੇਹਤਾ ਨੂੰ ਜਾਗਰੁਕ ਕੀਤਾ,ਤਾਂ ਦੁਨੀਆ ਹੈਰਾਨ ਰਹਿ ਗਈ ਸੀ ਅਤੇ ਹੁਣੇ-ਹੁਣੇ ਕੋਲਡ ਡਰਿੰਕ ਵਿੱਚ ਕੀਟਨਾਸ਼ਕਾਂ ਦੀ ਮਾਤਰਾ ਦਾ ਮਾਮਲਾ ਵੀ ਇਕ ਯੁਵਤੀ ਨੇ ਹੀ ਉਠਾਇਆ ਸੀ.ਡਾਇਰੀ ਨਾਲ ਜੁੜਿਆ ਹਵਾਲਾ ਕਾਂਡ ਹੋਵੇ ਜਾਂ ਬੋਫੋਰਸ ਜਾਂ ਫਿਰ ਤੇਲਗੀ ਕਾਂਡ ਅਤੇ ਤੇਲ ਸੌਦਿਆਂ ਦਾ ਘਪਲਾ ਹੀ ਕਿਉਂ ਨਾ ਹੋਵੇ,ਭ੍ਰਿਸ਼ਟ ਰਾਜਨੀਤਿਕ ਦੱਲਾਂ ਅਤੇ ਰਾਜਨੇਤਾਵਾਂ ਤੋਂ ਉੱਪਰ ਕਾਨੂੰਨ ਦੀ ਜਿੱਤ ਨੇ ਦੇਸ਼ ਦਾ ਮਾਣ ਵਧਾਇਆ ਹੈ.ਇਸ ਨਾਲ ਇਕ ਬਾਰ ਫਿਰ ਸਾਬਿਤ ਹੋ ਗਿਆ ਕਿ ਭਲੇ ਹੀ ਸਾਡੇ ਇਥੇ ਅਵਿਵਸਥਾ ਦਾ ਬੋਲਬਾਲਾ ਹੈ,ਪਰ ਉਸ ਨੂੰ ਦੁਰ ਕਰਨ ਦੇ ਲਈ ਬਣਾਇਆ ਗਿਆ ਕਾਨੂੰਨ ਹੱਲੇ ਬਿਕਾਉ ਜਾਂ ਦਬਾਅ ਵਿੱਚ ਆਉਣ ਵਾਲਾ ਨਹੀਂ ਹੋਇਆ ਹੈ.

ਸਾਰੀ ਦੁਨੀਆ ਜਦੋਂ-ਜਦੋਂ ਭਾਰਤ ਨੂੰ ਟੁਟਦਾ ਜਾਂ ਝੁਕਦਾ ਦੇਖਣ ਦੇ ਸਪਨੇ ਸੰਜੋਣ ਲੱਗਦੀ ਹੈ,ਉਦੋਂ ਕੋਈ ਸ਼ਖਸ਼ ਆਪਣੇ ਮੱਹਤਵਪੁਰਨ ਫੈਸਲੇ ਨਾਲ ਉਹਨਾਂ ਦੇ ਸਪਨਿਆਂ ਨੂੰ ਤਾਸ਼ ਦੇ ਪੱਤਿਆ ਦੀ ਤਰਾਂ ਬਿਖੇਰ ਕੇ ਇਹ ਧਾਰਣਾ ਪੁਖਤਾ ਕਰ ਦਿੰਦਾ ਹੈ ਕਿ ਪੰਜ ਹਜਾਰ ਸਾਲ ਪੁਰਾਣੀ ਸਭਿਅਤਾ ਵਾਲਾ ਇਹ ਦੇਸ਼ ਉਹੋ ਜਿਹਾ ਨਹੀਂ,ਜਿਹੋ ਜਿਹਾ ਇਹ ਦਿਖਦਾ ਹੈ.ਅੱਜ ਦੁਨੀਆ ਭਰ ਨੂੰ ਭਾਰਤ ਦਾ ਸੁਰੂਪ ਵਿਗੜਦਾ ਦਿਖਾਈ ਦੇਵੇ,ਪਰ ਹਕੀਕਤ ਤਾਂ ਇਹ ਹੈ ਕਿ ਅਸੀਂ ਇਕ ਸੁਧਾਰਵਾਦੀ ਯੋਗ ਦੇ ਪਾਸੇ ਅੱਗੇ ਵੱਧਦੇ ਜਾ ਰਹੇ ਹਾਂ.ਇਸ ਨੂੰ ਇੰਝ ਵੀ ਕਿਹਾ ਜਾ ਸਕਦਾ ਹੈ ਕਿ ਦੇਸ਼ ਸੁਧਰ ਰਿਹਾ ਹੈ.
ਹੋਰ ਵੀ
ਦੇਸ਼ ਦੀ ਸ਼ਾਨ 'ਤਿਰੰਗਾ'
ਤਾਂ ਜੋ ਤਿਰੰਗੇ ਦੀ ਸ਼ਾਨ ਨਾ ਡਿੱਗੇ