ਚੰਦਨ ਮਿਸ਼ਰਾ ਅੱਜ ਅਸੀਂ ਦੇਸ਼ ਦੀ ਅਜਾਦੀ ਦੇ 60 ਵਰੇ ਪੂਰੇ ਹੋਣ ਦਾ ਜਸ਼ਨ ਮਨਾ ਰਹੇ ਹਾਂ. ਉਹ ਅਜਾਦੀ ਜਿਹੜੀ ਅਣਗਿਣਤ ਲੋਕਾਂ ਦੀ ਕੁਰਬਾਨੀ ਸਦਕਾ ਹਾਸਿਲ ਹੋਈ. ਉਹ ਕੁਰਬਾਨੀ ਜਿਸ ਵਿੱਚ ਹਜਾਰਾਂ ਲੋਕਾਂ ਦਾ ਲਹੂ ਮਿਲਿਆ ਹੈ. ਇਸ ਦਿਨ ਨੂੰ ਅਸੀਂ ਕਿਸੇ ਹੋਰ ਤਿਉਹਾਰ ਤੋਂ ਵਧ ਕੇ ਮਨਾਉਂਦੇ ਹਾਂ. ਕੀ ਸਰਕਾਰੀ ਦਫਤਰ, ਕੀ ਸਕੂਲ-ਕਾਲੇਜ ਅਤੇ ਜਾਂ ਕੋਈ ਰੈਜੀਡੇਂਟ ਸੋਸਾਇਟੀ. ਹਰ ਇੱਕ ਥਾਂ ਤੇ ਅਜਾਦੀ ਦਾ ਦਿਨ ਮਨਾਇਆ ਜਾਂਦਾ ਹੈ.
ਇਸ ਦਿਨ ਨੂੰ ਮਨਾਉਣ ਦੀ ਮਨਾਉਣ ਦੀ ਸਭ ਤੋਂ ਮੁੱਢਲੀ ਕਾਰਵਾਈ ਹੈ ਝੰਡਾ ਲਹਿਰਾਉਣਾ. ਅਜਕਲ ਕਰੀਬ ਸਾਰੇ ਉਹ ਲੋਕ ਝੰਡਾ ਲਹਿਰਾਉਂਦੇ ਹਨ ਜਿਹੜੇ ਅਜਾਦੀ ਦੇ ਦਿਹਾੜੇ ਨੂੰ ਮਨਾਉਂਦੇ ਹਨ. ਲੋਕ ਝੰਡੇ ਨੂੰ ਸਨਮਾਨ ਦਿੰਦੇ ਹਨ. ਉਸ ਝੰਡੇ ਨੂੰ ਸਲਾਮੀ ਦਿੰਦੇ ਹਨ.
ਭਾਰਤ ਦੇ ਝੰਡੇ ਦਾ ਸਾਡੇ ਦੇਸ਼ ਲਈ ਵੱਖਰਾ ਅਰਥ ਹੈ. ਇਹ ਸਾਡੀ ਵਿਚਾਰਧਾਰਾ ਅਤੇ ਤਾਕਤ ਦਾ ਪ੍ਰਤੀਕ ਹੈ. ਇਹ ਸਾਡੀ ਖੁਸ਼ਹਾਲੀ, ਮਿੱਤਰਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਵਿਖਾਉਂਦਾ ਹੈ. ਭਾਰਤੀ ਸੰਵਿਧਾਨ ਵਿੱਚ ਝੰਡੇ ਦੇ ਰੰਗਾਂ ਦਾ ਵੀ ਅਰਥ ਦੱਸਿਆ ਗਿਆ ਹੈ. ਸੰਵਿਧਾਨ ਨਿਰਮਾਤਾ ਕਮੇਟੀ ਦੇ ਮੈਬਰ ਡਾ. ਐਸ. ਰਾਧਾਕ੍ਰਿਸ਼ਨਨ ਨੇ ਇਸ ਬਾਰੇ ਕਿਹਾ ਸੀ ਕਿ ਇਸਦਾ ਭਗਵਾ ਰੰਗ ਸਾਡੀ ਤਾਕਤ ਦ ਪ੍ਰਤੀਕ ਹੈ. ਚਿੱਟਾ ਰੰਗ ਸਾਡੀ ਸੱਚਾਈ ਸਹਨਸ਼ੀਲਤਾ ਦਾ ਪ੍ਰਤੀਕ ਹੈ ਤੇ ਹਰਾ ਰੰਗ ਸਾਡੀ ਖੁਸ਼ਹਾਲੀ ਅਤੇ ਜਮੀਨ ਨਾਲ ਪਿਆਰ ਦਾ ਪ੍ਰਤੀਕ ਹੈ. ਇਸਦਾ ਇਹ ਵੀ ਅਰਥ ਹੈ ਕਿ ਸਾਡੀ ਜੜਾਂ ਹੁਣ ਵੀ ਧਰਤੀ ਨਾਲ ਜੁੜੀਆਂ ਹਨ. ਝੰਡੇ ਦੇ ਵਿਚਕਾਰ ਅਸ਼ੋਕ ਚੱਕਰ ਇਸ ਗੱਲ ਦਾ ਪ੍ਰਤੀਕ ਹੈ ਕਿ ਦੇਸ਼ ਵਿੱਚ ਕਾਨੂੰਨ ਦਾ ਸ਼ਾਸ਼ਨ ਹੈ.
ਪਰ ਕੀ ਤੁਸੀ ਜਾਣਦੇ ਹੋ ਕਿ 26 ਜਨਵਰੀ 2002 ਤੋਂ ਪਹਿਲਾਂ ਦੇਸ਼ ਵਿੱਚ ਝੰਡਾ ਲਹਿਰਾਉਣ ਦੀ ਇਜਾਜ਼ਤ ਸਿਰਫ ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਰਾਜ ਦੇ ਹੋਰ ਉੱਚ ਉਹਦਿਆਂ ਤੇ ਬੈਠੇ ਲੋਕਾਂ ਨੂੰ ਹੀ ਸੀ. ਪਰ ਇੱਕ ਜਨਹਿਤ ਯਾਚਿਕਾ ਤੇ ਸੁਨਵਾਈ ਕਰਦਿਆਂ ਦੇਸ਼ ਦੀ ਸੁਪ੍ਰੀਮ ਕੋਰਟ ਨੇ ਇਹ ਆਦੇਸ਼ ਦਿੱਤਾ ਕਿ ਸਰਕਾਰ ਇਸ ਕਾਨੂੰਨ ਵਿੱਚ ਪਰਿਵਰਤਨ ਕਰੇ ਅਤੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਕਿਸੇ ਵੀ ਦਿਨ ਝੰਡਾ ਲਹਿਰਾਉਣ ਦਾ ਅਧਿਕਾਰ ਦੇਵੇ.
ਇਸੇ ਦਾ ਸਦਕਾ ਹੈ ਕਿ ਅੱਜ ਦੇਸ਼ ਦਾ ਕੋਈ ਵੀ ਨਾਗਰਿਕ ਬਗੈਰ ਕਿਸੇ ਰੋਕ-ਟੋਕ ਦੇ ਸ਼ਾਨ ਨਾਲ ਝੰਡਾ ਲਹਿਰਾ ਸਕਦਾ ਹੈ ਇਸ ਬਦਲਾਅ ਦੇ ਬਾਵਜੂਦ ਝੰਡਾ ਲਹਿਰਾਉਣ ਦੇ ਕੁਝ ਨਿਅਮ ਹਨ. ਜਿਹਨਾਂ ਦੀ ਪਾਲਨਾ ਨਾ ਕਰਨਾ ਕਾਨੂੰਨਨ ਅਪਰਾਧ ਮੰਨਿਆ ਜਾਂਦਾ ਹੈ.
ਪਰ ਅਕਸਰ ਲੋਕ ਝੰਡੇ ਲਹਿਰਾਉਣ ਦੇ ਨਿਯਮ ਭੁੱਲ ਜਾਂਦੇ ਹਨ ਜਾਂ ਉਹਨਾਂ ਨੂੰ ਇਹਨਾਂ ਬਾਰੇ ਪਤਾ ਹੀ ਨਹੀਂ ਹੁੰਦਾ. ਇਸ ਕਾਰਨ ਕਈ ਵਾਰ ਉਹ ਝੰਡੇ ਦਾ ਸਨਮਾਨ ਨਹੀਂ ਸਗੋਂ ਅਪਮਾਨ ਹੋ ਜਾਂਦਾ ਹੈ. ਅਸਲ ਵਿੱਚ ਅਜਿਹੀ ਗਲਤੀ ਸਹੀ ਜਾਣਕਾਰੀ ਨਾ ਹੋਣ ਦੇ ਕਾਰਨ ਹੁੰਦੀ ਹੈ.
26 ਜਨਵਰੀ 2002 ਤੋਂ ਲਾਗੂ ਕੀਤੇ ਗਏ ਕਾਨੂੰਨ ਵਿੱਚ ਝੰਡੇ ਦੇ ਸਨਮਾਨ, ਉਸ ਨੂੰ ਲਹਿਰਾਉਣ ਦੇ ਤਰੀਕੇ ਅਤੇ ਸੰਭਾਲ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ. ਨਿਅਮਾਂ ਦੇ ਇਸ ਭਾਗ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ. ਪਹਿਲੇ ਹਿੱਸੇ ਵਿੱਚ ਝੰਡੇ ਬਾਰੇ ਸਧਾਰਨ ਜਾਣਕਾਰੀ ਲਿਖੀ ਗਈ ਹੈ. ਦੂਜੇ ਹਿੱਸੇ ਵਿੱਚ ਨਿਜੀ, ਸਰਕਾਰੀ ਸੰਸਥਾਵਾਂ, ਸਕੂਲਾਂ ਆਦਿ ਵਿੱਚ ਝੰਡਾ ਲਹਿਰਾਉਣ ਬਾਰੇ ਨਿਯਮ ਲਿਖੇ ਹੋਏ ਹਨ. ਜਦਕਿ ਤੀਜਾ ਹਿੱਸਾ ਕੇਂਦਰ ਅਤੇ ਰਾਜ ਸਰਕਾਰ ਅਤੇ ਉਸ ਨਾਲ ਜੁੜੀਆਂ ਸੰਸਥਾਵਾਂ ਲਈ ਝੰਡਾ ਲਹਿਰਾਉਣ ਦੇ ਨਿਯਮਾਂ ਬਾਰੇ ਦੱਸਦਾ ਹੈ.
ਦੇਸ਼ ਦੇ ਸਨਮਾਨ, ਤਾਕਤ, ਅਜਾਦੀ ਦੇ ਪ੍ਰਤੀਕ ਇਸ ਤਿਰੰਗੇ ਨੂੰ ਨਾਗਰਿਕਾਂ ਵੱਲੋਂ ਪੂਰਾ ਸਨਮਾਨ ਦੇਣਾ ਚਾਹੀਦਾ ਹੈ. ਲੋਕਾਂ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਜਿਸ ਅਜਾਦੀ ਲਈ ਲੋਕਾਂ ਨੇ ਬਲਿਦਾਨ ਦਿੱਤਾ, ਇਹ ਝੰਡਾ ਉਸੇ ਦਾ ਪ੍ਰਤੀਕ ਹੈ.
|