ਮੁੱਖ ਸਫ਼ਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 07 > ਸੁਤੰਤਰਤਾ ਦਿਵਸ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਤਾਂ ਜੋ ਤਿਰੰਗੇ ਦੀ ਸ਼ਾਨ ਨਾ ਡਿੱਗੇ
ਚੰਦਨ ਮਿਸ਼ਰਾ

ਅੱਜ ਅਜਾਦੀ ਦਿਹਾੜੇ ਤੇ ਪੂਰੇ ਦੇਸ਼ ਵਿੱਚ ਜਸ਼ਨ ਦਾ ਮਾਹੌਲ ਹੈ. ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅਜਾਦੀ ਦਿਹਾੜਾ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਜਾਂਦਾ ਹੈ. ਇਸ ਦਿਨ ਥਾਂ- ਥਾਂ ਤੇ ਲੋਕ ਰਾਸ਼ਟਰੀ ਝੰਡਾ 'ਤਿਰੰਗਾ' ਲਹਿਰਾ ਕੇ ਦੇਸ਼ ਅਤੇ ਇਸਨੂੰ ਅਜਾਦ ਕਰਵਾਉਣ ਵਾਲੇ ਸ਼ਹੀਦਾਂ ਨੂੰ ਸਲਾਮੀ ਦਿੰਦੇ ਹਨ. ਪਰ ਇਸ ਉਤਸ਼ਾਹ ਵਿੱਚ ਲੋਕ ਝੰਡਾ ਲਹਿਰਾਉਣ ਦੇ ਕੁਝ ਜਰੂਰੀ ਨਿਯਮਨ ਭੁੱਲ ਜਾਂਦੇ ਹਨ. ਅਸੀ ਇੱਥੇ ਤੁਹਾਨੂੰ ਇਹਨਾਂ ਨਿਯਮਾਂ ਬਾਰੇ ਜਾਣਕਾਰੀ ਦਿੰਦੇ ਹਾਂ ਜਿਹੜੇ ਝੰਡੇ ਦੇ ਸਨਮਾਨ ਲਈ ਜਰੂਰੀ ਹਨ.

ਭਾਰਤ ਸਰਕਾਰ ਵੱਲੋਂ ਲਾਗੂ ਕੀਤੇ ਗਏ 26 ਜਨਵਰੀ 2002 ਨੂੰ ਲਾਗੂ ਕੀਤੇ ਗਏ ਨਵੇਂ ਕਾਨੂੰਨ ਵਿੱਚ ਕੁਝ ਨਵੀਂ ਵਿਵਸਥਾਵਾਂ ਕੀਤੀਆਂ ਗਈਆਂ ਹਨ. ਜਿਹਨਾਂ ਬਾਰੇ ਆਮ ਜਨਤਾ ਨੂੰ ਜਾਣਕਾਰੀ ਹੋਣਾ ਬਹੁਤ ਜਰੂਰੀ ਹੈ. ਇਹ ਨਿਯਮ ਹਨ:

- ਰਾਸ਼ਟਰੀ ਝੰਡੇ ਨੂੰ ਕਿਸੇ ਨੂੰ ਸਨਮਾਨ ਦੇਣ ਜਾਂ ਸਲਾਮੀ ਕਰਨ ਲਈ ਝੁਕਾਉਣਾ ਨਹੀਂ ਚਾਹੀਦਾ.
- ਸਰਕਾਰ ਵੱਲੋਂ ਜਾਰੀ ਆਦੇਸ਼ਾਂ ਦੇ ਇਲਾਵਾ ਉਸਨੂੰ ਅੱਧਾ ਵੀ ਨਹੀਂ ਝੁਕਾਉਣਾ ਚਾਹੀਦਾ.
- ਰਾਜ ਨਾਲ ਜੁੜੇ ਵਿਅਕਤੀਆਂ ਅਤੇ ਸੇਨਾ ਦੇ ਜਵਾਨਾਂ ਤੋਂ ਇਲਾਵਾ ਹੋਰ ਕਿਸੇ ਦੇ ਸੰਸਕਾਰ ਤੇ ਝੰਡੇ ਦਾ ਕਫਨ ਨਹੀਂ ਦਿੱਤਾ ਜਾਂਦਾ.
- ਰਾਸ਼ਟਰੀ ਝੰਡੇ ਨੂੰ ਰੁਮਾਲ, ਕਪੜੇ ਆਦਿ ਦੇ ਤੌਰ ਤੇ ਇਸਤੇਮਾਲ ਕਰਨਾ ਕਾਨੂੰਨਨ ਅਪਰਾਧ ਹੈ.
- ਰਾਸ਼ਟਰੀ ਝੰਡੇ ਤੇ ਕੁਝ ਵੀ ਲਿਖਿਆ ਜਾਣਾ ਅਪਰਾਧਾ ਹੈ.
- ਝੰਡੇ ਦਾ ਕੋਈ ਵੀ ਸਿਰਾ ਮਿੱਟੀ ਜਾਂ ਪਾਣੀ ਨੂੰ ਛੁਹੰਦਾ ਨਹੀਂ ਹੋਣਾ ਚਾਹੀਦਾ.
- ਝੰਡੇ ਦਾ ਕਿਸੇ ਵੱਲੋਂ ਆਪਣੀ ਗੱਡੀ, ਟ੍ਰੇਨ, ਬੋਟ ਜਾਂ ਜਹਾਜ ਤੇ ਲਗਾਇਆ ਜਾਣਾ ਮਨਾ ਹੈ.
- ਝੰਡੇ ਦਾ ਇਸਤੇਮਾਲ ਮੇਜ ਦੇ ਕਵਰ ਜਾਂ ਕਿਸੇ ਹੋਰ ਚੀਜ ਨੂੰ ਢਕਣ ਲਈ ਨਹੀਂ ਹੋਣਾ ਚਾਹੀਦਾ.
- ਮੇਜ ਤੇ ਸਜਾਏ ਗਏ ਝੰਡੇ ਨੂੰ ਹਮੇਸ਼ਾ ਬੈਠਣ ਵਾਲੇ ਦੇ ਸੱਜੇ ਪਾਸੇ ਰੱਖਣਾ ਚਾਹੀਦਾ ਹੈ.
- ਝੰਡੇ ਦਾ ਭਗਵਾ ਰੰਗ ਸਭ ਤੋਂ ਉੱਤੇ ਹੋਣਾ ਚਾਹੀਦਾ ਹੈ ਅਤੇ ਹਰਾ ਰੰਗ ਥੱਲੜੇ ਪਾਸੇ.
- ਰਾਸ਼ਟਰੀ ਝੰਡੇ ਦੇ ਨਾਲ ਕੋਈ ਹੋਰ ਝੰਡਾ ਲਹਰਾਏ ਜਾਣ ਦੀ ਮਨਾਹੀ ਹੈ.
- ਝੰਡੇ ਨੂੰ ਖੁੱਲੀ ਥਾਂ ਤੇ ਲਹਰਾਏ ਜਾਣ ਤੇ ਉਸਨੂੰ ਸੂਰਜ ਢਲਣ ਦੇ ਬਾਅਦ ਲਾਹ ਕੇ ਰੱਖ ਲੈਣਾ ਚਾਹੀਦਾ ਹੈ.
- ਝੰਡਾ ਫਟ ਜਾਣ ਤੇ ਉਸਨੂੰ ਜਲਾ ਦੇਣਾ ਚਾਹੀਦਾ ਹੈ. ਕਦੇ ਵੀ ਫਟਾ ਝੰਡਾ ਨਹੀਂ ਲਹਿਰਾਇਆ ਜਾਂਦਾ.
- ਸਕੂਲਾਂ ਵਿੱਚ ਝੰਡਾ ਲਹਿਰਾਏ ਜਾਣ ਦੇ ਸਮੇਂ ਵਿਦਿਆਰਥੀ ਨਿਅਤ ਲਾਇਨਾਂ ਵਿੱਚ ਖੜੇ ਹੋਣ ਤੇ ਟੀਮ ਲੀਡਰ ਅੱਗੇ ਵਧਕੇ ਝੰਡੇ ਨੂੰ ਲਹਿਰਾ ਕੇ ਉਸਨੂੰ ਸਲਾਮੀ ਦੇਵੇ.
- ਝੰਡੇ ਦੀ ਸਲਾਮੀ ਰਾਸ਼ਟਰ ਗੀਤ ਦੇ ਨਾਲ ਹੋਣੀ ਚਾਹੀਦੀ ਹੈ.
- ਝੰਡੇ ਨੂੰ ਲਹਿਰਾਉਣ ਵੇਲੇ ਹਮੇਸ਼ਾ ਢੁਕਵੀ ਥਾਂ ਤੇ ਸਨਮਾਨ ਨਾਲ ਹੋਣਾ ਚਾਹੀਦਾ ਹੈ.
- ਕਿਸੇ ਵੀ ਸਾਰਵਜਨਿਕ ਇਮਾਰਤ ਤੇ ਝੰਡਾ ਲਹਿਰਾਇਆ ਜਾ ਸਕਦਾ ਹੈ, ਪਰ ਨਿਯਮਾਂ ਦੇ ਮੁਤਾਬਿਕ.
- ਝੰਡੇ ਨੂੰ ਹਮੇਸ਼ਾ ਤੇਜੀ ਨਾਲ ਉੱਪਰ ਚਾੜ੍ਹਣਾ ਚਾਹੀਦਾ ਹੈ ਅਤੇ ਹੌਲੀ-ਹੌਲੀ ਥੱਲੇ ਉਤਾਰਨ ਦਾ ਨਿਯਮ ਹੈ.
- ਕਿਸੇ ਕਾਰ ਤੇ ਲਗਾਇਆ ਤੇ ਝੰਡੇ ਨੂੰ ਇਸਦੀ ਬੋਨੇਟ ਦੇ ਠੀਕ ਵਿਚਕਾਰ ਜਾਂ ਕਾਰ ਦੇ ਸਾਹਮਣੇ ਵਾਲੇ ਹਿੱਸੇ ਦੇ ਬਿਲਕੁਲ ਸੱਜੇ ਹੱਥ ਚੰਗੀ ਤਰ੍ਹਾਂ ਚਿਪਕਾਇਆ ਜਾਂਦਾ ਹੈ.
- ਝੰਡਾ ਲਹਿਰਾਉਣ ਵੇਲੇ ਮੌਜੂਦਾ ਸਾਰੇ ਲੋਕ ਉਸ ਵੱਲ ਮੂੰਹ ਕਰਕੇ ਸਿੱਧੇ ਖੜੇ ਹੋਣ.

ਭਾਰਤ ਸਰਕਾਰ ਵੱਲੋਂ ਝੰਡੇ ਦੇ ਸਨਮਾਨ ਲਈ ਇਹ ਨਿਯਮ ਇਸ ਲਈ ਬਣਾਏ ਗਏ ਹਨ ਕਿਉਂਕਿ ਇਹ ਭਾਰਤ ਦੇਸ਼ ਦਾ ਗੌਰਵ ਹੈ. ਕਿਸੇ ਦੂਜੇ ਦੇਸ਼ ਵਿੱਚ ਵੀ ਜੇਕਰ ਭਾਰਤ ਦਾ ਕੋਈ ਪ੍ਰਤੀਕ ਸ਼ਾਨ ਨਾਲ ਖੜਾ ਰਹਿੰਦਾ ਹੈ ਤਾਂ ਉਹ ਹੈ ਸਾਡਾ 'ਤਿਰੰਗਾ'. ਸੋ ਇਹ ਦੇਸ਼ ਦੇ ਸਾਰੇ ਨਾਗਰਿਕਾਂ ਦੀ ਮੁੱਢਲੀ ਜਿੰਮੇਵਾਰੀ ਹੈ ਕਿ ਉਹ ਇਸ ਸਨਮਾਨ ਦੀ ਰੱਖਿਆ ਕਰਨ.