ਇੱਕ ਵਾਰ ਪਿੰਡ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਪਿੰਡ ਹਸਨ ਅਬਦਾਲ ਪਹੁੰਚੇ. ਇਹ ਪਿੰਡ ਇਕ ਉੱਚੀ ਪਹਾੜੀ ਦੀ ਢਲਾਨ ਹੇਠ ਵਸਿਆ ਹੋਇਆ ਸੀ. ਇਥੇ ਹੀ ਇੱਕ ਉੱਚੀ ਪਹਾੜੀ ਤੇ ਵਲੀ ਕੰਧਾਰੀ ਨਾਮ ਦਾ ਫਕੀਰ ਰਹਿੰਦਾ ਸੀ. ਇਸ ਫਕੀਰ ਦੀ ਰਹਾਇਸ਼ ਦੇ ਨਾਲ ਹੀ ਇਕ ਚਸ਼ਮਾਂ ਸੀ ਜਿਸ ਦਾ ਪਾਣੀ ਸਰੋਵਰ ਵਿੱਚ ਇੱਕਠਾ ਹੁੰਦਾ ਸੀ ਅਤੇ ਵਾਧੂ ਪਾਣੀ ਥੱਲੇ ਆਉਂਦਾ ਸੀ ਜਿਸ ਨੂੰ ਪਿੰਡ ਦੇ ਲੋਕ ਪੀਣ ਲਈ ਉਪਯੋਗ ਕਰਦੇ ਸੀ.
ਜਦੋ ਗੁਰੂ ਸਾਹਿਬ ਜੀ ਇਸ ਸਥਾਨ ਤੇ ਆ ਕੇ ਬੈਠੇ ਆਪ ਜੀ ਨੇ ਮਰਦਾਨੇ ਜੀ ਨੂੰ ਰਬਾਬ ਵਜਾਉਣ ਲਈ ਕਿਹਾ ਅਤੇ ਆਪ ਜੀ ਇਲਾਹੀ ਸ਼ਬਦ ਦਾ ਗਾਇਣ ਕਰਨ ਲੱਗੇ. ਪਿੰਡ ਦੇ ਲੋਕਾਂ ਨੇ ਜਦ ਪਵਿੱਤਰ ਬਾਣੀ ਸੁਣੀ ਉਹ ਸਾਰੇ ਗੁਰੂ ਸਾਹਿਬ ਜੀ ਦੇ ਕੋਲ ਆ ਗਏ. ਇਸ ਤਰ੍ਹਾਂ ਹਰ ਦਿਨ ਕੀਰਤਨ ਹੋਣ ਲੱਗਿਆ.
ਵਲੀ ਕੰਧਾਰੀ ਜਾਦੂ ਟੋਣੇ ਦੇ ਲਈ ਬਹੁਤ ਪ੍ਰਸਿੱਧ ਸੀ ਜਦ ਪਿੰਡ ਦੇ ਲੋਕ ਉਸ ਨੂੰ ਛੱਡ ਕੇ ਗੁਰੂ ਸਾਹਿਬ ਜੀ ਦੇ ਕੋਲ ਨਿੱਤ ਆਉਣ ਲੱਗੇ ਤਾ ਵਲੀ ਕੰਧਾਰੀ ਬਹੁਤ ਨਰਾਜ ਹੋਇਆ ਉਸ ਨੇ ਗੁੱਸੇ ਵਿੱਚ ਪਿੰਡ ਦੇ ਲੋਕਾਂ ਨੂੰ ਪਾਣੀ ਦੇਣ ਤੋਂ ਨਾਹ ਕਾਰ ਦਿੱਤੀ ਜਿਥੋ ਪਾਣੀ ਥੱਲੇ ਆਉਂਦਾ ਸੀ ਉਸ ਰਾਹ ਨੂੰ ਬੰਦ ਕਰ ਦਿੱਤਾ.
ਪਿੰਡ ਦੇ ਲੋਕ ਇਸ ਗੱਲ ਤੋਂ ਬਹੁਤ ਦੁਖੀ ਹੋਣ ਲੱਗੇ ਉਹਨਾਂ ਨੇ ਸ਼੍ਰੀ ਗੁਰੂ ਨਾਨਕ ਦੇ ਵ ਸਾਹਿਬ ਜੀ ਦੇ ਅੱਗੇ ਬੇਨਤੀ ਕੀਤੀ. ਇਥੇ ਮਰਦਾਨਾ ਜੀ ਨੇ ਵੀ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਉਹਨਾਂ ਨੂੰ ਪਿਆਸ ਲੱਗੀ ਹੈ ਗੁਰੂ ਸਾਹਿਬ ਜੀ ਨੇ ਮਰਦਾਨਾ ਜੀ ਨੂੰ ਕਿਹਾ ਕਿ ਉਹ ਵਲੀ ਕੰਧਾਰੀ ਦੇ ਕੋਲ ਜਾ ਕੇ ਪਾਣੀ ਮੰਗੇ ਉਹ ਇਕ ਫਕੀਰ ਹੈ ਪਾਣੀ ਦੇਣ ਤੋਂ ਨਾਂਹ ਕੀਤੀ. ਜਦੋ ਮਰਦਾਨਾ ਜੀ ਪਰਤ ਕੇ ਗੁਰੂ ਸਾਹਿਬ ਜੀ ਦੇ ਕੋਲ ਆਏ ਗੁਰੂ ਜੀ ਨੇ ਮਰਦਾਨਾ ਜੀ ਨੂੰ ਇੱਕ ਵਾਰ ਫਿਰ ਵਲੀ ਕੰਧਾਰੀ ਦੇ ਕੋਲ ਭੇਜਿਆ, ਪਰ ਉਸ ਫਕੀਰ ਨੇ ਪਾਣੀ ਨਹੀਂ ਦਿੱਤਾ.
ਫਿਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪਿੰਡ ਦੇ ਲੋਕਾਂ ਤੋਂ ਇੱਕ ਪੱਥਰ ਹਟਾਉਣ ਲਈ ਕਿਹਾ ਪੱਥਰ ਹਟਾਉਣ ਦੇ ਬਾਅਦ ਉਥੇ ਪਾਣੀ ਆਉਣ ਲੱਗਿਆ ਜੋ ਪਾਣੀ ਚਸ਼ਮੇ ਤੋਂ ਸਰੋਵਰ ਵਿੱਚ ਮਿਲਾ ਜਾਂਦਾ ਸੀ ਉਹ ਹੁਣ ਸਿੱਧਾ ਥੱਲੇ ਆਉਣ ਲੱਗਿਆ ਵਲੀ ਕੰਧਾਰੀ ਦਾ ਕ੍ਰੋਧ ਹੋਰ ਵੱਧ ਗਿਆ ਉਸ ਨੇ ਕ੍ਰੋਧ ਵਿੱਚ ਆ ਕੇ ਗੁਰੂ ਸਾਹਿਬ ਜੀ ਵੱਲ ਇੱਕ ਬਹੁਤ ਵੱਡਾ ਪੱਥਰ ਰੇੜਿਆ ਤਾਂਕਿ ਉਹ ਪੱਥਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਕੁਚਲ ਦਵੇ.
ਪਰ ਜਦ ਉਹ ਪੱਥਰ ਰਿੜਦਾ ਹੋਇਆ ਗੁਰੂ ਸਾਹਿਬ ਜੀ ਦੇ ਕੋਲ ਆਇਆ ਗੁਰੂ ਸਾਹਿਬ ਜੀ ਨੇ ਆਪਣ ਹੱਥ ਅੱਗੇ ਕਰ ਕੇ ਉਸ ਪੱਥਰ ਨੂੰ ਆਪਣੇ ਹੱਥ ਦੇ ਪੰਜੇ ਨਾਲ ਹੀ ਰੋਕ ਲਿਆ. ਪਿੰਡ ਦੀ ਸੰਗਤ ਇਹ ਕੌਤਕ ਵੇਖ ਕੇ ਨਿਹਾਲ ਹੋ ਗਈ.
ਵਲੀ ਕੰਧਾਰੀ ਨੂੰ ਆਪਣੀ ਭੁੱਲ ਦਾ ਅਹਿਸਾਸ ਹੋ ਗਿਆ ਉਸ ਨੇ ਗੁਰੂ ਜੀ ਪਾਸੋ ਖਿਮਾ ਮੰਗੀ ਗੁਰੂ ਸਾਹਿਬ ਜੀ ਨੇ ਉਸ ਨੂੰ ਪਵਿੱਤਰ ਉਪਦੇਸ਼ਾ ਨਾਲ ਨਿਹਾਲ ਕੀਤਾ. ਅੱਜ ਵੀ ਉਸ ਪੱਥਰ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜੇ ਦੇ ਨਿਸ਼ਾਨ ਮੌਜੂਦ ਹੈ. ਇਹ ਸਥਾਨ ਗੁਰਦੁਆਰਾ ਪੰਜਾ ਸਾਹਿਬ ਦੇ ਨਾਮ ਤੋਂ ਪ੍ਰਸਿੱਧ ਹੈ. ਇਹ ਸਥਾਨ ਪਾਕਿਸਤਾਨ ਵਿੱਚ ਹੈ.
|