ਮੁੱਖ ਸਫ਼ਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 07 > ਗੁਰ ਪੁਰਬ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਨਾਨਕ ਅੰਗਦ ਕੇ ਹੀਏ ਮੇਂ
ਸਤਮੀਤ ਕੌਰ
"ਨਾਨਕ ਨਾ ਮੜੀ, ਨਾ ਗੌਰ, ਨਾਨਕ ਅੰਗਦ ਕੇ ਹੀਏ ਮੇਂ"
ਸ਼੍ਰੀ ਗੁਰੂ ਅੰਗਦ ਦੇਵ ਜੀ ਪਹਿਲਾਂ ਨਾਮ ਲਹਿਣਾ ਸੀ. ਇੱਕ ਵਾਰ ਲਹਿਣਾ ਜੀ ਨੇ ਭਾਈ ਜੋਧਾ ਜੀ ਪਾਸੋਂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਪਾਵਣ ਬਾਣੀ ਸੁਣੀ ਉਸ ਸਮੇਂ ਤੋਂ ਆਪ ਜੀ ਦੇ ਮਨ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਰਸ਼ਨਾ ਦੀ ਇੱਛਾ ਪ੍ਰਗਟ ਹੋਈ.

ਕੁੱਝ ਸਮੇਂ ਬਾ ਅਦ ਹੀ ਲਹਿਣਾ ਜੀ ਯਾਤਰਾ ਤੇ ਗਏ ਤਾਂ ਆਪ ਜੀ ਨੇ ਕਰਤਾਰਪੁਰ ਤੋਂ ਅੱਠ ਮੀਲ ਦੀ ਦੂਰੀ ਤੇ ਪੜਾਅ ਕੀਤਾ ਸਾਰੀ ਸੰਗਤ ਜੋ ਲਹਿਣਾ ਜੀ ਦੇ ਨਾਲ ਗਈ ਸੀ ਉਹਨਾਂ ਨੂੰ ਪੜਾਅ ਤੇ ਵਿਸ਼ਰਾਮ ਕਰਨ ਲਈ ਛੱਡ ਕੇ ਲਹਿਣਾ ਜੀ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਰਸ਼ਨਾ ਲਈ ਗਏ ਗੁਰੂ ਸਾਹਿਬ ਜੀ ਤੋਂ ਇੰਨ੍ਹੇ ਪ੍ਰਭਾਵਿਤ ਹੋਏ ਕਿ ਸਦਾ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਹੀ ਹੋ ਗਏ.

ਇਸ ਸਮੇਂ ਤੋਂ ਲੈ ਕੇ ਭਾਈ ਲਹਿਣਾ ਜੀ ਨੇ ਤਨ ਮਨ ਧਨ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸੇਵਾ ਕੀਤੀ. ਅੰਤਰਜਾਮੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੌਤਕ ਰਚ ਦੇ ਹੋਏ ਭਾਈ ਲਹਿਣਾ ਜੀ ਦੀ ਕਈ ਪਰੀਖਿਆਵਾਂ ਲਈ.

ਇਕ ਵਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਖੇਤਾਂ ਵਿਚੋਂ ਚਿੱਕੜ ਨਾਲ ਲਿਬੜੇ ਘਾਹ ਦੀ ਪੰਡ ਨੂੰ ਚੁੱਕਣ ਦਾ ਹੁਕਮ ਦਿੱਤਾ ਭਾਈ ਲਹਿਣਾ ਜੀ ਨੇ ਆਪਣੇ ਕੱਪੜਿਆ ਦੀ ਪਰਵਾਹ ਨਹੀਂ ਕੀਤੀ ਅਤੇ ਗੁਰੂ ਜੀ ਦੇ ਹੁਕਮ ਨੂੰ ਸੱਤ ਕਰ ਕੇ ਮੰਨਿਆ. ਇਸ ਪ੍ਰਕਾਰ ਹੀ ਗੁਰੂ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਹੁਕਮ ਦਿੱਤਾ ਕਿ ਗੰਦੇ ਪਾਣੀ ਦੇ ਟੋਏ ਵਿਚੋਂ ਬਰਤਨ ਕੱਢੋ ਲਹਿਣਾ ਜੀ ਨੇ ਉਹ ਵੀ ਹੁਕਮ ਸਤ ਕਰ ਕੇ ਮੰਨਿਆ.

ਇਸ ਪ੍ਰਕਾਰ ਭਾਈ ਲਹਿਣਾ ਜੀ ਨੇ ਗੁਰੂ ਸਾਹਿਬ ਜੀ ਦੀ ਆਗਿਆ ਮੰਨ ਦੇ ਹੋਏ ਅੱਧੀ ਰਾਤ ਨੂੰ ਕੱਪੜੇ ਧੋਤੇ. ਕਿੱਕਰ ਤੇ ਚੜ੍ਹ ਕੇ ਹਲੂਣੇ ਦਿੱਤੇ, ਕੱਟੀ ਹੋਈ ਫਸਲ ਨੂੰ ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਅੱਗ ਲਾ ਦਿੱਤੀ.

ਹਰ ਪਰੀਖਿਆਵਾਂ ਤੇ ਖਰੇ ਪਾਰ ਕਰਦੇ ਹੋਏ ਭਾਈ ਲਹਿਣਾ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਹੀ ਰੂਪ ਹੋ ਗਏ. ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਅੰਗ ਨਾਲ ਲੱਗਾ ਕੇ ਉਹਨਾਂ ਦਾ ਨਾਮ ਅੰਗਦ ਰੱਖਿਆ ਅਤੇ ਉਹਨਾਂ ਗੁਰ ਗੱਦੀ ਸੌਂਪ ਕੇ ਵਚਨ ਕੀਤਾ.
ਹੋਰ ਵੀ
ਮਿਹਰਬਾਨ ਸਾਹਿਬ ਮੇਰਾ ਮਹਿਰਬਾਨ
ਕੁਦਰਤ ਦੇ ਸਭ ਬੰਦੇ
ਭਗਤ ਦੀ ਛਪਰੀ
ਸੰਤ ਗੁਰੂ- ਗੁਰੂ ਨਾਨਕ
ਗੁਰੂ ਨਾਨਕ ਸਾਹਿਬ ਦੀ ਸਿੱਖਿਆ ਦਾ ਪ੍ਰਭਾਵ
ਜੀਵਨ ਦਾ ਮੂਲ ਸਿਧਾਂਤ