ਮੁੱਖ ਸਫ਼ਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 07 > ਗੁਰ ਪੁਰਬ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮਿਹਰਬਾਨ ਸਾਹਿਬ ਮੇਰਾ ਮਹਿਰਬਾਨ
ਇੱਕ ਵਾਰ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧਰਮ ਦਾ ਪ੍ਰਚਾਰ ਕਰਦੇ ਕਰਦੇ ਇਕ ਪਿੰਡ ਦੇ ਬਾਹਰ ਪਹੁੰਚੇ ਉਹਨਾਂ ਨੇ ਵੇਖਿਆ ਕਿ ਪਿੰਡ ਦੇ ਬਾਹਰ ਇੱਕ ਝੁੱਗੀ ਬਣੀ ਹੋਈ ਹੈ ਅਤੇ ਉਸ ਵਿੱਚ ਇਕ ਕੋੜ੍ਹੀ ਰਹਿੰਦਾ ਸੀ. ਪਿੰਡ ਦੇ ਸਾਰੇ ਲੋਕ ਉਸ ਨਾਲ ਨਫਰਤ ਕਰਦੇ ਸੀ. ਜਦੋ ਕਿਸੇ ਨੂੰ ਉਸ ਦੇ ਦਇਆ ਆ ਜਾਂਦੀ ਤਾਂ ਉਸ ਦੇ ਲਈ ਖਾਣ ਪੀਣ ਦਾ ਸਮੱਗਰੀ ਦੂਰ ਰੱਖ ਕੇ ਹੀ ਚਲੇ ਜਾਂਦੇ.

ਸ਼੍ਰੀ ਗੁਰੂ ਨਾਨਕ ਦੇਵ ਜੀ ਉਸ ਕੋੜ੍ਹੀ ਦੀ ਝੁੱਗੀ ਦੇ ਕੋਲ ਗਏ ਅਤੇ ਉਸ ਅਤੇ ਉਸ ਕੋੜ੍ਹੀ ਨੂੰ ਕਹਿਣ ਲੱਗੇ ਭਾਈ ਸਜਣਾ ਅਸੀਂ ਅੱਜ ਰਾਤ ਨੂੰ ਤੇਰੀ ਝੁੱਗੀ ਵਿੱਚ ਰਾਤ ਕੱਟਣੀ ਚਾਹੁੰਦੇ ਹਾਂ. ਕੋੜ੍ਹੀ ਬਹੁਤ ਹੈਰਾਨ ਹੋ ਗਿਆ ਕਿ ਅੱਜ ਤੱਕ ਤਾਂ ਉਸ ਦੀ ਝੁੱਗੀ ਦੇ ਕੋਲ ਨਹੀਂ ਆਉਂਦਾ ਕੋਈ ਤੇ ਅੱਜ ਕੋਣ ਹੈ ਜੋ ਉਸ ਦੇ ਨਾਲ ਰਹਿਣਾ ਚਾਹੁੰਦਾ ਹੈ.

ਕੋੜ੍ਹੀ ਗੁਰੂ ਸਾਹਿਬ ਜੀ ਦੀ ਗੱਲ ਸੁਣ ਕੇ ਉਹਨਾਂ ਨਾਲ ਗੱਲ ਕਰਣਾ ਚਾਹੁੰਦਾ ਸੀ, ਪਰ ਉਹ ਕੁੱਝ ਬੋਲ ਨਾ ਸਕਿਆ. ਕੋੜ੍ਹੀ ਇੱਕ ਟੀਕ ਗੁਰੂ ਜੀ ਵੱਲ ਵੇਖਦਾ ਰਿਹਾ ਅਤੇ ਉਸ ਦੇ ਸ਼ਰੀਰ ਵਿੱਚ ਝਰਨਾਹਟ ਛਿੜ ਗਈ. ਕੋੜ੍ਹੀ ਬਹੁਤ ਹੈਰਾਨ ਸੀ ਕਿ ਪਿੰਡ ਦਾ ਕੋਈ ਵਿਅਕਤੀ ਉਸ ਦੇ ਕੋਲ ਆਉਣ ਨੂੰ ਰਾਜੀ ਨਹੀਂ ਹੈ ਤਾਂ ਇਹ ਕੌਣ ਹਨ ਜੋ ਮੇਰੇ ਕੋਲ ਆ ਕੇ ਰਹਿਣਾ ਚਾਹੁੰਦਾ ਹੈ.

ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਰਦਾਨਾ ਜੀ ਉਸ ਦੀ ਝੁੱਗੀ ਦੇ ਨਾਲ ਬੈਠ ਗਏ ਅਤੇ ਮਰਦਾਨੇ ਜੀ ਨੇ ਰਬਾਬ ਛੇੜੀ ਉਹ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇਲਾਹੀ ਬਾਣੀ ਦਾ ਕੀਰਤਨ ਸ਼ੁਰੂ ਕਰ ਦਿੱਤਾ ਕੋੜ੍ਹੀ ਵੀ ਹੱਥ ਜੋੜ ਕੇ ਕੀਰਤਨ ਸੁਣਨ ਲੱਗ ਪਿਆ ਜਦ ਸ਼ਬਦ ਦਾ ਭੋਗ ਪਿਆ ਕੋੜ੍ਹੀ ਨੇ ਮੱਥਾ ਟੇਕਿਆ. ਗੁਰੂ ਸਾਹਿਬ ਜੀ ਨੇ ਵਚਨ ਕੀਤਾ ਹੋਰ ਭਾਈ ਠੀਕ ਹੋ ਪਿੰਡ ਦੇ ਬਾਹਰ ਝੁੱਗੀ ਕਿਉ ਬਣਾਈ ਹੈ?

ਕੋੜ੍ਹੀ ਨੇ ਗੁਰੂ ਸਾਹਿਬ ਜੀ ਦੇ ਸਵਾਲਾਂ ਦਾ ਜਵਾਬ ਦੇਣਾ ਸ਼ੁਰੂ ਕੀਤਾ ਉਸ ਨੇ ਦੱਸਿਆ ਕਿ ਮੈਂ ਬਹੁਤ ਬਦਕਿਸਮਤ ਹਾਂ ਮੈਨੂੰ ਕੋੜ ਦਾ ਰੋਗ ਹੈ ਇਸ ਲਈ ਕੋਈ ਵੀ ਮੇਰੇ ਕੋਲ ਨਹੀਂ ਆਉਂਦਾ ਮੈਂ ਨੀਚ ਹਾਂ ਮੇਰੇ ਘਰ ਵਾਲੇ ਮੈਨੂੰ ਆਪਣੇ ਨਾਲ ਨਹੀਂ ਰੱਖਦੇ.

ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕੋੜ੍ਹੀ ਦੀ ਗੱਲਾਂ ਸੁਣ ਕੇ ਉਸ ਨੂੰ ਕਿਹਾ ਨੀਚ ਤੂੰ ਨਹੀਂ ਉਹ ਲੋਕ ਹਨ ਜਿਹਨਾਂ ਨੇ ਤੈਨੂੰ ਪਿੰਡ ਤੋਂ ਬਾਹਰ ਕੱਢਿਆ ਹੈ ਕਿਥੇ ਹੈ ਤੈਨੂੰ ਕੋੜ ਮੈਂ ਵੀ ਵੇਖਾ. ਗੁਰੂ ਸਾਹਿਬ ਜੀ ਦੇ ਬਚਣ ਸੁਣ ਕੇ ਕੋੜ੍ਹੀ ਨੇ ਜਿਵੇਂ ਹੀ ਆਪਣੇ ਹੱਥ ਅੱਗੇ ਕੀਤੇ ਉਸ ਨੇ ਵੇਖਿਆ ਕਿ ਉਸ ਦੇ ਪੂਰੇ ਸ਼ਰੀਰ ਤੋਂ ਕੋੜ੍ਹ ਗਾਇਬ ਹੋ ਗਿਆ. ਉਹ ਆਰੋਗ ਹੋ ਗਿਆ.

ਇਹ ਵੇਖ ਕੇ ਕੋੜ੍ਹੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਣਾਂ ਤੇ ਢਹਿ ਪਿਆ, ਗੁਰੂ ਸਾਹਿਬ ਜੀ ਨੇ ਉਸ ਨੂੰ ਗੱਲ ਲਾਇਆ ਅਤੇ ਕਿਹਾ ਪਰਮਾਤਮਾ ਦਾ ਸਿਮਰਨ ਕਰਿਆ ਕਰੋ.
ਹੋਰ ਵੀ
ਕੁਦਰਤ ਦੇ ਸਭ ਬੰਦੇ
ਭਗਤ ਦੀ ਛਪਰੀ
ਸੰਤ ਗੁਰੂ- ਗੁਰੂ ਨਾਨਕ
ਗੁਰੂ ਨਾਨਕ ਸਾਹਿਬ ਦੀ ਸਿੱਖਿਆ ਦਾ ਪ੍ਰਭਾਵ
ਜੀਵਨ ਦਾ ਮੂਲ ਸਿਧਾਂਤ
ਕੀਰਤਨ ਰਾਗ