ਮੁੱਖ ਸਫ਼ਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 07 > ਗੁਰ ਪੁਰਬ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਭਗਤ ਦੀ ਛਪਰੀ
ਇੱਕ ਵਾਰ ਗੁਰੂ ਸਾਹਿਬ ਜੀ ਇੱਕ ਪਿੰਡ ਵਿੱਚ ਪਹੁੰਚੇ ਮਰਦਾਨਾ ਜੀ ਵੀ ਨਾਲ ਸਨ. ਉਸ ਪਿੰਡ ਵਿੱਚ ਤਰਖਾਣ ਰਹਿੰਦਾ ਸੀ. ਉਸ ਤਰਖਾਣ ਨੇ ਜਦੋਂ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ. ਉਸ ਤਰਖਾਣ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਕਿਰਪਾ ਕਰਕੇ ਗੁਰੂ ਸਾਹਿਬ ਜੀ ਉਹਨਾਂ ਦੇ ਘਰ ਚੱਲ ਕੇ ਉਸ ਨੂੰ ਸੇਵਾ ਦਾ ਮੌਕਾ ਬਖਸ਼ਣ.

ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਉਸ ਦੇ ਪ੍ਰੇਮ ਭਾਵ ਨੂੰ ਵੇਖ ਕੇ ਉਸ ਦੇ ਘਰ ਚਲੇ ਗਏ. ਤਰਖਾਣ ਬਹ ਉਤ ਗਰੀਬ ਸੀ ਪਰ ਉਸ ਨੇ ਬਹੁਤ ਮਨ ਲਗਾ ਕੇ ਬਹੁਤ ਸ਼ਰਧਾ ਨਾਲ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸੇਵਾ ਕੀਤੀ.

ਜਦ ਗੁਰੂ ਸਾਹਿਬ ਉਸ ਦੇ ਘਰ ਛੱਡ ਕੇ ਜਾਣ ਲੱਗੇ ਗੁਰੂ ਸਾਹਿਬ ਜੀ ਨੇ ਉਸ ਦੇ ਘਰ ਦਾ ਸਮਾਨ ਤੋੜ ਦਿੱਤਾ ਉਸ ਦੇ ਘਰ ਦੇ ਮਿੱਟੀ ਦੇ ਬਰਤਨ ਵੀ ਭੱਣ ਦਿੱਤੇ. ਉਹ ਤਰਖਾਣ ਸਭ ਕੁੱਝ ਵੇਖਦਾ ਰਿਹਾ ਅਤੇ ਗੁਰੂ ਸਾਹਿਬ ਜੀ ਨੂੰ ਛੱਡਣ ਲਈ ਪਿੰਡ ਦੇ ਬਾਹਰ ਤੱਕ ਆਇਆ.

ਫਿਰ ਉਹ ਤਰਖਾਣ ਗੁਰੂ ਸਾਹਿਬ ਜੀ ਤੋਂ ਆਗਿਆ ਲੈ ਕੇ ਆਪਣੇ ਪਿੰਡ ਪਰਤ ਗਿਆ. ਮਰਦਾਨਾ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਣਾਂ ਵਿੱਚ ਬੇਨਤੀ ਕੀਤੀ ਮਹਰਾਜ ਇਹ ਆਪ ਜੀ ਦਾ ਕਿ ਕੌਤਕ ਹੈ ਉਸ ਤਰਖਾਣ ਨੇ ਆਪਣੀ ਇੰਨ੍ਹੀ ਸੇਵਾ ਕੀਤੀ ਆਪ ਜੀ ਨੇ ਉਸ ਗਰੀਬ ਦੇ ਘਰ ਦਾ ਸਮਾਨ ਕਿਉ ਤੋੜ ਦਿੱਤਾ? ਕਿਰਪਾ ਕਰ ਕੇ ਮੈਨੂੰ ਵੀ ਸਮਝਾਓ.

ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਮਰਦਾਨਾ ਜੀ ਨੂੰ ਕਿਹਾ ਕਿ ਉਸ ਤਰਖਾਣ ਦੀ ਸੇਵਾ ਪਰਵਾਣ ਹੋ ਗਈ. ਜਦ ਉਹ ਤਰਖਾਣ ਆਪਣੇ ਘਰ ਗਿਆ ਉਸ ਨੇ ਵੇਖਿਆ ਕਿ ਉਸ ਦੇ ਘਰ ਦੀ ਥਾਂ ਤੇ ਇੱਕ ਸੁੰਦਰ ਮਹਿਲ ਬਣਿਆ ਹੋਇਆ ਹੈ ਜਦ ਉਹ ਅੰਦਰ ਗਿਆ ਤੇ ਵੇਖਿਆ ਉਸ ਦੇ ਘਰ ਦੇ ਅੰਦਰ ਦੇ ਸਾਰੇ ਭਾਂਡੇ ਸੋਨੇ ਦੇ ਹੋ ਗਏ ਹਨ ਘਰ ਵਿੱਚ ਬਹੁਤ ਸੁੰਦਰ ਵਸਤੂਆਂ ਹਨ.

ਉਹ ਤਰਖਾਣ ਨਿਹਾਲ ਹੋ ਗਿਆ ਉਸ ਨੂੰ ਇਸ ਗੱਲ ਦਾ ਬਹੁਤ ਪਛਤਾਵਾ ਹੋਇਆ ਕਿ ਉਹ ਗੁਰੂ ਸਾਹਿਬ ਜੀ ਨੂੰ ਪਛਾਣ ਨਹੀਂ ਪਾਇਆ. ਉਸ ਦੇ ਘਰ ਦੇ ਆਪ ਰੱਬ ਚੱਲ ਕੇ ਆਏ ਸਨ. ਫਿਰ ਉਹ ਉਸ ਹੀ ਰਾਹ ਤੇ ਗੁਰੂ ਸਾਹਿਬ ਜੀ ਨੂੰ ਲੱਭਦੇ ਹੋਏ ਉਸ ਪਿੰਡ ਵਿੱਚ ਜਿਥੇ ਗੁਰੂ ਸਾਹਿਬ ਜੀ ਪੜਾਅ ਕੀਤਾ ਸੀ. ਉਥੇ ਜਾ ਕੇ ਉਹ ਗੁਰੂ ਸਹਿਬ ਜੀ ਦੇ ਚਰਣਾਂ ਵਿੱਚ ਢਹਿ ਪਿਆ ਤੇ ਮੁਆਫੀ ਮੰਗੀ ਕਿ ਉਹ ਗੁਰੂ ਸਾਹਿਬ ਜੀ ਨੂੰ ਪਛਾਣ ਨਹੀਂ ਪਾਇਆ.
ਹੋਰ ਵੀ
ਸੰਤ ਗੁਰੂ- ਗੁਰੂ ਨਾਨਕ
ਗੁਰੂ ਨਾਨਕ ਸਾਹਿਬ ਦੀ ਸਿੱਖਿਆ ਦਾ ਪ੍ਰਭਾਵ
ਜੀਵਨ ਦਾ ਮੂਲ ਸਿਧਾਂਤ
ਕੀਰਤਨ ਰਾਗ
ਜਗਤ ਗੁਰ ਬਾਬਾ
ਬਾਬਾ ਦੇਖੈ ਧਿਆਨ ਧਰਿ