ਮੁੱਖ ਸਫ਼ਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 07 > ਗੁਰ ਪੁਰਬ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸੰਤ ਗੁਰੂ- ਗੁਰੂ ਨਾਨਕ
ਭਾਈ ਰਣਧੀਰ ਸਿੰ
" ਸਤਿਗੁਰੂ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ,
ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ"
ਗੁਰੂ ਨਾਨਕ ਹੀ ਪੂਰਾ ਗੁਰੂ ਹੈ, ਉਹੀ ਗੁਰੂ ਸੂਰਾ ਹੈ. ਸੱਚਾ ਗੁਰੂ ਹੈ ਹੀ ਗੁਰੂ ਨਾਨਕ. ਸੱਚਾ ਸੰਤ ਸਰੂਪ, ਗੁਰੂ ਸਰੂਪ ਸੰਤ ਹੈ ਹੀ ਗੁਰੂ ਨਾਨਕ ਸੱਚਾ ਪਾਤਸ਼ਾਹ. ਹੋਰ ਕੋਈ ਵੀ ਸੰਤ ਗੁਰੂ ,ਗੁਰੂ ਨਾਨਕ ਬਾਝੋਂ ਹੈ ਹੀ ਨਹੀਂ. ਨਾ ਕਦੇ ਹੋਇਆ ਨਾ ਕਦੇ ਹੋਵੇਗਾ. ਮੁੱਢ ਕਦੀਮ ਤੋਂ ਸਦ-ਸਦੀਵ ਲਈ ਅਜ਼ਲੀ,ਅਬਦੀ ਗੁਰੂ,ਸੱਚਾ ਸਤਿਗੁਰੂ ,ਗੁਰੂ ਸਰੂਪ ਸੰਤ ਸਦੀਵ ਗੁਰੂ ਹੈ ਤਾਂ ਗੁਰੂ ਨਾਨਕ ਹੀ ਹੈ. ਏਸੇ ਗੁਰੂ ਨਾਨਕ ਦੇ ਦਸ ਗੁਰੂ ਜਾਮੇ ਓਤਿ ਪੋਤਿ ਇਕੋ ਗੁਰੂ ਸਰੂਪ-ਮਈ ਸੱਚੇ ਸੰਤ ਹਨ. ਗੁਰੂ ਨਾਨਕ ਤੋਂ ਪਹਿਲਾਂ ਨਾ ਕੋਈ ਸੱਚਾ ਸੰਤ ਹੋਇਆ ਨਾ ਪਿਛੋਂ ਹੋਵੇਗਾ.

ਗੁਰੂ ਨਾਨਕ ਸਾਹਿਬ ਹੀ ਸੱਚੇ ਸਾਧ ਪ੍ਰਗਟ ਹੋਏ ਤੇ ਜੁਗੋ ਜੁਗ ਹੁੰਦੇ ਰਹਿਣਗੇ. ਕੇਵਲ ਦੁਨਿਆਵੀ ਮੰਦਲਾਂ ਵਿਖੇ ਹੀ ਨਹੀਂ, ਬਲਕਿ ਸਾਰੇ ਖੰਡਾਂ ਬ੍ਰਹਿਮੰਡਾਂ ਵਿਖੇ ਸੱਚੇ ਸਾਧ ਸਰੂਪ ਨਾਨਕ ਦੇਵ ਸਾਹਿਬ ਜੀ ਗੁਰੂ ਰੂਪ ਪ੍ਰਗਟ ਹੁੰਦੇ ਰਹੇ ਅਤੇ ਅਨੇਕਾਂ ਜੀਵਾਂ ਨੂੰ ਤਾਰਿਆ ਤੇ ਤਾਰਦੇ ਰਹੇ. ਸੱਚਾ ਨਿਸਤਾਰਾ, ਕਲਿਆਣ-ਮਈ ਉਧਾਰਾ ਸਾਰੇ ਬ੍ਰਹਿਮੰਡਾਂ ਦੇ ਪ੍ਰਾਣੀਆਂ ਦਾ ਕੇਵਲ ਗੁਰੂ ਨਾਨਕ ਸਾਹਿਬ ਦੇ ਰਾਹੀਂ ਹੀ ਹੋਣਾ ਹੈ ਅਤੇ ਹੁੰਦਾ ਰਹਿਆ ਹੈ. ਅੱਜਕੱਲ ਦਾ ਹਰੇਕ ਭਿੰਡਧਾਰੀ ਦੇਹਧਾਰੀ ਸੰਤ ਗੁਰੂ ਬਣ ਬਣ ਬਹਿੰਦਾ ਹੈ.

ਇਹ ਸਿੱਧ ਹੁੰਦਾ ਹੈ ਕਿ ਸਾਰੇ ਜਗਤ ਨੂੰ ਥੰਮਣ-ਹਾਰ, ਸੱਚਾ ਪ੍ਰਮਾਰਥ ਬਖਸ ਕੇ ਨਿਸਤਾਰਨਹਾਰ, ਸੱਚੇ ਗੁਰਮਤੀ ਮਾਰਗ ਨੂੰ ਦਰਸਾ ਕੇ ਸੱਚਾ ਗੁਰੂ ਸਾਧ ਪ੍ਰਗਟ ਹੋਇਆ.ਜਗਤ ਗੁਰੂ ਨਾਨਕ ਮਈ ਸੱਚੇ ਗੁਰੂ-ਸਾਧ ਬਿਹੂਣ ਜਗਤ ਨੂੰ ਥੰਮਣਹਾਰਾ ਥੰਮ ਕੇ ਅਗੰਮੀ ਗੁਰਮਤਿ ਮਾਰਗ ਦੱਸਣਹਾਰਾ ਆਦਿ ਸਾ ਨਾ ਕੋਈ ਅੰਤ ਹੋਇਆ ਹੈ ਨਾ ਹੋਣਾ ਹੈ. ਦਸਵੇਂ ਗੁਰੂ ਜਾਮੇ ਧਾਰ ਕੇ ਸੱਚਾ ਗੁਰਮਤਿ ਮਾਰਗੀ ਗੁਰੂ ਸਾਧਪੁਣਾ ਪ੍ਰਗਟਿਆ. ਦਸਵੇਂ ਗੁਰੂ ਜਾਮੇ ਵਿੱਚ ਗੁਰੂ ਨਾਨਕ ਸਾਹਿਬ ਤ੍ਰਿਕਾਲ-ਦਰਸ਼ੀ ਸਤਿਗੁਰੂ ਨੇ ਇਹ ਵਿਚਾਰ ਕੇਕਿ ਗੁਰੂ ਨਾਨਕ ਰੂਪੀ ਸੱਚੇ ਸਾਧ ਸਤਿਗੁਰੂ ਬਿਨਾਂ ਇਸ ਜਗਤ ਨੂੰ ਨਿਸਤਾਰਨਹਾਰਾ ਥੰਮਣਹਾਰਾ ਹੋਰ ਕੋਈ ਨਹੀਂ ਹੋ ਸਕਦਾ.

ਕੱਚੇ ਪਿਚੇ ਭਿੰਡੀ ਗੁਰੂ,ਗੁਰੂ ਘਰ ਵਿਖੇ ਖੁੰਬਾਂ ਵਾਂਗ ਉਗਵ ਖਲੋਣਗੇ, ਪ੍ਰੰਤੂ ਜਗਤ ਨਿਸਰਾਤੇਰ ਦਾ ਉੰਨਾ ਤੋਂ ਕੋਈ ਕੰਮ ਨਹੀਂ ਸਰੇਗਾ. ਜਗਤ ਨਿਸਤਾਰਾ ਨਹੇਂ ਕਰ ਸਕਣਗੇ. ਇਸ ਕਰਕੇ ਆਪਣੀ ਪਰਮ ਅੰਤਰਾਅਤਮਾ ਮਈ ਗੁਰ- ਸੱਮਰਥਾ ਵਾਲੀ ਸ਼ਕਤੀ ਰਾਹੀਂ ਸੱਚੇ ਸਾਸਾਧ ਵਾਲੀ ਸੱਚੀ ਨਿਸਤਾਰਕ ਪੇੜੀ ਇਥੇ ਹੀ ਮੁਕਾ ਦਿੱਤੀ. ਗੁਰੂ ਘਰ ਵਿਖੇ ਗੁਰੂ ਨਾਨਕ ਦੇ ਤਾਰੇ ਨਿਸਤਾਰੇ ਹੋਏ ਗੁਰ੍ਮੁਖ ਗੁਰਸਿੱਖਾਂ ਦੇ ਪੰਜਾਂ ਦੇ ਪੁੰਜ ਤਾਂ ਹੋਣਗੇ ਪਰ ਉਹਨਾਂ ਵਿਚੋਂ ਕੋਈ ਇਕ ਸਿਖ ਗੁਰ-ਨਿਸਤਾਰਿਆ ਸਿੱਖ ਨਹੀਂ ਕਰੇਗਾ.

ਇਹ ਧੁਰ-ਧੁਰੰਦਰੀ ਸੱਚਾ ਸੁਮਾਗਰੀ ਗੁਰਮਤੀ ਮਾਰਗ ਚਲਾ ਕੇ ਸੱਚਾ ਧੁਰਵਾ ਬੰਨ ਦਿੱਤਾ. ਏਸ ਬੱਝੇ ਹੋਏ ਧਰਵੇਂ ਤੋਂ ਅਗਿਆਤ ਅਨਮਤੀ ਅਗਿਆਨੀ ਭੇਖਧਾਰੀ ਆਪੇ ਬਣ ਬੈਠੇ ਸਾਧਾਂ ਨੇ ਤਾਂ ਕੀ ਸਬਕ ਲੈਣਾ ਸੀ, ਬਲਕਿ ਗੁਰੂ ਘਰ ਵਿਖੇ ਹੀ ਅਨੇਕਾਂ ਭਿੰਡ- ਧਾਰੀ ਗੁਰੂ ਨਾਨਕ ਸਦਰਸ਼ ਸ਼ਾਧ-ਗੁਰੂ ਹੋਣ ਦੀ ਹਮਾਕਤ ਕਰ ਬੈਠੇ ਕਰੀ ਜਾਂਦੇ ਹਨ. ਹਾਲਾਂਕਿ ਨਾਨਕ ਦਸ ਜਾਮੇਸ਼ ਸਤਿਗੁਰੂ ਬਾਝੋਂ ਹੋਰ ਕਿਸੇ ਨੂੰ ਵੀ ਇਹ ਸੱਚੀ ਗੁਰਤਾ ਵਾਲੀ ਪਦਵੀ ਸ਼ਕਤੀ ਗੁਰੂ ਨਾਨਕ ਸਾਹਿਬ ਵਰਤਦੇ ਰਹੇ ਪਰ ਕਲਜੁਗ ਵਿਖੇ ਤਾਂ ਪ੍ਰਗਟ ਪਹਾਰੇ ਇਹ ਸ਼ਕਤੀ ਗੁਰੂ ਨਾਨਕ ਸਾਹਿਬ ਨੇ ਵਰਤਾਈ.

ਭਾਵ ਮੁਖੀ ਗੁਰੂ, ਸਭ ਤੋਂ ਸ਼੍ਰੇਸ਼ਟ ਗੁਰੂ, ਸੱਚਾ ਸਤਿਗੁਰੂ, ਸੱਚੀ ਥੰਮਣਹਾਰ ਨਿਸਤਾਰਨ-ਹਾਰ ਸ਼ਕਤੀ ਵਾਲਾ ਸਾਧ ਗੁਰੂ,ਗੁਰੂ ਨਾਨਕ ਸਾਹਿਬ ਪ੍ਰਗਟ -ਪਹਾਰੇ ਸਾਰੇ ਜਗਤ ਦੇ ਜੀਵਾਂ ਦਾ ਨਿਸਤਾਰਾਨਹਾਰਾ ਉਤਪੰਨ ਹੋਇਆ. ਗੁਰੂ ਨਾਨਕ ਸੱਚਾ ਪਾਤਸ਼ਾਹ ਸਚ-ਮੁਖੀ ਗੁਰੂ ਵਾਹਿਗੁਰੂ ਦੇ ਸਮਾਨ ਹੇ ਵਾਹਿਗੁਰੂ ਸਰੂਪਾ ਹੈ. ਜਿੰਨੇ ਵੀ ਅਨਮਤੀ ਸਾਧੜੇ ਆਪ ਆਪਣੀ ਮਤ ਅਨੁਸਾਰ ਗੁਰੂ ਬਣ ਬੈਠੇ ਹਨ. ਸਭ ਭਿੰਡੀ ਅਤੇ ਭੇਖਧਾਰੀ ਹਨ. ਵਿਚੋਂ ਕੋਈ ਵੀ ਸੱਚਾ ਗੁਰੂ ਨਹੀਂ ਕਹਾ ਸਕਦਾ.
ਹੋਰ ਵੀ
ਗੁਰੂ ਨਾਨਕ ਸਾਹਿਬ ਦੀ ਸਿੱਖਿਆ ਦਾ ਪ੍ਰਭਾਵ
ਜੀਵਨ ਦਾ ਮੂਲ ਸਿਧਾਂਤ
ਕੀਰਤਨ ਰਾਗ
ਜਗਤ ਗੁਰ ਬਾਬਾ
ਬਾਬਾ ਦੇਖੈ ਧਿਆਨ ਧਰਿ
ਅਵਤਾਰ ਧਾਰਨ ਕਰਨ ਦਾ ਕਾਰਨ