ਮੁੱਖ ਸਫ਼ਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 07 > ਗੁਰ ਪੁਰਬ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਗੁਰੂ ਨਾਨਕ ਸਾਹਿਬ ਦੀ ਸਿੱਖਿਆ ਦਾ ਪ੍ਰਭਾਵ
ਅਕਿੰਤਪਾਲ ਸਿੰ
ਕਹਿੰਦੇ ਹਨ ਮਨੁੱਖ ਨੂੰ ਕੁੱਝ ਸਿੱਖਣ ਲਈ ਉਸ ਖੇਤਰ ਦੇ ਗੁਰੂ ਤੋਂ ਗਿਆਨ ਦੀ ਪ੍ਰਾਪਤੀ ਕਰਨਾ ਬਹੁਤ ਜ਼ਰੂਰੀ ਹੈ. ਗੁਰੂ ਦਾ ਗਿਆਨ ਹੀ ਉਸ ਖੇਤਰ ਵਿੱਚ ਕੁੱਝ ਸੱਮਝਣ ਵਿੱਚ ਸਹਾਈ ਹੁੰਦਾ ਹੈ. ਮਨੁੱਖ ਕਿਸੇ ਵੀ ਰਾਹ ਤੇ ਚੱਲਣ ਲਈ ਗੁਰੂ ਦੀ ਚਾਲ ਨੂੰ ਅਟੱਲ ਕਰਕੇ ਜਾਣਦਾ ਹੈ.

ਅੱਜ ਅਸੀਂ ਗੱਲ, ਸੰਸਾਰ ਦੇ ਮਨੁੱਖਾਂ ਨੂੰ ਕਰਮ ਕਾਂਡਾ, ਅੰਧਵਿਸ਼ਵਾਸਾਂ, ਫਾਲਤੂ ਦੇ ਰੀਤਿ ਰਿਵਾਜਾਂ ਤੋਂ ਛੁਟਕਾਰਾ ਦਿਲਾਉਣ ਵਾਲੇ ਅਤੇ ਉੱਚਾ-ਸੁੱਚਾ ਗੁਰਮੁੱਖੀ ਜੀਵਨ ਜਿਉਣ ਦੀ ਰਾਹ ਦਿਖਾਉਣ ਵਾਲੇ ਧੰਨ ਧੰਨ ਸਾਹਿਬ ਸ਼੍ਰੀ ਨਾਨਕ ਜੀ ਪਾਤਸ਼ਾਹ ਦੀ ਕਰ ਰਹੇ ਹਾਂ. ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਸੰਸਾਰ ਵਿੱਚ ਲੋਕੀ ਕਰਮ- ਕਾਂਡਾਂ, ਅੰਧਵਿਸ਼ਵਾਸਾਂ ਆਦਿ ਵਿੱਚ ਫਸੇ ਹੋਏ ਹਨ. ਗੁਰੂ ਸਾਹਿਬ ਜੀ ਨੇ ਬੜੀ ਹੀ ਨਿਮਰਤਾ ਅਤੇ ਪਿਆਰ ਨਾਲ ਸੱਮਝਾਇਆ ਅਤੇ ਰੱਬ ਦੀ ਪ੍ਰਾਪਤੀ ਕਰਨ ਲਈ ਸੱਚੀ ਰਾਹ ਵਿਖਾਈ.

ਅੱਜ ਅਸੀਂ ਵਿਚਾਰ ਕਰ ਰਹੇ ਹਾਂ ਨਵੀਂ ਪਨੀਰੀ ਨੂੰ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਸਿਖਾਉਣ ਦੀ ਕੀ ਲੋੜ ਹੈ? ਕੀ ਸਾਡੀ ਨਵੀਂ ਪਨੀਰੀ ਕਰਮ ਕਾਂਡਾ ਅਤੇ ਅੰਧਵਿਸ਼ਵਾਸਾਂ ਵਿੱਚ ਫਸੀ ਹੋਈ ਹੈ? ਇਥੇ ਵਿਚਾਰਨ ਵਾਲੀ ਇਕ ਗੱਲ ਹੋਰ ਹੈ ਕਿ ਕੀ ਅਸੀਂ ਗੱਲ ਸਿਰਫ ਨਵੀਂ ਪਨੀਰੀ ਦੀ ਹੀ ਕਿਉਂ ਕਰ ਰਹੇਂ ਹਾਂ? ਨਵੀਂ ਪਨੀਰੀ ਤਾਂ ਅਧਾਅਤਮਿਕ ਗਿਆਨ ਤੋਂ ਵੀ ਬੇਮੁੱਖ ਹੈ, ਪਰ ਫਿਰ ਵੀ ਨਵੀਂ ਪਨੀਰੀ ਹੀ ਕਿਉਂ? ਆਖਿਰ ਨਵੀਂ ਪਨੀਰੀ ਇੰਨੀ ਖਾਸ ਕਿਉਂ ਹੈ?

ਇਹਨਾਂ ਸਾਰੇ ਸਵਾਲਾਂ ਦਾ ਜ਼ਵਾਬ ਬੜਾ ਹੀ ਸੌਖਾ ਹੈ. ਅਸੀਂ ਸਾਰੇ ਹੀ ਇਸ ਗੱਲ ਤੋਂ ਜਾਣੂ ਹਾਂ ਕਿ ਕੋਈ ਵੀ ਦੇਸ਼, ਕੌਮ ਜਾਂ ਸੰਸਥਾ ਹੋਵੇ ਉਸ ਨੂੰ ਚੰਗੇ ਢੰਗ ਨਾਲ ਚਲਾਉਣ ਅਤੇ ਉਸ ਦੀ ਸਾਰੀ ਜੁੰਮੇਵਾਰੀ ਦਾ ਜਿੰਮਾ ਉਸ ਦੇਸ਼, ਕੌਮ ਜਾਂ ਸੰਸਥਾ ਦੀ ਨਵੀਂ ਪਨੀਰੀ ਉੱਤੇ ਹੀ ਨਿਰਭਰ ਕਰਦਾ ਹੈ. ਭਾਵ ਜਿਥੇ ਨਵੀਂ ਪੀੜੀ ਉਸ ਦੀ ਸ਼ਾਨ ਵੱਧਾ ਸਕਦੀ ਹੈ ਉਥੇ ਹੀ ਘੱਟਾ ਵੀ ਸਕਦੀ ਹੈ.

ਵੇਖਿਆ ਜਾਵੇ ਤਾਂ ਅੱਜ ਦੀ ਨਵੀਂ ਪੀੜੀ ਨੂੰ ਸ਼੍ਰੀ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਨੂੰ ਸਿੱਖਣ ਦੀ ਬਹੁਤ ਲੋੜ ਹੈ. ਗੁਰੂ ਨਾਨਕ ਸਾਹਿਬ ਨੇ ਮਨੁੱਖ ਨੂੰ ਜੀਵਨ ਵਿੱਚ ਰੱਬ ਦੀ ਪ੍ਰਾਪਤੀ ਕਰਨ ਦਾ ਸੱਚਾ ਤੇ ਬੜਾ ਹੀ ਸੌਖਾ ਮਾਰਗ ਦਿਖਾਇਆ ਹੈ, ਪਰ ਅਸੀਂ ਹਾਂ ਕਿ ਉਸਨੂੰ ਮੰਨਣ ਲਈ ਰਾਜੀ ਹੀ ਨਹੀਂ ਹੁੰਦੇ, ਉਸਨੂੰ ਬੜਾ ਹੀ ਔਖਾ ਸੱਮਝ ਬੈਠਦੇ ਹਾਂ.

ਨਵੀਂ ਪਨੀਰੀ ਗੁਰੂ ਸਾਹਿਬ ਦੀ ਸਿੱਖਿਆ ਨੂੰ ਛੱਡ ਦੁਨਿਆਵੀ ਚੰਚਲਤਾ ਵਿੱਚ ਫਸ ਕੇ ਆਪਣਾ ਮਨੁੱਖੀ ਜੀਵਨ ਰੱਬ ਦੀ ਪ੍ਰਾਪਤੀ ਕਰੇ ਬਿਨਾਂ ਹੀ ਗਵਾ ਬੈਠਦੀ ਹੈ. ਕਈ ਲੋਕ ਸੋਚਦੇ ਹਨ ਕਿ ਗੁਰੂ ਸਾਹਿਬ ਦੇ ਸਮਾਜ ਵਿੱਚ ਗੱਲ ਵੱਖਰੀ ਸੀ ਤੇ ਅੱਜ ਵੱਖਰੀ ਹੈ. ਪਰ ਜੇ ਅਸੀਂ ਖੋਜ ਕਰੀਏ ਤਾਂ ਗੁਰੂ ਸਾਹਿਬ ਦੀ ਬਖਸ਼ੀ ਸਿੱਖਿਆ ਤੇ ਝਾਤੀ ਮਾਰਿਏ ਤਾਂ ਸਾਨੂੰ ਇਹ ਗੱਲ ਸਾਫ ਨਜ਼ਰ ਆਵੇਗੀ ਕਿ ਜਿਹੜੀਆਂ ਖੋਜਾਂ ਸਾਇੰਸ ਨੇ ਅੱਜ ਸੰਸਾਰ ਵਿੱਚ ਸਾਬਤ ਕੀਤੀਆਂ ਹਨ ਉਹ ਗੱਲ ਮੇਰੇ ਪਾਤਸ਼ਾਹ ਸ਼੍ਰੀ ਨਾਨਕ ਸਾਹਿਬ ਨੇ 500 ਸਾਲ ਪਹਿਲਾਂ ਹੀ ਸਾਬਿਤ ਕਰ ਦਿੱਤੀ ਸੀ.

ਜਿਵੇਂ ਸਾਇੰਸ ਅੱਜ ਕਹਿੰਦਾ ਹੈ ਕਿ ਸਿਗਰੇਟ,ਦਾਰੂ ਆਦਿ ਦਾ ਸੇਵਨ ਕਰਨਾ ਮਨੁੱਖ ਦੀ ਸਿਹਤ ਲਈ ਚੰਗਾ ਨਹੀਂ ਉਥੇ ਗੁਰੂ ਜੀ ਨੇ ਆਪਣਿਆਂ ਸਿੱਖਿਆਵਾਂ ਰਾਹੀਂ 500 ਸਾਲ ਪਹਿਲਾਂ ਹੀ ਆਪਣੇ ਸਿੱਖਾਂ ਲਈ ਇਹਨਾਂ ਨੂੰ ਵਰਜਿਤ ਕਰ ਦਿੱਤਾ ਸੀ. ਗੁਰੂ ਸਾਹਿਬ ਨੇ ਮਨੁੱਖ ਜੀਵਨ ਸਫਲ ਕਰਨ ਲਈ ਤਿੰਨ ਉਪਦੇਸ਼ ਦਿੱਤੇ ਹਨ:

- ਕਿਰਤ ਕਰਨੀ
- ਨਾਮ ਜੱਪਣਾ
- ਵੰਡ ਕੇ ਛੱਕਣਾ

ਗੁਰੂ ਜੀ ਆਪਣੀ ਪਵਿੱਤਰ ਬਾਣੀ 'ਸ਼੍ਰੀ ਜਪੁ ਜੀ ਸਾਹਿਬ' ਵਿੱਚ ਫਰਮਾਉਂਦੇ ਨੇ-
"ਨਾ ਉਹ ਮਰਹਿ, ਨ ਠਾਗੇ ਜਾਹਿ,ਜਿਨ ਕੈ ਰਾਮ ਵਸੈ ਮਨ ਮਾਹਿ"

ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣਾ ਸਮੂਚਾ ਜੀਵਨ ਲੋਕ ਕਲਿਆਣ ਵਿੱਚ ਲੱਗਾ ਦਿੱਤਾ. ਭਾਵੇਂ ਉਹ ਹਰਿਦੁਆਰ ਵਿੱਚ ਪੰਡਿਤ ਹੋਣ ਜਾਂ ਫਿਰ ਭੂਮਿਆ ਵਰਗਾ ਚੌਰ ,ਸਾਰਿਆਂ ਨੇ ਗੁਰੂ ਜੀ ਦੀ ਸਿੱਖਿਆ ਸਿੱਖਣ ਤੋਂ ਬਾਅਦ ਬੂਰੇ ਕੰਮਾਂ ਨੂੰ ਤਿਆਗ ਦਿੱਤਾ ਤੇ ਦੱਸੇ ਮਾਰਗ ਤੇ ਚੱਲ ਪਏ ਅਤੇ ਆਪਣਾ ਜੀਵਨ ਸਫਲ ਕਰ ਲਿਆ.

ਹੁਣ ਅੱਜ ਸਾਡੀ ਸਿੱਖ ਕੌਮ ਦੀ ਨਵੀਂ ਪੀੜੀ ਨੂੰ ਵੀ ਲੋੜ ਹੈ ਕਿ ਉਹ ਗੁਰੂ ਸਾਹਿਬ ਦੇ ਸਿਂਧਾਤਾਂ ਨੂੰ ਸਿੱਖੇ. ਜੇ ਅਸੀਂ ਸਾਰੇ ਪੰਥ ਖਾਲਸਾ ਜਿਸ ਦਾ ਇਤਿਹਾਸ ਆਪਣੇ ਆਪ ਵਿੱਚ ਇਕ ਮਿਸਾਲ ਕਾਇਮ ਕਰਦਾ ਹੈ, ਦੀ ਚੜ੍ਹਦੀ ਕਲਾ ਚਾਹੁੰਦੇ ਹਾਂ ਤਾਂ ਸਾਡੀ ਨਵੀਂ ਪੀੜੀ ਨੂੰ ਆਪਣਿਆਂ ਜਿੰਮੇਵਾਰਿਆਂ ਸੱਮਝਣਿਆ ਹੋਣਗੀਆਂ. ਉਸਨੂੰ ਆਪਣੇ ਮਹਾਨ ਵਿਰਸੇ ਦੀ ਸੇਵਾ ਕਰਨੀ ਪਵੇਗੀ. ਅੱਜ ਲੋੜ ਹੈ ਕਿ ਮਾਂ-ਪਿਓ ਵੀ ਆਪਣੀ ਨਵੀਂ ਪੀੜੀ ਨੂੰ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਦੇ ਨਵੇਂ ਗੁਣ ਸਿਖਾਵੇ. ਫਿਰ ਉਹ ਦਿਨ ਦੂਰ ਨਹੀਂ ਜਦੋਂ ਸਾਰੇ ਸੰਸਾਰ ਦੇ ਲੋਕ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਨੂੰ ਸਿਖ ਸੱਕਣਗੇ.
ਹੋਰ ਵੀ
ਜੀਵਨ ਦਾ ਮੂਲ ਸਿਧਾਂਤ
ਕੀਰਤਨ ਰਾਗ
ਜਗਤ ਗੁਰ ਬਾਬਾ
ਬਾਬਾ ਦੇਖੈ ਧਿਆਨ ਧਰਿ
ਅਵਤਾਰ ਧਾਰਨ ਕਰਨ ਦਾ ਕਾਰਨ
ਧੰਨ ਨਾਨਕ ਤੇਰੀ ਵੱਡੀ ਕਮਾਈ