ਮੁੱਖ ਸਫ਼ਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 07 > ਗੁਰ ਪੁਰਬ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਜੀਵਨ ਦਾ ਮੂਲ ਸਿਧਾਂਤ
ਹਰਪ੍ਰੀਤ ਸਿੰ
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜੀਵਨ ਦੇ ਮੂਲ ਸਿਧਾਂਤ ਵਿੱਚ ਮਨੁੱਖ ਨੂੰ ਤਿੰਨ ਕੰਮ ਵਿਸ਼ੇਸ਼ ਰੂਪ ਨਾਲ ਕਰਨ ਲਈ ਕਿਹਾ ਹੈ ਪਹਿਲਾਂ "ਕਿਰਤ ਕਰਨਾ" ਦੂਜਾ ਵੰਡ ਛਕਣਾ ਤੀਜਾ ਨਾਮ ਜਪਣਾ.

ਸਿੱਖ ਲਈ ਸਭ ਤੋਂ ਪਹਿਲਾਂ ਸਿਧਾਂਤ ਹੈ ਨੇਕ ਕਮਾਈ ਕਰਨੀ ਰੱਬ ਨੇ ਜੋ ਪਰਿਵਾਰ ਦੀ ਜੁੰਮੇਵਾਰੀ ਸਾਨੂੰ ਦਿੱਤੀ ਹੈ ਉਸ ਨੂੰ ਨਿਭਾਉਣਾ. ਸਿੱਖ ਨੂੰ ਹੁਕਮ ਹੈ ਕਿ ਦਸਾਂ ਨੌਹਾਂ ਦੀ ਕਿਰਤ ਕਰੇ. ਹੱਥਾਂ ਨਾਲ ਆਪਣੀ ਕਮਾਈ ਕਰੇ. ਬੇਈਮਾਨੀ ਕਰ ਕੇ ਕਿਸੇ ਦਾ ਹੱਕ ਨਾ ਮਾਰੇ. ਪਰਾਈਆ ਹੱਕ ਖਾਣਾ ਹਿੰਦੂ ਲਈ ਗਊ ਖਾਣਾ ਅਤੇ ਮੁਸਲਮਾਨ ਲਈ ਸੂਰ ਦਾ ਮਾਸ ਖਾਣ ਦੇ ਬਰਾਬਰ ਹੈ.

"ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ।।
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ।

ਕਿਸੇ ਜੀਵ ਨੂੰ ਮਾਰ ਕੇ ਉਸ ਦੇ ਜੀਉਣ ਦਾ ਹੱਕ ਖੋਹਣਾ ਵੀ ਪਰਾਇਆ ਹੱਕ ਮਾਰਨਾ ਹੈ. ਦੁਨਿਆਵੀ ਕਮਾਈ ਹੀ ਧਰਮ ਦੀ ਕਮਾਈ ਸਮਝੀ ਜਾਂਦੀ ਹੈ. ਇਥੇ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਦੁਨਿਆਵੀ ਕਮਾਈ ਕਰਦੇ ਕਰਦੇ ਰੱਬ ਨੂੰ ਨਹੀਂ ਭੁੱਲਣਾ ਪੈਸਾ ਉਹਨਾਂ ਹੀ ਜਿੰਨ੍ਹੇ ਨਾਲ ਗੁਜਰ ਬਸਰ ਹੋ ਸਕੇ. ਰੱਬ ਦੇ ਸਿਮਰਨ ਲਈ ਵੀ ਸਮਾਂ ਜਰੂਰ ਕੱਢਨਾ ਹੈ.

ਵੰਡ ਛਕਣ
ਸਿੱਖ ਲਈ ਦੂਜਾ ਹੁਕਮ ਹੈ ਵੰਡ ਕੇ ਛਕਣਾ ਇਸ ਦਾ ਮਤਲਬ ਹਰ ਸਿੱਖ ਨੂੰ ਆਪਨੀ ਕਮਾਈ ਵਿਚੋਂ ਦਸਵਾਂ ਹਿੱਸਾ ਗੁਰਮਤਿ ਕਾਰਜ ਅਤੇ ਪਰਉਪਕਾਰ ਦੇ ਲਈ ਉਪਯੋਗ ਕਰੇ. ਰੱਬ ਦੀ ਬਖਸ਼ੀ ਹੋਈ ਮਾਇਆ ਦੁਆਰਾ ਉਹ ਸੇਵਾ ਜਰੂਰ ਕਰੇ ਕਿਉਂਕਿ ਮਨੁੱਖ ਨੂੰ ਸਭ ਕੁਝ ਮਾਇਆ, ਸੱਮਗਰੀ ਆਦਿ ਸਭ ਰੱਬ ਨੇ ਹੀ ਬਖਸ਼ਿਆ ਹੈ ਤਾਂ ਮਨੁੱਖ ਨੂੰ ਵੀ ਉਸ ਵਿਚੋਂ ਦਸਵੰਧ ਗੁਰੂ ਸਾਹਿਬ ਜੀ ਦੇ ਲੇਖੇ ਜਰੂਰ ਲਾਉਣਾ ਚਾਹੀਦਾ ਹੈ. ਇਥੇ ਧਿਆਨ ਰੱਖਣ ਵਾਲੀ ਗੱਲ ਇਹ ਕਿ ਕਿਸੇ ਵੀ ਪ੍ਰਕਾਰ ਦੀ ਸੇਵਾ ਭਾਵੇਂ ਉਹ ਮਾਇਆ ਦੁਆਰਾ ਕੀਤੀ ਜਾਵੇ ਜਾਂ ਫਿਰ ਤਨ ਨਾਲ ਉਸ ਵਿੱਚ ਹਉਮੈ ਨਹੀਂ ਹੋਣੀ ਚਾਹੀਦੀ.

"ਘਾਲਿ ਖਾਇ ਕਿਛ ਹਥਹੁ ਦਇ।। ਨਾਨਕ ਰਾਹੁ ਪਛਾਣਹਿ ਸਇ"

ਨਾਮ ਜਪਣ
ਮਨੁੱਖ ਦੂਨੀਆ ਵਿੱਚ ਆਇਆ ਹੀ ਨਾਮ ਜਪਣ ਦੇ ਲਈ ਹੈ, ਜਿਹੜਾ ਮਨੁੱਖ ਨਾਮ ਨਹੀ ਜਪਦਾ ਉਸ ਦਾ ਜਨਮ ਬਿਰਥਾ ਚਲਾ ਜਾਂਦਾ ਹੈ. ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਨੂੰ ਨਾਮ ਜਪਣ ਲਈ ਦੋ ਮੰਤਰ ਦੱਸੇ ਹਨ. ਇਕ ਗੁਰਮੰਤਰ ਤੇ ਇੱਕ ਮੂਲ ਮੰਤਰ.

ਵਾਹਿਗੁਰੂ ਗੁਰਮੰਤ੍ਰ ਹੈ ਜਪਿ ਹਉਮੈ ਖੋਈ।। ਵਾਹਿਗੁਰੂ ਗੁਰਮੰਤਰ ਸਭ ਤੋਂ ਸ਼੍ਰੇਸ਼ਠ ਹੈ ਕਿਉਂਕਿ ਇਸ ਵਿੱਚ ਪਰਮਾਤਮਾ ਦੇ ਸਭ ਗੁਣ ਆ ਜਾਂਦੇ ਹਨ. ਇਸ ਦਾ ਜਾਪ ਕਰਨ ਨਾਲ ਅੰਤਹਕਰਨ ਦੀ ਮੈਲ ਦੂਰ ਹੁੰਦੀ ਹੈ ਅਤੇ ਸੁਰਤ ਸ਼ਬਦ ਗੁਰੂ ਵਿੱਚ ਲੀਨ ਹੋ ਜਾਂਦੀ ਹੈ. ਹਰ ਸਿੱਖ ਨੂੰ ਵਾਹਿਗੁਰੂ ਸਿਮਰਨ ਜਰੂਰ ਕਰਨਾ ਚਾਹੀਦਾ ਹੈ ਜਿਸ ਨਾਲ ਉਸ ਦੀ ਹਉਮੈ ਦਾ ਨਾਸ ਹੋ ਜਾਵੇ.

ਦੂਜਾ ਮੂਲ ਮੰਤਰ ਇਸ ਵਿੱਚ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਪਰਮੇਸ਼ਵਰ ਇੱਕ ਹੈ ਜੋ ਸੰਸਾਰ ਨੂੰ ਪਾਲਦਾ ਹੈ ਉਹ ਆਪਣੀ ਰਚਨਾ ਵਿੱਚ ਇਕ ਰਸ ਵਿਆਪਕ ਹੈ. ਜਿਸ ਦਾ ਨਾਮ ਸੱਚ ਹੈ ਜੋ ਸਦਾ ਅਟੱਲ ਰਹੇਗਾ. ਉਹ ਵਾਹਿਗੁਰੂ ਹੀ ਸੰਸਾਰ ਦਾ ਰਚਣਹਾਰ ਹੈ ਉਹ ਹੀ ਸਭ ਕੁਝ ਕਰਦਾ ਅਤੇ ਕਰਵਾਉਂਦਾ ਹੈ. ਉਹ ਸਾਰੇ ਸੰਸਾਰ ਦਾ ਮਾਲਕ ਹੈ ਅਤੇ ਸਭ ਉਸ ਦੇ ਅਧੀਨ ਹਨ. ਵਾਹਿਗੁਰੂ ਕਿਸੇ ਤੋਂ ਡਰਦਾ ਨਹੀਂ ਉਸ ਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ.

ਵਾਹਿਗੁਰੂ ਨਿਰਾਕਾਰ ਹੈ ਉਹ ਕਾਲ ਤੋਂ ਰਹਿਤ ਹੈ ਉਹ ਜੂਨਾਂ ਵਿੱਚ ਨਹੀਂ ਆਉਂਦਾ. ਉਸ ਦਾ ਪ੍ਰਕਾਸ਼ ਆਪਣੇ ਆਪ ਹੋਇਆ ਹੈ ਉਸ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ. ਉਸ ਦਾ ਅਨੁਭਵ ਗੁਰੂ ਦੀ ਕਿਰਪਾ ਨਾਲ ਹੀ ਹੁੰਦਾ ਹੈ.

ਤੇ ਆਓ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਸਾਰੇ ਮਿਲ ਕੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਹੁਕਮ ਮੰਨ ਕੇ ਨਾਮ ਜਪੀਏ, ਵੰਡ ਛਕੀਏ ਅਤੇ ਕਿਰਤ ਕਰਕੇ ਗੁਰੂ ਸਾਹਿਬ ਜੀ ਦੀ ਖੁਸ਼ੀਆਂ ਲਈਏ.
ਹੋਰ ਵੀ
ਕੀਰਤਨ ਰਾਗ
ਜਗਤ ਗੁਰ ਬਾਬਾ
ਬਾਬਾ ਦੇਖੈ ਧਿਆਨ ਧਰਿ
ਅਵਤਾਰ ਧਾਰਨ ਕਰਨ ਦਾ ਕਾਰਨ
ਧੰਨ ਨਾਨਕ ਤੇਰੀ ਵੱਡੀ ਕਮਾਈ
ਕਲ ਤਾਰਣ ਗੁਰੂ ਨਾਨਕ ਆਇਆ