ਇੱਕ ਵਾਰ ਗੁਰੂ ਨਾਨਕ ਸਾਹਿਬ ਜੀ ਪਟਨਾ ਸ਼ਹਿਰ ਵਿਖੇ ਗਏ. ਆਪ ਜੀ ਨੇ ਗੰਗਾ ਨਦੀ ਦੇ ਕੰਢੇ ਤੇ ਕੀਰਤਨ ਕਰਨਾ ਅਰੰਭ ਕੀਤਾ. ਕੁੱਝ ਸਮੇਂ ਬਾਅਦ ਮਰਦਾਨਾ ਜੀ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕੀਤੀ ਗੁਰੂ ਜੀ ਮੈਨੂੰ ਕੁੱਝ ਦਮੜੇ ਦਿਉ ਤਾਂ ਕਿ ਮੈਂ ਕੁੱਝ ਵਸਤੂ ਖਰੀਦ ਕੇ ਲਿਆਵਾਂ.
ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਮਰਦਾਨਾ ਜੀ ਨੂੰ ਇਕ ਹੀਰਾ ਦਿੱਤਾ ਅਤੇ ਕਿਹਾ ਇਹ ਹੀਰਾ ਬਹੁਤ ਕੀਮਤੀ ਹੈ ਇਸ ਨੂੰ ਵੈਚ ਕੇ ਪੈਸੇ ਲੈ ਲਵੋ ਅਤੇ ਜੋ ਮਰਜੀ ਉਹ ਖਰੀਦ ਲਓ. ਮਰਦਾਨਾ ਜੀ ਹੀਰਾ ਲੈ ਕੇ ਸ਼ਹਿਰ ਵਿੱਚ ਗਿਆ ਉਥੇ ਕਈ ਲੋਕਾਂ ਨੂੰ ਉਹ ਹੀਰਾ ਦੇ ਕੇ ਉਸ ਦੀ ਕੀਮਤ ਦੇਣ ਲਈ ਕਿਹਾ, ਪਰ ਕੋਈ ਵੀ ਉਸ ਹੀਰੇ ਦੀ ਕੀਮਤ ਨਹੀਂ ਜਾਣਦਾ ਸੀ ਸਭ ਉਸ ਨੂੰ ਇੱਕ ਪੱਥਰ ਸਮਝ ਕੇ ਮਰਦਾਨਾ ਜੀ ਨੂੰ ਮੋੜ ਦਿੰਦੇ ਅਤੇ ਕਹਿੰਦੇ ਇਹ ਪੱਥਰ ਹੈ.
ਸਾਰਾ ਦਿਨ ਮਰਦਾਨਾ ਜੀ ਉਸ ਹੀਰੇ ਨੂੰ ਲੈ ਕੇ ਸ਼ਹਿਰ ਵਿੱਚ ਫਿਰਦੇ ਰਹੇ ਫਿਰ ਕਿਸੇ ਨੇ ਉਹਨਾਂ ਨੂੰ ਦੱਸਿਆ ਕਿ ਇਸ ਹੀਰੇ ਨੂੰ ਲੈ ਕੇ ਤੁਸੀਂ ਸਾਲਿਸ ਰਾਇ ਜੌਹਰੀ ਦੇ ਕੋਲ ਜਾਓ ਉਸ ਨੂੰ ਹੀਰੇ ਦੀ ਪਹਿਚਾਣ ਹੈ ਉਹੀ ਤੁਹਾਨੂੰ ਇਸ ਹੀਰੇ ਦੀ ਸਹੀ ਕੀਮਤ ਦੱਸੇਗਾ.
ਮਰਦਾਨਾ ਜੀ ਸਾਲਿਸ ਰਾਇ ਜੌਹਰੀ ਦੇ ਕੋਲ ਪਹੁੰਚੇ ਸਾਲਿਸ ਰਾਇ ਜੌਹਰੀ ਨੇ ਹੀਰੇ ਨੂੰ ਬਹੁਤ ਧਿਆਨ ਨਾਲ ਵੇਖਿਆ ਅਤੇ ਉਹਨਾਂ ਨੇ ਮਰਦਾਨਾ ਜੀ ਨੂੰ ਕਿਹਾ ਇਹ ਲਓ ਸੌ ਰੁਪਏ ਇਹ ਹੀਰਾ ਅਮੋਲਕ ਹੈ ਮੈ ਇਸ ਨੂੰ ਵੇਖਣ ਦੇ ਸੌ ਰੁਪਏ ਤੁਹਾਨੂੰ ਦੇ ਰਿਹਾ ਹਾਂ.
ਮਰਦਾਨਾ ਜੀ ਨੇ ਆ ਕੇ ਸਾਰੀ ਗੱਲ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਇਹ ਸੌ ਰੁਪਏ ਉਸ ਜੌਹਰੀ ਨੂੰ ਦੇ ਆਓ ਅਸੀਂ ਮੁਫਤ ਦੇ ਰੁਪਏ ਨਹੀਂ ਲੈ ਸਕਦੇ. ਜਦੋ ਮਰਦਾਨਾ ਜੀ ਉਹ ਰੁਪਏ ਵਾਪਸ ਕਰਨ ਲਈ ਸਾਲਿਸ ਰਾਇ ਜੌਹਰੀ ਦੇ ਕੋਲ ਪੁੱਜੇ ਤਾ ਜੌਹਰੀ ਨੇ ਮਰਦਾਨਾ ਜੀ ਤੋਂ ਉਹਨਾਂ ਦੇ ਗੁਰੂ ਸਾਹਿਬ ਜੀ ਵਾਰੇ ਪੁੱਛਿਆ. ਮਰਦਾਨਾ ਜੀ ਨੇ ਕਿਹਾ ਮੇਰਾ ਗੁਰੂ ਸਾਹਿਬ ਜੀ ਕਿਸੀ ਤੋਂ ਦਾਨ ਨਹੀਂ ਲੈਂਦੇ ਹਨ. ਇਸ ਲਈ ਉਹਨਾਂ ਨੇ ਇਹ ਰੁਪਏ ਤੁਹਾਨੂੰ ਮੋੜਨੇ ਲਈ ਕਿਹਾ ਹੈ.
ਸਾਲਿਸ ਰਾਇ ਜੌਹਰੀ ਨੇ ਮਰਦਾਨਾ ਜੀ ਨੂੰ ਕਿਹਾ ਕਿ ਉਹ ਵੀ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਅਤੇ ਉਹ ਵੀ ਮਰਦਾਨਾ ਜੀ ਦੇ ਨਾਲ ਗੁਰੂ ਸਾਹਿਬ ਜੀ ਦੇ ਦਰਸ਼ਨਾ ਲਈ ਆਇਆ. ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਉਹਨਾਂ ਦੇ ਬਚਨ ਸੁਣ ਕੇ ਉਹ ਨਿਹਾਲ ਹੋ ਗਿਆ ਅਤੇ ਗੁਰੂ ਸਾਹਿਬ ਜੀ ਤੋਂ ਬੇਨਤੀ ਕੀਤੀ ਕਿ ਮੈਨੂੰ ਵੀ ਸੇਵਾ ਦਾ ਮੌਕਾ ਦਿਓ.
|